jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 28 July 2012

ਵਿਅੰਗ : ਰਾਜ ਨਹੀਂ ਸੇਵਾ....................ਲੇਖਕ: ਰਿੰਕੂ ਸੈਣੀ , ਫਰੀਦਕੋਟ

www.sabblok.blogspot.com

"ਆ ਮੇਰਾ ਸੁਖਬੀਰ ਪੁੱਤ...ਤੂੰ ਤਾਂ ਬਿਨ ਦੱਸਿਆਂ ਈ ਆ ਗਿਆ........"

" ਕੀ ਦੱਸਾਂ ਪਾਪਾ ਜੀ ... ਆਹ ਸਿਆਸਤ ਬਹੁਤ ਕੁੱਤੀ ਚੀਜ ਐ..ਆਪਣੇ ਲਈ ਵੀ ਟਾਈਮ ਨਹੀਂ ਨਿਕਲਦਾ...."


" ਨਾ ਪੁੱਤ ਸਿਆਸਤ ਨੂੰ ਕੁੱਤੀ ਚੀਜ ਨੀ ਕਹਿਣਾ..ਇਹਦੇ ਨਾਲ ਈ ਤੁਹਾਡਾ ਰੋਟੀ ਪਾਣੀ ਚੱਲਦਾ......" 

" ਹਾ ਹਾ ਹਾ... ਸੁਹਰਾ ਸਾਹਿਬ ....ਕੱਲਾ ਰੋਟੀ ਪਾਣੀ ਹੀ ਨਹੀਂ..ਸਿਆਸਤ ਨਾਲ ਤਾਂ ਸਾਡੀਆਂ ਬੱਸਾਂ , ਕਾਰਾਂ , ਹੈਲੀਕਪਾਟਰ ,

ਟਰੈਕਟਰ. ਹੋਟਲ , ਵਿਦੇਸ਼ੀ ਦੋਰੇ , ਕੇਬਲ ਚੈਨੱਲ ,ਕਈ ਅਖਬਾਰਾਂ , ਸਾਡੀਆਂ ਚਾਲਾਂ ਤੇ ਇੱਥੋ ਤੱਕ ਕੇ ਸਾਡੇ ਬਾਪੂ ਦੇ ਗੋਡੇ ਵੀ ਚੱਲੀ ਜਾਂਦੇ ਨੇ..........ਤੁਸੀ ਆਪਣੀ ਧੀ ਸਿਮਰਨ ਨੂੰ ਪੁੱਛ ਕੇ ਦੇਖਿਉ........"

" ਹਾ ਹਾ ਹਾ... ਸਹੀ ਕਹਿਣਾ ਏ ਪੁੱਤਰਾ ...ਹੁਣ ਤੂੰ ਤਾਂ ਵਾਕਿਆ ਈ ਸਿਅਣਾ ਹੋ ਗਿਆ....ਆਪਣੇ ਪਿਤਾ ਤੋਂ ਵੀ ਦੋ ਗੁਣਾ ਵੱਧ ਨਿਕਲਿਆ ਤੂੰ....."

" ਉਹ ਤਾਂ ਹੈ ਡੈਡ.....ਪਰ ਅਸੀਂ ਰਾਜ ਨਹੀਂ ਸੇਵਾ ਵੀ ਕਰ ਰਹੇ ਹਾਂ...ਤੁਹਾਨੂੰ ਤਾਂ ਪਤਾ ਈ ਐ...ਤੁਸੀਂ ਬਠਿੰਡੇ ਸ਼ਹਿਰ ਦਾ ਨਜਾਰਾ ਤਾਂ ਦੇਖ ਈ ਲਿਆ ਹੋਣਾ......ਕਿੰਨੇ ਵੱਡੇ ਵੱਡੇ ਬ੍ਰਿਜ ਬਣਾ ਦਿੱਤੇ , ਫੈਕਟਰੀਆਂ ਲਾ ਦਿੱਤੀਆਂ.....ਨਾਲ ਲੋਕ ਖੁਸ਼ ਕਰਤੇ ਨਾਲ ਅਪਣੀਆਂ ਜੇਬਾਂ ਵੀ ਭਰ ਲੀਆਂ ....ਹਾ ਹਾ ਹਾ ।

" ਵਾਹ ਉਏ ਪੁੱਤਰਾ ਸਾਨੂ ਮਾਣ ਏ ਤੇਰੇ ਤੇ... ਤੁਸੀਂ ਵਾਕਿਆ ਹੀ ਬਹੁਤ ਭਲਾ ਕੀਤਾ ਪੰਜਾਬ ਦਾ ਲੋਕ ਖੁਸ਼ ਨੇ ਤੁਹਾਡੇ ਰਾਜ 'ਚ......."

" ਹਾਂ ਡੈਡ ਅਸੀਂ ਤਾਂ ਕੋਸ਼ਿਸ਼ ਈ ਕਰਦੇ ਆ....ਬਾਕੀ ਸਭ ਕੁ ਤੁਹਾਡੇ ਸ਼ਾਹਮਣੇ ਆ..."

" ਪੁੱਤ ਇੱਕ ਕੰਮ ਸੀ ਤੇਰੇ ਤਾਂਈ....."

" ਹਾਂ ਬੋਲੋ ਡੈਡ....?"

" ਆਹ ਆਪਣੇ ਗੁਆਢ 'ਚ ਇੱਕ ਮੁੰਡਾ ਏ ਬੜਾ ਭਲਾ ਮਾਣਸ...ਕਲਾਸਾਂ ਤਾਂ ਅੱਠ ਈ ਪਾਸ ਏ ..ਉਹਨੂੰ ਕੀਤ੍ਹੇ ਸੈੱਟ ਕਰਾ ਦੇ......."

" ਨੋ ਪਰੋਬਲਮ ਡੈਡ....ਇੱਕ ਮਿੰਟ ਰੁੱਕੋ ਮੈਂ ਫੋਨ ਕਰਕੇ ਪੁੱਛਦਾ.....ਹੈਲੋ ! ਸਤਿ ਸ਼੍ਰੀ ਅਕਾਲ ...ਕੀ ਹਾਲ ਏ ਗੁਰਚਰਨ.....ਉਹ ਪੰਜਾਬ ਪੁਲਿਸ ਦੀ ਭਰਤੀ ਹੋ ਗਈ...ਅੱਛਾ....ਤੇ ਕਿਸੇ ਹੋਰ ਮਹਿਕਮੇ ਚ'...ਅੱਛਾ ਟੀਚਰ ਦੀਆਂ...ਚੱਲ ਇੱਕ ਸੀਟ ਬੁੱਕ ਕਰ ਲੀਂ......ਅੋ ਕੇ ਬਾਏ.......ਲਉ ਸੁਹਰਾ ਸਾਹਿਬ ਹੋ ਗਿਆ ਕੰਮ....ਮੁੰਡਾ ਅਗਲੇ ਮਹੀਨੇ ਟੀਚਰ ਲੱਗ ਜੂ..ਹੋਰ ਦੱਸੋ."

"" ਪਰ ਪੁੱਤਰ ਮੁੰਡਾ ਤਾਂ ਅੱਠ ਈ ਪਾਸ ਏ..."

" ਤੁਸੀ ਉਹਦੀ ਟੈਨਸ਼ਨ ਨਾ ਲਉ.....ਅਸੀ ਅੱਠ ਕਲਾਸਾਂ ਪਾਸ ਨੂੰ ਡਾਕਟਰ ਬਣਾ ਦਿੱਤਾ ਤੁਸੀ ਤਾਂ ਟੀਚਰ ਦੀ ਗੱਲ ਕਰਦੇ a...ਵੈਸੇ ਵੀ ਸਰਕਾਰੀ ਸਕੂਲਾਂ 'ਚ ਕੋਣ ਪੁੱਛਦਾ.....ਹਾ ਹਾ ਹਾ ....ਇਹਨੂੰ ਤਾਂ ਕਹਿੰਦੇ ਨੇ ਰਾਜ ਨਹੀਂ ਸੇਵਾ.."

" ਪੁੱਤ ਲਾਈਟ ਦੇ ਕੱਟ ਬਹੁਤ ਲੱਗ ਰਹੇ ਨੇ ਇਹਨਾਂ ਦਾ ਵੀ ਕੁਝ ਕਰੋ......"

