jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 26 July 2012

ਅਮਿਤਾਬ ਨੇ ਚੁੱਕੀ ਉਲੰਪਿਕ ਦੀ ਮਸ਼ਾਲ

www.sabblok.blogspot.com


  • "ਪੰਜਾਬੀ ਨਿਊਜ ਆਨਲਾਇਨ"  ਤੋਂ ਧੰਨਵਾਦ ਸਹਿਤ 

  •   ਲੰਦਨ ਦੀਆਂ  ਖਚਾਖਚ ਭਰੀਆਂ ਸੜਕਾਂ ਉਪਰ ਭਾਰਤ ਦੇ ਸੁਪਰ ਸਟਾਰ  ਅਮਿਤਾਬ ਬੱਚਨ ਨੇ ਮਸ਼ਾਲ  ਦੇ ਨਾਲ  ਲਗਭਗ 300 ਮੀਟਰ  ਚਹਿਲ ਕਦਮੀ ਕੀਤੀ  ਅਤੇ ਇਸ ਮਗਰੋਂ ਮਸ਼ਾਲ ਦੂਸਰੇ ਖਿਡਾਰੀ ਨੂੰ ਸੌਂਪ ਦਿੱਤੀ ।
    ਅੱਜ 26 ਜੁਲਾਈ   ਨੂੰ ਉਲੰਪਿਕ ਮਸ਼ਾਲ ਲੰਦਨ  ਨੂੰ ਕੈਮਡਨ ਇਲਾਕੇ   ਵਿੱਚ ਵੈਸਟ ਮਿਨਿਸਟਰ ਤੱਕ ਦੂਰੀ ਤਹਿ ਕਰੇਗੀ  । ਜਿਸ ਇਲਾਕੇ ਵਿੱਚ ਅਮਿਤਾਬ ਨੇ ਮਸ਼ਾਲ ਹੱਥਾਂ ਵਿੱਚ  ਲਈ ਉਸਦਾ ਨਾਂਮ ਸਾਊਥ ਵਾਰਕ ਹੈ।
     ਪਿਛਲੇ 70 ਦਿਨਾਂ  ਵਿੱਚ  8000 ਲੋਕਾਂ ਨੇ ਮਸ਼ਾਲ ਲੈ ਕੇ ਲਗਭਗ 8000 ਮੀਲ ਦੀ ਦੂਰੀ ਤਹਿ ਕੀਤੀ ਹੈ।
     ਅਮਿਤਾਬ ਨੇ ਸਫੈਦ ਰੰਗ ਦਾ ਟਰੈਕ ਸੂਟ ਪਾਇਆ ਹੋਇਆ ਸੀ ਅਤੇ ਉਨ੍ਹਾਂ ਨੂੰ ਮਸ਼ਾਲ ਦੀ  ਸੁਰੱਖਿਆ ਵਿੱਚ ਲੱਗੇ ਲੋਕਾਂ ਨੇ ਦੱਸਿਆ ਕਿ   ਕਿਵੇਂ  ਮਸ਼ਾਲ ਲੈ ਕੇ ਜਾਣੀ ਹੈ।  ਉਸਦੇ ਪਿੱਛੇ  ਪੀਲੀ ਗੱਡੀਆਂ  ਦਾ ਕਾਫਿਲਾ ਅਤੇ  ਪੁਲੀਸ ਦਾ ਬੰਦੋਬਸਤ ਵੀ ਸੀ।
     ਸੜਕ ਦੇ ਦੋਵੇ ਕਿਨਾਰਿਆਂ  ਤੇ ਅਮਿਤਾਬ ਬੱਚਨ ਦੇ ਪ੍ਰਸੰਸਕਾਂ ਦੀ ਭੀੜ ਸੀ  ਅਤੇ ਮਸ਼ਾਲ  ਦੌੜ ਦੇਖਣ ਲਈ  ਲੋਕ  ਇਕੱਤਰ ਹੋਏ ਸਨ ।
     ਦਰਸ਼ਕਾਂ ਨੇ ਹੱਥ ਹਿਲਾ ਕੇ  ਅਮਿਤਾਬ ਦਾ  ਸਵਾਗਤ ਕੀਤਾ ਅਤੇ   ਅਮਿਤਾਬ ਨੇ ਜਵਾਬ ਵਿੱਚ ਹੱਥ   ਹਿਲਾਏ ।

    No comments: