jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 26 July 2012

ਜਵਾਨੀ ਦੀਆਂ ਕਰਤੂਤਾਂ ਦੱਸਣ ਵਾਲਿਆਂ ਨੂੰ ਸਰੋਤਿਆਂ ਦਾ ਥਾਪੜਾ- ਸਵਰਨ ਸਿੰਘ ਟਹਿਣਾ.

www.sabblok.blogspot.com

by Jasvinder Singh Badesha on Wednesday, July 25, 2012

ਵਿਆਹ ਦਾ ਦ੍ਰਿਸ਼। ਕੰਨ ਪਾੜਵਾਂ ਡੀ.ਜੇ ਚੱਲ ਰਿਹੈ। ਮਿੰਟ-ਮੰਟ ਮਗਰੋਂ ਗਾਣਾ ਬਦਲ ਰਿਹੈ। ਵੀਰਾਂ, aਚਾਚਿਆਂ, ਤਾਇਆਂ, ਫੁੱਫੜਾਂ, ਮਾਸੜਾਂ, ਦੋਸਤਾਂ-ਮਿੱਤਰਾਂ ਸਭ ਦੇ ਸਿਰ ਨੂੰ ਕੌੜਾ ਪਾਣੀ ਚੜ੍ਹਿਆ ਹੋਇਐ। ਉਹ ਬੱਕਰੇ ਬੁਲਾ ਰਹੇ ਨੇ। ਲੱਤਾਂ ਦੇ ਝੂਲਣ ਤੇ ਬਾਹਾਂ ਦੇ ਹਿੱਲਣ ਕਾਰਨ ਦੋਹਾਂ- ਤਿੰਨਾਂ ਦੇ ਹੱਥਾਂ ’ਚ ਫੜੇ ਰਿਵਾਲਵਰਾਂ ਦੇ ਮੂੰਹ ਕਦੇ ਕਿਸੇ ਵੱਲ ਹੋ ਜਾਂਦੇ ਨੇ, ਕਦੇ ਕਿਸੇ ਵੱਲ, ਪਰ ਕਿਸੇ ਨੂੰ ਕੋਈ ਪ੍ਰਵਾਹ ਨਹੀਂ। ਕੋਈ ਭੈਣ ਦਾ ਹੱਥ ਫੜ ਨੱਚ ਰਿਹੈ, ਕੋਈ ਭਰਜਾਈ ਨਾਲ ਠੁਮਕਾ ਲਾ ਰਿਹੈ, ਕੋਈ ਪਤਨੀ ਦੇ ਲੱਕ ਦੇ ਹੁਲਾਰੇ ਗਿਣ ਰਿਹੈ, ਕੋਈ ਮਾਂ ਦਾ ਹੱਥ ਫੜ ਝੂਮ ਰਿਹੈ। ਅੱਜ ਦੇ ਦਿਨ ਨੂੰ ਯਾਦਗਾਰ ਬਣਾਉਣ ’ਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਕਿਸੇ ਨੂੰ ਨਹੀਂ ਪਤਾ, ਗੀਤ ਕਿਹੜਾ ਵੱਜ ਰਿਹੈ, ਗਾਉਣ ਵਾਲਾ ਕੀ ਆਖ ਰਿਹੈ, ਮਤਲਬ ਕੀ ਨਿਕਲ ਰਿਹੈ। ਦੋ ਕੁ ਮਿੰਟਾਂ ਮਗਰੋਂ ਇੱਕ ਜਣਾ ਡੀ.