jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 20 July 2012

ਖਜ਼ਾਨਾ ਲੁਟਾਉਣ ਤੇ ਭਰਨ ਦੀ ਕਵਾਇਦ :: ਖੱਟੀ ਮਿਹਨਤ ਦੀ ਤੰਗਲੀ ਨਾਲ ਉਡਾਵੇਂ

www.sabblok.blogspot.com 

  ਗੁਰਭੇਜ ਸਿੰਘ ਚੌਹਾਨ ---ਸੰਪਾਦਕ ਰਾਜਨੀਤਕ ਮਾਮਲੇ
 ਪੰਜਾਬੀ ਨਿਊਜ਼ ਆਨਲਾਈਨ
 98143 06545

                     ਪੰਜਾਬ ਸਰਕਾਰ ਨੇ ਪਹਿਲਾਂ ਹੀ ਮਹਿੰਗਾਈ ਦੇ ਪੁੜਾਂ ਵਿਚ ਪਿਸ ਰਹੀ ਜਨਤਾ ਤੇ ਪਹਿਲਾਂ ਬਿਜਲੀ ਬਿੱਲਾਂ ਦਾ 2 ਕਰੋੜ  ਅਤੇ ਕੁੱਝ ਹੀ ਦਿਨਾਂ ਬਾਅਦ ਖੰਡ ਸਮੇਤ ਹੋਰ ਕਈ ਵਸਤਾਂ ਅਤੇ ਮੁਫਤ ਸੁਵਿਧਾਵਾਂ ਬੰਦ ਕਰਕੇ ਫੀਸਾਂ ਦੇ ਰੂਪ ਚ ਡੇਢ ਕਰੋੜ ਦਾ ਬੋਝ ਮੋਢਿਆਂ ਤੇ ਰੱਖ ਦਿੱਤਾ ਹੈ ਅਤੇ ਅਜੇ ਹੋਰ ਸੱਪ ਕੱਢਣ ਦੀ ਤਿਆਰੀ ਹੈ, ਜਿਨਾਂ ਦੀ ਪਹਿਲਾਂ ਹੀ ਰੀੜ ਦੀ ਹੱਡੀ ਇਸ ਮਹਿੰਗਾਈ ਨੇ ਤੋੜੀ ਹੋਈ ਹੈ। ਕਦੇ ਟੈਕਸ ਲਗਾਉਣ ਦੀ ਕੇਂਦਰ ਦੀ ਵਾਰੀ ਆ ਜਾਂਦੀ ਹੈ ਕਦੇ ਪੰਜਾਬ ਸਰਕਾਰ ਦੀ। ਲੋਕ ਬੇ ਬੱਸ ਅਤੇ ਬਿਹਬਲ ਹੋ ਕੇ ਦੋ ਦਿਨ ਕੁੜਕੇ ਫੇਰ ਗਧੇ ਵਾਂਗ ਭਾਰ ਚੁੱਕਣ ਦੇ ਆਦੀ ਹੋਏ ਜ਼ਿੰਦਗੀ ਦੇ ਬੋਝ ਨੂੰ ਸੱਤ ਜਾਣਕੇ ਢੋਈ ਜਾਂਦੇ ਹਨ। ਸਰਕਾਰ ਕੋਲ ਬਹਾਨਾਂ ਹੈ ਕਿ ਖਜ਼ਾਨਾਂ ਖਾਲੀ ਹੈ।
ਐਨੇ ਟੈਕਸ ਲਾ ਕੇ ਹੁਣ ਭਲਾ ਖਜ਼ਾਨਾਂ ਉੱਛਲਣ ਲੱਗ ਪਊ ? ਆਮ ਲੋਕਾਂ ਲਈ ਤਾਂ ਇਹ ਖਾਲੀ ਹੀ ਰਹਿਣਾ ਹੈ , ਇਨਾਂ ਨੇ ਕਦੇ ਨਹੀਂ ਕਹਿਣਾ ਕਿ ਇਹ ਹੁਣ ਭਰ ਗਿਆ ਹੈ। ਰਾਜਨੀਤਕ ਲੋਕ ਖੂਨ ਪੀਣੀਆਂ ਜੋਕਾਂ ਬਣਕੇ ਲੋਕਾਂ ਦਾ ਖੂਨ ਚੂਸ ਰਹੇ ਹਨ ਅਤੇ ਚੂਸਦੇ ਰਹਿਣਗੇ। ਇਹ ਸਿਲਸਿਲਾ ਕਦੇ ਖਤਮ ਨਹੀਂ ਹੋਣਾ।  ਇਹ ਰੰਡੀ ਰੋਣਾ ਇੰਜ ਹੀ ਰਹਿਣਾ। ਸਿਆਣਿਆਂ ਨੇ ਕਿਹਾ ਹੈ ਕਿ ਵੈਲੀ ਪੁੱਤ ਤੇ ਕੁੱਡਰ ਤੀਵੀਂ ਘਰ ਪੱਟ ਦਿੰਦੇ ਹਨ। ਪੰਜਾਬ ਸਰਕਾਰ ਦਾ ਹਾਲ ਵੈਲੀ ਪੁੱਤ ਤੇ ਕੁੱਡਰ ਤੀਵੀਂ ਵਾਲਾ ਹੈ। ਜਿੱਥੇ ਪੈਸਾ ਲਗਾਉਣ ਦੀ ਜਰੂਰਤ ਹੈ ,ਉੱਥੇ ਨਹੀਂ ਲੱਗਦਾ। ਜਿੱਥੇ ਲੋੜ ਨਹੀਂ ਉੱਥੇ ਬੇ ਲੋੜਾ ਲਗਾਇਆ ਜਾਂਦਾ ਹੈ। ਪਿਛਲੇ ਸਮੇਂ ਦੌਰਾਨ ਪੰਜਾਬ ਸਰਕਾਰ ਨੇ ਆਪਣੀ ਮੰਤਰੀਆਂ , ਅਫਸਰਾਂ ਦੀ ਲਾਬੀ ਲਈ ਨਵੀਆਂ ਮਹਿੰਗੀਆਂ ਕਾਰਾਂ ਖਰੀਦੀਆਂ, ਆਪਣੀਆਂ ਤਨਖਾਹਾਂ ਵਧਾਈਆਂ ਅਤੇ ਹੋਰ ਸਹੂਲਤਾਂ ਵਿਚ ਵਾਧਾ ਕੀਤਾ। ਸਕਰੋੜਾਂ ਰੁਪਏ ਸਿਰਫ  ਹਵਾਈ ਸਫਰ ਵਾਸਤੇ ਰੱਖੇ ਗਏ। ਇਸ ਵਾਰੀ ਪਾਰਲੀਮਾਨੀ ਸਕੱਤਰਾਂ ਦੀ ਫੌਜ ਖੜੀ ਕਰ ਲਈ ਅਤੇ ਉਨਾਂ ਨੂੰ ਵੀ ਮੰਤਰੀਆਂ ਵਾਲੀਆਂ ਸਹੂਲਤਾਂ ਦਿੱਤੀਆਂ। ਪਿੰਡਾਂ ਦੀਆਂ ਪੰਚਾਇਤਾਂ ਨੂੰ ਬੇ ਲੋੜੇ ਕਰੋੜਾਂ ਅਰਬਾਂ ਰੁਪਏ ਵਿਕਾਸ ਦੇ ਨਾਂ ਤੇ ਦਿੱਤੇ ਜਾ ਰਹੇ ਹਨ ਜੋ ਸਰਪੰਚਾਂ, ਸਕੱਤਰਾਂ, ਬੀ.ਡੀ.ਓ ਤੋਂ ਲੈ ਕੇ ਉੱਪਰ ਤੱਕ ਖਾਧੇ ਜਾਂਦੇ ਹਨ ਅਤੇ ਪਿੰਡਾਂ ਤੇ ਕੁੱਝ ਵੀ ਨਹੀਂ ਲੱਗਦਾ। ਵਾਰ ਵਾਰ ਉਹ ਹੀ ਗਲੀਆਂ ਨਾਲੀਆਂ ਪੁੱਟ ਪੁੱਟ ਕੇ ਬਣਾਈਆਂ ਜਾ ਰਹੀਆਂ ਹਨ ਪਰ ਫੇਰ ਵੀ ਪੰਜਾਬ ਦੇ ਇਕ ਵੀ ਪਿੰਡ ਦੇ ਪਾਣੀ ਦਾ ਸਹੀ ਨਿਕਾਸ ਨਹੀਂ ਹੋ ਸਕਿਆ। ਸਿੱਖਿਆ ਤੇ ਸਿਹਤ ਸਹੂਲਤਾਂ ਵੱਲ ਧਿਆਨ ਹੀ ਨਹੀਂ ਦਿੱਤਾ ਜਾ ਰਿਹਾ।  ਇਹ ਦੋਵੇਂ ਖੇਤਰ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਏ ਹਨ। ਕੈਂਸਰ , ਕਾਲਾ ਪੀਲੀਆ ਦੈਂਤ ਬਣਕੇ ਪੰਜਾਬ ਦੇ ਲੋਕਾਂ ਨੂੰ ਨਿਗਲ ਰਿਹਾ ਹੈ। ਕੁੱਝ ਮਹਿਕਮੇਂ ਅਜਿਹੇ ਹਨ ਜਿਨਾਂ ਵਿਚ ਹਜ਼ਾਰਾਂ ਅਸਾਮੀਆਂ ਖਾਲੀ ਪਈਆਂ ਹਨ ਅਤੇ ਕਈਆਂ ਵਿਚ ਬੇ ਲੋੜੀ ਭਰਤੀ ਸਰਕਾਰ ਤੇ ਬੋਝ ਬਣੀ ਹੋਈ ਹੈ ਬਿਜਲੀ ਦੀ ਚੋਰੀ ਵੱਡੇ ਲੋਕ ਕਰ ਰਹੇ ਹਨ ਪਰ ਸਾਰਾ ਬੋਝ ਖੇਤੀ ਸੈਕਟਰ ਤੇ ਮੜਿਆ ਜਾਂਦਾ ਹੈ ਕਿ ਕਿਸਾਨਾਂ ਨੂੰ ਮੁਫਤ ਬਿਜਲੀ ਦਿੱਤੀ ਜਾਂਦੀ ਹੈ। ਪੰਜਾਬ ਵਿਚ ਹੁਣ ਖਾੜਕੂ ਲਹਿਰ ਦਾ ਕੋਈ ਖਤਰਾ ਨਹੀਂ ਪਰ ਫੇਰ ਵੀ ਅਫਸਰਾਂ ,ਲੀਡਰਾਂ ਪਿੱਛੇ ਪੁਲਿਸ ਦੀਆਂ ਧਾੜਾਂ ਅਤੇ ਸਕਿਊਰਿਟੀ ਦੇ ਨਾਂ ਤੇ ਗੱਡੀਆਂ ਚ ਰੋਜ਼ਾਨਾਂ ਲੱਖਾਂ ਕਰੋੜਾਂ ਦੇ ਫਜ਼ੂਲ ਪੈਟਰੋਲ, ਡੀਜ਼ਲ ਬਾਲਿਆ ਜਾ ਰਿਹਾ ਹੈ। ਖਰਚਾਂ ਦੀ ਕੋਈ ਵਿਉਂਤਬੰਦੀ ਨਹੀਂ । ਵਪਾਰੀ ਵਰਗ ਟੈਕਸਾਂ ਦੀ ਖੁਲੇਆਮ ਚੋਰੀ ਕਰ ਰਿਹਾ ਪਰ ਉਸ ਵਿਚ ਸੁਧਾਰ ਦੀ ਬਜਾਏ ਟੈਕਸਾਂ ਵਿਚ  ਹੋਰ ਵਾਧਾ ਕੀਤਾ ਜਾ ਰਿਹਾ ਹੈ। ਪੰਜਾਬ ਦੀ ਸਨਅਤ ਟੈਕਸਾਂ ਦੇ ਬੋਝ ਕਾਰਨ ਦੂਜੇ ਸੂਬਿਆਂ ਵਿਚ ਸ਼ਿਫਟ ਹੋ ਗਈ ਹੈ।  ਕਿਸਾਨ ਬੇ ਹੱਦ ਆਰਥਿਕ ਮੰਦਵਾੜੇ ਦੀ ਸਥਿੱਤੀ ਵਿਚੋਂ ਗੁਜ਼ਰ ਰਿਹਾ। ਮੱਧ ਵਰਗ ਦੇ ਲੋਕਾਂ ਲਈ ਨੌਕਰੀਆਂ ਦੇ ਦਰਵਾਜ਼ੇ ਬੰਦ ਹਨ। ਨਿਰਾਸ਼ਤਾ ਵਿਚ ਨੌਜਵਾਨ ਨਸ਼ਿਆਂ ਦੇ ਮੁਰੀਦ ਬਣ ਗਏ ਹਨ। ਕੁੱਝ ਅੱਕੀਂ ਪਲਾਹੀਂ ਹੱਥ ਮਾਰਦੇ ਵਿਦੇਸ਼ਾਂ ਨੂੰ ਦੌੜ ਰਹੇ ਹਨ ਪਰ ਉੱਥੇ ਵੀ ਭਵਿੱਖ ਹਨੇਰਾ ਹੈ। ਵਿਕਾਸ ਵਿਕਾਸ ਦੀ ਰੱਟ ਲਾਈ ਹੋਈ ਹੈ ਜੋ ਕਿਤੇ ਨਜ਼ਰ ਨਹੀਂ ਆਉਂਦਾ। ਰਾਜਨੀਤੀ ਦੀ ਆੜ ਵਿਚ ਕਈ ਤਰਾਂ ਦੇ  ਹੱਥਕੰਡੇ ਵਰਤਕੇ ਪੈਸਾ ਇਕੱਠਾ ਕਰਨ ਦੀ ਦੌੜ ਲੱਗੀ ਹੋਈ ਹੈ। ਹਰ ਥਾਂ ਤੇ ਸਰਕਾਰੀ ਫਜ਼ੂਲ ਖਰਚੀ ਜਾਂ ਫਿਰ ਸਰਕਾਰੀ ਖਜ਼ਾਨੇ ਦੀ ਲੁੱਟ ਹੀ ਵਿਖਾਈ ਦਿੰਦੀ ਹੈ। ਜੇਕਰ ਸਰਕਾਰੀ ਫਜ਼ੂਲ ਖਰਚੀਆਂ ਨੂੰ ਘਟਾਇਆ ਜਾਵੇ ਤਾਂ ਲੋਕਾਂ ਤੇ ਟੈਕਸਾਂ ਦਾ ਬੋਝ ਪਾਉਣ ਦੀ ਜਰੂੁਰਤ ਹੀ ਨਾਂ ਪਵੇ। ਪਰ ਕੌਣ ਕਹੇ ਰਾਣੀਏਂ ਅੱਗਾ ਢਕ? 

No comments: