ਅਕਾਲ ਤੱਖਤ ਦੇ ਜਥੇਦਾਰ ਦੇ ਅਸਤੀਫੇ ਦੀ ਸੰਭਾਵਨਾ
www.sabblok.blogspot.com
ਅੰਮ੍ਰਿਤਸਰ-(ਏਜੰਸੀ)-ਵੱਖ ਵੱਖ ਖਬਰ ਏਜੰਸੀਆਂ ਅਤੇ ਪੱਤਰਕਾਰਾਂ ਨੂੰ ਉਸ ਸਮੇਂ ਦੌੜ ਭੱਜ ਪੈ ਗਈ ਜਦੋਂ ਅਕਾਲ ਤੱਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਦੇ ਅਸਤੀਫੇ ਦੀਆਂ ਅਫਵਾਹਾਂ ਦਾ ਬਜ਼ਾਰ ਗਰਮ ਹੋ ਗਿਆ। ਕੁੱਝ ਸੂਤਰਾਂ ਰਾਹੀਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਦੇ ਕੁੱਝ ਨੇੜਲੇ ਵਿਅਕਤੀਆਂ ਵਿਰੁੱਧ ਸ਼੍ਰੋਮਣੀ ਕਮੇਟੀ ਵਲੋਂ ਕੀਤੀ ਗਈ ਕਾਰਵਾਈ ਅਤੇ ਗੁਰਦਾਸਪੁਰ ਦੇ ਪੁਲੀਸ ਮੁੱਖੀ ਦੇ ਕੇਸ ਦੀ ਚਰਚਾ ਅਸਤੀਫੇ ਦਾ ਕਾਰਨ ਮੰਨੀ ਜਾ ਰਹੀ ਹੈ। ਇੱਕ ਪ੍ਰਸਿੱਧ ਰੇਡੀਉ ਤੇ ਬਰੌਡਕਾਸਟ ਹੋਈ ਖਬਰ ਅਨੁਸਾਰ ਗਿਆਨੀ ਗੁਰਬਚਨ ਸਿੰਘ ਜੀ ਦਾ ਅਸਤੀਫਾ ਲੈਣ ਲਈ ਕੁੱਝ ਵਿਅਕਤੀਆਂ ਦੀ ਡਿਉਟੀ ਲਾ ਦਿੱਤੀ ਗਈ। ਰੇਡੀਉ ਦਾ ਇਹ ਵੀ ਕਹਿਣਾ ਸੀ ਕਿ ਸ਼ਾਇਦ ਗਿਆਨੀ ਗੁਰਬਚਨ ਸਿੰਘ ਜੀ ਕਿਸੇ ਵਲੋਂ ਅਸਤੀਫਾ ਦੁਆਏ ਜਾਣ ਦੀ ਥਾਂ ਖੁਦ ਹੀ ਅਸਤੀਫਾ ਦੇਣ ਵਿੱਚ ਬਹਿਤਰੀ ਸਮਝਣ
No comments:
Post a Comment