jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 22 July 2012

ਨਿਯਮਾਂ ਨੂੰ ਛੱਕੇ ਟੰਗ ਰਿਸੋਰਸ ਪਰਸਨ ਲਾਉਣ ਦੇ ਮਾਮਲੇ ਤੇ ਸਿੱਖਿਆ ਮੰਤਰੀ ਸਖਤ

www.sabblok.blogspot.com


Shared by---PunjabExpress.info

ਬੋਹਾ,20 ਜੁਲਾਈ(ਜਸਪਾਲ ਸਿੰਘ ਜੱਸੀ):ਪੰਜਾਬ ਸਰਕਾਰ ਸਿੱਖਿਆ ਸੁਧਾਰਾਂ ਬਾਰੇ ਕਿੰਨੀ ਕੁ ਸੁਹਿਰਦ ਹੈ ਇਸ ਗੱਲ ਦਾ ਅੰਦਾਜਾ ਹਾਲ ਹੀ ਚ ਰਮਸਾ ਅਤੇ ਸਰਵ ਸਿੱਖਿਆ ਅਭਿਆਨ ਦੇ ਕੰਮਾਂ ਨੂੰ ਸੰਚਾਰੂ ਢੰਗ ਨਾਲ ਨੇਪਰੇ ਚਾਡ਼ਨ ਅਤੇ ਸਰਕਾਰੀ ਸਿੱਖਿਆ ਚ ਗੁਣਵੱਤਾ ਲਿਆਉਣ ਦੇ ਮਕਸਦ ਨਾਲ ਪੰਜਾਬ ਸਰਕਾਰ ਦੇ ਹੁਕਮਾਂ ਤੇ ਮਾਨਸਾ ਜਿਲੇ ਅੰਦਰ ਤਾਇਨਾਤ ਕੀਤੇ 36 ਜਿਲਾ ਰਿਸੋਰਸ ਪਰਸਨ(ਡੀ.ਆਰ.ਪੀ) ਅਤੇ ਬਲਾਕ ਰਿਸੋਰਸ ਪਰਸਨ(ਬੀ.ਆਰ.ਪੀ)ਦੀ ਭਰਤੀ ਤੋ ਸਹਿਜੇ ਹੀ ਲਗਾਇਆ ਜਾ ਸਕਦਾ ਹੈ।ਜਿਸ ਨੇ ਸਿੱਖਿਆ ਮੰਤਰੀ ਪੰਜਾਬ ਦੁਆਰਾ ਸਿੱਖਿਆ ਸੁਧਾਰਾਂ ਬਾਰੇ ਕੀਤੇ ਜਾ ਰਹੇ ਉਪਰਾਲਿਆਂ ਨੂੰ ਡਰਾਮੇਬਾਜੀ ਕਰਾਰ ਦਿੱਤਾ ਹੈ।ਰਿਸੋਰਸ ਪਰਸਨਾਂ ਦੀ ਲਿਸਟ ਮੁਤਾਬਕ ਪੰਜਾਬੀ ਅਤੇ ਸਮਾਜਿਕ ਸਿੱਖਿਆ ਦੇ ਅਧਿਆਪਕ ਸਕੂਲ ਟੀਚਰਾਂ ਨੂੰ ਅੰਗਰੇਜੀ ਵਿਸaੇ ਨੂੰ ਸਰਲ ਬਣਾਕੇ ਪਡ਼ਾਉਣ ਦੇ ਗੁਰ ਦੇਣਗੇ ਅਤੇ ਹਿੰਦੀ ਤੇ ਸਮਾਜਿਕ ਸਿੱਖਿਆ ਦੇ ਅਧਿਆਪਕ ਕਿਤਾਬਾਂ ਦੀ ਸਾਂਭ ਸੰਭਾਲ ਕਰਨਗੇ।ਜਿਹਡ਼ਾ ਕਿ ਡੀ.ਆਰ.ਪੀ ਅਤੇ ਬੀ.ਆਰ.ਪੀ ਲਗਾਏ ਜਾਣ ਸਬੰਧੀ ਨਿਯਮ ਅਤੇ ਸaਰਤਾਂ ਦੇ ਬਿੱਲਕੁੱਲ ਉਲਟ ਹੈ।ਨਿਯਮਾਂ ਅਨੁਸਾਰ ਉਚੇਰੀ ਵਿੱਦਿਆ,ਨੈਸaਨਲ ਅਤੇ ਸਟੇਟ ਐਵਾਰਡੀ,ਸਰਵ ਸਿੱਖਿਆ ਅਭਿਆਨ ਤੇ ਰਮਸਾ ਦੇ ਕੰਮਾਂ ਦੀ ਜਾਣਕਾਰੀ ਰੱਖਣ,ਕੰਪਿਊਟਰ ਤੇ ਕੰਮ ਕਰਨ ਚ ਪਰਪੱਕ,ਵਿਸaੇ ਦੇ ਮਾਹਰਾਂ ਅਤੇ ਪਡ਼ਾਉਣ ਦਾ ਚੰਗਾ ਤਜਰਬਾ ਰੱਖਣ ਵਾਲੇ ਅਧਿਆਪਕਾਂ ਨੂੰ ਤਰਜੀਹ ਦਿੱਤੀ ਜਾਣੀ ਸੀ।ਨਿਯੁਕਤੀ ਸਮੇ ਜਿਥੇ ਉੱਚ ਵਿੱਦਿਆ ਪ੍ਰਾਪਤ ਅਤੇ ਅਵਾਰਡੀ ਅਧਿਆਪਕਾਂ ਦੀਆਂ ਅਰਜੀਆਂ ਅੱਖੋ ਪਰੋਖੇ ਕੀਤੀਆਂ ਗਈਆਂ ਉਥੇ ਕੁਝਕ ਅਜਿਹੇ ਅਧਿਆਪਕਾਂ ਨੂੰ ਵੀ ਅਹਿਮ ਜੁਮੇਵਾਰੀਆਂ ਦਿੱਤੀਆਂ ਗਈਆਂ ਹਨ ਜਿਨਾਂ ਦਾ ਪੂਰੀ ਸਰਵਿਸ ਦੌਰਾਨ ਪਡ਼ਾਉਣ ਦਾ ਤਜਰਬਾ ਵੀ ਇੱਕ ਸਾਲ ਤੋ ਘੱਟ ਹੈ।ਦੂਸਰੀ ਗੱਲ ਇਹ ਕਿ ਨਿਯੁਕਤ ਕੀਤੇ ਅਧਿਆਪਕਾਂ ਚੋ ਕਈ ਅਜਿਹੇ ਸੱਜਣ ਵੀ ਹਨ ਜਿਨਾਂ ਲਈ ਕੰਪਿਊਟਰ ਤੇ ਕੰਮ ਕਰਨਾਂ ਤਾਂ ਦੂਰ ਦੀ ਗੱਲ,ਉਨਾਂ ਨੂੰ ਕੰਪਿਊਟਰ ਬੰਦ ਕਰਨਾਂ/ਚਲਾਉਣਾ(ਆਨ/ਆਫ) ਨਹੀ ਆਉਦਾ।ਇਸ ਤੋ ਇਲਾਵਾ ਪ੍ਰਬੰਧਕੀ ਆਧਾਰ ਤੇ ਬਦਲੀਆਂ ਕਰਵਾ ਚੁੱਕੇ ਕੁਝ ਅਧਿਆਪਕ ਵੀ ਡੀ.ਆਰ.ਪੀ ਤੇ ਬੀ.ਆਰ.ਪੀ ਦੀ ਕੁਰਸੀ ਦਾ ਆਨੰਦ ਪ੍ਰਾਪਤ ਕਰਨ ਚ ਸਫਲ ਹੋ ਗਏ ਹਨ ਅਤੇ ਅਜਿਹੇ ਅਧਿਆਪਕਾਂ ਦੀ ਨਿਯੁਕਤੀ ਆਪਣੇ ਆਪ ਚ ਇੱਕ ਸਵਾਲ ਬਣੀ ਹੋਈ ਹੈ ਜਿਸ ਦਾ ਜਨਤਕ ਵਿਰੋਧ ਹੋਣਾਂ ਸੁਰੂ ਹੋ ਗਿਆ ਹੈ।ਡੀ.ਆਰ.ਪੀ ਅਤੇ ਬੀ.ਆਰ.ਪੀ ਦੀ ਨਿਯੁਕਤੀ ਸਬੰਧੀ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਕਮ ਸਟੇਟ ਪ੍ਰੋਜੈਕਟ ਡਾਇਰੈਕਟਰ ਦੇ ਦਫਤਰੋ ਮੀਮੋ ਨੰਬਰ ਸਸਅ/2012/ਐਚਆਰ/81121,81141 ਮਿਤੀ 18ਜੂਨ 2012 ਨੂੰ ਜਾਰੀ ਨਿਯਮਾਂ ਅਤੇ ਸaਰਤਾਂ ਦੀ ਲਡ਼ੀ ਨੰਬਰ 8 ਤੇ ਦਰਜ ਕਿ ਬੀ.ਆਰ.ਪੀ/ਡੀ.ਆਰ.ਪੀ(ਵਿਸaਾ ਵਿਸaੇਸ) ਲਈ ਸਬੰਧਤ ਵਿਸaੇ ਦਾ ਅਧਿਆਪਕ ਹੋਣਾ ਲਾਜਮੀ ਹੈ,ਜਿਵੇ ਕਿ ਮੈਥ ਡੀ.ਆਰ.ਪੀ/ਬੀ.ਆਰ.ਪੀ ਮੈਥ ਵਿਸaੇ ਦਾ ਅਧਿਆਪਕ ਹੀ ਹੋਣਾ ਚਾਹੀਦਾ ਹੈ।ਪਰ ਨਿਯੁਕਤੀ ਲਿਸਟ ਮੁਤਾਬਕ ਉਕਤ ਸਰਤ ਨੂੰ ਤਿਲਾਂਜਲੀ ਦੇਕੇ ਕਾਮਰਸ ਦੇ ਲੈਕਚਰਾਰ ਂਸਵੀਰ ਸਿੰਘ ਨੂੰ ਵਿਸaਾ ਮਾਹਰ ਹਿਸਾਬ,ਸਮਾਜਿਕ ਸਿੱਖਿਆ ਦੇ ਮਾਸਟਰ ਬਲਜਿੰਦਰ ਸਿੰਘ ਨੂੰ ਅੰਗਰੇਜੀ ਦਾ ਵਿਸaਾ ਮਾਹਰ (ਦੋਵੇ ਡੀ.ਆਰ.ਪੀ)ਲਗਾਇਆ ਗਿਆ ਹੈ।ਇਸੇ ਤਰਾਂ ਸਾਇੰਸ ਅਧਿਆਪਕ ਰੁਪਿੰਦਰ ਸਿੰਘ ਨੂੰ ਵਿਸaਾ ਮਾਹਰ ਮੈਥ,ਪੰਜਾਬੀ ਮਾਸਟਰ ਬਲਵਿੰਦਰ ਸਿੰਘ ਨੂੰ ਵਿਸaਾ ਮਾਹਰ ਅੰਗਰੇਜੀ,ਭੋਂ ਰਾਜ ਲੈਕਚਰਾਰ ਕਾਮਰਸ ਨੂੰ ਵਿਸaਾ ਮਾਹਰ ਸਮਾਜਿਕ ਸਿੱਖਿਆ ਨਿਯੁਕਤ ਕੀਤਾ ਗਿਆ ਹੈ।ਨਿਯਮ ਤੇ ਸaਰਤਾਂ ਦੀ ਲਿਸਟ ਚ ਲਡ਼ੀ ਨੰਬਰ 10 ਤੇ ਦਰਜ ਕਿ ਡੀ.ਆਰ.ਪੀ/ਆਰ.ਟੀ.ਟੀ/ਕਮਿਊਨਟੀ ਮੋਬਾਲਾਈਜੇਸaਨ/ਸੀ.ਸੀ.ਈ,ਬੀ.ਆਰ.ਪੀ./ਡੀ.ਆਰ.ਪੀ.(ਪੰ੍ਰਬੰਧਕੀ/ਕੋਆਰਡੀਨੇਸaਨ/ਇਸਟੈਬਲਿਸਮੈਟ),ਡੀ.ਆਰ.ਪੀ.(ਸਿਵਲ ਵਰਕਸ/ਪਲਾਇਨਿੰਗ,ਐਮ.ਆਈ.ਐਸ.)ਲਈ ਮੁੱਖ ਵਿਸaੇ ਗਣਿਤ,ਸਾਇੰਸ,ਅੰਗਰੇਜੀ ਅਤੇ ਸਮਾਜਿਕ ਸਿੱਖਿਆ ਤੋ ਇਲਾਵਾ ਬਾਕੀ ਵਿਸaੇ ਦੇ ਅਧਿਆਪਕਾਂ ਨੂੰ ਹੀ ਲਗਾਇਆ ਜਾਵੇ ਪਰ ਅਧਿਕਾਰਤ ਅਧਿਕਾਰੀਆਂ ਨੇ ਇਸ ਦੀ ਵੀ ਉਕਾ ਪਰਵਾਹ ਨਾ ਕਰਦਿਆਂ 1 ਹਿੰਦੀ ਅਤੇ 2 ਸਮਾਜਿਕ ਸਿੱਖਿਆ ਅਧਿਆਪਕਾਂ ਨੂੰ ਉਕਤ ਕੰਮਾਂ ਚੋ ਕੰਮ ਸੋਪ ਦਿੱਤੇ।ਸਿੱਖਿਆ ਦਾ ਅਧਿਕਾਰ ਕਾਨੂੰਨ ਤਹਿਤ ਕਿਸੇ ਸਕੂਲ ਦੇ 50 ਫੀਸਦੀ ਤੋ ਵੱਧ ਸਟਾਫ ਨੂੰ ਇਕੋ ਸਮੇ ਛੁੱਟੀ ਨਹੀ ਦਿੱਤੀ ਜਾ ਸਕਦੀ ਪਰ ਡੀ.ਆਰ.ਪੀ/ਬੀ.ਆਰ.ਪੀ ਲਈ ਬਿਨੈ ਪੱਤਰ ਦਿੱਤੇ ਸਰਕਾਰੀ ਪ੍ਰਾਇਮਰੀ ਸਕੂਲ ਕੁਲਾਣਾ ਦੇ ਤਿੰਨੋ ਅਧਿਆਪਕਾਂ ਚੋ 1 ਡੀ.ਆਰ.ਪੀ ਤੇ 2 ਬੀ.ਆਰ.ਪੀ ਨਿਯੁਕਤ ਕਰ ਦਿੱਤੇ।ਇਥੇ ਦੱਸ ਦੇਈਏ ਕਿ ਕੁਲਾਣਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਚ ਸੈਟਰ ਹੈਡ ਟੀਚਰ ਸਮੇਤ ਕੇਵਲ 6 ਪੋਸਟਾਂ ਹਨ ਤੇ ਪਿਛਲੇ ਲੰਬੇ ਸਮੇ ਤੋ ਇਸ ਸਕੂਲ ਦੇ 4 ਅਧਿਆਪਕ ਡੈਪੂਟੇਸaਨ ਉੱਪਰ ਹਨ।ਸਕੂਲ ਚ 214 ਵਿਦਿਆਰਥੀ ਪਡ਼ਦੇ ਹਨ ਜਿੰਨਾਂ ਚ ਲੱਗਭੱਗ 70 ਫੀਸਦੀ ਬੱਚੇ ਅਨੁਸੂਚਿਤ ਜਾਤੀਆਂ ਤੇ ਪੱਛਡ਼ੀਆਂ ਸ੍ਰੇਣੀਆਂ ਨਾਲ ਸਬੰਧਤ ਹਨ।ਇਕ ਹੋਰ ਅਹਿਮ ਗੱਲ ਇਹ ਕਿ ਵਿਸaਾ ਮਾਹਰਾਂ ਤੋ ਬਗੈਰ ਬਾਕੀ ਡੀ.ਆਰ.ਪੀ/ਬੀ.ਆਰ.ਪੀ ਪ੍ਰਾਇਮਰੀ ਸਕੂਲਾਂ ਚੋ ਹੀ ਲਏ ਜਾਣੇ ਸਨ ਅਤੇ ਕੇਵਲ ਉਪਲੱਭਧਤਾ ਦੀ ਕਮੀ ਦੇ ਚਲਦਿਆਂ ਹੀ ਅੱਪਰ ਪ੍ਰਾਇਮਰੀ ਸਕੂਲਾਂ ਚ ਤਾਇਨਾਤ ਅਧਿਆਪਕਾਂ ਨੂੰ ਵਿਚਾਰਿਆ ਜਾਂਣਾ ਸੀ ਪਰ ਇਥੇ ਵੀ ਪ੍ਰਾਇਮਰੀ ਸਕੂਲਾਂ ਦੇ ਤਜਰਬੇਕਾਰ ਤੇ ਉੱਚ ਸਿੱਖਿਆ ਪ੍ਰਾਪਤ ਅਧਿਆਪਕਾਂ ਨੂੰ ਨਾ ਵਿਚਾਰਿਆ ਗਿਆ।ਉਕਤ ਭਰਤੀ ਚ ਜਿਥੇ ਅਧਿਕਾਰਤ ਅਧਿਕਾਰੀਆਂ ਨੇ ਆਪਣੇ ਫਰਜ ਤੋ ਕੁਤਾਹੀ ਵਰਤਦਿਆਂ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਹਨ ਉਥੇ ਜਿਲੇ ਦੇ ਇੱਕ ਸਿਰਕੱਢ ਰਾਜਨੀਤਿਕ ਆਗੂ ਦੁਆਰਾ ਆਪਣੇ ਸੁਭਚਿੰਤਕ ਅਧਿਆਪਕਾਂ ਨੂੰ ਇਥੇ ਸੈਟ ਕਰਨ ਲਈ ਸਰਕਾਰੀ ਡੰਡਾ ਚਲਾਏ ਜਾਣ ਦੀ ਵੀ ਖਬਰ ਹੈ।ਜਿਲਾ ਅਧਿਕਾਰੀਆਂ ਦੁਆਰਾ ਇਸ ਭਰਤੀ ਸਮੇ ਕੀਤੀਆਂ ਗਈਆਂ ਕਥਿਤ ਧਾਂਦਲੀਆਂ ਤੋ ਤੰਗ ਅਤੇ ਨਿਯੁਕਤੀ ਤੋ ਵਾਂਝੇ ਰਹੇ ਹੱਕਦਾਰ ਅਧਿਆਪਕਾਂ ਆਪਣੀ ਫਰਿਆਦ ਤੇ ਧਾਂਦਲੀਆਂ ਦਾ ਕੱਚਾ ਚਿੱਠਾ ਸਬੂਤਾਂ ਸਮੇਤ ਲੈਕੇ ਚੰਡੀਗਡ਼• ਰਵਾਨਾਂ ਹੋ ਗਏ ਹਨ,ਜਿਥੇ ਉਹ ਸਟੇਟ ਪ੍ਰੋਜੈਕਟ ਕੋਆਰਡੀਨੇਟਰ ਕੋਲ ਜਿਲੇ ਦੀ ਵਿੱਥਿਆ ਸੁਣਾਉਣਗੇ।ਇਸ ਸਬੰਧੀ ਜਦ ਜਿਲਾ ਸਿੱਖਿਆ ਅਫਸਰ (ਅ.ਸ) ਰਜਿੰਦਰਪਾਲ ਮਿੱਤਲ ਨਾਲ ਸੰਪਰਕ ਕੀਤਾ ਤਾਂ ਉਨਾਂ ਕਿਹਾ ਸਾਡੇ ਸਕੂਲਾਂ ਚ ਅਧਿਆਪਕਾਂ ਦੀ ਕਮੀ ਹੈ ਤੇ ਡੀ.ਆਰ.ਪੀ/ਬੀ.ਆਰ.ਪੀ ਲੱਗਣ ਲਈ ਕੋਈ ਅਧਿਆਪਕ ਤਿਆਰ ਹੀ ਨਹੀ ਸੀ।ਉਨਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੇ ਜਿਲਾ ਪ੍ਰਧਾਨ ਹਰਬੰਤ ਸਿੰਘ ਦਾਤੇਵਾਸ,ਵਿਧਾਇਕ ਗੁਰਵਿੰਦਰ ਸਿੰਘ ਧਨੋਲਾ ਸਮੇਤ ਡੀ.ਪੀ.ਆਈ ਦਾ ਭਰਾ ਮੈਨੂੰ ਫੋਨ ਕਰੀ ਜਾਂਦੇ ਰਹੇ,ਆਪਾ ਇੱਕ ਸਮਾਜਿਕ ਪ੍ਰਾਣੀ ਹਾਂ ਕੀ ਕਰੀਏ।ਉਨਾਂ ਇਹ ਵੀ ਮੰਨਿਆਂ ਕਿ ਨਿਯੁਕਤੀ ਚ ਤਰੁਟੀਆਂ ਰਹੀਆਂ ਨੇ ਪਰ ਮੈ ਬੇਵੱਸ ਹਾਂ।ਇਸ ਪੂਰੇ ਮਾਮਲੇ ਬਾਰੇ ਜਦ ਸਿੱਖਿਆ ਮੰਤਰੀ ਪੰਜਾਬ ਸ੍ਰ.ਸਿਕੰਦਰ ਸਿੰਘ ਮਲੂਕਾ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਇਹ ਮਾਮਲਾ ਉਨਾਂ ਦੇ ਧਿਆਨ ਚ ਅੱਜ ਆਇਆ ਹੈ ਜਿਸ ਬਾਰੇ ਨਿਰਪੱਖ ਜਾਂਚ ਲਈ ਜਲਦੀ ਹੀ ਇੱਕ ਟੀਮ ਮਾਨਸਾ ਭੇਜੀ ਜਾ ਰਹੀ ਹੈ।ਉਨਾਂ ਕਿਹਾ ਕਿ ਜਾਂਚ ਦੌਰਾਨ ਦੋਸੀ ਪਾਏ ਜਾਣ ਵਾਲੇ ਵਿਭਾਗੀ ਕਰਮਚਾਰੀ ਬਖਸaੇ ਨਹੀ ਜਾਣਗੇ।ਉਨਾਂ ਇਹ ਵੀ ਕਿਹਾ ਕਿ ਕੇਵਲ ਯੋਗ ਅਤੇ ਨਿਯਮ ਤੇ ਸaਰਤਾਂ ਤੇ ਖਰੇ ਉੱਤਰਨ ਵਾਲੇ ਅਧਿਆਪਕ ਹੀ ਬੀ.ਆਰ.ਪੀ ਤੇ ਡੀ.ਆਰ.ਪੀ ਲਗਾਏ ਜਾਣਗੇ

No comments: