www.sabblok.blogspot.com
ਤਰਨ ਤਾਰਨ, 4 ਮਾਰਚ : ਤਰਨ ਤਾਰਨ ਥਾਣਾ ਸਿਟੀ ਦੀ
ਇਕ ਪੁਲੀਸ ਪਾਰਟੀ ਨੇ ਬੀਤੀ ਸ਼ਾਮ ਇਥੋਂ ਦੀ ਗੋਇੰਦਵਾਲ ਸੜਕ ਇਕ ਮੈਰਿਜ ਪੈਲੇਸ ਵਿਖੇ ਇਕ
ਦਲਿਤ ਲੜਕੀ ਨਾਲ ਅਸ਼ਲੀਲਤਾ ਦੀ ਹੱਦ ਤਕ ਮਾਰ-ਕੁੱਟ ਕੀਤੀ। ਦੱਸਿਆ ਜਾਂਦਾ ਹੈ ਕਿ ਲੜਕੀ ਦਾ
ਕਸੂਰ ਸਿਰਫ ਇੰਨਾ ਸੀ ਕਿ ਉਸ ਨੇ ਪੈਲਿਸ ਵਿਖੇ ਇਕ ਕਾਰ ਡਰਾਈਵਰ ਅਤੇ ਇਕ ਹੋਰ ਵਲੋਂ ਉਸ
ਨਾਲ ਕੀਤੀ ਛੇੜਖਾਨੀ ਦਾ ਵਿਰੋਧ ਕੀਤਾ ਸੀ। (ਪੀਟੀਆਈ ਅਨੁਸਾਰ ਐਸਐਸਪੀ ਕੰਵਲਜੀਤ ਸਿੰਘ
ਢਿੱਲੋਂ ਨੇ ਐਲਾਨ ਕੀਤਾ ਹੈ ਕਿ ਇਸ ਸਬੰਧੀ ਦੋ ਪੁਲੀਸ ਮੁਲਾਜ਼ਮਾਂ ਦਵਿੰਦਰ ਸਿੰਘ ਅਤੇ
ਸਰਾਜ ਸਿੰਘ ਨੂੰ ਮੁਅੱਤਲ ਕਰ ਕੇ ਉਨ੍ਹਾਂ ਖ਼ਿਲਾਫ਼ ਵਿਭਾਗੀ ਕਾਰਵਾਈ ਦੇ ਹੁਕਮ ਦਿੱਤੇ ਗਏ
ਹਨ।)
ਇਸ ਸਬੰਧੀ ਲੜਕੀ ਹਰਬਰਿੰਦਰ ਕੌਰ ਪੁੱਤਰੀ ਕਸ਼ਮੀਰ ਸਿੰਘ ਵਾਸੀ ਉਸਮਾ ਨੇ 17 ਦੇ ਕਰੀਬ ਪੁਲੀਸ ਮੁਲਾਜ਼ਮਾਂ ਤੇ ਅਧਿਕਾਰੀਆਂ ਸਮੇਤ ਕੁੱਲ 20 ਜਣਿਆਂ ਖਿਲਾਫ ਇਕ ਸ਼ਿਕਾਇਤ ਥਾਣਾ ਸਿਟੀ ਵਿਖੇ ਦਰਜ ਕਰਵਾਈ ਹੈ। ਇਸ ਸਬੰਧੀ ਭਾਵੇਂ ਪੁਲੀਸ ਅਧਿਕਾਰੀਆਂ ਨੇ ਪੱਤਰਕਾਰਾਂ ਨੂੰ ਕੁਝ ਵੀ ਦੱਸਣ ਤੋਂ ਟਾਲਾ ਹੀ ਵੱਟਿਆ ਪਰ ਵਾਰ-ਵਾਰ ਯਤਨ ਕਰਨ ’ਤੇ ਐਸਪੀ (ਡਿਟੈਕਟਿਵ) ਹਰਵਿੰਦਰ ਸਿੰਘ ਸੰਧੂ ਨੇ ਵੀ ਪਹਿਲਾਂ ਇਹੋ ਦਾਅਵਾ ਕਿ ਸ਼ਿਕਾਇਤ ਕਰਨ ਵਾਲੀ ਧਿਰ ਨੇ ਖੁਦ ਹੀ ਮੁਆਫੀ ਮੰਗ ਲਈ ਹੈ। ਜਦੋਂ ਇਸ ਪੱਤਰਕਾਰ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਪਾਸ ਘਟਨਾ ਦੀ ਵੀਡਿਓ ਰਿਡਾਰਡਿੰਗ ਹੈ, ਤਾਂ ਉਨ੍ਹਾਂ ਆਪਣੇ ਬਿਆਨ ਬਦਲਦਿਆਂ ਆਖਿਆ ਕਿ ਪੁਲੀਸ ਇਸ ਸਬੰਧੀ ਪੜਤਾਲ ਕਰਕੇ ਬਣਦੀ ਕਾਰਵਾਈ ਕਰੇਗੀ।
ਇਕੱਤਰ ਜਾਣਕਾਰੀ ਅਨੁਸਾਰ ਲੜਕੀ ਹਰਬਰਿੰਦਰ ਕੌਰ ਪੈਲੇਸ ਵਿਖੇ ਆਪਣੇ ਪਰਿਵਾਰ ਤੇ ਹੋਰ ਜੀਆਂ ਨਾਲ ਆਈ ਹੋਈ ਸੀ। ਉਥੇ ਉਸ ਨਾਲ ਇਕ ਕਾਰ ਦੇ ਡਰਾਇਵਰ ਸਾਹਿਬ ਸਿੰਘ ਅਤੇ ਇਕ ਹੋਰ ਸੋਸ਼ੀ ਨਾਮੀ ਵਿਅਕਤੀ ਨੇ ਛੇੜਖਾਨੀ ਕੀਤੀ। ਲੜਕੀ ਨੇ ਇਹ ਮਾਮਲਾ ਆਪਣੇ ਪਰਿਵਾਰ ਵਾਲਿਆਂ ਦੇ ਧਿਆਨ ਵਿਚ ਲਿਆਂਦਾ। ਉਨ੍ਹਾਂ ਦੋਵਾਂ ਦੀ ਚੰਗੀ ਭੁਗਤ ਸੰਵਾਰੀ। ਦੋਵਾਂ ਧਿਰਾਂ ਵਿਚ ਕੁਝ ਸਮਾਂ ਲੜਾਈ ਹੁੰਦੀ ਰਹੀ। ਇੰਨੇ ਨੂੰ ਸਾਹਿਬ ਸਿੰਘ ਅਤੇ ਇਕ ਹੋਰ ਸੋਸ਼ੀ ਨਾਮੀ ਵਿਅਕਤੀ ਨੇ ਛੇੜਖਾਨੀ ਕੀਤੀ। ਲੜਕੀ ਨੇ ਇਹ ਮਾਮਲਾ ਆਪਣੇ ਪਰਿਵਾਰ ਵਾਲਿਆਂ ਦੇ ਧਿਆਨ ਵਿਚ ਲਿਆਂਦਾ। ਉਨ੍ਹਾਂ ਦੋਵਾਂ ਦੀ ਚੰਗੀ ਭੁਗਤ ਸੰਵਾਰੀ। ਦੋਵਾਂ ਧਿਰਾਂ ਵਿਚ ਕੁਝ ਸਮਾਂ ਲੜਾਈ ਹੁੰਦੀ ਰਹੀ। ਇੰਨੇ ਨੂੰ ਸਾਹਿਬ ਸਿੰਘ ਅਤੇ ਸੋਸ਼ੀ ਨੇ ਆਪਣੇ ਅਸਰ-ਰਸੂਖ਼ ਨਾਲ ਥਾਣਾ ਸਿਟੀ ਦੀ ਪੁਲੀਸ ਨੂੰ ਬੁਲਾ ਲਿਆ। ਮੌਕੇ ’ਤੇ ਪਹੁੰਚੇ ਪੁਲੀਸ ਕਰਮਚਾਰੀਆਂ ਤੇ ਅਧਿਕਾਰੀਆਂ ਨੇ ਲੜਕੀ ਤੇ ਉਸ ਦੇ ਰਿਸ਼ਤੇਦਾਰਾਂ ਦੀ ਭਾਰੀ ਮਾਰ-ਕੁੱਟ ਕੀਤੀ। ਹਰਬਰਿੰਦਰ ਕੌਰ ਨੇ ਦੋਸ਼ ਲਾਇਆ ਕਿ ਪੁਲੀਸ ਵਾਲਿਆਂ ਨੇ ਉਸ ਨਾਲ ਭਾਰੀ ਮਾਰ-ਕੁੱਟ ਅਤੇ ਅਸ਼ਲੀਲਤਾ ਦੀ ਹੱਦ ਤਕ ਤਸ਼ੱਦਦ ਕੀਤਾ। ਪੁਲੀਸ ਨੇ ਉਸਦੀ ਚੁੰਨੀ ਲਾਹ ਦਿੱਤੀ ਅਤੇ ਕੰਨਾਂ ਦੀਆਂ ਵਾਲੀਆਂ ਖਿੱਚ ਲਈਆਂ। ਪੁਲੀਸ ਪਾਰਟੀ ਨੇ ਹਰ ਉਸ ਵਿਅਕਤੀ ਦੀ ਕੁੱਟ-ਮਾਰ ਕੀਤੀ ਜਿਹੜਾ ਵੀ ਵਿਆਹ ਵਿਚ ਸ਼ਾਮਲ ਹੋਣ ਵਾਲਿਆਂ ਦਾ ਬਚਾਅ ਕਰਨ ਲਈ ਆਇਆ। ਦੱਸਿਆ ਜਾ ਰਿਹਾ ਹੈ ਕਿ ਇਸ ਸਬੰਧੀ ਕੋਈ ਦਸ ਜਣਿਆਂ ਦੇ ਸੱਟਾਂ ਲੱਗੀਆਂ। ਹਰਬਰਿੰਦਰ ਕੌਰ ਨੇ ਸਾਹਿਬ ਸਿੰਘ ਅਤੇ ਸੋਸ਼ੀ ਦੇ ਇਲਾਵਾ ਜਿਹੜੇ ਪੁਲੀਸ ਕਰਮਚਾਰੀਆਂ/ ਅਧਿਕਾਰੀਆਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ, ਉਨ੍ਹਾਂ ਵਿਚ ਏਐਸਆਈ ਨਰਿੰਦਰ ਸਿੰਘ, ਹੈਡ ਕਾਂਸਟੇਬਲ ਅਸ਼ਵਨੀ ਕੁਮਾਰ ਦੇ ਇਲਾਵਾ ਪਰਮਜੀਤ ਸਿੰਘ, ਹਰਜਿੰਦਰ ਸਿੰਘ, ਤਰਸੇਮ ਸਿੰਘ, ਗੁਰਦੀਪ ਰਾਜ, ਦਵਿੰਦਰ ਕੁਮਾਰ ਦੇ ਇਲਾਵਾ ਕਰੀਬ 10 ਹੋਰ ਕਰਮਚਾਰੀ ਸ਼ਾਮਲ ਦੱਸੇ ਜਾ ਰਹੇ ਹਨ।
ਇਸ ਸਾਰੇ ਘਟਨਾ´ਮ ਦੀ ਬਰਾਤ ਵਾਲਿਆਂ ਨੇ ਇਕ ਵੀਡਿਓ ਵੀ ਤਿਆਰ ਕੀਤੀ ਹੈ, ਜਿਹੜੀ ਪੁਲੀਸ ਕਰਮਚਾਰੀਆਂ ਦੇ ਤਸ਼ੱਦਦ ਦੀ ਕਹਾਣੀ ਖੁਦ ਹੀ ਬਿਆਨ ਕਰਦੀ ਹੈ। ਲੜਕੀ ਨੇ ਇਸ ਸਬੰਧੀ ਪੁਲੀਸ ਵਲੋਂ ਕਿਸੇ ਕਿਸਮ ਦਾ ਨੁਕਸਾਨ ਕੀਤੇ ਜਾਣ ਦਾ ਖਦਸ਼ਾ ਜ਼ਾਹਰ ਕਰਦਿਆਂ ਆਪਣੇ ਜਾਨ-ਮਾਲ ਦੀ ਰਾਖੀ ਦੀ ਮੰਗ ਕੀਤੀ ਹੈ। ਇਸ ਘਟਨਾ ਬਾਰੇ ਐਸਐਸਪੀ ਸਮੇਤ ਵਧੇਰੇ ਉੱਚ-ਪੁਲੀਸ ਅਧਿਕਾਰੀਆਂ ਨਾਲ ਸੰਪਰਕ ਦੇ ਯਤਨ ਸਫਲ ਨਹੀਂ ਹੋ ਸਕੇ। ਐਸਪੀ (ਡੀ) ਸ੍ਰੀ ਸੰਧੂ ਨੇ ਵੀ ਪਹਿਲਾਂ ਸ਼ਿਕਾਇਤ ਕਰਤਾ ਧਿਰ ਵਲੋਂ ਪੁਲੀਸ ਨਾਲ ਦੁਰਵਿਹਾਰ ਕਰਨ ਦੀ ਗੱਲ ਕੀਤੀ ਪਰ ਜਦੋਂ ਇਸ ਸਬੰਧੀ ਤਿਆਰ ਕੀਤੀ ਵੀਡਿਓ ਫਿਲਮ ਬਾਰੇ ਦੱਸਿਆ ਗਿਆ ਤਾਂ ਉਨ੍ਹਾਂ ਆਪਣੇ ਬਿਆਨ ਬਦਲਦਿਆਂ ਆਖਿਆ ਕਿ ਇਸ ਸਬੰਧੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

No comments:
Post a Comment