www.sabblok.blogspot.com
ਜਲੰਧਰ, 1 ਮਾਰਚ: ਗ਼ਦਰ ਸ਼ਤਾਬਦੀ ਸਿਖਰ ਸਮਾਗਮ ਅਤੇ ਮੁਹਿੰਮ ਦੀ ਲੜੀ ਵਜੋਂ ਸਵੀਡਨ ਯੂਨੀਵਰਸਿਟੀ ਸਟੌਕਹੋਮ ਦੇ ਨਾਮਵਰ ਵਿਦਵਾਨ ਪ੍ਰੋ. ਇਸ਼ਤਿਆਕ ਅਹਿਮਦ 1947 ਵਿੱਚ 'ਪੰਜਾਬ ਹਿਰਦੇਵੇਦਕ ਵੰਡ ਦੀ ਅਭੁੱਲ ਦਾਸਤਾਨ' ਸਬੰਧੀ 6 ਮਾਰਚ ਠੀਕ 2 ਵਜੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਵਿਚਾਰ-ਚਰਚਾ ਵਿੱਚ ਮੁੱਖ ਬੁਲਾਰੇ ਹੋਣਗੇ।
ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਗ਼ਦਰ ਸ਼ਤਾਬਦੀ ਮੁਹਿੰਮ ਅਜ਼ਾਦੀ ਸੰਗਰਾਮ ਦੀਆਂ ਮਹੱਤਵਪੂਰਣ ਇਤਿਹਾਸਕ ਘਟਨਾਵਾਂ ਨੂੰ ਸੰਬੋਧਨ ਹੁੰਦੇ ਹੋਏ ਉਨ•ਾਂ ਦੀ ਪਰਸੰਗਕਤਾ ਉਭਾਰਨ ਦੇ ਸੰਦਰਭ ਵਿੱਚ ਹੀ ਲਹੂ-ਲੁਹਾਣ ਹੋਈ ਪੰਜਾਬ ਦੀ ਧਰਤੀ ਅਤੇ ਮੁਲਕ ਦੀ ਨਹੱਕੀ ਵੰਡ ਦੇ ਮੁੱਦੇ ਉਪਰ ਇਸ ਰੋਜ਼ ਗੰਭੀਰ ਵਿਚਾਰ-ਚਰਚਾ ਕਰ ਰਹੀ ਹੈ।
ਉਨ•ਾਂ ਨੇ ਸਮੂਹ ਬੁੱਧੀਜੀਵੀਆਂ, ਇਤਿਹਾਸਕਾਰਾਂ, ਲੇਖਕਾਂ, ਜਮਹੂਰੀਅਤ ਅਤੇ ਇਨਸਾਫ਼ ਪਸੰਦ ਜੱਥੇਬੰਦੀਆਂ ਅਤੇ ਸਖਸ਼ੀਅਤਾਂ ਨੂੰ ਵਿਚਾਰ-ਚਰਚਾ ਵਿਚ ਸ਼ਿਰਕਤ ਕਰਨ ਦੀ ਜੋਰਦਾਰ ਅਪੀਲ ਕੀਤੀ ਹੈ।

No comments:
Post a Comment