jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday, 21 July 2012

ਸ਼ਿਕਾਰ.............ਕਹਾਣੀਕਾਰ :ਰਿੰਕੂ ਸੈਣੀ,ਫਰੀਦਕੋਟ-----ਮਿੰਨੀ ਕਹਾਣੀ/ਵਿਅੰਗ :

www.sabblok.blogspot.com



" ਸ਼ਸ਼ਸ਼ਸ਼ਸ਼ਸ਼ ! ਚੁੱਪ ਉਏ........"
" ਹਾਂ ਹਾਂ...... ਚੁੱਪ.....ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼"
" ਮੈਂ ਹਾਂ ਰਾਜਾ....ਰਾਜਾ ਘੋੜੇ ਤੇ ਜਾ ਰਿਹਾ ਹੈ...ਪਤਾ ਕਿੱਥੇ...?... ਜੰਗਲ ਵਿੱਚ ਸ਼ਿਕਾਰ ਖੇਡਣ.....ਤਿਘੜ ਤਿਘੜ ਤਿਘੜ...ਟੈਂ ਟੈਂ... ਟੈਂ ਟੈਂ ਟਾ........"
"ਤਿਘੜ ਤਿਘੜ ਤਿਘੜ...ਹਾਂ ਰਾਜਾ ਜੀ....... ਤੁਹਾਡਾ ਘੋੜਾ ਸੱਚੀਂ ਤੇਜ ਭੱਜੀ ਜਾਂਦਾ..."
" ਪਰ ਅਚਾਨਕ ..ਘੋੜਾ ਰੁੱਕ ਗਿਆ.....ਉਏ ਪੁੱਛ ਕਿਉਂ....?


" ਹਾਂ ਜੀ ਰਾਜਾ ਜੀ ਕਿਉਂ.....?"
"ਕਿਉਂਕਿ ਘੋੜੇ ਅੱਗੇ ਜੰਗਲ ਦਾ ਦੇਵਤਾ ਆ ਗਿਆ..ਹੂ ਹਾ ਹਾ ਹਾ ਹਾ ਹਾ ਕਰਦਾ ਹੋਇਆ...ਘੋੜਾ ਡਰ ਗਿਆ......"
"ਫਿਰ ਕੀ ਹੋਇਆ ਰਾਜਾ ਜੀ......"
" ਦੇਵਤਾ ਮੈਨੂੰ ਕਹਿੰਦਾ.....ਰਾਜਾ ਜੀ ਤੁਸੀਂ ਕੀ ਕਰਨ ਆਏ a ਜੰਗਲ....ਮੈਂ ਕਿਹਾ ਦੇਵਤਾ ਜੀ ਮੈਂ ਸ਼ਿਕਾਰ ਖੇਡਣ ਆਇਆ...ਦੇਵਤਾ ਮੇਰਾ ਜਵਾਬ ਸੁਣ ਹੱਸ ਪਿਆ...ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ...ਉਏ ਤੂੰ ਕਿਉਂ ਚੁੱਪ ਐਂ....? ਤੂੰ ਵੀ ਹੱਸ......"
" ਹਾ ਹਾ ਹਾ ਹਾ ਹਾ ਹਾ"
" ਚੁੱਪ ਉਏ..! ਤੂੰ ਤਾਂ ਪੁੱਛਿਆ ਈ ਨੀ ਦੇਵਤਾ ਕਿਉਂ ਹੱਸਿਆ.....?"
" ਹਾਂ ਹਾਂ ਦੱਸੋ ਰਾਜਾ ਜੀ.... ਦੇਵਤਾ ਕਿਉਂ ਹੱਸਿਆ..?"
" ਦੇਵਤਾ ਹੱਸ ਕੇ ਮੈਂਨੂੰ ਕਹਿੰਦਾ....ਜਾ ਉਏ ਭਲਿਆ ਮਾਨਸਾ...ਹੁਣ ਸ਼ਿਕਾਰ ਖੇਡਣ ਜੰਗਲ ਕੌਣ ਆਉਂਦਾ...ਮੈਂ ਦੇਵਤੇ ਦੀ ਗੱਲ ਸੁਣ ਹੈਰਾਨ ਹੋਇਆ..ਸ਼ਿਕਾਰ ਜੰਗਲ 'ਚ ਨਾ ਖੇਡਿਆ ਜਾਵੇ ਤਾਂ ਹੋਰ ਕਿੱਥੇ ਖੇਡਿਆ ਜਾਵੇ..."
"ਫਿਰ ਰਾਜਾ ਜੀ...?"
" ਮੈਂ ਦੇਵਤੇ ਤੋਂ ਇਹੀ ਸਵਾਲ ਪੁੱਛਿਆ....ਦੇਵਤਾ ਮੁਸਕਰਾ ਕੇ ਪਤਾ ਕੀ ਕਹਿੰਦਾ ਮੈਂਨੂੰ...? ਮੇਰੀ ਪ੍ਰਜਾ ਨੂੰ ਦੱਸਦਾ ਤਾਂ ਨੀ ਜੇ ਮੈਂ ਤੈਨੂੰ ਦੱਸਾਂ..."
" ਨਹੀਂ ਨਹੀਂ ਰਾਜਾ ਜੀ..ਮੈਂ ਤੁਹਾਡਾ ਮੰਤਰੀ ਆ..ਮੇਰਾ ਸਿਰ ਧੜ ਤੋਂ ਅਲੱਗ ਕਰ ਦਿਉਂ ਜੇ ਮੈਂ ਪ੍ਰਜਾ ਨੂੰ ਦੱਸਾਂ....ਤੁਸੀਂ ਦੱਸੋ ਕੀ ਕਹਿੰਦਾ ਦੇਵਤਾ..."
" ਦੇਵਤਾ ਮੇਰਾ ਸਵਾਲ ਸੁਣ ਕਹਿੰਦਾ...ਰਾਜਾ ਜੀ ਤੁਸੀਂ ਭਲੇ ਮਾਨਸ ਹੋਣ ਦੇ ਨਾਲ ਨਾਲ ਬਿਲਕੁੱਲ ਮੂਰਖ ਵੀ ਹੋ..ਤੁਹਾਨੂੰ ਹਲੇ ਤੱਕ ਏਨਾਂ ਵੀ ਨਹੀਂ ਪਤਾ...ਕਿ ਹੁਣ ਸ਼ਿਕਾਰ ਜੰਗਲਾਂ ਵਿੱਚ ਨਹੀਂ ਹੁਣ ਸ਼ਿਕਾਰ ਹਰ ਘਰ ਵਿੱਚ ਖੇਡਿਆ ਜਾ ਰਹਾ,ਸ਼ਿਕਾਰ ਹਰ ਗਲੀ ਵਿੱਚ , ਹਰ ਸ਼ਹਿਰ ਵਿੱਚ ਤੇ ਭਾਰਤ ਦੀ ਪੂਰੀ ਧਰਤੀ ਤੇ ਖੇਡੇ ਜਾ ਰਹੇ ਨੇ...ਕੋਈ ਆਪਣੀ ਧੀ ਦਾ ਸ਼ਿਕਾਰ ਕਰ ਰਿਹਾ, ਸਰਕਾਰ ਗਰੀਬ ਦਾ ਸ਼ਿਕਾਰ ਕਰ ਰਹੀ ਐ, ਲੋਕ ਆਪਣੀ ਜਮੀਰ ਦਾ ਸ਼ਿਕਾਰ ਕਰ ਰਹੇ ਨੇ , ਮੁਸਟੰਡੇ ਧੀਆਂ ਭੈਣਾਂ ਦਾ ਸ਼ਿਕਾਰ ਕਰ ਰਹੇ ਨੇ , ਇੱਕ ਦੂਜੇ ਦੇ ਢਿੱਡ ਦੀ ਰੋਟੀ ਦਾ ਸ਼ਿਕਾਰ ਕਰ ਰਹੇ ,ਇੱਥੋਂ ਤੱਕ ਕੇ ਲੋਕ ਆਪਣੇ ਸਕੇ ਭੈਣ,ਭਰਾ,ਮਾਪਿਆਂ ਦਾ ਬੇਝਿਜਕ ਸ਼ਿਕਾਰ ਕਰ ਰਹੇ ਨੇ...ਪੂਰੇ ਭਾਰਤ ਦੀਆਂ ਅਖਬਾਰਾਂ ਇਸ ਤੱਥ ਦੀ ਸ਼ਰੇਆਮ ਗਵਾਹੀ ਭਰਦੀਆਂ ਨੇ.....ਹੁਣ ਤੁਸੀਂ ਦੱਸੋ ਰਾਜਾ ਜੀ ਸ਼ਿਕਾਰ ਜੰਗਲ ਖੇਡਣ ਹੁਣ ਕੌਣ ਆਉਂਦਾ ..ਹੁਣ ਲੋਕੀਂ ਸਿਆਣੇ ਨੇ ਆਪਣੇ ਘਰ ਤੋਂ ਹੀ ਸ਼ਿਕਾਰ ਲੱਭਣਾ ਸ਼ੁਰੂ ਕਰ ਦਿੰਦੇ ਨੇ....."
" ਰਾਜਾ ਦੀ ਦੇਵਤਾ ਤਾਂ ਜਵਾਂ ਸੱਚ ਕਹਿੰਦਾ.....ਫਿਰ ਤੁਸੀਂ ਕੀ ਕੀਤਾ....?"
"ਮੈਂ ਦੇਵਤੇ ਦਾ ਧੰਨਵਾਦ ਕੀਤਾ ਤੇ ਇੰਨੀ ਗੱਲ ਸੁਣ ਮੈਂ ਵਾਪਸ ਆ ਗਿਆ ਜਦ ਹੁਣ ਇਹ ਗੱਲ ਆ ਮੈਂ ਲੋਕਾਂ ਨੂੰ ਦੱਸੀ..ਤਾਂ ਲੋਕਾਂ ਨੇ ਮੈਂਨੂੰ ਪਾਗਲ ਕਰਾਰ ਦੇ ਦਿੱਤਾ....ਪਾਪੀ ਪਾਪੀ ਪਾਪੀ ..ਆਹ ਸਾਰੀ ਦੁਨੀਆਂ ਪਾਪੀ ਐ...ਹੂੰਅਅਅਅਅਅ...ਮੈਂ ਪਾਗਲ ਨਹੀਂ...ਮੈਂ ਪਾਗਲ ਨਹੀਂ....."
"ਮੈਂ ਤੁਹਾਡੇ ਨਾਲ ਆ ਰਾਜਾ ਜੀ ਤੁਸੀਂ ਫਿਕਰ ਨਾ ਕਰੋ....."
ਦੋਨਾਂ ਪਾਗਲਾਂ ਦੀ ਗੱਲ ਸੁਣ ਪਾਗਲਖਾਨੇ ਦੇ ਗੇਟ ਤੇ ਬਾਹਰ ਬੈਠਾ ਸਿਪਾਹੀ ਚਹਿਰੇ ਤੇ ਪੋਲੀ ਜਹੀ ਮੁਸਕਰਾਹਟ ਲਿਆਉਂਦਾ ਸੋਚਾਂ ਵਿੱਚ ਪੈ ਗਿਆ ਕਿ ਇਹ ਦੋਨੋਂ ਪਾਗਲ ਹਨ ਜੋ ਬਿਲਕੁੱਲ ਸੱਚੀਆਂ ਗੱਲਾਂ ਕਰਦੇ ਨੇ ਤੇ ਜਾਂ ਦੂਜੇ ਪਾਸੇ ਸਿਆਣੀ ਦੁਨੀਆਂ ਜੋ ਲਗਾਤਾਰ ਦੁਨੀਆਂਦਾਰੀ ਨੁੰਮਾਂ ਜੰਗਲ ਵਿੱਚ ਸ਼ਿਕਾਰ ਲੱਭਣ ਵਿੱਚ ਮਸਤ ਹੈ।
 —

No comments: