jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 18 July 2012

ਹੁਣ ਜਲਦੀ ਹੀ ਬਿਨਾਂ ਖਾਦ ਲਹਿਰਾਇਆ ਕਰਨਗੀਆਂ ਫਸਲਾਂ!


With Thanks From Punjabi post Canada ਲੰਡਨ, 17 ਜੁਲਾਈ (ਪੋਸਟ ਬਿਊਰੋ)- ਉਹ ਦਿਨ ਦੂਰ ਨਹੀਂ, ਜਦ ਬਿਨਾਂ ਖਾਦ ਦੇ ਫਸਲਾਂ ਲਹਿਰਾਉਣਗੀਆਂ। ਬ੍ਰਿਟੇਨ ਦੇ ਖੋਜਕਾਰੀਆਂ ਦੀ ਟੀਮ ਜੇਨੇਟਿਕਲੀ ਮਾਡੀਫਾਈਡ ਅਨਾਜ ਦੀਆਂ ਫਸਲਾਂ ‘ਤੇ ਕੰਮ ਕਰ ਰਹੀ ਹੈ।
ਇਨ੍ਹਾਂ ਦੀ ਮਦਦ ਲਈ ਅੱਗੇ ਆਇਆ ਹੈ ਗੇਟਸ ਫਾਊਂਡੇਸ਼ਨ। ਇਹ ਫਾਊਂਡੇਸ਼ਨ ਖੋਜਕਾਰੀਆਂ ਨੂੰ ਇੱਕ ਕਰੋੜ ਡਾਲਰ ਦੀ ਸਹਾਇਤਾ ਰਾਸ਼ੀ ਦੇਵੇਗਾ। ਇਸ ਰਕਮ ਨਾਲ ਹੋਣ ਵਾਲੀ ਖੋਜ ਵਿੱਚ ਮੱਕੀ, ਕਣਕ ਤੇ ਚਾਵਲ ਦੀਆਂ ਅਜਿਹੀਆਂ ਫਸਲਾਂ ਉਗਾਉਣ ਦੀ ਕੋਸ਼ਿਸ਼ ਹੋਵੇਗੀ, ਜਿਨ੍ਹਾਂ ਲਈ ਬਹੁਤ ਘੱਟ ਖਾਦ ਦੀ ਜ਼ਰੂਰਤ ਹੋਵੇਗੀ ਜਾਂ ਫਿਰ ਹੋਵੇਗੀ ਹੀ ਨਹੀਂ। ਇਸ ਖੋਜ ਲਈ ਇਹ ਰਕਮ ਦੇਣ ਦਾ ਫੈਸਲਾ ਅਜਿਹੇ ਸਮੇਂ ਵਿੱਚ ਹੋਇਆ, ਜਦ ਜੈਵ ਤਕਨੀਕ ਨਾਲ ਜੁੜੇ ਖੋਜਕਰਤਾ ਜੀਨ ਪ੍ਰਮੋਟ ਕਰਨ ਨੂੰ ਲੈ ਕੇ ਆਮ ਲੋਕਾਂ ਦੀਆਂ ਚਿੰਤਾਵਾਂ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਖੋਜ ਗਰੀਬ ਕਿਸਾਨਾਂ ਲਈ ਬਹੁਤ ਮਹੱਤਵ ਪੂਰਨ ਹੈ। ਸੰਸਾਰ ਵਿੱਚ ਖੇਤੀਬਾੜੀ ‘ਤੇ ਇਸ ਦਾ ਵੱਡਾ ਸਕਾਰਾਤਮਕ ਅਸਰ ਪੈ ਸਕਦਾ ਹੈ। ਖੋਜ ਟੀਮ ਦੇ ਮੁਖੀ ਗਿਲਸ ਓਲਡ੍ਰਾਈਡ ਦਾ ਕਹਿਣਾ ਹੈ ਕਿ ਨਾਰਵਿਚ ਵਾਲੇ ਜਾਨ ਇਨੇਸ ਸੈਂਟਰ ਵਿੱਚ ਹੋਣ ਵਾਲੀ ਇਸ ਖੋਜ ਨਾਲ ਉਨ੍ਹਾਂ ਅਫਰੀਕੀ ਕਿਸਾਨਾਂ ਨੂੰ ਫਾਇਦਾ ਹੋ ਸਕਦਾ ਹੈ, ਜੋ ਖਾਦ ਦਾ ਖਰਚ ਨਹੀਂ ਉਠਾ ਸਕਦੇ। ਫਸਲਾਂ ਦੇ ਉਤਪਾਦਨ ਲਈ ਦੁਨੀਆ ਭਰ ਵਿੱਚ ਖਾਦ ਦੀ ਜ਼ਰੂਰਤ ਪੈਂਦੀ ਹੈ, ਪਰ ਬਹੁਤ ਸਾਰੇ ਗਰੀਬ ਕਿਸਾਨ ਖਾਦ ਨਹੀਂ ਖਰੀਦ ਸਕਦੇ। ਇਸ ਖਾਦ ਨਾਲ ਵੱਡੇ ਪੈਮਾਨੇ ‘ਤੇ ਗ੍ਰੀਨ ਹਾਊਸ ਗੈਸਾਂ ਪੈਦਾ ਹੁੰਦੀਆਂ ਹਨ। ਜਾਨ ਇਨੇਸ ਸੈਂਟਰ ਅਜਿਹੀਆਂ ਫਸਲਾਂ ਵਿਕਸਤ ਕਰਨ ਵਿੱਚ ਲੱਗਾ ਹੈ, ਜੋ ਖੇਤਾਂ ਵਿੱਚ ਪਾਈ ਜਾਣ ਵਾਲੀ ਅਮੋਨੀਆ ਦੀ ਬਜਾਏ ਹਵਾ ‘ਚੋਂ ਨਾਈਟ੍ਰੋਜਨ ਲੈ ਸਕਣ, ਜਿਵੇਂ ਮਟਰ ਤੇ ਬੀਨ ਲੈਂਦੇ ਹਨ। ਜੇ ਇਹ ਕੋਸ਼ਿਸ਼ ਕਾਮਯਾਬ ਰਹੀ ਤਾਂ ਇਸ ਨਾਲ ਖੇਤੀ ਕਰਨ ਦੇ ਤਰੀਕਿਆਂ ਵਿੱਚ ਕ੍ਰਾਂਤੀਕਾਰੀ ਬਦਲਾਅ ਆ ਸਕਦੇ ਹਨ ਅਤੇ ਖਾਸ ਕਰ ਕੇ ਉਪ ਸਹਾਰਾ ਅਫਰੀਕੀ ਇਲਾਕੇ ਵਿੱਚ ਮੱਕੀ ਉਗਾਉਣ ਵਾਲੇ ਕਿਸਾਨਾਂ ਦੀ ਵੱਡੀ ਮਦਦ ਹੋ ਸਕਦੀ ਹੈ

No comments: