ਪੰਜਾਬੀ ਵਿਸ਼ੇ ਨੂੰ ਕੁਇਨਜ਼ਲੈਂਡ 'ਚ ਮਿਲੀ ਮਾਨਤਾ
ਬ੍ਰਿਸਬੇਨ, 25 ਜਲਾਈ (ਮਹਿੰਦਰ ਪਾਲ ਸਿੰਘ ਕਾਹਲੋਂ)-ਆਸਟ੍ਰੇਲੀਆ ਦੇ ਪ੍ਰਾਂਤ ਕੁਇਨਜ਼ਲੈਂਡ ਸਿੱਖਿਆ ਵਿਭਾਗ (ਕੁਇਨਜ਼ਲੈਂਡ ਸਟੱਡੀਜ਼ ਅਥਾਰਟੀ) ਨੇ ਪੰਜਾਬੀ ਭਾਸ਼ਾ ਨੂੰ ਵਿਸ਼ੇ ਵਜੋਂ ਮਾਨਤਾ ਦੇਣ ਨਾਲ ਇਕ ਨਵਾਂ ਮੀਲ ਪੱਥਰ ਤੋਂ ਨਿਬੜਿਆ। ਸ੍ਰੀਮਤੀ ਹਰਵਿੰਦਰ ਕੌਰ ਸਿੱਧੂ ਵੱਲੋਂ ਕੀਤੇ ਯਤਨਾਂ ਸਦਕਾ ਤੇ ਲਗਾਤਾਰ ਕੋਸ਼ਿਸ਼ਾਂ ਨੇ ਇਹ ਕਾਮਯਾਬੀ ਦਿਵਾਈ। ਵਿਭਾਗ ਵੱਲੋਂ ਜਾਰੀ ਚਿੱਠੀ ਅਨੁਸਾਰ 2013 ਤੋਂ ਪੰਜਾਬੀ ਵਿਸ਼ੇ ਦੀ ਪੜ੍ਹਾਈ ਸ਼ੁਰੂ ਹੋਵੇਗੀ ਤੇ 12ਵੀਂ ਜਮਾਤ ਦੇ ਵਿਦਿਆਰਥੀ 2013 ਦੇ ਅੰਤ 'ਚ ਇਸ ਦਾ ਇਮਤਿਹਾਨ ਦੇ ਸਕਣਗੇ। ਵਿਭਾਗ ਵੱਲੋਂ ਵਿਕਟੋਰੀਆਂ ਪ੍ਰਾਂਤ ਦੇ ਪਾਠਕ੍ਰਮ ਤੇ ਹੋਰ ਏਜੰਸੀਆਂ ਦੀ ਸਮੱਗਰੀ ਨੂੰ ਵਰਤੇਗੀ। ਬ੍ਰਿਸਬੇਨ 'ਚ ਪਿਛਲੇ ਲੰਮੇ ਸਮੇਂ ਤੋਂ ਨੌਰਥ ਬ੍ਰਿਸਬੇਨ 'ਚ ਸ: ਗੁਰਜੀਤ ਸਿੰਘ ਅਤੇ ਲਗਭਗ 2 ਸਾਲ ਬ੍ਰਿਸਬੇਨ ਸਿੱਖ ਟੈਂਪਸ ਦੇ ਪ੍ਰਧਾਨ ਰਣਜੀਤ ਸਿੰਘ ਖਾਲਸਾ ਨੇ ਬਹੁਤ ਵਧੀਆ ਢੰਗ ਨਾਲ ਰੋਚਡੇਲ ਸਕੂਲ 'ਚ ਪੰਜਾਬੀ ਗੁਰਬਾਣੀ ਤੇ ਸ਼ਬਦ ਕੀਰਤਨ ਬੱਚਿਆਂ ਤੇ ਹੋਰਨਾਂ ਨੂੰ ਸਿਖਾਉਣ ਦਾ ਉਪਰਾਲਾ ਕਈ ਸਹਿਯੋਗੀਆਂ ਦੀ ਮਦਦ ਨਾਲ ਕੀਤਾ ਜਾ ਰਿਹਾ ਹੈ।
No comments:
Post a Comment