www.sabblok.blogspot.com
ਜਲੰਧਰ, 5 ਮਾਰਚ: ਜਲੰਧਰ-ਨਕੋਦਰ ਸੜਕ 'ਤੇ ਪਿੰਡ ਗਹੀਰ ਲਾਗੇ ਅਕਾਲ ਅਕੈਡਮੀ ਬੋਪਾਰਾਏ ਦੇ ਸਕੂਲੀ ਵਿਦਿਆਰਥੀਆਂ ਦੇ ਕਾਲਜੇ ਰੁੱਗ ਭਰਵੇਂ ਅਸਹਿ ਵਿਛੋੜੇ ਅਤੇ ਗੰਭੀਰ ਰੂਪ 'ਚ ਜਖ਼ਮੀ ਹੋ ਜਾਣ ਦੀ ਸੋਗਮਈ ਅਤੇ ਗਹਿਰੀ ਸੋਚਮਈ ਘਟਨਾ ਉਪਰ ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਨੇ ਸ਼ੋਕ ਬੈਠਕ ਕਰਦਿਆਂ ਅੱਧ ਖਿੜੀਆਂ ਕਲੀਆਂ ਵਰਗੇ ਵਿਦਿਆਰਥੀਆਂ ਦੇ ਪਲਾਂ ਛਿਣਾਂ 'ਚ ਮਾਰੇ ਜਾਣ 'ਤੇ ਉਨ•ਾਂ ਦੇ ਪਰਿਵਾਰ ਅਤੇ ਸਾਕ-ਸਬੰਧੀਆਂ ਨਾਲ ਦੁੱਖ 'ਚ ਸ਼ਰੀਕ ਹੁੰਦਿਆਂ ਕਿਹਾ ਹੈ ਕਿ ਹਾਦਸਿਆਂ ਦੇ ਰੂਪ 'ਚ ਸਾਹਮਣੇ ਆ ਰਹੇ ਇਹ ਵਰਤਾਰੇ ਅਸਲ 'ਚ ਕਤਲ ਹਨ। ਇਨ•ਾਂ ਕਤਲਾਂ ਦੀ ਜਿੰਮੇਵਾਰੀ ਸਿੱਖਿਆ ਦੇ ਨਿੱਜੀਕਰਣ, ਵਪਾਰੀਕਰਣ ਅਤੇ ਵੱਧ ਤੋਂ ਵੱਧ ਰੱਤ ਨਿਚੋੜਵੇਂ ਮੁਨਾਫ਼ੇ ਖੱਟਣ ਲਈ ਹਾਕਮਾਂ ਵੱਲੋਂ ਨਵੀਆਂ ਨੀਤੀਆਂ ਤਹਿਤ ਵਿੱਦਿਆ ਦੇ ਠੇਕੇਦਾਰਾਂ ਨੂੰ ਦਿੱਤੀਆਂ ਖੁੱਲ•ਾਂ ਸਿਰ ਆਉਂਦੀ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਨੇ ਕਿਹਾ ਹੈ ਕਿ ਮਹਾਨ ਗ਼ਦਰੀ ਦੇਸ਼ ਭਗਤਾਂ, ਭਗਤ-ਸਰਾਭਿਆਂ ਦੀ ਇਸ ਧਰਤੀ ਉਪਰ ਹਰ ਪਲ ਸੜਕਾਂ ਉਪਰ ਹਾਬੜੀ ਫਿਰਦੀ ਮੌਤ 'ਰੱਬੀ ਭਾਣੇ' ਜਾਂ ਹਾਦਸੇ ਨਹੀਂ ਸਗੋਂ ਬੁਰੀ ਤਰ•ਾਂ ਸੜਿਹਾਂਦ ਮਾਰਦੇ, ਲੁੱਟ-ਖੋਹ ਉਪਰ ਟਿਕੇ ਪ੍ਰਬੰਧ ਦੀ ਪੈਦਾ ਕੀਤੀ ਅਣਮਨੁੱਖੀ ਕਤਲਾਂ ਅਤੇ ਕਹਿਰ ਦੀ ਅਮੁਕ ਅਤੇ ਅਰੁਕ ਲੜੀ ਹੈ, ਜਿਸਦੇ ਅਸਲ ਜਿੰਮੇਵਾਰ ਲੋਕਾਂ ਦੀ ਸੱਥ ਵਿੱਚ ਮੁਜ਼ਰਿਮਾਂ ਵਜੋਂ ਨਸ਼ਰ ਕੀਤੇ ਜਾਣੇ ਚਾਹੀਦੇ ਹਨ।
ਕਮੇਟੀ ਨੇ ਸ਼ੋਕ ਮਤੇ 'ਚ ਕਿਹਾ ਹੈ ਕਿ ਘਰਾਂ ਦੇ ਬੁਝ ਗਏ ਚਿਰਾਗ, ਅੰਬਰੋਂ ਉੱਚੇ ਵੈਣ, ਲਹੂ ਰੱਤੀ ਧਰਤੀ ਅਤੇ ਬਾਲਾਂ ਦੇ ਬਲਦੇ ਸਮੂਹਿਕ ਸਿਵੇ ਜਵਾਬ ਮੰਗਦੇ ਹਨ ਕਿ ਕੀ ਇਹਨਾਂ ਸਦਾ ਰਿਸਦੇ ਰਹਿਣ ਵਾਲੇ ਜਖ਼ਮਾਂ ਨੂੰ ਮਜ਼ਾਕ ਰੂਪੀ ਮੁਆਵਜ਼ੇ ਨਾਲ ਭਰਿਆ ਜਾ ਸਕਦਾ ਹੈ? ਕਦੀ ਵੀ ਨਹੀਂ।
ਨਸੇੜੀ, ਅਸਿਖਿਅਕ, ਹੁਲੜਬਾਜ਼, ਗੈਰ-ਜਿੰਮੇਵਾਰ, ਗੈਰ-ਹੁਨਰਮੰਦ ਡਰਾਈਵਰਾਂ ਦੀ ਭਰਤੀ, ਘਸੇ ਪਿਟੇ ਟਾਇਰ, ਸਸਤੇ ਡਿਕਡੋਲੇ ਖਾਂਦੇ ਬੋਲੀਆਂ 'ਤੇ ਖਰੀਦੇ ਵਾਹਨ, ਹਰ ਪਾਸਿਓਂ ਮੁਨਾਫ਼ਾ ਖੱਟਣ ਦੀ ਨਿੱਜੀ ਅਦਾਰਿਆਂ ਵਿੱਚ ਲੱਗੀ ਅੰਨ•ੀ ਦੌੜ ਅਸਲ 'ਚ ਅਨਮੋਲ ਜਿੰਦੜੀਆਂ ਨੂੰ ਹਰ ਰੋਜ਼ ਵਿੱਦਿਆ ਮੰਦਰਾਂ ਜਾਂ ਜਿੰਦਗੀ ਤਰਾਸਣ ਵੱਲ ਨਹੀਂ ਸਗੋਂ ਮੁਨਾਫ਼ੇ ਬਟੋਰਨ ਅਤੇ ਜ਼ਿੰਦੜੀਆਂ ਨਿਗਲਣ ਵੱਲ ਲੈ ਕੇ ਜਾ ਰਹੇ ਹਨ।
ਇਸ ਮੌਕ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸੀਨੀਅਰ ਟਰੱਸਟੀ ਕਾਮਰੇਡ ਗੰਧਰਵ ਸੇਨ ਕੋਛੜ, ਟਰੱਸਟੀ ਸੁਰਿੰਦਰ ਕੁਮਾਰੀ ਕੋਛੜ, ਜਨਰਲ ਸਕੱਤਰ ਡਾ. ਰਘਬੀਰ ਕੌਰ, ਉਪ ਪ੍ਰਧਾਨ ਨੌਨਿਹਾਲ ਸਿੰਘ, ਖਜ਼ਾਨਚੀ ਰਘਬੀਰ ਸਿੰਘ ਛੀਨਾ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਅਤੇ ਕਾਮਰੇਡ ਰਣਜੀਤ ਸਿੰਘ ਆਦਿ ਹਾਜ਼ਰ ਸਨ।

No comments:
Post a Comment