ਸੁਸਾਇਟੀ ਦੇ ਹੱਥ ਲੱਗੀਆਂ ਵੱਧ ਐਮ ਆਰ ਪੀ ਵਾਲੀਆਂ ਦਵਾਈਆਂ ਦੀ ਤਸਵੀਰ। ਤਸਵੀਰ ਗੁਰਭੇਜ ਸਿੰਘ ਚੌਹਾਨ |
ਫਰੀਦਕੋਟ 13 ਮਾਰਚ ( ਗੁਰਭੇਜ ਸਿੰਘ ਚੌਹਾਨ ) ਭਾਈ ਘਨੱ•ਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਰਜਿ: ਫਰੀਦਕੋਟ (ਪੰਜਾਬ ) ਜੋ ਦਿਨ ਰਾਤ ਕੈਂਸਰ ਦੇ ਮਰੀਜ਼ਾਂ ਦੀ ਸੇਵਾ ਵਿਚ ਸਮਰਪਿਤ ਹੈ, ਇਸ ਵੱਲੋਂ ਪਿਛਲੇ ਸਮੇਂ ਤੋਂ ਕੈਂਸਰ ਦੀ ਬੀਮਾਰੀ ਨਾਲ ਸੰਬੰਧਤ ਕਈ ਗੁਣਾ ਵੱਧ ਰੇਟ ਤੇ ਵਿਕਦੀਆਂ ਦਵਾਈਆਂ ਵਿਰੁੱਧ ਸੰਘਰਸ਼ ਵਿੱਢਿਆ ਹੋਇਆ ਸੀ ਅਤੇ ਕੇਂਦਰ ਦੇ ਸਾਰੇ ਮੰਤਰੀਆਂ, ਮਨੁੱਖੀ ਅਧਿਕਾਰ ਕਮਿਸ਼ਨ, ਸਮਾਜ ਸੇਵੀ ਜੱਥੇਬੰਦੀਆਂ ਅਤੇ ਪੰਜਾਬ ਸਰਕਾਰ ਦੇ ਸਾਰੇ ਮੰਤਰੀਆਂ,ਰਾਜਪਾਲ ਆਦਿ ਤੱਕ ਪੱਤਰ ਲਿਖਕੇ ਕੈਂਸਰ ਦੇ ਮਰੀਜ਼ਾਂ ਦੀ ਦਵਾਈਆਂ ਦੀਆਂ ਕੰਪਨੀਆਂ , ਕੈਮਿਸਟਾਂ ਅਤੇ ਡਾਕਟਰਾਂ ਦੀ ਮਿਲੀ ਭੁਗਤ ਨਾਲ ਹੋ ਰਹੀ ਲੁੱਟ ਨੂੰ ਧਿਆਨ ਵਿਚ ਲਿਆਂਦਾ ਸੀ ਪਰ ਕਿਸੇ ਵੀ ਮੰਤਰੀ,ਲੀਡਰ, ਸਮਾਜ ਸੇਵੀ ਜੱਥੇਬੰਦੀ, ਕਿਸਾਨ ਮੁਲਾਜ਼ਮ ਜੱਥੇਬੰਦੀਆਂ ਨੇ ਇਸ ਵਿਰੁੱਧ ਆਵਾਜ਼ ਨਹੀਂ ਉਠਾਈ। ੁਸੁਸਾਇਟੀ ਵੱਲੋਂ ਇਹ ਮਸਲਾ ਮਾਨਯੋਗ ਹਾਈਕੋਰਟ ਦੇ ਧਿਆਨ ਵਿਚ ਵੀ ਲਿਆਂਦਾ ਗਿਆ ਸੀ ਜਿਸ ਤੇ ਮਾਨਯੋਗ ਹਾਈਕੋਰਟ ਦੇ ਜਸਟਿਸ ਸੀਕਰੀ ਸਾਹਿਬ ਅਤੇ ਜਸਟਿਸ ਜੈਨ ਸਾਹਿਬ ਨੇ ਤੁਰੰਤ ਐਕਸ਼ਨ ਲੈਂਦਿਆਂ ਪੰਜਾਬ ਸਰਕਾਰ ਨੂੰ ਕੋਰਟ ਵਿਚ ਤਲਬ ਕਰ ਲਿਆ ਹੈ ਅਤੇ ਇਸ ਕੇਸ ਨੂੰ ਨਜਿੱਠਣ ਲਈ ਪ੍ਰਸਿੱਧ ਐਡਵੋਕੇਟ ਐਚ ਸੀ ਅਰੋੜਾਂ ਨੂੰ ਨਾਮਜ਼ਦ ਕਰ ਦਿੱਤਾ ਹੈ। ਇਸ ਕੇਸ ਦੀ ਸੁਣਵਾਈ 21 ਮਾਰਚ ਨੂੰ ਸ਼ੁਰੂ ਹੋ ਰਹੀ ਹੈ। ਇੱਥੇ ਵਰਨਣਯੋਗ ਹੈ ਕਿ ਸੁਸਾਇਟੀ ਨੂੰ ਇਸ ਵੱਡੀ ਲੁੱਟ ਦਾ ਉਂਦੋਂ ਪਤਾ ਲੱਗਿਆ ਜਦੋਂ ਕੈਂਸਰ ਨਾਲ ਸੰਬੰਧਤ ਇਹ ਦਵਾਈਆਂ ਮੈਡੀਕਲ ਯੂਨੀਵਰਸਿਟੀ ਵੱਲੋਂ ਸਿੱਧੀਆਂ ਕੰਪਨੀਆਂ ਤੋਂ ਖਰੀਦਕੇ ਗੁਰੂ ਗੋਬਿੰਦ ਸਿੰਘ ਹਸਪਤਾਲ ਫਰੀਦਕੋਟ ਵਿਚ ਮੰਗਵਾਈਆਂ ਗਈਆਂ ਹਨ , ਜਿਨ•ਾਂ ਦਾ ਬਾਜ਼ਾਰੀ ਰੇਟ ਨਾਲੋਂ ਹਜ਼ਾਰਾਂ ਰੁਪਏ ਦਾ ਪ੍ਰਤੀ ਮੈਡੀਸਨ ਫਰਕ ਹੈ ਜਿਵੇਂ 7200 ਰੁਪਏ ਐਮ ਆਰ ਪੀ ਰੇਟ ਦੀ ਮੈਡੀਸਨ ਸਿਰਫ 611 ਰੁਪਏ ਵਿਚ ਅਤੇ 19800 ਰੁਪਏ ਐਮ ਆਰ ਪੀ ਵਾਲੀ ਮੈਡੀਸਨ ਸਿਰਫ 1738 ਰੁਪਏ ਵਿਚ ਮਿਲੀ ਹੈ। ਜਦੋਂ ਕਿ ਵੱਡੇ ਪ੍ਰਾਈਵੇਟ ਹਸਪਤਾਲਾਂ ਅਤੇ ਬਾਜ਼ਾਰ ਵਿਚ ਕੈਮਿਸਟ ਇਨ•ਾਂ ਦਵਾਈਆਂ ਨੂੰ ਵੱਧ ਐਮ ਆਰ ਪੀ ਰੇਟ ਤੇ ਵੇਚਕੇ ਅੰਨੀ• ਲੁੱਟ ਕਰ ਰਹੇ ਹਨ। ਭਾਈ ਘਨ•ਈਆ ਕੈਂਸਰ ਰੋਕੋ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਪੰਜਾਬ ਦੀ ਲੀਡਰਸ਼ਿਪ ਨੂੰ ਮਨੁੱਖਤਾ ਦੇ ਭਲੇ ਲਏ ਹਲੂਣਦਿਆਂ ਮੰਗ ਕੀਤੀ ਹੈ ਕਿ ਹੁਣ ਵਿਧਾਨ ਸਭਾ ਦਾ ਸ਼ੈਸ਼ਨ ਚੱਲ ਰਿਹਾ ਹੈ ਅਤੇ ਕਿਸੇ ਜਾਗਦੀ ਜ਼ਮੀਰ ਵਾਲੇ ਲੀਡਰ ਨੂੰ ਵੱਧ ਐਮ ਆਰ ਪੀ ਦਾ ਇਹ ਮੁੱਦਾ ਵਿਧਾਨ ਸਭਾ ਵਿਚ ਵੀ ਉਠਾਉਣਾ ਚਾਹੀਦਾ ਹੈ। ਉਨ•ਾਂ ਪੰਜਾਬ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਕੈਂਸਰ ਦੇ ਮਰੀਜ਼ਾਂ ਨੂੰ ਨਕਦ ਰਾਸ਼ੀ ਦੀ ਸਹਾਇਤਾ ਦੇਣ ਦੀ ਬਜਾਏ ਸਰਕਾਰੀ ਹਸਪਤਾਲਾਂ ਵਿਚ ਦਵਾਈਆਂ ਅਤੇ ਸੀਟੀ ਸਕੈਨ, ਐਮ ਆਰ ਆਈ ਤੇ ਹੋਰ ਟੈਸਟਾਂ ਸਮੇਤ ਸਾਰਾ ਇਲਾਜ ਮੁਫਤ ਕਰਨਾਂ ਚਾਹੀਦਾ ਹੈ ਅਤੇ ਕੈਂਸਰ ਹਸਪਤਾਲ ਫਰੀਦਕੋਟ ਵਿਚ ਪ੍ਰਾਈਵੇਟ ਸੀ ਟੀ ਸਕੈਨ ਮਸ਼ੀਨ ਦੀ ਥਾਂ ਸਰਕਾਰੀ ਮਸ਼ੀਨ ਲਗਾਉਣੀ ਚਾਹੀਦੀ ਹੈ ਅਤੇ ਹਰ ਬੀਮਾਰੀ ਦੀ ਦਵਾਈ ਹਸਪਤਾਲਾਂ ਵੱਲੋਂ ਠੀਕ ਐਮ ਆਰ ਪੀ ਤੇ ਮੁਹੱਈਆ ਕਰਵਾਉਣੀ ਚਾਹੀਦੀ ਹੈ, ਕਿਊਂ ਕਿ ਹਰ ਛੋਟੀ ਤੋਂ ਛੋਟੀ ਬੀਮਾਰੀ ਦੀ ਮੈਡੀਸਨ ਤੇ ਠੀਕ ਐਮ ਆਰ ਪੀ ਤੋਂ ਕਿਤੇ ਵੱਧ ਰੇਟ ਛਪੇ ਹੋਏ ਹਨ। ਸਰਕਾਰ ਨੂੰ ਮਹਿੰਗੀਆਂ ਤੇ ਸਸਤੀਆਂ ਦਵਾਈਆਂ ਵਿਚ ਫਰਕ ਦਾ ਪਤਾ ਲਗਾਉਣ ਲਈ ਦਵਾਈਆਂ ਦੀ ਪੈਕਿੰਗ ਹਰਾ ਅਤੇ ਲਾਲ ਰੰਗ ਦੇ ਪੰਨੇ ਵਿਚ ਕਰਵਾਉਣੀ ਚਾਹੀਦੀ ਹੈ ਤਾਂ ਕਿ ਅਨਪੜ• ਮਰੀਜ਼ ਨੂੰ ਵੀ ਇਸ ਬਾਰੇ ਜਾਣਕਾਰੀ ਸੁਖਾਲੀ ਹੋਵੇ।
No comments:
Post a Comment