ਹਰਿਮੰਦਿਰ ਸਾਹਿਬ 'ਚ ਸੇਵਾ ਕਰ ਰਹੇ ਵਿਅਕਤੀ ਨੇ ਅੱਖਾਂ ਦੀ ਰੌਸ਼ਨੀ ਵਾਪਸ ਆਉਣ ਦਾ ਕੀਤਾ ਦਾਅਵਾ
www.sabblok.blogspot.com
ਅੰਮ੍ਰਿਤਸਰ (ਅਨੁਜ)-ਸ੍ਰੀ ਹਰਿਮੰਦਿਰ ਸਾਹਿਬ ਵਿਚ 30 ਦਿਨਾਂ ਤੋਂ ਸੇਵਾ ਕਰ ਰਹੇ ਵਿਅਕਤੀ ਨੇ ਅੱਜ ਆਪਣੀਆਂ ਅੱਖਾਂ ਦੀ ਰੋਸ਼ਨੀ ਵਾਪਸ ਆਉਣ ਦਾ ਦਾਅਵਾ ਕੀਤਾ । ਕਪੂਰਥਲੇ ਦੇ ਪਿੰਡ ਨੰਗਲ ਲੁਬਾਣਾ ਦੇ ਰਹਿਣ ਵਾਲੇ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਹ 34 ਸਾਲ ਦਾ ਹੈ । 2005 ਵਿਚ ਇੱਕ ਦਿਨ ਕਣਕ ਦੀ ਬਿਜਾਈ ਕਰਨ ਦੇ ਬਾਅਦ ਜਦੋਂ ਉਹ ਘਰ ਜਾ ਰਿਹਾ ਸੀ ਤਾਂ ਉਸਨੇ ਦੋਸਤ ਨਾਲ ਦੇਸ਼ੀ ਸ਼ਰਾਬ ਪੀ ਲਈ, ਜਿਸਨੇ ਉਲਟਾ ਅਸਰ ਕਰਕੇ ਉਸ ਦੀਆਂ ਅੱਖਾਂ ਦੀ ਰੋਸ਼ਨੀ ਲੈ ਲਈ । ਇਸ ਦੌਰਾਨ ਉਹ ਕਈ ਡਾਕਟਰਾਂ ਕੋਲ ਧੱਕੇ ਖਾਂਦਾ ਰਿਹਾ ਪਰ ਅੱਖਾਂ ਦੀ ਰੋਸ਼ਨੀ ਵਾਪਸ ਨਹੀਂ ਆਈ । ਪਿਛਲੇ 7 ਸਾਲਾਂ ਵਿਚ ਉਹ ਸਿਰਫ ਆਪਣੇ ਪਰਿਵਾਰ 'ਤੇ ਹੀ ਨਿਰਭਰ ਰਿਹਾ । ਇੱਕ ਦਿਨ ਇਕ ਕੱਪੜਾ ਵਪਾਰੀ ਨੇ ਉਸਨੂੰ ਸ੍ਰੀ ਹਰਿਮੰਦਿਰ ਸਹਿਬ ਵਿਖੇ ਦੁੱਖ ਭੰਜਨੀ ਬੇਰੀ ਹੇਠ 40 ਦਿਨ ਸੇਵਾ ਕਰਨ ਨੂੰ ਕਿਹਾ । ਜਦੋਂ ਉਸਦੇ ਬੱਚਿਆਂ ਨੂੰ ਛੁੱਟੀਆਂ ਪਈਆਂ ਤਾਂ ਉਹ ਆਪਣੇ ਪਰਿਵਾਰ ਦੇ ਨਾਲ ਸ੍ਰੀ ਹਰਿਮੰਦਿਰ ਸਾਹਿਬ ਆ ਗਿਆ । ਇੱਥੇ ਉਸਨੇ ਸਵੇਰੇ ਦੇ ਸਮੇਂ ਸੇਵਾ ਕਰਨੀ ਸ਼ੁਰੂ ਕਰ ਦਿੱਤੀ । ਅੱਜ ਉਸਦੀ ਸੇਵਾ ਦਾ 31ਵਾਂ ਦਿਨ ਸੀ । ਇਸ ਦੌਰਾਨ ਉਸਨੂੰ ਮਹਿਸੂਸ ਹੋਇਆ ਕਿ ਉਸਦੀਆਂ ਅੱਖਾਂ ਨਾਲ ਤੇਜ਼ ਰੌਸ਼ਨੀ ਟਕਰਾਈ ਹੈ । ਜਦੋਂ ਉਸਨੇ ਅੱਖਾਂ ਖੋਲ੍ਹੀਆਂ ਤਾਂ ਉਸਨੂੰ ਦਿਖਣਾ ਸ਼ੁਰੂ ਹੋ ਗਿਆ। ਇਸ ਦੌਰਾਨ ਸੁਰਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਉਸਦੀ ਅੱਖਾਂ ਦੀ ਰੋਸ਼ਨੀ ਸ੍ਰੀ ਹਰਿਮੰਦਿਰ ਸਾਹਿਬ ਵਿਚ ਸੇਵਾ ਕਰਨ ਨਾਲ ਉਸਨੂੰ ਮਿਲੀ ਹੈ । ਉਸਨੇ ਆਪਣਾ ਨੇਤਹਰੀਣ ਹੋਣ ਦਾ ਸਬੂਤ ਦਿਖਾਉਂਦੇ ਹੋਏ ਕਪੂਰਥਲਾ ਤੋਂ ਬਣਿਆ ਹੋਇਆ ਅੰਗਹੀਣਾਂ ਲਈ ਬੱਸ ਪਾਸ ਵਿਖਾਇਆ, ਜਿਸ ਵਿਚ ਉਸਦੀਆਂ ਅੱਖਾਂ ਦੀ ਰੌਸ਼ਨੀ 100 ਫ਼ੀਸਦੀ ਖਤਮ ਲਿਖਿਆ ਗਿਆ ਹੈ। ਉਸਨੇ ਕਿਹਾ ਕਿ ਉਹ ਸਰਕਾਰ ਤੋਂ ਪੈਨਸ਼ਨ ਵੀ ਲੈਂਦਾ ਹੈ ਪਰ ਅੱਜ ਸ੍ਰੀ ਹਰਿਮੰਦਿਰ ਸਾਹਿਬ ਪ੍ਰਤੀ ਉਸਦੀ ਸ਼ਰਧਾ ਨੇ ਉਸਦਾ ਜੀਵਨ ਬਦਲ ਦਿੱਤਾ।
No comments:
Post a Comment