ਪਟਿਆਲਾ, 25 ਜੁਲਾਈ (PMI News):--ਜ਼ਿਲਾ ਟਰਾਂਸਪੋਰਟ ਵਿਭਾਗ ਨਵੀਂ ਸੀਰੀਜ਼ ਪੀ. ਬੀ. 11 ਏ ਜ਼ੈੱਡ ਦੇ ਫੈਂਸੀ ਨੰਬਰਾਂ ਦੀ ਨਿਲਾਮੀ ਨਾਲ ਲੱਖਾਂ ਰੁਪਏ ਕਮਾ ਕੇ ਮਾਲਾਮਾਲ ਹੋ ਗਿਆ ਹੈ। ਇਸ ਫੈਂਸੀ ਨੰਬਰਾਂ ਦੀ ਨਿਲਾਮੀ ਜ਼ਿਲਾ ਟਰਾਂਸਪੋਰਟ ਅਧਿਕਾਰੀ (ਡੀ. ਟੀ. ਓ.) ਤੇਜਿੰਦਰ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਡੀ. ਟੀ. ਓ. ਦਫ਼ਤਰ ਵਿਚ ਕੀਤੀ ਗਈ।
ਜ਼ਿਲਾ ਟਰਾਂਸਪੋਰਟ ਵਿਭਾਗ ਵਲੋਂ ਇਸ ਸੋਮਵਾਰ ਨੂੰ ਸੀਰੀਜ਼ ਦੇ 0001 ਤੋਂ 0100 ਨੰਬਰਾਂ ਦੀ ਨਿਲਾਮੀ ਕੀਤੀ ਗਈ। ਸੀਰੀਜ਼ ਦਾ 0001 ਨੰਬਰ 1 ਲੱਖ 1 ਹਜ਼ਾਰ ਵਿਚ ਨਿਲਾਮ ਹੋਇਆ ਅਤੇ 0002 ਨੰਬਰ 20 ਹਜ਼ਾਰ, 0003 ਨੰਬਰ 65 ਹਜ਼ਾਰ, 0004 ਨੰਬਰ 39 ਹਜ਼ਾਰ, 0005 ਨੰਬਰ 1 ਲੱਖ 22 ਹਜ਼ਾਰ, 0006 ਨੰਬਰ 23 ਹਜ਼ਾਰ, 0007 ਨੰਬਰ 55 ਹਜ਼ਾਰ 500 ਰੁਪਏ, 0008 ਨੰੰਬਰ ਦੀ ਨਿਲਾਮੀ ਮੁਲਤਵੀ ਕੀਤੀ ਗਈ ਅਤੇ 0009 ਨੰਬਰ 24 ਹਜ਼ਾਰ 500 ਰੁਪਏ, 0010 ਨੰਬਰ 49 ਹਜ਼ਾਰ, 0011 ਨੰੰਬਰ 50 ਹਜ਼ਾਰ, 0012 ਨੰਬਰ 30 ਹਜ਼ਰ ਵਿਚ ਨਿਲਾਮ ਹੋਇਆ। ਇਸੇ ਤਰ੍ਹਾਂ ਬਾਕੀ ਨੰਬਰ ਵੀ ਹਜ਼ਾਰਾਂ ਵਿਚ ਨਿਲਾਮ ਕੀਤੇ ਗਏ। ਜ਼ਿਲਾ ਟਰਾਂਸਪੋਰਟ ਅਧਿਕਾਰੀ (ਡੀ. ਟੀ. ਓ.) ਤੇਜਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਸੀਰੀਜ਼ ਦੇ ਫੈਂਸੀ ਨੰੰਬਰਾਂ ਦੀ ਨਿਲਾਮੀ ਪੂਰੀ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਕੀਤੀ ਗਈ ਹੈ। ਇਸ ਮੌਕੇ ਧਰਮਿੰਦਰ ਸਿੰਘ ਸਟੈਨੋ, ਹਰਿੰਦਰ ਗੋਇਲ ਸੈਕਸ਼ਨ ਅਫਸਰ, ਰਵਿੰਦਰ ਸ਼ਰਮਾ ਕਲਰਕ ਹਾਜ਼ਰ ਸਨ।
|
No comments:
Post a Comment