www.sabblok.blogspot.com
ਜਲੰਧਰ, 4 ਮਾਰਚ (ਐੱਮ. ਐੱਸ. ਲੋਹੀਆ) :ਨਕੋਦਰ
ਨੇੜੇ ਪਿੰਡ ਗਹੀਰਾਂ ਦੀ ਮੁੱਖ ਸੜਕ ‘ਤੇ ਇਕ ਸਕੂਲ ਵੈਨ ਦੀ ਟਰੱਕ ਨਾਲ ਟੱਕਰ ਹੋ ਗਈ,
ਟੱਕਰ ਇਨੀ ਭਿਆਣਕ ਸੀ ਕਿ ਬੱਸ ‘ਚ ਸਵਾਰ 22 ਬੱਚਿਆਂ ‘ਚੋਂ 13 ਬੱਚਿਆਂ ਦੀ ਮੌਤ ਹੋ ਗਈ।
ਹਾਦਸੇ ਦਾ ਸ਼ਿਕਾਰ ਸਾਰੇ ਬੱਚਿਆਂ ਦੀ ਉਮਰ 4 ਸਾਲ ਤੋਂ ਲੈ ਕੇ 13 ਸਾਲ ਦੇ ਅੰਦਰ ਹੀ ਸੀ।
ਮਰਨ ਵਾਲਿਆਂ ‘ਚ ਇਕੋ ਹੀ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਵੀ ਕਈ ਬੱਚੇ ਹਨ। ਇਸ ਹਾਦਸੇ
‘ਚ ਵੈਨ ਦਾ ਡਰਾਈਵਰ ਵਿਸ਼ਾਲ ਪੁੱਤਰ ਰਾਕੇਸ਼ ਵਾਸੀ ਗਹੀਰਾਂ ਮੌਕੇ ‘ਤੇ ਹੀ ਮਾਰਿਆ ਗਿਆ
ਅਤੇ ਉਸ ਦਾ ਭਰਾ ਗੁਰਦੀਪ ਸਿੰਘ ਜੋ ਕਿ ਉਸ ਨਾਲ ਸਹਾਇਕ ਵੱਜੋਂ ਜਾਂਦਾ ਸੀ ਗੰਭੀਰ ਜ਼ਖ਼ਮੀ
ਹੋ ਗਿਆ। \
ਅਕਾਲ ਅਕੈਡਮੀ, ਬੋਪਾਰਾਏ ਕਲਾਂ ਦੀ ਇਸ ਵੈਨ
ਟੈਂਪੂ ਟ੍ਰੈਵਲਰ ਪੀ. ਬੀ. 01-4363 ‘ਚ ਘਟਨਾ ਵਾਲੀ ਜਗਾਂ ਦੇ ਨੇੜੇ ਦੇ ਹੀ ਦੋ ਪਿੰਡਾਂ
ਭਰੋਂ ਤਲਵੰਡੀ ਅਤੇ ਮੁੱਧਾਂ ਦੇ ਬੱਚੇ ਸਨ। ਪ੍ਰਤੱਖ ਦਰਸ਼ੀਆਂ ਅਨੁਸਾਰ ਤੇਜ਼ ਰਫ਼ਤਾਰ ਵੈਨ
ਜਿਸ ਨੂੰ ਡਰਾਈਵਰ ਆਪਣੇ ਕਾਬੂ ‘ਚ ਨਹੀਂ ਰੱਖ ਸਕਿਆ ਅਤੇ ਉਸ ਦਾ ਸੰਤੁਲਨ ਵਿਗੜ ਜਾਣ
ਕਰਕੇ ਨਕੋਦਰ ਮੁੱਖ ਸੜਕ ‘ਤੇ ਅੰਦਰਲੇ ਪਾਸੇ ਪਲਟ ਗਈ। ਸੜਕ ਦੀ ਚੌੜਾਈ ਘੱਟ ਹੋਣ ਕਰਕੇ
ਉਸੇ ਸਮੇਂ ਸਾਹਮਣੇ ਤੋਂ ਇੱਟਾਂ ਦੇ ਭਰੇ ਤੇਜ਼ ਰਫ਼ਤਾਰ ਟਰੱਕ ਪੀ. ਬੀ. 10 ਟੀ-9142 ਵੈਨ