ਜੇ. ਵਾਲੇ ਕੋਲ ਜਾਂਦੈ ਤੇ ‘ਲੱਕ ਟਵੰਟੀ ਏਟ ਕੁੜੀ ਦਾ’ ਦੀ ਫ਼ਰਮਾਇਸ਼ ਕਰ ਛੱਡਦੈ। ਗਾਣਾ ਚੱਲਦੈ ਤਾਂ ਸੱਭੇ ਜਣੇ ਰਿਸ਼ਤੇ-ਨਾਤੇ ਭੁੱਲ ਖਰੂਦ ਮਚਾਉਣ ਲੱਗਦੇ ਨੇ, ਜਿਵੇਂ ਚਿਰਾਂ ਤੋਂ ਦੱਬੀ ਚੀਕ ਬੁਲਬੁਲੀ ਬਾਹਰ ਕੱਢ ਰਹੇ ਹੋਣ। ਫੇਰ ਇੱਕ ਜਣਾ ਡੀ.ਜੇ. ਵਾਲੇ ਨੂੰ ਪੰਜਾਹ ਦਾ ਨੋਟ ਫੜਾ ਆਖਦੈ, ‘ਸਾਡੀ ਮਾਂ ਨੂੰ ਪੁੱਤ ਨਹੀਂ ਲੱਭਣੇ, ਤੈਨੂੰ ਯਾਰ ਬਥੇਰੇ’ ਲਾ। ਗਾਣਾ ਸ਼ੁਰੂ ਹੁੰਦੈ, ਫ਼ਰਮਾਇਸ਼ ਕਰਨ ਵਾਲਾ ਧਰਮ ਪਤਨੀ ਦੀ ਬਾਂਹ ਫੜ ਆਖਦੈ, ‘ਨੀਂ ਤੈਨੂੰ ਯਾਰ ਬਥੇਰੇ।’ ਘਰਵਾਲੀ ਨਿੰਮੋਝੂਣੀ ਹੁੰਦੀ ਏ, ਸ਼ਾਇਦ ਉਹ ਗਾਇਕ ਦੀ ਕੋਝੀ ਗੱਲ ਸਮਝਦੀ ਏ, ਪਰ ਦਾਰੂ ’ਚ ਬਾਂਦਰ ਬਣੇ ਸਾਂਈਂ ਨੂੰ ਕੋਈ ਖਿਆਲ ਨਹੀਂ। ਅਖੀਰ ਉਦੋਂ ਹੁੰਦੀ ਏ, ਜਦੋਂ ਇੱਕ ਜਣਾ ਅਵੱਲੇ ਜਿਹੇ ਗਾਣੇ ਦੀ ਫ਼ਰਮਾਇਸ਼ ਕਰ ਆਉਂਦੈ ਤੇ ਗਾਣਾ ਚੱਲ ਪੈਂਦੈ, ਸਾਰੇ ਜਣੇ ‘ਓਏ ਚੱਕ ਲਓ, ਬੁਰਰਾ...ਬੁਰਰਾ...’ ਕਰਨ ਲੱਗਦੇ ਨੇ। ਗਾਣੇ ਦੀ ਅਵਾਜ਼ ਹੋਰ ਉ¤ਚੀ ਹੁੰਦੀ ਏ, ‘ਕੁੜੀ ਰਿਕਸ਼ੇ ’ਤੇ ਜਾਂਦੀ ਸੀ ਤੇ ਪਿੱਛੇ ਲਾ ਲੈਂਦੇ ਸੀ ਕਾਰਾਂ।’ ਲਾੜਾ ਸਾਹਿਬ ਵੀ ਨੱਚਣ ਲੱਗਦੇ ਨੇ, ਉਨ੍ਹਾਂ ਭਾਵੇਂ ਪੀਤੀ ਨਹੀਂ, ਪਰ ਅਕਲ ਨੂੰ ਜਿੰਦਰਾ ਜੜ੍ਹਿਆ ਹੋਇਐ। ਪਹਿਲਾਂ ਦੋ ਕੁ ਵਾਰ ਆਪਣੀ ਚੂੜ੍ਹੇ ਵਾਲੀ ਦੇ ਲੱਕ ਨਾਲ ਲੱਕ ਟਕਰਾਉਂਦੇ ਨੇ ਤੇ ਫੇਰ ਉਨ੍ਹਾਂ ਭੈਣਾਂ ਵੱਲ ਉਂਗਲਾਂ ਕਰਨ ਲੱਗਦੇ ਨੇ, ਜਿਨ੍ਹਾਂ ਸਵੇਰੇ ਘਰੋਂ ਨਿਕਲਣ ਵੇਲ਼ੇ ਉਸ ਦੇ ਸਿਹਰਾ ਬੰਨ੍ਹਿਆ ਸੀ, ਸੌ-ਸੌ ਸ਼ਗਨ ਮਨਾਏ ਸਨ। ਲਾੜਾ ਸਾਹਿਬ ਵਿੱਚ ‘ਅਲਫ਼ਾਜ਼’ ਦੀ ਰੂਹ ਆ ਜਾਂਦੀ ਏ, ਉਹ ਰਿਸ਼ਤੇ ਦੀ ਪਾਕੀਜ਼ਗੀ ਭੁੱਲ ਆਖਦੈ, ‘ਕੁੜੀ ਰਿਕਸ਼ੇ ’ਤੇ ਜਾਂਦੀ ਸੀ’ ਤੇ ਭੈਣਾਂ ਉਸ ਦਾ ਰੱਖੜੀ ਬੰਨ੍ਹਣ ਵਾਲਾ ਹੱਥ ਉਤਾਂਹ ਕਰ ਸੁੱਧ ਗੁਆ ਛੱਡਦੀਆਂ ਨੇ। ਨਾ ਉਹ ਸਮਝਦੀਆਂ ਨੇ ਕਿ ਸਾਡੇ ਕਾਲਜ ਵਾਲੇ ਦਿਨਾਂ ਨੂੰ ਚੇਤੇ ਕੀਤਾ ਜਾ ਰਿਹੈ ਤੇ ਨਾ ਵੀਰ ਸਮਝਦੈ ਕਿ ਉਹ ਡੀ.ਜੇ. ਵਾਲੇ ਨੂੰ ਘੁਰਕੀ ਮਾਰ ਕੇ ਆਖੇ, ‘ਇਹ ਉਹ ਰਿਕਸ਼ੇ ਵਾਲੀਆਂ ਨਹੀਂ, ਜਿਨ੍ਹਾਂ ਪਿੱਛੇ ਕਾਰਾਂ ’ਤੇ ਗੇੜੀਆਂ ਵੱਜਦੀਆਂ ਸਨ।’ ਇਹ ਸਭ ਕਿਸੇ ਫ਼ਿਲਮ ਦਾ ਸੀਨ ਨਹੀਂ, ਇੱਕ ਪੇਂਡੂ ਵਿਆਹ ਦਾ ਏ। ਉਸ ਵਿਆਹ ਦਾ, ਜਿੱਥੇ ਲਾੜਾ ਪੜ੍ਹਿਆ-ਲਿਖਿਐ, ਮਾਪਿਆਂ ਨੇ ਵਿਆਹ ਖਾਤਰ ਕਰਜ਼ਾ ਚੁੱਕਿਐ, ਵਿਆਂਦੜ ਦਾ ਪਰਿਵਾਰ ਠੀਕ-ਠਾਕ ਘਰੋਂ ਏ, ਪਰ ਅਕਲ ਦੀ ਸਾਰਿਆਂ ਨੇ ਉਮਰ ਭਰ ਵਾਲੀ ਐਫ਼.ਡੀ. ਕਰਾਈ ਹੋਈ ਏ। ਖੁਸ਼ੀ ’ਚ ਰੰਗਿਆਂ ਨੂੰ ਕੁੱਝ ਨਹੀਂ ਪਤਾ ਕਿ ਕਿਹੜਾ ਗਾਣਾ ਕੀਹਦੇ ’ਤੇ ਵਿਅੰਗ ਕਸ ਰਿਹੈ, ਕਿਹੜੇ ਗਾਣੇ ਵੇਲ਼ੇ ਭੈਣ ਨਾਲ ਅੱਖ ਨਹੀਂ ਮਿਲਾਉਣੀ, ਕਿਹੜੇ ਗਾਣੇ ਵੇਲ਼ੇ ਘਰਵਾਲੀ ਵੱਲ ਉਂਗਲ ਨਹੀਂ ਕਰਨੀ। ਇਸ ਸਾਰੇ ‘ਬਾਂਦਰਪੁਣੇ’ ਮਾਫ਼ ਕਰਨਾ ਵਿਆਹ ਵਿੱਚ ਮੁੰਡੇ ਵਾਲਿਆਂ ਅੰਦਰੋਂ ਇੱਕੋ ਗੱਲ ਝਲਕੀ ਕਿ ਅੱਜ ਉਹ ਜੰਗ ਫ਼ਤਹਿ ਹੋ ਗਈ, ਜਿਸ ਲਈ ਇਹਨੂੰ ਪੱਚੀਆਂ ਵਰ੍ਹਿਆਂ ਦਾ ਕੀਤਾ ਸੀ ਤੇ ਕੁੜੀ ਵਾਲਿਆਂ ਦੇ ਪੱਬ ਦੱਸਦੇ ਨੇ ਕਿ ਅੱਜ ਉਹ ਫ਼ਿਕਰ ਮੁੱਕ ਗਿਐ, ਜਿਹੜਾ ਧੀ ਦੇ ਜਵਾਨ ਹੋਣ ਨਾਲ-ਨਾਲ ਵਧਣਾ ਸ਼ੁਰੂ ਹੋ ਗਿਆ ਸੀ। ਡੇਢ-ਦੋ ਘੰਟੇ ਦੇ ਇਸ ਦ੍ਰਿਸ਼ ਨੇ ਮਨ ਪ੍ਰੇਸ਼ਾਨ ਕਰ ਦਿੱਤਾ। ਜਿਹੜੇ-ਜਿਹੜੇ ਗਾਣੇ ਡੀ.ਜੇ. ’ਤੇ ਵੱਜੇ, ਉਨ੍ਹਾਂ ਨੂੰ ਘਰ ਬੈਠ ਪੂਰੇ-ਪੂਰੇ ਸੁਣਿਆ ਤੇ ਗਾਉਣ ਵਾਲਿਆਂ ਜਿੰਨੀਆਂ ਲਾਹਨਤਾਂ ਨੱਚਣ ਵਾਲਿਆਂ ਨੂੰ ਪਈਆਂ। ਖਿਆਲ ਆਉਣ ਲੱਗਾ ਕਿ ਗਾਉਣ ਵਾਲਿਆਂ ਦੀ ਰੋਟੀ ਤਾਂ ਇਸ ਘਟੀਅਲ ਕਾਰੇ ਨਾਲ ਜੁੜੀ ਏ, ਸੁਣਨ ਵਾਲਿਆਂ ਨੂੰ ਕੀ ਹੋ ਗਿਆ? ਜਿਨ੍ਹਾਂ ਨੇ ਇਨ੍ਹਾਂ ਬੇਹੂਦਾ ਗੱਲਾਂ ’ਤੇ ਇਤਰਾਜ਼ ਪ੍ਰਗਟਾਉਣਾ ਸੀ, ਉਹ ਇਨ੍ਹਾਂ ਨੂੰ ਸਿਰ ’ਤੇ ਕਿਉਂ ਬਿਠਾਉਣ ਲੱਗ ਗਏ? ਉਨ੍ਹਾਂ ਅੰਦਰਲੀ ਗ਼ੈਰਤ ਮਰ ਗਈ ਜਾਂ ਮਰਨ ਦਾ ਡਰਾਮਾ ਕਰਨ ਲੱਗ ਗਏ? ਉਹ ਸੱਚਮੁੱਚ ਪੱਛਮੀ ਸੋਚ ਦੇ ਹਾਣੀ ਬਣ ਗਏ ਜਾਂ ਖੁਦ ਤੱਕ ਸੀਮਤ ਹੋ ‘ਆਪਣੀਆਂ’ ਦੀ ਪੱਤ ਬਾਰੇ ਭੁੱਲ ਗਏ? ਪਹਿਲਾਂ ਗੱਲ ਕਰਦੇ ਹਾਂ ‘ਰਿਕਸ਼ਾ’ ਮਾਰਕਾ ਸ਼ਖ਼ਸ ਦੀ। ਇਹ ਉਸ ਦੀ ਪਹਿਲੀ ਕੈਸਿਟ ਹੈ, ‘ਬੁਆਏ ਨੈਕਸਟ ਡੋਰ’ ਤੇ ਨਾਂ ਹੈ ਅਲਫ਼ਾਜ਼। ਅਲਫ਼ਾਜ਼ ਦਾ ਪੰਜਾਬੀ ਰੁਪਾਂਤਰ ‘ਸ਼ਬਦ’ ਹੈ ਤੇ ਜਦੋਂ ਅਤੀਤ ਦੀ ਗੱਲ ਕਰਦਿਆਂ ਅਲਫ਼ਾਜ਼ ਬੁੱਲ੍ਹਾਂ ’ਤੇ ਆਉਂਦੇ ਹੋਣ ਕਿ ਰਿਕਸ਼ੇ ’ਤੇ ਜਾਂਦੀ ਕੁੜੀ ਨਾਲ ਛੇੜ-ਛਾੜ ਕਰਨਾ ਸਾਡਾ ਸ਼ੌਕ ਸੀ, ਉਹ ਗਾਲ੍ਹਾਂ ਕੱਢਦੀ ਹੁੰਦੀ ਸੀ, ਪਰ ਸਾਨੂੰ ਕੋਈ ਫ਼ਰਕ ਨਹੀਂ ਸੀ ਪੈਂਦਾ, ਉਹ ਨੱਚ ਚੜ੍ਹਾਉਂਦੀ ਸੀ, ਪਰ ਸਾਡਾ ਕੁੱਝ ਨਹੀਂ ਸੀ ਜਾਂਦਾ, ਉਹ ਧੁੱਪ ਤੋਂ ਬਚਦੀ ਮੂੰਹ ਬੰਨ੍ਹ ਕੇ ਰੱਖਦੀ ਸੀ ਤੇ ਅਸੀਂ ਉਹਨੂੰ ‘ਤਾਲਿਬਾਨੀ’ ਆਖਦੇ ਸਾਂ, ਚੰਡੀਗੜ੍ਹ ਦੇ ਸਾਰੇ ਸੈਕਟਰਾਂ ਵਿੱਚ ਪੂਰਾ ਗੰਦ ਪਾਈਦਾ ਸੀ, ਉਦੋਂ ‘ਅਲਫ਼ਾਜ਼’ ਵਰਗੇ ਸੋਹਣੇ ਸ਼ਬਦ ਦਾ ਭਲਾ ਕੀ ਅਰਥ ਰਹਿ ਜਾਂਦੈ। ਕਦੇ-ਕਦੇ ਜਾਪਦੈ ਕਿ ਗਾਉਣ ਵਾਲੇ ਅਤੀਤ ਨਾਲ ਜੁੜੀਆਂ ਬੇਇੱਜ਼ਤੀਨੁਮਾ ਗੱਲਾਂ ਨੂੰ ਪੇਸ਼ ਕਰਕੇ ਨਵੇਂ ਖੂਨ ਨੂੰ ਮਗਰ ਲਾਉਣਾ ਚਾਹੁੰਦੇ ਨੇ। ਉਹ ਦੱਸਣਾ ਚਾਹੁੰਦੇ ਨੇ ਕਿ ਤੁਹਾਡੇ ਰੋਲ ਮਾਡਲਾਂ ਦੀਆਂ ਕਰਤੂਤਾਂ ਇਹੋ ਜਿਹੀਆਂ ਸਨ, ਉਹ ਫੇਰ ਵੀ ਕਾਮਯਾਬ ਹੋ ਗਏ ਤਾਂ ਤੁਸੀਂ ਕਿਹੜਾ ਰੱਬ ਦੇ ਮਾਂਹ ਮਾਰੇ ਨੇ। ਮਾੜੀਆਂ ਕਰਤੂਤਾਂ ਕਰਕੇ ਜਵਾਨੀ ਵੇਲ਼ੇ ਹੋਈ ਬਦਨਾਮੀ ਦਾ ਉਨ੍ਹਾਂ ਨੂੰ ਝੋਰਾ ਨਹੀਂ, ਮਾਣ ਹੈ, ਅਜਿਹਾ ਮਾਣ, ਜਿੱਥੇ ਅਪਮਾਨ ਵੀ ਸਨਮਾਨ ਵਰਗਾ ਲੱਗਦੈ। ‘ਰਿਕਸ਼ੇ’ ਵਾਲੇ ਗੀਤ ਦਾ ਇੱਕ ਅੰਤਰਾ ਹੈ :ਕਹੇ ਅਲਫ਼ਾਜ਼ ਔਜਲੇ ਨੂੰ,ਪਿੱਛਾ ਕਰ ਕੁੜੀ ਓਏ ¦ਮੀ ਦਾ,ਸੰਨੀ ਕਹਿੰਦਾ ਸਾਲਿਓ ਓਏ,ਆ ਗਿਆ ਫੋਨ ਹੈ ਮੰਮੀ ਦਾ,ਸੁੱਖੀ ਛੱਡਣਾ ਪੈਣਾ ਓਏ,ਸੈਕਟਰ ਅੱਠ, ਨੌਂ, ਦਸ ਤੇ ਗਿਆਰਾਂਕੁੜੀ ਰਿਕਸ਼ੇ ’ਤੇ ਜਾਂਦੀ ਸੀਤੇ ਪਿੱਛੇ ਲਾ ਲੈਂਦੇ ਸੀ ਕਾਰਾਂ। ਕਿੰਨਾ ਨੇਕ ਬੰਦਾ ਹੈ ਇਹ ਔਜਲਾ, ਕਿੰਨੇ ਚੰਗੇ ਕੰਮ ਕੀਤੇ ਨੇ ਸੰਨੀ ਨੇ ਤੇ ਕਿੰਨਾ ਸਾਊ ਹੈ ਸੁੱਖੀ। ਬੰਦਾ ਜਿਵੇਂ-ਜਿਵੇਂ ਅੱਲ੍ਹੜ ਉਮਰ ’ਚੋਂ ਅੱਗੇ ¦ਘਦੈ, ਉਵੇਂ-ਉਵੇਂ ਉਹਨੂੰ ਅਕਲ ਆਉਂਦੀ ਏ, ਪਰ ਏਥੇ ਤਾਂ ‘ਕਰਤੂਤਾਂ’ ’ਤੇ ਗਾਣੇ ਘੜੇ ਜਾਂਦੇ ਨੇ, ਵੀਡੀਓ ਬਣਦੇ ਨੇ, ਚੈਨਲਾਂ ’ਤੇ ਚੱਲਦੇ ਨੇ। ਵੀਡੀਓ ’ਚ ਰਿਕਸ਼ੇ ’ਤੇ ਬੈਠੀ ਜਿਹੜੀ ਮਾਡਲ ਦਿਖਾਈ ਗਈ, ਉਹ ‘ਕੱਢਦੀ ਟਕੇ-ਟਕੇ ਦੀਆਂ ਗਾਲ੍ਹਾਂ’ ਸਤਰ ਵੇਲ਼ੇ ਜਿਹੜੇ ਬੋਲ ਬੋਲਦੀ ਹੈ, ਉਨ੍ਹਾਂ ਨੂੰ ਵੀ ਗਾਇਕ ਨੇ ਬੇਇੱਜ਼ਤੀ ਨਹੀਂ ਸਮਝਿਆ। ਕਿਉਂਕਿ ਇਹ ਲੇਖ ਸੁਹਿਰਦ ਪਾਠਕਾਂ ਲਈ ਹੈ, ਇਸ ਲਈ ਉਸ ਮਾਣਮੱਤੀ ਮੁਟਿਆਰ ਮੂੰਹੋਂ ਨਿਕਲੇ ਸ਼ਬਦਾਂ ਨੂੰ ਇਥੇ ਦਰਜ ਨਹੀਂ ਕਰਦੇ, ਪਰ ਏਨਾ ਜ਼ਰੂਰ ਕਹਿੰਦੇ ਹਾਂ ਕਿ ਲਿਖਣ ਵਾਲਾ, ਗਾਉਣ ਵਾਲਾ, ਸੰਗੀਤ ਬਣਾਉਣ ਵਾਲਾ ਤੇ ਫ਼ਿਲਮਾਉਣ ਵਾਲਾ ਸਾਰੇ ਇੱਕੋ ਸੋਚ ਦੇ ਮਾਲਕ ਨੇ। ਮਾਪੇ ਕਦੇ ਵੀ ਔਲਾਦ ਅੱਗੇ ਆਪਣੀ ਜਵਾਨੀ ਵੇਲ਼ੇ ਹੋਈਆਂ ਭੁੱਲਾਂ ਦੇ ਕਿੱਸੇ ਨਹੀਂ ਫਰੋਲਦੇ। ਇਸ ਦੇ ਦੋ ਕਾਰਨ ਹੁੰਦੇ ਨੇ। ਪਹਿਲਾ ਇਹ ਕਿ ਕਿਤੇ ਉਨ੍ਹਾਂ ਦੀ ਔਲਾਦ ਇਹ ਨਾ ਸੋਚਣ ਲੱਗੇ ਕਿ ਜੇ ਮਾਪਿਆਂ ਏਦਾਂ ਕੀਤੈ, ਤਾਂ ਉਹ ਕਿਉਂ ਨਾ ਕਰਨ? ਤੇ ਦੂਜਾ, ਜੇ ਔਲਾਦ ਗ਼ਲਤ ਰਾਹ ’ਤੇ ਤੁਰਨ ਲੱਗੇ ਤਾਂ ਮਾਪੇ ਉਨ੍ਹਾਂ ਨੂੰ ਘੂਰਨ ਵਾਲਾ ਹੱਕ ਵੀ ਨਾ ਗੁਆ ਬੈਠਣ। ਪਰ ਜਿਹੜੇ ਲੋਕ ਅੱਜ ਆਪਣੇ ਅਤੀਤ ਨਾਲ ਜੁੜੀਆਂ ਬੇਹੂਦਾ ਗੱਲਾਂ ਦੁਹਰਾ ਰਹੇ ਨੇ, ਇਨ੍ਹਾਂ ਦੇ ਨਿਆਣੇ ਕੱਲ੍ਹ ਨੂੰ ਜਦੋਂ ਇਨ੍ਹਾਂ ਦੇ ਹੀ ਗੀਤ ਸੁਣ ਆਖਣਗੇ, ‘ਡੈਡ, ਤੁਸੀਂ ਤਾਂ ਪੂਰੇ ‘ਕੰਜਰ’ ਰਹੇ ਓ,’ ਉਦੋਂ ਇਹ ਹੁੰਗਾਰਾ ਕਿਹੜੇ ਮੂੰਹ ਨਾਲ ਭਰਨਗੇ। ਥੋੜ੍ਹਾ ਚਿਰ ਪਹਿਲਾਂ ਸ਼ੈਰੀ ਮਾਨ ਨੇ ਕਾਲਜ ਦੀ ਜ਼ਿੰਦਗੀ ਨਾਲ ਜੁੜੇ ‘ਯਾਰ ਅਣਮੁੱਲੇ’ ਗੀਤ ਵਿੱਚ ਹਰ ਉਹ ‘ਫੜ’ ਮਾਰੀ, ਜਿਸ ਵਿਚੋਂ ਵਿਹਲੜਪੁਣਾ ਤੇ ਪਿਓ ਦੇ ਪੈਸੇ ’ਤੇ ਕੀਤੀ ਐਸ਼ਪ੍ਰਸਤੀ ਝਲਕਦੀ ਸੀ। ਗਾਣਾ ਬਹੁਤ ਮਕਬੂਲ ਹੋਇਆ। ‘ਰਿਕਸ਼ੇ’ ਵਾਲੇ ਸੁੱਖੀ, ਸੰਨੀ ਤੇ ਔਜਲੇ ਵਾਂਗ ਉਸ ਵਿੱਚ ਗਾਇਕ ਨੇ ਹਰ ਊਟ-ਪਟਾਂਗ ਕੰਮ ’ਚ ਸਾਥ ਦੇਣ ਵਾਲੇ ਯਾਰਾਂ ਦਾ ਜ਼ਿਕਰ ਹੁੱਬ ਕੇ ਕੀਤਾ। ਨਾ ਲਿਖਣ ਵਾਲੇ ਨੇ ਸੋਚਿਆ ਕਿ ਇਸ ਲਿਖਤ ਵਿਚੋਂ ਮੇਰਾ ਵਿਅਕਤੀਤਵ ਝਲਕੇਗਾ, ਨਾ ਗਾਉਣ ਵਾਲੇ ਨੇ ਏਨਾ ਸੋਚਿਆ। ਦੋਹਾਂ ਦਾ ਇਕੋ ਮਕਸਦ ਸੀ ਕਿ ਕਿਵੇਂ ਨਾ ਕਿਵੇਂ ਚਰਚਾ ਹੋ ਜਾਵੇ ਤੇ ਉਹ ਹੋ ਵੀ ਗਈ। ਪੰਜਾਬ ਦਾ ਇੱਕ ਪਗੜੀਧਾਰੀ ਗਾਇਕ ਪਿਛਲੇ ਕਾਫੀ ਸਮੇਂ ਤੋਂ ਅਜਿਹੇ ਗੀਤ ਗਾ ਰਿਹੈ, ਜਿਹੜੇ ਉਸ ਨੂੰ ਚਰਚਾ ਜ਼ਰੂਰ ਦੇ ਛੱਡਦੇ ਨੇ, ਪਰ ਉਸ ਦੀ ਪੱਗ ਦਾ ਮੁੱਲ ਲਗਾਤਾਰ ਘਟਾਉਂਦੇ ਜਾ ਰਹੇ ਨੇ। ਕਈ ਵਾਰ ਸੋਚਿਐ ਕਿ ਜੇ ਉਹ ਪੱਗ ਬੰਨ੍ਹ ਸਟੇਜ ’ਤੇ ਚੜ੍ਹਨ ਦੀ ਥਾਂ ਟੋਪੀ ਲੈ ਕੇ ਜਾਂ ਵਾਲ਼ਾਂ ਨੂੰ ਜੈ¤ਲ ਲਾ ਕੇ ਚੜ੍ਹੇ ਤਾਂ ਕੋਈ ਉਸ ਨੂੰ ਇੱਕੀ ਸੌ ਵੀ ਨਾ ਦੇਵੇ, ਪਰ ਇਹ ਪੱਗ ਦਾ ਹੀ ਮੁੱਲ ਹੈ ਕਿ ਉਹਨੂੰ ਤਿੰਨ-ਤਿੰਨ ਲੱਖ ਦੇਣ ਵਾਲਿਆਂ ਦੀ ਵੀ ਘਾਟ ਨਹੀਂ। ਆਉਂਦੇ ਸਮੇਂ ਵਿੱਚ ਉਹ ਪੰਦਰਾਂ ਸਾਲ ਦੀਆਂ ਪੰਜਾਬਣਾਂ ਵੱਲੋਂ ਸ਼ਰਾਬ ’ਚ ਟੁੰਨ ਹੋਣ ਦੀ ਗੱਲ ਕਰਨ ਜਾ ਰਿਹੈ, ਦੇਖਦੇ ਹਾਂ ਮਹਾਨ ਪੰਜਾਬੀ ਵਿਆਹਾਂ ਮੌਕੇ ਇਸ ਗਾਣੇ ’ਤੇ ਭੈਣਾਂ ਦੇ ਹੱਥ ਫੜ ਕੇ ਡਾਂਸ ਕਰਨਗੇ, ਮਾਂਵਾਂ ਦੇ ਜਾਂ ਸਧਰਾਂ ਦੀਆਂ ਸਾਥਣਾਂ ਦੇ। ਜਿਹੜੇ ਲੋਕ ਪੰਜਾਬ ਤੇ ਪੰਜਾਬੀਅਤ ਦੇ ਨਾਂ ’ਤੇ ਰੌਲਾ ਪਾਉਂਦੇ ਨੇ, ਉਨ੍ਹਾਂ ਨੂੰ ਵੀ ਇਹ ਗੰਦ ਨਹੀਂ ਦਿਸ ਰਿਹਾ ਤੇ ਜਿਹੜੇ ਸਿੱਖੀ ਦੇ ਨਾਂ ’ਤੇ ਅਵਾਜ਼ਾਂ ਬੁ¦ਦ ਕਰਦੇ ਨੇ, ਉਹ ਵੀ ਕੰਨਾਂ ’ਚ ਕੌੜਾ ਤੇਲ ਪਾਈ ਬੈਠੇ ਨੇ। ਉਨ੍ਹਾਂ ਦਾ ਰਾਮ ਰੌਲਾ ਲੀਡਰਾਂ ਦੀ ਬਿਆਨਬਾਜ਼ੀ ਵਰਗਾ ਹੋ ਗਿਐ, ਜਿਸ ਦਾ ਕੋਈ ਅਰਥ ਨਹੀਂ ਹੁੰਦਾ, ਕੋਈ ਮਕਸਦ ਨਹੀਂ ਹੁੰਦਾ, ਬਸ ਭੜਾਸ ਹੁੰਦੀ ਏ, ਜਿੱਥੇ ਮਾੜਾ-ਮੋਟਾ ਮੌਕਾ ਮਿਲ ਗਿਆ, ਕੱਢ ਛੱਡਦੇ ਨੇ। ਜੇ ਉਹ ਸਹੀ ਅਰਥਾਂ ਵਿੱਚ ਵਿਰਸੇ ਦੇ ਵਾਰਿਸ ਨੇ, ਉਨ੍ਹਾਂ ਨੂੰ ਧੀਆਂ ਦੀਆਂ ਇੱਜ਼ਤਾਂ ਦਾ ਖਿਆਲ ਹੈ, ਗੰਧਲੇ ਹੁੰਦੇ ਸੱਭਿਆਚਾਰ ਦੀ ਚਿੰਤਾ ਹੈ, ਤਬਾਹ ਹੁੰਦੇ ਰਿਸ਼ਤਿਆਂ ਦਾ ਦੁੱਖ ਹੈ ਤਾਂ ਉਹ ਸ਼ਬਦੀ ਤੀਰ ਚਲਾਉਣੇ ਬੰਦ ਕਰਨ, ’ਕੱਠੇ ਹੋਣ, ਸੜਕਾਂ ’ਤੇ ਉ¤ਤਰਨ, ਮਾੜਿਆਂ ਖਿਲਾਫ਼ ਅਵਾਜ਼ ਬੁਲੰਦ ਕਰਨ ਤੇ ਚੰਗਿਆਂ ਵਰਗੇ ਬਣਨ ਦੀ ਸਲਾਹ ਦੇਣ, ਨਹੀਂ ਤਾਂ ਉਨ੍ਹਾਂ ਦੇ ਸੰਘ ਪਾੜਨ ਦਾ ਕਿਸੇ ’ਤੇ ਕੋਈ ਅਸਰ ਨਹੀਂ, ਕਿਉਂਕਿ ਸੰਘ ਪਾੜ-ਪਾੜ ‘ਗੰਦ ਪਾਉਣ’ ਦਾ ਪੂਰਾ ਠੇਕਾ ਸਾਡੇ ਨਵੇਂ ਉ¤ਠਦੇ ਕਲਾਕਾਰਾਂ ਨੇ ਲੈ ਲਿਐ

No comments: