www.sabblok.blogspot.com
ਲੁਧਿਆਣਾ,
(ਮੁੱਲਾਂਪੁਰੀ)- ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋ ਕੇ ਨਵੀਂ ਪਾਰਟੀ ਬਣਾਉਣ ਵਾਲੇ
ਪੀ. ਪੀ. ਪੀ. ਸੁਪਰੀਮੋ ਮਨਪ੍ਰੀਤ ਸਿੰਘ ਬਾਦਲ ਦੇ ਅੱਜਕਲ ਬੜੇ ਹੈਰਾਨ ਤੇ ਪ੍ਰੇਸ਼ਾਨ ਹੋਣ
ਦੀ ਖਬਰ ਰਾਜਸੀ ਗਲਿਆਰਿਆਂ 'ਚ ਫੈਲੀ ਹੋਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ
ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਜਿਸ ਤਰੀਕੇ ਨਾਲ ਪਾਰਟੀ ਦਾ ਗਠਨ ਕਰਕੇ
ਪੰਜਾਬ 'ਚ ਕੇਸਰੀ ਝੰਡਾ ਲਹਿਰਾਇਆ ਸੀ ਤੇ ਲੋਕਾਂ ਦਾ ਇਕੱਠ ਕਰਕੇ ਜੋ ਇਤਿਹਾਸ ਰਚਿਆ ਸੀ,
ਉਹ ਲੰਘੇ ਦਿਨਾਂ ਨੂੰ ਯਾਦ ਕਰਕੇ ਇਹ ਸੋਚ ਰਿਹਾ ਹੈ ਕਿ ਦੋ ਸਾਲਾਂ 'ਚ ਰਾਜਸੀ
ਲਹਿਸ-ਬਹਿਸ ਪੈਣ ਦੇ ਪਏ ਭੋਗ 'ਚ ਦੋਸ਼ੀ ਕੌਣ ਹੈ। ਸੂਤਰਾਂ ਨੇ ਦੱਸਿਆ ਕਿ ਜਿਸ ਕਦਰ ਪੀ.
ਪੀ. ਪੀ. ਪਾਰਟੀ 'ਚ ਵੱਡੇ-ਵੱਡੇ ਆਗੂਆਂ ਨੇ ਮਨਪ੍ਰੀਤ ਸਿੰਘ ਬਾਦਲ ਦਾ ਸਾਥ ਛੱਡ ਕੇ
ਸ਼੍ਰੋਮਣੀ ਅਕਾਲੀ ਦਲ ਜਾਂ ਮੁੜ ਕਾਂਗਰਸ 'ਚ ਸ਼ਮੂਲੀਅਤ ਕਰ ਲਈ ਹੈ, ਉਸਨੂੰ ਲੈ ਕੇ ਵੀ
ਮਨਪ੍ਰੀਤ ਸਸ਼ੋਪੰਜ 'ਚ ਹੈ ਕਿ ਆਖਰ ਕਿਹੜੀ ਗਲਤੀ ਹੋ ਗਈ, ਜਿਸ ਨਾਲ ਪਾਰਟੀ ਦੀ ਪਤੰਗ ਦਾ
ਅਸਮਾਨ ਤੋਂ ਹੇਠਾਂ ਆਉੁਣਾ ਸ਼ੁਰੂ ਹੋ ਗਿਆ ਹੈ। ਬਾਕੀ ਅੱਜ ਪੀ. ਪੀ. ਪੀ. 'ਚੋਂ ਅਲਵਿਦਾ
ਕਹਿ ਕੇ ਭਾਰਤ ਭੂਸ਼ਣ ਥਾਪਰ ਨੇ ਜੋ ਕਰਾਰੀ ਚੋਟ ਮਾਰੀ ਹੈ, ਉਸ ਨਾਲ ਰਾਜਸੀ ਮਾਹਿਰਾਂ ਨੇ
ਕਿਹਾ ਕਿ ਮਨਪ੍ਰੀਤ ਬਾਦਲ ਦਾ ਇਕ ਤਰ੍ਹਾਂ ਨਾਲ ਰਾਜਸੀ ਲੱਕ ਟੁੱਟ ਗਿਆ ਹੈ। ਕਿਉਂਕਿ
ਭੂਸ਼ਣ ਥਾਪਰ ਉਹ ਆਗੂ ਹੈ, ਜੋ ਸ਼ਹੀਦ ਸੁਖਦੇਵ ਦਾ ਭਤੀਜਾ ਅਤੇ ਇਸ ਆਗੂ ਨੇ ਮਨਪ੍ਰੀਤ ਨਾਲ
ਅੱਜ ਦੇ ਦਿਨ ਲੰਘੇ ਸ਼ਹੀਦੀ ਦਿਹਾੜੇ 'ਤੇ ਕੇਸਰੀ ਦਸਤਾਰ ਸਜਾ ਕੇ ਲੱਖਾਂ ਲੋਕਾਂ ਸ਼ਹੀਦਾਂ
ਦੇ ਸੁਪਨੇ ਸਾਕਾਰ ਕਰਨ ਦਾ ਪ੍ਰਣ ਲਿਆ ਸੀ। ਮਾਹਿਰਾਂ ਨੇ ਕਿਹਾ ਕਿ ਅੱਜ ਦੇ ਦਿਨ ਸ਼ਹੀਦਾਂ
ਦੇ ਦਿਨ 'ਤੇ ਪੀ. ਪੀ. ਪੀ. ਨੂੰ ਅਲਵਿਦਾ ਆਖ ਦੇਣਾ ਪਾਰਟੀ ਲਈ ਇਕ ਕਰਾਰੀ ਚੋਟ ਹੈ।
ਬਾਕੀ ਮਾਹਿਰਾਂ ਨੇ ਇਹ ਵੀ ਇਸ਼ਾਰਾ ਕੀਤਾ ਕਿ ਜਿਸ ਤਰ੍ਹਾਂ ਨਾਲ ਗੱਲਾਂ ਬਾਤਾਂ ਰਾਜਸੀ
ਇਲਾਕਿਆਂ 'ਚ ਚੱਲ ਰਹੀਆਂ ਹਨ, ਉਸਨੂੰ ਦੇਖ ਕੇ ਇੰਝ ਲੱਗ ਰਿਹਾ ਹੈ ਕਿ ਲੋਕ ਸਭਾ ਚੋਣਾਂ
ਤੋਂ ਪਹਿਲਾਂ-ਪਹਿਲਾਂ ਵੱਖ-ਵੱਖ ਪਾਰਟੀਆਂ 'ਚੋਂ ਗਏ ਆਗੂ ਆਪੋ ਆਪਣੀ ਪਾਰਟੀ ਵਾਪਸੀ ਕਰ
ਲੈਣਗੇ, ਕਿਉਂਕਿ ਉਨ੍ਹਾਂ ਨੂੰ ਮਨਾਉਣ ਦੀਆਂ ਕਵਾਇਦਾਂ ਸ਼ੁਰੂ ਹੋਣ ਦੀਆਂ ਖਬਰਾਂ ਹਨ।
ਬਾਕੀ ਕੁਝ ਵੀ ਹੈ, ਥਾਪਰ ਦੇ ਜਾਣ ਤੋਂ ਬਾਅਦ ਪਾਰਟੀ ਸੁਪਰੀਮੋ ਮਨਪ੍ਰੀਤ ਹੈਰਾਨ ਅਤੇ
ਪ੍ਰੇਸ਼ਾਨ ਹੈ।
No comments:
Post a Comment