‘ਚ ਆ ਵੱਜਿਆ, ਦੋਹਾਂ ਦੀ ਰਫ਼ਤਾਰ ਇਨੀ ਤੇਜ਼ ਸੀ ਕਿ ਟੱਕਰ ਨਾਲ ਵੈਨ ਦੀ ਉਪਰਲੀ ਸਾਰੀ
ਬਾਡੀ, ਚੈਸੀ ਨਾਲੋਂ ਵੱਖ ਹੋ ਗਈ। ਵੈਨ ‘ਚ ਸਵਾਰ ਬੱਚਿਆਂ ‘ਚੋਂ ਇਕ-ਦੋ ਬੱਚੇ ਹੀ ਅਜਿਹੇ
ਬਚੇ ਜਿਨਾਂ ਨੂੰ ਕੋਈ ਸੱਟ ਨਹੀਂ ਲੱਗੀ।
ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ‘ਤੋਂ
ਫ਼ਰਾਰ ਹੋ ਗਿਆ। ਮਾਰੇ ਜਾਣ ਵਾਲਿਆਂ ਬੱਚਿਆਂ ਦੀ ਪਹਿਚਾਣ ਗੁਰਜੋਬਨ ਸਿੰਘ (6) ਪੁੱਤਰ
ਜਸਕਰਨ ਸਿੰਘ, ਮਨਪ੍ਰੀਤ ਸਿੰਘ ਦੋਹਤਾ ਮੋਹਨ ਸਿੰਘ, ਹਰਜਸਪ੍ਰੀਤ ਕੌਰ ਪੋਤੀ ਪ੍ਰਿਤਪਾਲ
ਸਿੰਘ ਅਤੇ ਸੁੱਖਮਨਦੀਪ ਸਿੰਘ ਪੁੱਤਰ ਨਰਿੰਦਰ ਸਿੰਘ ਸਾਰੇ ਵਾਸੀ ਮੁੱਧਾਂ ਅਤੇ ਕਨਵਰਪੀ੍ਰਤ
ਸਿੰਘ ਪੁੱਤਰ ਸਰਬਜੀਤ ਸਿੰਘ, ਜਸ਼ਨਪ੍ਰੀਤ ਸਿੰਘ ਪੁੱਤਰ ਗਰਪ੍ਰੀਤ ਸਿੰਘ ਅਤੇ ਉਸ ਦੀ ਭੂਆ
ਦਾ ਪੁੱਤਰ ਮਨਪ੍ਰੀਤ ਸਿੰਘ ਪੁੱਤਰ ਸਵ. ਬਲਵਿੰਦਰ ਸਿੰਘ, ਗੁਰਲੀਨ ਕੌਰ ਪੁੱਤਰ ਕਰਨੈਲ
ਸਿੰਘ, ਨਵਪ੍ਰੀਤ ਕੌਰ ਪੁੱਤਰੀ ਹਰਜਿੰਦਰ ਸਿੰਘ, ਗੁਰਜੋਤ ਸਿੰਘ ਪੁੱਤਰ ਮੇਜਰ ਸਿੰਘ,
ਜਸਕਰਨ ਸਿੰਘ ਪੁੱਤਰ ਜਸਵਿੰਦਰ ਸਿੰਘ ਅਤੇ ਕਰਨਵੀਰ ਸਿੰਘ ਪੁੱਤਰ ਜਰਜੀਤ ਸਿੰਘ ਸਾਰੇ ਵਾਸੀ
ਪਿੰਡ ਭਰੋਂ ਤਲਵੰਡੀ ਵੱਜੋਂ ਹੋਈ ਹੈ।
ਮਾਪਿਆਂ ਵੱਲੋਂ ਅਪਣੇ ਤੌਰ ‘ਤੇ ਹੀ ਲਗਾਈ ਗਈ ਸੀ ਵੈਨ
ਇਹ ਮੰਦਭਾਗੀ ਵੈਨ ਬੱਚਿਆਂ ਨੂੰ ਸਕੂਲੇ
ਲਿਆਉਣ-ਲਿਜਾਉਣ ਲਈ ਮਾਪਿਆਂ ਨੇ ਆਪ ਹੀ ਲਗਵਾਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਵੈਨ ਦੇ
ਡਰਾਈਵਰ ਨੂੰ ਬੱਚਿਆਂ ਦੀ ਵੈਨ ਚਲਾਉਣ ਦਾ ਕੋਈ ਤਜੁਰਬਾ ਵੀ ਨਹੀਂ ਸੀ ਅਤੇ ਨਾ ਹੀ ਉਸ ਦੀ
ਵੈਨ ਦੀ ਹਾਲਤ ਹੀ ਠੀਕ ਸੀ। ਬੱਚਿਆਂ ਦੇ ਮਾਪਿਆਂ ਅਨੁਸਾਰ ਬੱਚਿਆਂ ਦੇ 11 ਤਰੀਕ ਨੂੰ
ਪੇਪਰ ਖ਼ਤਮ ਹੋ ਜਾਣੇ ਸਨ ਅਤੇ ਇਸ ਤੋਂ ਬਾਅਦ ਵੈਨ ਬਦਲਾ ਦਿੱਤੀ ਜਾਣੀ ਸੀ। ਹਾਦਸੇ ਵਾਲੀ
ਜਗਾਂ ‘ਤੇ ਮੌਜੂਦ ਕੁੱਝ ਵਿਅਕਤੀਆਂ ਦਾ ਤਾਂ ਇਹ ਵੀ ਕਹਿਣਾ ਸੀ ਕਿ ਇਸ ਡਰਾਈਵਰ ਨੂੰ ਗੱਡੀ
ਹੌਲੀ ਚਲਾਉਣ ਲਈ ਅਕਸਰ ਸਮਝਾਇਆ ਜਾਂਦਾ ਸੀ, ਫਿਰ ਵੀ ਇਹ ਗੱਡੀ ਤੇਜ਼ਰਫ਼ਤਾਰ ‘ਚ ਹੀ
ਚਲਾਉਂਦਾ ਸੀ।
ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਦੇ ਨਾਲ ਰਾਜਨੀਤਿਕ ਲੋਕ ਵੀ ਦੁੱਖ ਸਾਂਝਾ ਕਰਨ ਪਹੁੰਚੇ
ਇਸ ਮੰਦਭਾਗੀ ਘਟਨਾ ਦੀ ਖ਼ਬਰ ਪੂਰੇ ਜ਼ਿਲੇ ‘ਚ ਹੀ
ਜੰਗਲ ਦੀ ਅੱਗ ਵਾਂਗ ਫੈਲ ਗਈ। ਸਵੇਰ ਦੇ ਸਮੇਂ ਤਕਰੀਬਨ 7.40 ਵਜੇ ਹੋਏ ਇਸ ਹਾਦਸੇ ਨੇ
ਸਾਰੇ ਪ੍ਰਸ਼ਾਸਨਿਕ ਅਤੇ ਪੁਲਿਸ ਵਿਭਾਗ ਨੂੰ ਭਾਜੜਾਂ ਪਾ ਦਿੱਤੀਆਂ। ਹਾਦਸੇ ਦੇ ਸ਼ਿਕਾਰ
ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਅਤੇ ਹਰ ਕਾਨੂੰਨੀ ਕਾਰਵਾਈ ਨੂੰ ਜਲਦ ਨਿਪਟਾਉਣ ਲਈ
ਜਲੰਧਰ ਜ਼ਿਲੇ ਦੀ ਡੀ. ਸੀ. ਸ੍ਰੀਮਤੀ ਸ਼ਰੂਤੀ ਸਿੰਘ ਮੌਕੇ ‘ਤੇ ਪਹੁੰਚੀ। ਸ੍ਰੀਮਤੀ
ਸ਼ਰੂਤੀ ਸਿੰਘ ਨੇ ਆਪ ਹਾਲਾਤਾਂ ਦਾ ਜਾਇਜ਼ਾ ਲਿਆ ਅਤੇ ਸਬੰਧਿਤ ਵਿਭਾਗਾਂ ਨੂੰ ਜਰੂਰੀ
ਨਿਰਦੇਸ਼ ਜਾਰੀ ਕੀਤੀ। ਐੱਸ. ਐੱਸ. ਪੀ. ਦਿਹਾਤੀ ਯੁਰਵਿੰਦਰ ਸਿੰਘ ਹੇਅਰ, ਐੱਸ. ਪੀ. ਡੀ.
ਰਜਿੰਦਰ ਸਿੰਘ, ਡੀ.ਐੱਸ.ਪੀ. ਜਸਬੀਰ ਸਿੰਘ ਰਾਏ ਥਾਣਾ ਮੁਖੀ ਨਕੋਦਰ ਅਤੇ ਹੋਰ ਬਹੁਤ
ਸਾਰੇ ਪੁਲਿਸ ਅਧਿਕਾਰੀਆਂ ਦੇ ਨਾਲ ਐੱਸ. ਡੀ. ਐੱਮ. ਇਕਬਾਲ ਸਿੰਘ, ਮੰਤਰੀ ਸਰਵਣ ਸਿੰਘ
ਫਿਲੌਰ ਹਲਕੇ ਦੇ ਐੱਮ. ਐੱਲ. ਏ. ਗੁਰਪ੍ਰਤਾਪ ਸਿੰਘ ਵਡਾਲਾ ਵੀ ਪਹੁੰਚੇ।
ਟਰੱਕ ਡਰਾਈਵਰ ਖ਼ਿਲਾਫ਼ ਮਾਮਲਾ ਦਰਜ
ਐੱਸ. ਪੀ. ਡੀ. ਰਜਿੰਦਰ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਟਰੱਕ ‘ਚੋਂ ਇਕ
ਰਾਸ਼ਨ ਕਾਰਡ ਬਰਾਮਦ ਹੋਇਆ ਹੈ, ਜਿਸ ਦੇ ਆਧਾਰ ‘ਤੇ ਜਗਜੀਤ ਸਿੰਘ ਪੁੱਤਰ ਜਸਬੀਰ ਸਿੰਘ
ਵਾਸੀ ਕੜਿਆਲਾ ਤਹਿ. ਮੋਗਾ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨਾਂ ਉਮੀਦ
ਜਿਤਾਈ ਕਿ ਜਲਦ ਹੀ ਡਰਾਈਵਰ ਨੂੰ ਕਾਬੂ ਕਰ ਲਿਆ ਜਾਵੇਗਾ।
ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਮੁਆਵਜ਼ੇ ਦਾ ਐਲਾਨ :
(ਪੰਜਾਬ ਨਿਊਜ਼ ਬਿਊਰੋ) : ਕਲਗੀਧਰ ਟਰੱਸਟ ਬੜੂ ਸਾਹਿਬ ਨੇ ਮ੍ਰਿਤਕ ਬੱਚਿਆਂ ਦੇ
ਪਰਿਵਾਰਾਂ ਨੂੰ 1-1 ਲੱਖ ਰੁਪਏ ਅਤੇ ਗੰਭੀਰ ਜ਼ਖਮੀ ਵਿਦਿਅਰਥੀਆਂ ਲਈ 50-50 ਹਜ਼ਾਰ ਰੁਪਏ
ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਇਸਦੇ ਇਲਾਵਾ ਜ਼ੇਰੇ ਇਲਾਜ਼ ਬੱਚਿਆਂ ਦੇ ਇਲਾਜ਼ ਦਾ ਖ਼ਰਚਾ
ਵੀ ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਹੀ ਕੀਤਾ ਜਾਵੇਗਾ।
ਪੰਜਾਬ ਸਰਕਾਰ ਵੱਲੋਂ ਮੁਆਵਜ਼ੇ ਦਾ ਐਲਾਨ : (ਪੰਜਾਬ
ਨਿਊਜ਼ ਬਿਊਰੋ) : ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਐਲਾਨੇ ਮੁਆਵਜ਼ੇ ਨੂੰ ਵੇਖਿਦਆਂ
ਪੰਜਾਬ ਸਰਕਾਰ ਨੇ ਮ੍ਰਿਤਕ ਬੱਚਿਆਂ ਦੇ ਪਰਿਵਾਰਾਂ ਲਈ ਮੁਆਵਜ਼ੇ ਦੀ ਰਾਸ਼ੀ ਵਧਾ ਕੇ 2 -2
ਲੱਖ ਰੁਪਏ ਕਰ ਦਿੱਤੀ ਹੈ। ਪਹਿਲਾਂ 1-1 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਸੀ।
ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਇਸ ਹਾਦਸੇ ‘ਤੇ ਡੂੰਘੇ ਦੁਖ
ਦਾ ਪ੍ਰਗਟਾਵਾ ਕਰਦੇ ਹੋਏ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ।
No comments:
Post a Comment