www.sabblok.blogspot.com
ਫਿਲਮ
'ਪੂਜਾ ਕਿਵੇਂ ਆਂ' ਦੀ ਪ੍ਰਮੋਸ਼ਨ ਲਈ ਸੋਮਵਾਰ ਰਾਤ ਫਿਲਮ ਦੀ ਸਟਾਰ ਕਾਸਟ 'ਜਗ ਬਾਣੀ'
ਦੇ ਦਫਤਰ ਪੁੱਜੀ। ਮਿਸ ਪੂਜਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਫਿਲਮ 'ਪੂਜਾ ਕਿਵੇਂ ਆਂ'
ਨੂੰ ਇਸ ਸ਼ੁੱਕਰਵਾਰ 22 ਮਾਰਚ ਨੂੰ ਪੂਰੇ ਪੰਜਾਬ 'ਚ ਰਿਲੀਜ਼ ਕੀਤਾ ਜਾਵੇਗਾ। ਪੂਜਾ ਨੇ ਇਹ
ਵੀ ਦੱਸਿਆ ਕਿ ਫਿਲਮ 'ਚ ਉਸ ਦਾ ਕਿਰਦਾਰ ਇਕ ਐੱਨ. ਆਰ. ਆਈ. ਕੁੜੀ ਦਾ ਹੈ, ਜਿਹੜੀ ਕਿ
ਇੰਡੀਆ ਆ ਕੇ ਆਪਣੀ ਪ੍ਰਾਪਰਟੀ ਵੇਚਣਾ ਚਾਹੁੰਦੀ ਹੈ। ਇਸੇ ਦੇ ਚੱਲਦਿਆਂ ਉਨ੍ਹਾਂ ਦੇ ਘਰ
'ਚ ਤਿੰਨ ਕਿਰਾਏਦਾਰ ਆ ਜਾਂਦੇ ਨੇ, ਜਿਹੜੇ ਕਿ ਕਿਰਾਏ ਦੇ ਰੂਪ 'ਚ ਪੂਜਾ ਲਈ ਕੋਈ ਨਾ
ਕੋਈ ਕੰਮ ਕਰਦੇ ਹਨ। ਫਿਲਮ ਦੇ ਲੀਡ ਹੀਰੋ ਤਰੁਣ ਖੰਨਾ ਨੇ ਦੱਸਿਆ ਕਿ ਉਹ ਪੂਰੀ ਫਿਲਮ
'ਚ ਪੂਜਾ ਦੇ ਇਰਦ-ਗਿਰਦ ਘੁੰਮਦੇ ਰਹਿੰਦੇ ਹਨ ਤੇ ਕਹਾਣੀ ਇਸੇ ਤਰ੍ਹਾਂ ਅੱਗੇ ਵਧਦੀ ਹੈ।
ਇਸੇ ਫਿਲਮ ਰਾਹੀਂ ਡੈਬਿਊ ਕਰ ਰਹੇ ਸਾਹਿਲ ਨੇ ਦੱਸਿਆ ਕਿ ਉਹ ਇਸ ਫਿਲਮ 'ਚ ਪੂਜਾ ਦੇ
ਕੱਪੜੇ ਧੋਂਦੇ ਨੇ ਤੇ ਉਨ੍ਹਾਂ ਦਾ ਮਿਸ ਪੂਜਾ ਨਾਲ ਕੰਮ ਕਰਨ ਦਾ ਬੜਾ ਵਧੀਆ ਤਜਰਬਾ
ਰਿਹਾ। ਇਸੇ ਫਿਲਮ ਰਾਹੀਂ ਡੈਬਿਊ ਕਰ ਰਹੇ ਗੀਤਾ ਬੈਂਸ ਨੇ ਇਸ ਫਿਲਮ 'ਚ ਨੈਗੇਟਿਵ
ਕਿਰਦਾਰ ਨਿਭਾਇਆ ਹੈ। ਮਿਸ ਪੂਜਾ ਨੇ ਇਹ ਵੀ ਦੱਸਿਆ ਕਿ ਇਸ ਫਿਲਮ ਦਾ ਟਾਈਟਲ ਟ੍ਰੈਕ
'ਪੂਜਾ ਕਿਵੇਂ ਆਂ' ਵੀ ਉਸ ਨੇ ਖੁਦ ਗਾਇਆ ਹੈ। ਦਰਸ਼ਕਾਂ ਨੂੰ ਇਸ ਫਿਲਮ 'ਚ ਕਾਮੇਡੀ ਤੇ
ਰੋਮਾਂਸ ਦਾ ਪੂਰਾ ਤੜਕਾ ਮਿਲੇਗਾ। ਇੰਟਰਵਿਊ ਨੂੰ ਖਤਮ ਕਰਦਿਆਂ ਮਿਸ ਪੂਜਾ ਤੇ ਸਾਰੀ
ਪੁੱਜੀ ਸਟਾਰ ਕਾਸਟ ਨੇ ਦਰਸ਼ਕਾਂ ਨੂੰ ਇਹ ਬੇਨਤੀ ਕੀਤੀ ਕਿ ਉਹ ਉਨ੍ਹਾਂ ਦੀ ਫਿਲਮ 'ਪੂਜਾ
ਕਿਵੇਂ ਆਂ' ਨੂੰ ਆਪਣੇ ਨਜ਼ਦੀਕੀ ਸਿਨੇਮਾ ਹਾਲ 'ਚ ਜ਼ਰੂਰ ਦੇਖਣ ਜਾਣ।
No comments:
Post a Comment