ਕੋਸ਼ੰਬੀ 19 ਜੁਲਾਈ (PMI News):-- ਉੱਤਰ ਪ੍ਰਦੇਸ਼ ਵਿਚ ਕੋਸ਼ੰਬੀ ਦੇ ਸੈਣੀ ਇਲਾਕੇ ਵਿਚ ਬੁੱਧਵਾਰ 12 ਬਲਦ ਭੁੱਖ ਨਾਲ ਤੜਫ ਕੇ ਮਰ ਗਏ। ਪੁਲਸ ਨੇ ਇਕ ਅਗਿਆਤ ਟਰੱਕ ਡਰਾਈਵਰ ਵਿਰੁੱਧ ਪਸ਼ੂਆਂ ਨਾਲ ਜ਼ੁਲਮ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ।
ਟਰਾਂਸਪੋਰਟ ਕਮਿਸ਼ਨਰ ਨੇ ਬੀਤੇ ਮੰਗਲਵਾਰ ਇਸ ਦੋਸ਼ ਦੇ ਆਧਾਰ 'ਤੇ ਇਹ ਟਰੱਕ ਜ਼ਬਤ ਕਰਕੇ ਥਾਣੇ ਲਿਆਂਦਾ ਸੀ ਕਿ ਡਰਾਈਵਰ ਕੋਲ ਲੋੜੀਂਦੇ ਦਸਤਾਵੇਜ਼ ਨਹੀਂ ਸਨ। ਬੁੱਧਵਾਰ ਟਰੱਕ ਵਿਚੋਂ ਬਦਬੂ ਆਉਣ 'ਤੇ ਪਤਾ ਲੱਗਾ ਕਿ ਉਸ ਵਿਚ ਰੱਖੇ 12 ਬਲਦ ਦਮ ਤੋੜ ਚੁੱਕੇ ਹਨ ਅਤੇ 4 ਹੋਰਨਾਂ ਦੀ ਹਾਲਤ ਗੰਭੀਰ ਸੀ। ਇਨ੍ਹਾਂ ਚਾਰਾਂ ਬਲਦਾਂ ਨੂੰ ਇਲਾਜ ਲਈ ਭੇਜਿਆ ਗਿਆ ਹੈ। ਪੁਲਸ ਸੂਤਰਾਂ ਮੁਤਾਬਿਕ ਟਰਾਂਸਪੋਰਟ ਕਮਿਸ਼ਨਰ ਨੇ ਟਰੱਕ ਨੂੰ ਥਾਣੇ ਵਿਚ ਲਿਆ ਕੇ ਖੜ੍ਹਾ ਕੀਤਾ ਤਾਂ ਸੀ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਟਰੱਕ ਵਿਚ ਕੀ ਲੱਦਿਆ ਹੋਇਆ ਹੈ। ਇਸ ਤੋਂ ਵੀ ਪੁਲਸ ਦੀ ਲਾਪ੍ਰਵਾਹੀ ਸਪੱਸ਼ਟ ਨਜ਼ਰ ਆਉਂਦੀ ਹੈ।
ਦੂਜੇ ਪਾਸੇ ਟਰਾਂਸਪੋਰਟ ਕਮਿਸ਼ਨਰ ਦਾ ਕਹਿਣਾ ਹੈ ਕਿ ਥਾਣੇ ਵਿਚ ਇਸ ਗੱਲ ਦੀ ਸੂਚਨਾ ਦਿੱਤੀ ਗਈ ਸੀ ਕਿ ਟਰੱਕ ਵਿਚ ਬਲਦ ਲੱਦੇ ਹੋਏ ਹਨ ਪਰ ਉਨ੍ਹਾਂ ਨੂੰ ਲਿਜਾਣ ਲਈ ਡਰਾਈਵਰ ਕੋਲ ਲੋੜੀਂਦੇ ਦਸਤਾਵੇਜ਼ ਨਹੀਂ ਸਨ।
|
No comments:
Post a Comment