jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 22 July 2012

ਰੋਮ ਅੰਬੈਸੀ ਵੱਲੋਂ ਲਗਵਾਏ ਜਾ ਰਹੇ ਪਾਸਪੋਰਟ ਕੈਂਪ ਸੋਨੇ 'ਤੇ ਸੁਹਾਗਾ - ਕਾਲਰੂ, ਬਾਜਵਾ

www.sabblok.blogspot.com

ਰੋਮ (ਇਟਲੀ) 20 ਜੁਲਾਈ (ਸਾਬੀ ਚੀਨੀਆਂ) - ਰੋਮ ਸਥਿਤ ਭਾਰਤੀ ਅੰਬੈਸੀ ਦੁਆਰਾ ਇਟਲੀ ਵਿਚ ਰਹਿ ਰਹੇ ਭਾਰਤੀਆਂ ਦੀਆਂ ਮੁਸ਼ਕਿਲਾਂ ਨੂੰ ਸੁਣਨ ਲਈ ਪੇਪਰ ਖੁੱਲਣ ਤੋਂ ਪਹਿਲਾਂ ਲਗਵਾਏ ਜਾ ਰਹੇ ਪਾਸਪੋਰਟ ਕੈਂਪ ਸੋਨੇ 'ਤੇ ਸੁਹਾਗੇ ਵਾਲੀ ਗੱਲ ਹਨ। ਇੰਨਾਂ ਲੱਗ ਰਹੇ ਕੈਂਪਾਂ ਦਾ ਹਰ ਭਾਰਤੀ ਨੂੰ ਫਾਇਦਾ ਉਠਾਉਣਾ ਚਾਹੀਦਾ ਹੈ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਇਟਲੀ ਦੇ ਨੌਜਵਾਨ ਆਗੂ ਸੁਖਜਿੰਦਰ ਸਿੰਘ ਕਾਲਰੂ ਅਤੇ ਯੂਥ ਵਿੰਗ ਇਟਲੀ ਵੱਲੋਂ ਲਾਸੀਉ ਸਟੇਟ ਦੇ ਨਵ- ਨਿਯੁਕਤ ਪ੍ਰਧਾਨ ਤਜਿੰਦਰ ਸਿੰਘ ਬਾਜਵਾ ਨੇ ਲਵੀਨੀਉ ਵਿਖੇ 22 ਤਰੀਕ ਨੂੰ ਲੱਗ ਰਹੇ ਪਾਸਪੋਰਟ ਕੈਂਪ ਦੇ ਸਬੰਧ ਵਿਚ ਗੱਲਬਾਤ ਕਰਦੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ, ਮਿਲਾਨ ਅੰਬੈਸੀ ਵੱਲੋਂ ਤਾਂ ਅਜਿਹੇ ਉਪਰਾਲੇ ਪਿਛਲੇ ਲੰਬੇ ਸਮੇਂ ਤੋਂ ਕੀਤੇ ਜਾ ਰਹੇ ਸਨ, ਪਰ ਹੁਣ ਰੋਮ ਅੰਬੈਸੀ ਵੱਲੋਂ ਵੀ ਸੈਂਟਰ ਅਤੇ ਦੱਖਣੀ ਇਟਲੀ ਵਿਚ ਵੱਸਦੇ ਭਾਰਤੀਆਂ ਦੀਆਂ ਮੁਸ਼ਕਿਲਾਂ ਸੁਣਨ ਲਈ ਵਿਸ਼ੇਸ਼ ਪ੍ਰੋਗਰਾਮ ਤਿਆਰ ਕੀਤੇ ਗਏ ਹਨ, ਜੋ ਕਿ ਸਲਾਹੁਣਯੋਗ ਹਨ। ਬਾਜਵਾ ਅਤੇ ਕਾਲਰੂ ਨੇ ਕਿਹਾ ਕਿ, ਅਸੀਂ ਧੰਨਵਾਦੀ ਹਾਂ ਭਾਰਤ ਪ੍ਰਕਾਸ਼ ਪਾਸ਼ੀ, ਗੁਰਮੁੱਖ ਸਿੰਘ ਹਜਾਰਾ, ਬਲਕਾਰ ਸਿੰਘ ਰੋਮ ਆਦਿ ਅਜਿਹੀਆਂ ਸ਼ਖਸੀਅਤਾਂ ਦੇ ਜਿਨ੍ਹਾਂ ਨੇ ਅੰਬੈਸੀ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਅਧਿਕਾਰੀਆਂ ਨੂੰ ਵਿਸ਼ੇਸ਼ ਪਾਸਪੋਰਟ ਕੈਂਪ ਲਗਾਉਣ ਦੀ ਬੇਨਤੀ ਕੀਤੀ ਸੀ। ਉਨ੍ਹਾਂ ਪੱਤਰਕਾਰਾਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਮੀਡੀਏ ਰਾਹੀਂ ਸਥਾਨਕ ਆਗੂਆਂ ਦਾ ਧਿਆਨ ਇਸ ਪਾਸੇ ਲਿਆਂਦਾ।

No comments: