25 ਜੁਲਾਈ (PMI News):-ਬੀਥਲ 'ਚ ਪੁਲਸ ਨੇ ਸੈਕਸ ਰੈਕਟ ਦਾ ਭਾਂਡਾਫੋੜ ਕੀਤਾ ਹੈ। ਇਸ ਕਾਰੋਬਾਰ ਨਾਲ ਜੁੜਨ ਦੇ ਦੋਸ਼ 'ਚ ਪੁਲਸ ਨੇ 4 ਮਹਿਲਾਵਾਂ ਸਣੇ ਇਕ ਵਿਅਕੀ ਨੂੰ ਗ੍ਰਿਫਤਾਰ ਕੀਤਾ ਹੈ। ਇਹ ਮਹਿਲਾਵਾਂ ਦਿੱਲੀ ਅਤੇ ਆਗਰਾ ਦੀਆਂ ਦੱਸੀਆਂ ਜਾ ਰਹੀਆਂ ਹਨ।
ਉਹ ਕਈ ਦਿਨਾਂ ਤੋਂ ਇਥੋਂ ਦੇ ਇਕ ਨਿਜੀ ਹੋਟਲ 'ਚ ਠਹਿਰ ਕੇ ਜਿਸਮਫਰੋਸ਼ੀ ਦਾ ਕਾਰੋਬਾਰ ਚਲਾ ਰਹੀਆਂ ਸਨ। ਨਾਜਾਇਜ਼ ਧੰਦੇ ਦੇ ਵਿਰੋਧ 'ਚ ਲੋਕਾਂ ਨੇ ਹੋਟਲ ਦੀ ਭੰਨਤੋੜ ਕੀਤੀ। ਐਸ. ਡੀ. ਐਮ. ਰਾਮਪੁਰ ਕੇ. ਆਰ ਸਹਿਜਲ ਅਤੇ ਡੀ. ਐਸ. ਪੀ. ਤਜਿੰਦਰ ਵਰਮਾ ਨੇ ਮਾਮਲੇ ਨੂੰ ਸ਼ਾਂ ਕੀਤਾ ਅਤੇ ਦੇਹ ਵਪਾਰ ਨਾਲ ਜੁੜੀਆਂ ਮਹਿਲਾਵਾਂ ਨੂੰ ਗ੍ਰਿਫਤਾਰ ਕੀਤਾ।
ਨਿਜੀ ਹੋਟਲ 'ਚ ਮਹਿਲਾਵਾਂ ਕਈ ਦਿਨਾਂ ਤੋਂ ਠਹਿਰੀਆਂ ਹੋਈਆਂ ਸਨ। ਆਗਰਾ ਦੀ ਸਰਲਾ ਤਾਮੰਗ, ਸੁਸ਼ਮਾ ਅਤੇ ਸੰਤੋਗੀ ਸਣੇ ਇਕ 16 ਸਾਲ ਦੀ ਨਬਾਲਗ ਵੀ ਜਿਸਮਫਰੋਸ਼ੀ ਦੇ ਕਾਰੋਬਾਰ 'ਚ ਸ਼ਾਮਲ ਸੀ। ਉਨ੍ਹਾਂ ਨਾਲ ਆਗਰਾ ਦਾ ਇੰਦਰਪਾਲ ਵੀ ਰਹਿੰਦਾ ਸੀ।
|
No comments:
Post a Comment