jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 18 July 2012

ਭਾਰਤੀ ਸਿਨੇਮਾ ਦੇ ਸੁਪਰ ਸਟਾਰ ਰਜੇਸ਼ ਖੰਨਾ ਨਹੀ ਰਹੇ

www.sabblok.blogspot.com (With Thanks From punjabinews online) ਪੰਜਾਬ ਦੇ ਅੰਮ੍ਰਿਤਸਰ ਵਿੱਚ ਪੈਦਾ ਹੋਇਆ ਜਤਿਨ ਖੰਨਾ ਭਾਰਤੀ ਫਿਲਮ ਇੰਡਸਟਰੀ ਵਿੱਚ ਰਾਜੇਸ਼ ਖੰਨਾ ਦੇ ਨਾਂਮ ਨਾਲ ਮਸ਼ਹੂਰ ਹੋਇਆ । ਹਿੰਦੀ ਸਿਨੇਮਾ ਵਿੱਚ ਪਹਿਲੇ ਸੁਪਰ ਸਟਾਰ ਰਾਜੇਸ਼ ਖੰਨਾ ਦੀ ਅੱਜ 70 ਸਾਲ ਦੀ ਉਮਰ ਵਿੱਚ ਮੌਤ ਹੋ ਗਈ ।
ਖੰਨਾ ਨੇ ਮੁੰਬਈ ਸਥਿਤ ਆਪਣੇ ਘਰ ‘ ਆਸ਼ੀਰਵਾਦ ’ ਵਿੱਚ ਆਖਰੀ ਸਾਹ ਲਈ । ਉਹ ਪਹਿਲੀ ਅਪ੍ਰੈਲ ਤੋਂ ਵੀ ਬਿਮਾਰ ਸਨ। ਕਮਜ਼ੋਰੀ ਦੀ ਸਿ਼ਕਾਇਤ ਦੇ ਚੱਲਦੇ ਹੋਏ ਉਹਨਾਂ ਨੂੰ ਲੀਲਾਵਤੀ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਸੀ । ਹਾਲਾਂਕਿ ਉਹਨਾਂ ਨੂੰ ਚਾਰ ਦਿਨਾਂ ਬਾਅਦ ਹੀ ਡਾਕਟਰਾਂ ਨੇ ਛੁੱਟੀ ਦੇ ਦਿੱਤੀ ਸੀ । ਜੂਨ ਵਿੱਚ ਲੀਲਾਵਤੀ ਹਸਪਤਾਲ ਵਿੱਚ ਫਿਰ ਭਰਤੀ ਕੀਤਾ ਗਿਆ ਸੀ , ਫਿਰ ਉਹਨਾਂ ਨੂੰ ਦੋ ਹਫ਼ਤੇ ਬਾਅਦ ਛੁੱਟੀ ਮਿਲੀ ਸੀ । ਕਮਜ਼ੋਰੀ ਕਾਰਨ ਸ਼ਨੀਵਾਰ ਨੂੰ ਫਿਰ ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਸੀ । ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਰਾਜੇਸ਼ ਖੰਨਾ ਨੇ 1960 ਤੋਂ 1970 ਤੱਕ ਦਹਾਕੇ ਵਿੱਚ ਪਰਦੇ ਉਪਰ ਰੋਮਾਂਸ ਨੂੰ ਇਕ ਨਵੀਂ ਪਹਿਚਾਣ ਦਿੱਤੀ ।
ਰਾਜੇਸ਼ ਖੰਨਾ ਨੂੰ ਹਿੰਦੀ ਸਿਨੇਮਾ ਵਿੱਚ ਪਹਿਲਾ ਸੁਪਰ ਸਟਾਰ ਦਾ ਰੁਤਬਾ ਹਾਸਿਲ ਸੀ । ਦਿਲਚਸਪ ਗੱਲ ਇਹ ਹੈ ਕਿ ਰਾਜੇਸ਼ ਖੰਨਾ ਇੱਕ ਟੇਲੇਂਟ ਹੰਟ ਪ੍ਰਤੀਯੋਗਤਾ ਦੇ ਵਿਜੇਤਾ ਬਣ ਕੇ ਫਿਲਮਾਂ ਵਿੱਚ ਆਏ ਸੀ ਅਤੇ ਉਹਨਾਂ ਨੇ ਉਸ ਜ਼ਮਾਨੇ ਵਿੱਚ ਆਪਣੀ ਥਾਂ ਬਣਾਈ ਜਦੋਂ ਦਿਲੀਪ ਕੁਮਾਰ, ਦੇਵਾ ਨੰਦ ਅਤੇ ਰਾਜ ਕਪੂਰ ਦੀ ਤ੍ਰਿਮੂਰਤੀ ਪੂਰੀ ਤਰ੍ਹਾਂ ਛਾਈ ਹੋਈ ਸੀ। ਯੂਨਾਈਟਿਡ ਪ੍ਰੋਡਿਊਸਰਜ਼ ਅਤੇ ਫਿਲਮ ਫੇਅਰ ਨੇ 1965 ਵਿੱਚ ਇੱਕ ਟੇਲੇਂਟ ਹੰਟ ਪ੍ਰਤੀਯੋਗਤਾ ਕਰਵਾਈ ਸੀ ਜਿਸ ਵਿੱਚ 10 ਹਜ਼ਾਰ ਲੋਕਾਂ ਨੇ ਹਿੱਸਾ ਲਿਆ ਅਤੇ ਆਖਿਰ ਵਿੱਚ ਇਸਦੇ ਵਿਜੇਤਾ ਰਾਜੇਸ਼ ਖੰਨਾ ਬਣੇ । ਰਾਜੇਸ ਖੰਨਾ ਦੀ ਸੁਰੂਆਤ ‘ ਆਖਿਰੀ ਖਤ’ , ‘ ਬਹਾਰੋਂ ਕੇ ਸਪਨੇ ਅਤੇ ‘ ਰਾਜ ’ ਵਰਗੀਆਂ ਫਿਲਮਾਂ ਨਾਲ ਹੋਈ , ਪਰ 1969 ਵਿੱਚ ਆਈ ‘ ਅਰਾਧਨਾ ’ ਨੇ ਉਸਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ। ਇਸ ਤੋਂ ਬਾਦ ‘ ਖਾਮੋਸ਼ੀ ’ ਵਿੱਚ ਉਸਦੀ ਅਦਾਕਾਰ ਦੀ ਖੂਬ ਤਾਰੀਫ ਹੋਈ ਅਤੇ ਫਿਲਮ ਸਮੀਖਿਕ ਉਸਨੂੰ ਸੁਪਰ ਸਟਾਰ ਕਹਿਣ ਲੱਗੇ । ਖੰਨਾ ਨੇ 1969 ਤੋਂ 1972 ਤੱਕ ਲਗਾਤਾਰ 15 ਹਿੱਟ ਫਿਲਮਾਂ ਦਿੱਤੀਆਂ। ਕੁਝ ਫਿਲਮੀ ਪੰਡਿਤ ਕਹਿੰਦੇ ਹਨ ਕਿ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ ਜੋ ਹੁਣ ਤੱਕ ਨਹੀਂ ਟੁੱਟਿਆ । ‘ ਕਟੀ ਪਤੰਗ’ , ‘ਅਮਰ ਪ੍ਰੇਮ ’, ‘ਆਪਣਾ ਦੇਸ਼ ’, ‘ ਆਪਕੀ ਕਸਮ’ ‘ ਨਮਕ ਹਰਾਮ ’ ‘ ਫਿਰ ਵਹੀ ਰਾਤ ’ ‘ ਅਗਰ ਤੁਮ ਨਾ ਹੋਤੇ’ ‘ ਆਵਾਜ਼ ’ ‘ ਪ੍ਰੇਮ ਨਗਰ ’ ‘ ਆਨੰਦ ’ ਅਤੇ ‘ ਹਮ ਦੋਨੋ ’ ਵਰਗੀਆਂ ਫਿਲਮਾਂ ਅੱਜ ਵੀ ਸਿਨੇਮਾ ਪ੍ਰੇਮੀਆਂ ਨੂੰ ਆਪਣੇ ਵੱਲ ਖਿੱਚਦੀਆਂ ਹਨ । ਮੁਮਤਾਜ ਨਾਲ ਰਾਜੇਸ ਖੰਨਾ ਦੀ ਜੋੜੀ ਬੇਹੱਦ ਹਿੱਟ ਰਹੀ । ਦੋਵਾਂ ਨੇ ਅੱਠ ਫਿਲਮਾਂ ਵਿੱਚ ਇਕੱਠੇ ਕੰਮ ਕੀਤਾ ਅਤੇ ਇਹ ਸਾਰੀਆਂ ਗੋਲਡਨ ਜੁਬਲੀ ਹਿੱਟ ਰਹੀਆਂ । ਪਰ ਸ਼ਰਮੀਲਾ ਟੈਗੋਰ , ਆਸ਼ਾ ਭੋਂਸਲੇ ਅਤੇ ਜੀਨਤ ਅਮਾਨ ਵਰਗੀਆਂ ਅਭਿਨੇਤਰੀਆਂ ਨਾਲ ਉਸਦੀ ਜੋੜੀ ਨੂੰ ਬਹੁਤ ਪਸੰਦ ਕੀਤਾ ਗਿਆ । 1976 ਤੋਂ ਬਾਅਦ ਉਸਦੀਆਂ ਫਿਲਮਾਂ ਬਾਕਸ ਆਫਿਸ ਤੇ ਕਮਜ਼ੋਰ ਹੋਣ ਲੱਗੀਆਂ। ਇਹ ਉਹ ਦੌਰ ਸੀ ਜਦੋਂ ਹਿੰਦੀ ਫਿਲਮਾਂ ਵਿੱਚ ਦੂਸਰੇ ਅਤੇ ਸਭ ਤੋਂ ਵੱਡੇ ਸੁਪਰ ਸਟਾਰ ਅਮਿਤਾਬ ਬਚਨ ਹਿੰਦੀ ਸਿਨੇਮਾ ਉਪਰ ਛਾ ਰਹੇ ਸਨ । ਉਸਨੇ ਰਾਜਨੀਤੀ ਵਿੱਚ ਹੀ ਹੱਥ ਅਜਮਾਇਆ ਪਰ ਵੀ ਫਿਲਮਾਂ ਉਸਨੂੰ ਆਪਣੇ ਵੱਲ ਖਿੱਚ ਕੇ ਲੈ ਗਈ । 1990 ਵਿੱਚ ਉਸਨੇ ਫਿਲਮਾਂ ਨੂੰ ਅਲਵਿਦਾ ਕਹਿ ਦਿੱਤਾ। 1991 ਵਿੱਚ ਉਹ ਕਾਂਗਰਸ ਦੀ ਟਿਕਟ ਤੋਂ ਨਵੀਂ ਦਿੱਲੀ ਲੋਕ ਸਭਾ ਤੋਂ ਸੰਸਦ ਮੈਂਬਰ ਚੁਣੇ ਗਏ । ਸਾਲ 2000 ਤੋਂ ਕੁਝ ਫਿਲਮਾਂ ਅਤੇ ਟੀ ਵੀ ਸੀਰੀਅਲਾਂ ਵਿੱਚ ਨਜ਼ਰ ਆਏ । 1973 ਵਿੱਚ ਉਸਨੇ ਡਿੰਪਲ ਕਪਾਡੀਆ ਨਾਲ ਵਿਆਹ ਕਰ ਲਿਆ । ਡਿੰਪਲ ਦੀ ਪਹਿਲੀ ਫਿਲਮ ‘ਬਾਬੀ’ ਰਿਲੀਜ਼ ਹੋਣ ਤੋਂ 6 ਮਹੀਨੇ ਪਹਿਲਾਂ ਹੀ ਉਹ ਦੋਵੇ ਅਲੱਗ ਹੋ ਗਏ ਪਰ ਕਦੇ ਤਲਾਕ ਨਹੀਂ ਲਿਆ। ਭਾਵੇ ਦੋਵੇ ਅਲੱਗ ਹੋ ਸਨ ਪਰ ਬਿਮਾਰੀ ਦੀ ਦੌਰਾਨ ਡਿੰਪਲ ਨੇ ਉਸਦਾ ਕਾਫੀ ਖਿਆਲ ਰੱਖਿਆ। ਰਾਜੇਸ ਖੰਨਾ ਅਤੇ ਡਿੰਪਲ ਦੀਆਂ ਦੋਵੇ ਬੇਟੀਆਂ ਟਵਿੰਕਲ ਖੰਨਾ ਅਤੇ ਰਿੰਕੀ ਖੰਨਾ ਵੀ ਬਾਲੀਵੁੱਡ ਵਿੱਚ ਕੰਮ ਕਰ ਰਹੀਆਂ ਹਨ। ਟਵਿੰਕਲ ਦੇ ਪਤੀ ਅਤੇ ਮਸ਼ਹੂਰ ਅਭਿਨੇਤਾ ਅਕਸੇ ਕੁਮਾਰ ਵੀ ਆਪਣੇ ਸਹੁਰੇ ਦੇ ਕਾਫੀ ਨਜ਼ਦੀਕੀ ਰਹੀ ਹਨ । ਲੋਕ ਦੱਸਦੇ ਹਨ ਉਸਦੇ ਫੈਨ ਉਸਨੂੰ ਆਪਣੇ ਖੂਨ ਨਾਲ ਚਿੱਠੀਆਂ ਭੇਜਦੇ ਸਨ।

No comments: