ਮਨਿ ਸਾਚਾ ਮੁਖਿ ਸਾਚਾ ਸੋਇ ॥ ਅਵਰੁ ਨ ਪੇਖੈ ਏਕਸੁ ਬਿਨੁ ਕੋਇ ॥ ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਇ ॥੧॥
ਹੁਣ ਅਰਥ ਕਰਨ ਦੀ ਲੋੜ ਨਹੀਂ ਇਥੇ ਜੇ ਬ੍ਰਹਮਗਿਆਨੀ ਦਾ ਮਤਲਬ ਰਬ ਹੈ, ਤਾਂ ਅਵਰ ਨਾ ਪੇਖੈ ਏਕਸ ਬਿਨੁ ਕੋਇ, ਤੇ ਇਹ ਲਛਣਾਂ ਵਾਲੀ ਕੋਈ ਗਲ ਨਹੀਂ ਹੈ। ਹੁਣ ਛੇਵੈਂ ਤੇ ਸਤਵੇਂ ਪਦੇ ਬਾਰੇ ਬਾਰੇ ਵੀ ਗਲ ਕਰ ਲਈਏ। ਇਸ ਵਿਚ ਬ੍ਰਹਮਗਿਆਨੀ ਦੀ ਤੁਲਣਾ ਰਬ ਕਰਕੇ ਕੀਤੀ ਗਈ ਹੈ। ਇਸ ਤਰਾਂ ਦੇ ਵਿਸ਼ੇਸ਼ਣ ਗੁਰਬਾਣੀ ਵਿਚ ਥਾਂ ਥਾਂ ਮਿਲਦੇ ਹਨ। ਜਿਵੇਂ ਕਿ ਜਪੁਜੀ ਸਾਹਿਬ ਵਿਚ ਰੋਜ ਪੜ੍ਹਦੇ ਹਾਂ।
ਨ ਓਹਿ ਮਰੈ ਨਾ ਠਾਗੈ ਜਾਹਿ ॥ ਜਿਨੁ ਕੈ ਰਾਮੁ ਵਸੈ ਮਨਿ ਮਾਹਿ ॥
ਅਤੇ
ਅੰਮ੍ਰਿਤ ਪੀਵਹੁ ਸਦਾ ਚਿਰੁ ਜੀਵਹੁ ਹਰਿ ਸਿਮਰਤ ਅਨਦ ਅਨੰਤਾ ॥(ਪੰਨਾ ੪੯੬)
ਅਤੇ
ਸੁਖੁ ਦੁਖੁ ਜਿਹ ਪਰਸੈ ਨਹੀ ਲੋਭੁ ਮੋਹੁ ਅਭਿਮਾਨੁ॥
ਕਹੁ ਨਾਨਕ ਸੁਨੁ ਰੇ ਮਨਾ ਸੋ ਮੂਰਤਿ ਭਗਵਾਨਿ ॥੧੩॥
ਜੋ ਪ੍ਰਾਨੀ ਨਿਸਿ ਦਿਨੁ ਭਜੈ ਰੂਪ ਰਾਮ ਤਿਹ ਜਾਨੁ ॥
ਹਰਿ ਜਨ ਹਰਿ ਅੰਤਰੁ ਨਹੀ ਨਾਨਕ ਸਾਚੀ ਮਾਨੁ॥੨੯॥(ਪੰਨਾ ੧੪੨੭)
ਦਰਅਸਲ ਇਹ ਸਾਰੇ ਸ਼ਬਦ ਜੋ ਗੁਰਬਾਣੀ ਵਿਚ ਦਿਤੇ ਗਏ ਹਨ , ਪਹਿਲਾਂ ਤੋਂ ਹੀ ਸਮਾਜ ਵਿਚ ਵਿਚਰਦੇ ਸਨ। ਪੰਡਿਤ ਲੋਕ ਤਰਾਂ ਤਰਾਂ ਦੇ ਵਿਸ਼ੇਸ਼ਣ ਲਾ ਕੇ ਲੋਕਾਂ ਵਿਚ ਵਿਚਰਦੇ ਸਨ ਇਹਨਾਂ ਵਿਚੋਂ ਕੁਝ ਕੁ ਸਨ ਪੰਡਿਤ, ਪਾਂਧਾਂ, ਮਿਸਰ, ਵੈਸ਼ਨੋ, ਗਿਆਨੀ, ਬ੍ਰਹਮ ਗਿਆਨੀ, ਸੰਤ, ਸਾਧੂ, ਬਰਾਹਮਣ, ਲੰਪਟ ਆਦਕਿ। ਸਾਡੇ ਕੋਲ ਐਸੀਆਂ ਅਖਾਂ ਨਹੀਂ ਹਨ ਕਿ ਅਸੀਂ ਕਿਸੇ ਨੂੰ ਬ੍ਰਹਮ ਗਿਆਨੀ ਦਾ ਰੁਤਬਾ ਦੇ ਸਕੀਏ। ਪਰ ਸਾਨੂੰ ਇੰਨਾ ਤਾਂ ਵਿਸ਼ਵਾਸ਼ ਕਰਨਾ ਹੀ ਪਏਗਾ ਕਿ ਸਾਡੇ ਗੁਰੂ ਬ੍ਰਹਮ ਗਿਆਨੀ ਸਨ, ਉਹ ਭਗਤ ਜੋ ਗੁਰੂ ਗਰੰਥ ਸਾਹਿਬ ਵਿਚ ਆਪਣੀ ਜਗਾ ਬਣਾ ਗਏ ਬ੍ਰਹਮ ਗਿਆਨੀ ਸਨ, ਉਹ ਸਿਖ ਜਿਹੜੇ ਵਿਸ਼ੇਸ਼ ਸਨਮਾਨਾਂ ਨਾਲ ਸਨਮਾਨੇ ਗਏ ਬ੍ਰਹਮ ਗਿਆਨੀ ਸਨ ਜਿਵੇਂ ਕਿ ਭਾਈ ਬਹਿਲੋ, ਸਭ ਤੋਂ ਪਹਿਲੋਂ; ਬਿਧੀ ਛੰਦ ਛੀਨਾ ਗੁਰੂ ਕਾ ਸੀਨਾ, ਗੁਰੂ ਕਾ ਬੋਹਿਥਾ ਭਾਈ ਮੰਝ, ਭਾਈ ਮਨੀ ਸਿੰਘ, ਬਾਬਾ ਬੁਢਾ ਜੀ ਵਰਗੇ ਗਰੁਸਿਖ ਆਦਿਕ।
ਐਸੇ ਗੁਰਸਿਖ ਗੁਰੂ ਘਰ ਦੀ ਸ਼ਾਨ ਨੂੰ ਚਾਰ ਚੰਦ ਲਗਾਉਂਦੇ ਹਨ । ਖੈਰ ਬ੍ਰਹਮਗਿਆਨੀ ਸ਼ਬਦ ਕਈ ਵਾਰ ਵਰਤਿਆ ਗਿਆ ਹੈ, ਜਿਵੇਂ ਕਿ
ਇਸੁ ਜੁਗ ਮਹਿ ਕੋ ਵਿਰਲਾ ਬ੍ਰਹਮ ਗਿਆਨੀ ਜਿ ਹਉਮੈ ਮੇਟਿ ਸਮਾਏ ॥ ਨਾਨਕ ਤਿਸ ਨੋ ਮਿਲਿਆ ਸਦਾ ਸੁਖੁ ਪਾਈਐ ਜਿ ਅਨਦਿਨੁ ਹਰਿ ਨਾਮੁ ਧਿਆਏ ॥੧॥(ਪੰਨਾ ੫੧੨)
ਹੁਣ ਅਸੀਂ ਸਾਰੇ ਇਸ ਗਲ ਨਾਲ ਸਹਿਮਤ ਹਾਂ ਕਿ ਰਬ ਤਾਂ ਇਕ ਹੀ ਹੈ, ਰਬ ਵਿਰਲਾ ਵਿਰਲਾ ਨਹੀਂ ਹੁੰਦਾ ॥
No comments:
Post a Comment