www.sabblok.blogspot.com
|
ਚੰਡੀਗੜ੍ਹ—ਆਪਣੇ ਬਜਟ ਭਾਸ਼ਣ ਦੌਰਾਨ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ 10ਵੀਂ
'ਚੋਂ 80 ਫੀਸਦੀ ਜਾਂ ਉਸ ਤੋਂ ਵੱਧ ਨੰਬਰ ਲੈਣ ਵਾਲੇ ਵਿਦਿਆਰਥੀਆਂ ਨੂੰ 11ਵੀਂ ਅਤੇ 12
ਵੀਂ ਜਮਾਤ ਲਈ 30,000 ਰੁਪਏ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ
ਪੰਜਾਬ ਸਿੱਖਿਆ ਵਿਕਾਸ ਸੂਚੀ 'ਚ ਪਹਿਲੇ ਸਥਾਨ 'ਤੇ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ
ਮੋਹਾਲੀ ਵਿੱਖੇ 10 ਕਰੋੜ ਦੀ ਲਾਗਤ ਨਾਲ ਮਰੀਨ ਅਕੈਡਮੀ ਬਣੇਗੀ। ਇਸ ਦੇ ਨਾਲ ਹੀ
ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਲਈ 1000 ਰੁਪਏ ਮਹੀਨਾ ਭੱਤਾ ਦਿੱਤਾ ਜਾਵੇਗਾ। ਵਿੱਤ
ਮੰਤਰੀ ਨੇ ਕਿਹਾ ਕਿ ਸਰਕਾਰ ਨਿੱਜੀ ਸਹਾਇਤਾ ਨਾਲ ਪ੍ਰਾਈਵੇਟ ਸਕੂਲ ਖੋਲ੍ਹੇਗੀ ਅਤੇ
ਇਨ੍ਹਾਂ ਸਕੂਲਾਂ 'ਚ ਗਰੀਬ ਬੱਚਿਆਂ ਲਈ 20 ਫੀਸਦੀ ਕੋਟਾ ਰੱਖਿਆ ਜਾਵੇਗਾ। ਸਕੂਲਾਂ ਲਈ
ਜ਼ਮੀਨ ਦੇਣ ਵਾਲੇ ਪਿੰਡ ਦੇ ਸਾਰੇ ਬੱਚਿਆਂ ਨੂੰ ਮੁਫਤ ਸਿੱਖਿਆ ਦਿੱਤੀ ਜਾਵੇਗੀ। ਬਜਟ
ਦੌਰਾਨ ਗਰੀਬ ਅਤੇ ਹੋਣਹਾਰ ਵਿਦਿਆਰਥੀਆਂ ਦੀ ਵਿੱਤੀ ਸਹਾਇਤਾ ਲਈ 8 ਕਰੋੜ ਦਾ ਟੀਚਾ
ਰੱਖਿਆ ਗਿਆ ਹੈ। ਰੁਜ਼ਗਾਰ ਸਿਰਜਣਾ ਲਈ 28 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ। ਪੰਜਾਬੀ
ਭਾਸ਼ਾ ਅਤੇ ਸਾਹਿਤਿਕ ਸਰਗਰਮੀਆਂ ਲਈ 3 ਕਰੋੜ ਅਤੇ ਤਕਨੀਕੀ ਸਿੱਖਿਆ ਲਈ 200 ਕਰੋੜ ਰੁਪਏ
ਦਾ ਟੀਚਾ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਉਚੇਰੀ ਸਿੱਖਿਆ ਲਈ 152 ਕਰੋੜ ਰੁਪਏ ਖਰਚੇ
ਜਾਣ ਦਾ ਐਲਾਨ ਕੀਤਾ ਗਿਆ ਹੈ
No comments:
Post a Comment