" ਡੈਡ ਇਹ ਕੱਟ ਤਾਂ ਅਸੀ ਜਾਣ ਬੁੱਝ ਕੇ ਲਵਾਏ ਨੇ ਤਾਂ ਜੋ ਰਾਜ ਨਹੀਂ ਸੇਵਾ ਵਾਲਾ ਵਚਨ ਸੱਚ ਕਰ ਸਕੀਏ.."

" ਉਹ ਕਿਵੇਂ....."

" ਦੇਖੋ ! ਜਦੋਂ ਲਾਈਟ ਜਾਂਦੀ ਏ ਬਜੁਰਗਾਂ ਨੂੰ ਪਸੀਨਾ ਆਉਗਾ...ਆਪਣੇ ਬਜੁਰਗਾਂ ਨੂੰ ਪਸੀਨਾਂ ਆਉਂਦਾ ਦੇਖ ਪੁੱਤ ਪੋਤਰੇ ਉਹਨਾਂ ਨੂੰ ਪੱਖੀ ਝੱਲਣਗੇ....ਦੇਖੋ ਜਿਹੜਾ ਪੁੱਤਰ ਵੱਡਾ ਹੋ ਕੇ ਮਾਪਿਆਂ ਤੇ ਰਾਜ ਕਰਦਾ ਅਸੀ ਉਹਨਾਂ ਨੂੰ ਪਹਿਲਾਂ ਤੋਂ ਹੀ ਸੇਵਾ ਕਰਨ ਲਾ ਦਿੰਨੇ ਆ ਇੰਝ ਉਹਨੂੰ ਸੇਵਾ ਕਰਨ ਦੀ ਆਦਤ ਪਾ ਰਹੇ ਹਾ..ਇਹ ਆਦਤ ਅਸੀ ਲਗਾਤਾਰ ਪਾਉਣ ਦੀ ਕੋਸ਼ਿਸ਼ ਕਰਾਂਗੇ......ਹੋ ਗਈ ਨਾ ਰਾਜ ਨਹੀਂ ਸੇਵਾ.."

" ਵਾਹ ਪੁੱਤਰ ਵਾਹ..ਕਿਆ ਉੱੱਚੀ ਸੋਚ ਐ ਤੇਰੀ..."

"ਡੈਡ ਅਸੀ ਬੱਸਾਂ ਵੀ ਏ ਸੀ ਕਰਤੀਆਂ......ਤਾਂ ਜੋ ਸਵਾਰੀ ਗਰਮੀ 'ਚ ਨਾ ਮਰੇ.....ਅਸੀ ਇੰਝ ਦੂਗਣਾ ਕਿਰਇਆ ਲੈ ਕੇ ਸਵਾਰੀਆਂ ਦੀਆਂ ਗਰਮ ਜੇਬਾਂ ਕਿਵੇਂ ਗਰਮ ਤੋਂ ਠੰਡੀਆਂ ਕਰ ਦਿੰਨੇ ਆ..ਉਹਨਾਂ ਨੂੰ ਵੀ ਮਹਿਸੂਸ ਨੀ ਹੁੰਦਾ ਤੇ ਸਾਡਾ ਰਾਜ ਨਹੀਂ ਸੇਵਾ ਵਾਲ ਮਸਲਾ ਵੀ ਹੱਲ ਹੋ ਜਾਂਦਾ....ਹੋਰ ਤੁਸੀ ਦੱਸੋ ਸੁਹਰਾ ਸਾਹਬ ਤੁਹਾਡੀ ਕੀ ਸੇਵਾ ਕਰ ਸਕਦਾ "

" ਨਾ ਸੁਖਬੀਰ ਪੁੱਤ ਕੋਈ ਸੇਵਾ ਨਹੀਂ ਚਾਹੀਦੀ ...ਮੈਂ ਤਾਂ ਤੇਰੀ ਰਾਜ ਨਹੀਂ ਸੇਵਾ ਦੀਆਂ ਗੱਲਾਂ ਸੁਣ ਕੇ ਹੀ ਧੰਨ ਹੋ ਗਿਆ ..ਇੰਝ ਈ ਪੁੱਤ ਸੇਵਾ ਕਰਦਾ ਰਹਿ "

"a ਕੇ ਡੈਡ..ਹੁਣ ਚੱਲਦਾ....ਸੇਵਾ ਦਾ ਟਈਮ ਹੋ ਗਿਆ....."

No comments: