ਵਾਸ਼ਿੰਗਟਨ 19 ਜੁਲਾਈ (PMI News):-- ਅਮਰੀਕਾ ਪਿਛਲੇ 25 ਸਾਲ 'ਚ ਸੱਭ ਤੋਂ ਵੱਧ ਭਿਆਨਕ ਸੋਕੇ ਚਪੇਟ 'ਚ ਹੈ ਅਤੇ ਖੇਤੀਬਾੜੀ ਮੰਤਰੀ ਟਾਮ ਵਾਈਲਸੈਕ ਮੁਤਾਬਿਕ ਖਾਦ ਪਦਾਰਥਾਂ ਦੇ ਭਾਅ ਵੱਧ ਸਕਦੇ ਹਨ।
ਟਾਮ ਵਾਈਲਸੈਕ ਨੇ ਕਿਹਾ ਕਿ ਸੋਕੇ ਦੀ ਵਜਾ ਨਾਲ ਮੱਕੀ ਦੇ ਭਾਅ ਤੇਜ਼ੀ ਨਾਲ ਵਧਣਗੇ। ਇਕ ਜੂਨ ਤੋਂ ਮੱਕੀ ਦੇ ਭਾਅ 'ਚ 38 ਫੀਸਦੀ ਅਤੇ ਸੋਇਆਬੀਨ ਦੇ ਭਾਅ 'ਚ 24 ਫੀਸਦੀ ਦਾ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਸੋਕੇ ਦਾ ਅਸਰ ਹੋਰ ਸਾਮਾਨ ਦੀਆਂ ਕੀਮਤਾਂ 'ਤੇ ਵੀ ਪਵੇਗਾ। ਦੇਸ਼ 'ਚ 28 ਫੀਸਦੀ ਮੱਕੀ ਅਤੇ 30 ਫੀਸਦੀ ਸੋਇਆਬੀਨ ਨੂੰ ਗਰੀਬਾਂ ਅਤੇ ਬਹੁਤ ਜ਼ਿਆਦੇ ਗਰੀਬਾਂ ਲਈ ਅਲੱਗ ਰੱਖਿਆ ਜਾਂਦਾ ਹੈ ਪਰ ਸੰਭਾਵਨਾ ਹੈ ਕਿ ਇਸ ਸਾਲ ਫਸਲਾਂ ਦੀ ਪੈਦਾਵਾਰ 'ਚ ਘਾਟ ਆਵੇਗੀ। ਕਿਸਾਨਾਂ ਦੀ ਮਦਦ ਲਈ ਸੰਘੀ ਸਰਕਾਰ ਨੇ ਕਈ ਮਹੱਤਵਪੂਰਣ ਫੈਸਲੇ ਕੀਤੇ ਹਨ। ਸੋਕੇ ਦੀ ਵਜਾ ਨਾਲ ਅਮਰੀਕਾ ਦੀ ਖੇਤੀਬਾੜੀ ਬਰਾਮਦ ਘਟਣ ਦੀ ਸੰਭਾਵਨਾ ਹੈ।
|
No comments:
Post a Comment