ਲੁਧਿਆਣਾ, 26 ਜੁਲਾਈ(PMI News):--ਰੇਲਵੇ ਸਟੇਸ਼ਨ 'ਤੇ ਵਿਭਾਗ ਵਲੋਂ ਲੋਕਾਂ ਦੀ ਸਹੂਲਤ ਦੇ ਲਈ ਪਾਰਕਿੰਗ ਦੀ ਵਿਵਸਥਾ ਕੀਤੀ ਗਈ ਹੈ ਅਤੇ ਇਸਦੇ ਲਈ ਵਧੀਆ ਜਗ੍ਹਾ ਵੀ ਠੇਕੇ 'ਤੇ ਦੇ ਰੱਖੀ ਹੈ ਪਰ ਰੇਲਵੇ ਸਟੇਸ਼ਨ 'ਤੇ ਅਨੁਸ਼ਾਸਿਤ ਪਾਰਕਿੰਗ ਦੀ ਬਜਾਏ ਵਾਹਨ ਇੰਨੇ ਬੇਤਰਤੀਬ ਤਰੀਕੇ ਨਾਲ ਖੜ੍ਹੇ ਦਿਖਾਏ ਦਿੰਦੇ ਹਨ
, ਜਿਵੇਂ ਰੇਲਵੇ ਪ੍ਰਸ਼ਾਸਨ ਦੇ ਉੱਚ-ਅਧਿਕਾਰੀਆਂ ਦੇ ਆਦੇਸ਼ਾਂ ਨੂੰ ਮੂੰਹ ਚਿੜਾ ਰਹੇ ਹੋਣ। ਹਾਲਾਂਕਿ ਰੇਲਵੇ ਸਟੇਸ਼ਨ 'ਤੇ ਜਗ੍ਹਾ-ਜਗ੍ਹਾ ਸੀਨੀ. ਡੀ. ਸੀ. ਐੱਮ. ਵਲੋਂ ਪਾਰਕਿੰਗ ਵਾਲੀ ਥਾਂ 'ਤੇ ਬਿਨਾਂ ਇਜਾਜ਼ਤ ਕਿਤੇ ਵਾਹਨ ਨਾ ਖੜ੍ਹੇ ਕਰਨ ਦੀ ਹਿਦਾਇਤ ਦਿੰਦੇ ਸੂਚਨਾ ਬੋਰਡ ਲਗਾ ਰੱਖੇ ਹਨ ਅਤੇ ਨਿਯਮ ਨਾ ਮੰਨਣ 'ਤੇ ਜੁਰਮਾਨਾ ਕੀਤੇ ਜਾਣ ਦਾ ਵੀ ਬਦਲ ਹੈ ਪਰ ਰੇਲ ਕੰਪਲੈਕਸ ਵਿਚ ਜਿਥੇ ਕਿਤੇ ਗੱਡੀ ਖੜ੍ਹੀ ਕਰਨ ਵਿਚ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਲੋਕਾਂ ਨਹੀਂ ਹੁੰਦੀ। ਫਿਰ ਉੁਥੇ ਤਾਇਨਾਤ ਪੁਲਸ ਕਰਮਚਾਰੀ ਵੀ ਤੁਹਾਨੂੰ ਨਹੀਂ ਰੋਕਣਗੇ। ਜਿਥੇ ਵੀ. ਆਈ. ਪੀ. ਗੱਡੀਆਂ ਖੜ੍ਹੀਆਂ ਕਰਨ ਦੀ ਜਗ੍ਹਾ ਹੈ। ਉਥੇ ਮੋਟਰ ਸਾਈਕਲ ਖੜ੍ਹੇ ਦਿਖਾਈ ਦਿੰਦੇ ਹਨ ਅਤੇ ਵਿਕਲਾਂਗਾਂ ਦੇ ਲਈ ਬਣੀ ਪਾਰਕਿੰਗ ਵਿਚ ਆਮ ਲੋਕਾਂ ਦੀਆਂ ਗੱਡੀਆਂ ਖੜ੍ਹੀਆਂ
|
No comments:
Post a Comment