jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 7 March 2013

ਗ਼ਦਰ ਸ਼ਤਾਬਦੀ ਨੂੰ ਸਮਰਪਤ ਸੈਮੀਨਰ 'ਚ ਹੋਈ ਵਿਚਾਰ-ਚਰਚਾ ਪੰਜਾਬ ਦੀ ਵੰਡ ਨੂੰ ਇਤਿਹਾਸਕ ਦਰਪਣ 'ਚ ਦੇਖਣ ਦੀ ਲੋੜ: ਪ੍ਰੋ. ਇਸ਼ਤਿਆਕ ਅਹਿਮਦ

www.sabblok.blogspot.com
ਜਲੰਧਰ, 6 ਮਾਰਚ:      'ਲਹੂ-ਲੁਹਾਣ ਪੰਜਾਬ ਅਤੇ ਇਸ ਦੀ ਹਿਰਦੇਵੇਦਕ ਵੰਡ' ਵਿਸ਼ੇ ਉਪਰ ਬੋਲਦਿਆਂ ਪਾਕਿਸਤਾਨ ਦੇ ਜੰਮਪਲ, ਸਵੀਡਨ ਯੂਨੀਵਰਸਿਟੀ ਸਟੌਕਹੋਮ ਦੇ ਪ੍ਰੋ. ਇਸ਼ਤਿਆਕ ਅਹਿਮਦ, ਨਾਮਵਰ ਵਿਦਵਾਨ, ਇਤਿਹਾਸਕਾਰ ਅਤੇ ਲੇਖਕ ਨੇ ਦਹਾਕਿਆਂ ਬੱਧੀ ਖੋਜ ਉਪਰੰਤ ਨਵੀਆਂ ਲੱਭਤਾਂ ਦੇ ਇਤਿਹਾਸਕ ਹਵਾਲਿਆਂ ਨਾਲ ਸਾਬਤ ਕੀਤਾ ਕਿ ਭਾਈਚਾਰਕ ਸਾਂਝ ਦੀਆਂ ਮਜ਼ਬੂਤ ਸਮਾਜਕ ਸਭਿਆਚਾਰਕ ਤੰਦਾਂ ਨਾਲ ਜੁੜੇ ਪੰਜਾਬੀ ਗਲੇ ਮਿਲਕੇ ਵਸ ਰਹੇ ਸਨ ਜਿਨ•ਾਂ ਦਰਮਿਆਨ ਫ਼ਿਰਕੇਦਾਰਾਨਾ ਨਫ਼ਰਤ, ਜ਼ਹਿਰ ਦੀਆਂ ਦੀਵਾਰਾਂ ਖੜ•ੀਆਂ ਕੀਤੀਆਂ ਅਤੇ ਫਿਰ ਇੱਕ ਦੂਜੇ ਦੇ ਲਹੂ ਦੇ ਤ੍ਰਿਹਾਏ ਬਣਾਕੇ ਫ਼ਿਰਕੂ ਤਾਕਤਾਂ, ਬਰਤਾਨਵੀ ਸਾਮਰਾਜੀਆਂ ਦੇ ਸੇਵਾਦਾਰ ਭਾਰਤੀ ਹੁਕਮਰਾਨਾਂ ਨੇ ਆਪਣੇ ਸੌੜੇ ਸਿਆਸੀ ਮਨੋਰਥ ਦੀਆਂ ਰੋਟੀਆਂ ਸੇਕਣ ਦਾ ਕੰਮ ਕੀਤਾ।  ਗ਼ਦਰ ਸ਼ਤਾਬਦੀ ਮੁਹਿੰਮ ਦੀ ਲੜੀ ਵਜੋਂ ਹੋਈ ਇਸ ਵਿਚਾਰ ਚਰਚਾ 'ਚ ਅਜ਼ਾਦੀ ਸੰਗਰਾਮ ਦੇ ਸੰਦਰਭ 'ਚ ਹੋਈਆਂ ਵਿਚਾਰਾਂ ਨੇ ਕਈ ਅਣਛੋਹੇ ਪੱਖ ਰੌਸ਼ਨੀ 'ਚ ਲਿਆਂਦੇ।
ਪ੍ਰੋ. ਇਸ਼ਤਿਆਕ ਅਹਿਮਦ ਨੇ ਇਤਿਹਾਸਕ ਤੱਥ ਬਿਆਨਦਿਆਂ ਕਿਹਾ ਕਿ ਪੰਜਾਬ ਦੀ ਵੰਡ ਮੌਕੇ ਜਿਥੇ ਮੁਸਲਮ ਲੀਗ, ਕਾਂਗਰਸ ਪਾਰਟੀ ਅਤੇ ਆਪਣੇ ਆਪ ਨੂੰ ਸਿੱਖ ਲੀਡਰਸ਼ਿਪ ਬਣਾਕੇ ਪੇਸ਼ ਕਰਨ ਵਾਲਿਆਂ ਨੇ ਲੋਕਾਂ ਨੂੰ ਆਪੋ ਵਿਚ ਲੜਾਉਣ, ਲਹੂ ਦੇ ਦਰਿਆ ਵਗਾਉਣ, ਧੀਆਂ/ਭੈਣਾਂ ਦੀ ਇੱਜ਼ਤ ਨਾਲ ਖਿਲਵਾੜ ਕਰਨ, ਉਜਾੜੇ ਦੀ ਸੁਨਾਮੀ ਦੇ ਜਬਾੜਿ•ਆਂ 'ਚ ਧੱਕਣ ਦਾ ਕੰਮ ਕੀਤਾ ਉਥੇ ਡਾ. ਅਧਿਕਾਰੀ ਵਰਗਿਆਂ ਦੀ ਅਗਵਾਈ 'ਚ ਕਮਿਊਨਿਸਟ ਪਾਰਟੀ ਦੇ ਆਗੂਆਂ ਨੇ ਮੁਸਲਿਮ ਲੀਗ ਦੇ ਨਾਅਰਿਆਂ ਅਤੇ ਭਰਾਵਾਂ ਦੀ ਵੰਡ ਉਪਰੰਤ ਇਸਲਾਮਿਕ ਰਾਜ ਸਥਾਪਤ ਕਰਨ ਦੇ ਕੋਝੇ ਮਨਸ਼ਿਆਂ ਨੂੰ ਵੀ ਅਗਾਂਹਵਧੂ ਕਦਮ ਕਹਿਕੇ ਵਡਿਆਇਆ, ਉਚਿਆਇਆ ਗਿਆ।
ਉਨ•ਾਂ ਕਿਹਾ ਕਿ ਇਹ ਵੀ ਇਤਿਹਾਸ ਦੇ ਸਫ਼ੇ ਬੋਲਦੇ ਹਨ ਕਿ ਸੁਹਿਰਦ, ਸੂਝਵਾਨ ਕਾਮਰੇਡਾਂ ਨੇ ਦੋਵੇਂ ਬੰਨੇ ਅਣਗਿਣਤ ਲੋਕਾਂ ਦੀ ਰਾਖੀ ਕੀਤੀ ਅਤੇ ਲੀਡਰਸ਼ਿਪ ਤੋਂ ਵੱਖਰੀ ਸਹੀ ਸੋਚ 'ਤੇ ਪਹਿਰਾ ਦਿੱਤਾ।
ਪ੍ਰੋ. ਇਸ਼ਤਿਆਕ ਅਹਿਮਦ ਨੇ ਕਿਹਾ ਕਿ ਸਾਡੀ ਸਾਂਝੀ ਧਰਤੀ, ਸਾਂਝੇ ਇਤਿਹਾਸ, ਸਾਂਝੇ ਵਿਰਸੇ ਅਤੇ ਸਾਂਝੇ ਸਭਿਆਚਾਰ ਨੂੰ ਪਰਨਾਏ ਲੋਕ ਨਾ 1947 ਤੋਂ ਪਹਿਲਾਂ ਵੰਡ ਚਾਹੁੰਦੇ ਸਨ ਅਤੇ ਵੰਡ ਤੋਂ ਹੁਣ ਤੱਕ ਰਿਸਦੇ ਜ਼ਖ਼ਮ ਦੱਸਦੇ ਹਨ ਕਿ ਨਾ ਲੋਕਾਂ ਦਰਮਿਆਨ ਹੁਣ ਕੋਈ ਦੁਸ਼ਮਣੀ ਹੈ।  ਲੋਕ ਮਿਲਕੇ ਰਹਿਣਾ ਚਾਹੁੰਦੇ ਹਨ।  ਦੋਵੇਂ ਮੁਲਕਾਂ ਦੇ ਲੋਕ ਸੰਤਾਪ ਹੰਢਾ ਰਹੇ ਹਨ।  ਲੋਕ ਅੱਜ ਵੀ ਇੱਕ ਦੂਜੇ ਦੇ ਗਲੇ ਮਿਲਕੇ ਆਪਣੇ-ਪਰਾਏ ਦੀ ਨਿਰਖ਼ ਪਰਖ਼ ਕਰਨ ਦੀ ਤੜਫ਼ ਰੱਖਦੇ ਹਨ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਅਤੇ ਸੀਨੀਅਰ ਟਰੱਸਟੀ ਕਾਮਰੇਡ ਗੰਧਰਵ ਸੇਨ ਕੋਛੜ, ਮੀਤ ਪ੍ਰਧਾਨ ਨੌਨਿਹਾਲ ਸਿੰਘ, ਜਨਰਲ ਸਕੱਤਰ ਡਾ. ਰਘਬੀਰ ਕੌਰ, ਟਰੱਸਟੀ ਡਾ. ਵਰਿਆਮ ਸਿੰਘ ਸੰਧੂ, ਡਾ. ਪਰਮਿੰਦਰ ਸਿੰਘ, ਕੁਲਬੀਰ ਸਿੰਘ ਸੰਘੇੜਾ ਦੀ ਪ੍ਰਧਾਨਗੀ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਦੀ ਮੰਚ ਸੰਚਾਲਨਾ 'ਚ ਹੋਏ ਇਸ ਵਿਚਾਰ-ਚਰਚਾ ਵਿੱਚ ਮਲੇਰਕੋਟਲਾ ਦੀ ਧਰਤੀ ਦੰਗੇ ਫ਼ਸਾਦ ਤੋਂ ਸੁਰੱਖਿਅਤ ਰਹਿਣ ਦੀ ਮਹੱਤਤਾ, ਵੰਡ ਪਿੱਛੇ ਰਾਜਨੀਤਕ ਯੋਜਨਾ, ਹਿੰਦੂਆਂ-ਸਿੱਖਾਂ 'ਚ ਅੱਗ ਭੜਕਣ ਦੇ ਕਾਰਨ, ਕਾਂਗਰਸ ਦੀ ਭੂਮਿਕਾ ਅਜੇਹੀ ਅਮੁੱਲੀ ਖੋਜ਼ ਕਰਕੇ 750 ਸਫ਼ੇ ਦੀ 'ਬਲੀਡਡ ਪੰਜਾਬ ਐਂਡ ਪਾਰਟੀਸ਼ਨ' ਕਿਤਾਬ ਦੀ ਰਚਨਾ ਦੇ ਇਤਿਹਾਸ ਆਦਿ ਬਾਰੇ ਆਏ ਸੁਆਲਾਂ ਦੇ ਪ੍ਰੋ. ਅਹਿਮਦ ਨੇ ਬਾ-ਦਲੀਲ ਜੁਆਬ ਦਿੱਤੇ।
ਵਿਚਾਰ-ਚਰਚਾ ਉਪਰ ਪ੍ਰਧਾਨਗੀ ਮੰਡਲ ਵੱਲੋਂ ਜਜ਼ਬਾਤ ਸਾਂਝੇ ਕਰਦਿਆਂ ਡਾ. ਵਰਿਆਮ ਸਿੰਘ ਸੰਧੂ ਨੇ ਕਿਹਾ ਕਿ ਪ੍ਰੋ. ਇਸ਼ਤਿਆਕ ਅਹਿਮਦ ਦੀ ਵਿਗਿਆਨਕ ਅਤੇ ਹਕੀਕੀ ਖੋਜ਼ ਦ੍ਰਿਸ਼ਟੀ ਨੇ ਸਾਨੂੰ ਸੋਚਣ 'ਤੇ ਮਜ਼ਬੂਰ ਕੀਤਾ ਹੈ ਕਿ ਸਾਨੂੰ ਮਨੋ ਕਾਲਪਨਿਕ ਨਿਰਣਿਆਂ ਦੀ ਬਜਾਏ ਇਤਿਹਾਸਕ ਹਕੀਕਤਾਂ ਦੇ ਸੱਚ ਦੀ ਖੋਜ ਕਰਨ ਵੱਲ ਹਮੇਸ਼ ਖੁੱਲ•ੇ ਮਨ ਨਾਲ ਸੋਚਵਾਨ ਹੋ ਕੇ ਤੁਰਦੇ ਰਹਿਣਾ ਚਾਹੀਦਾ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਸੁਰਿੰਦਰ ਕੁਮਾਰੀ ਕੋਛੜ ਨੇ ਕਾਮਰੇਡ ਗੰਧਰਵ ਕੋਛੜ ਦੀ ਕਿਤਾਬ 'ਅਧਿਐਨ ਅਤੇ ਅਨੁਭਵ' ਪੰਜਾਬੀ ਅਤੇ ਅੰਗਰੇਜ਼ੀ ਦੀਆਂ ਕਿਤਾਬਾਂ ਭੇਂਟ ਕਰਕੇ ਪ੍ਰੋ. ਅਹਿਮਦ ਦਾ ਸਨਮਾਨ ਕੀਤਾ।
ਇਸ ਮੌਕੇ ਵਿਜੈ ਸਾਗਰ ਦੀ ਲਿਖੀ ਪੁਸਤਕ 'ਇਨਕਲਾਬ ਕਿਉਂ? ' ਪ੍ਰਧਾਨਗੀ ਮੰਡਲ ਵਲੋਂ ਰਿਲੀਜ਼ ਕੀਤੀ ਗਈ।

No comments: