jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday, 21 July 2012

ਰੱਬ ਦੇ ਦਰਸ਼ਨ ਕਰਵਾਉਣ ਦਾ ਝਾਂਸਾ ਦੇ ਕੇ ਡੇਰਾ ਸਿਰਸਾ ਵਿੱਚ 400 ਮਰਦਾਂ ਨੂੰ ‘ ਨਾਮਰਦ ’ ਬਣਾਇਆ ! ਮਾਮਲਾ ਹਾਈਕੋਰਟ ਵਿੱਚ

www.sabblok.blogspot.com
ਲੰਡਨ, 20 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਉਲੰਪਿਕ ਮਸ਼ਾਲ ਹੁਣ ਇੰਗਲੈਂਡ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦੀ ਹੋਈ ਅੱਜ ਗੁਰਦੁਆਰਾ ਗੁਰੂ ਨਾਨਕ ਦਰਬਾਰ ਗ੍ਰੇਵਜ਼ੈਂਡ ਵਿਖੇ ਪਹੁੰਚੀ, ਜਿੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਦੀ ਮੌਜੂਦਗੀ ਵਿੱਚ 3000 ਤੋਂ ਵੱਧ ਸਿੱਖਾਂ ਅਤੇ ਹੋਰਨਾਂ ਲੋਕਾਂ ਨੇ ਸਵਾਗਤ ਕੀਤਾ।
ਜਿਹਨਾਂ ਵਿਚ ਸਥਾਨਕ ਕਾਰੋਬਾਰੀ ਭਾਈਚਾਰਾ, ਡੇਅ ਸੈਂਟਰ, ਗੁਰਦੁਆਰਾ ਪ੍ਰਬੰਧਕ ਕਮੇਟੀ, ਸਕੂਲੀ ਬੱਚੇ ਅਤੇ ਸਾਬਕਾ ਫੌਜੀ ਸ਼ਾਮਿਲ ਸਨ। ਇੰਗਲੈਂਡ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਉਲੰਪਿਕ ਮਸ਼ਾਲ ਦੇ ਦੌੜਾਕਾਂ ਨੂੰ ਬਦਲਣ ਦਾ ਕੇਂਦਰ ਗੁਰਦੁਆਰਾ ਸਾਹਿਬ ਰੱਖਿਆ ਗਿਆ ਹੋਵੇ। ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਇਸ ਕਾਰਜ ਲਈ ਸੰਗਤਾਂ ਨੂੰ ਵਧਾਈ ਦਿੱਤੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਜਸਪਾਲ ਸਿੰਘ ਢੇਸੀ ਨੇ ਕਿਹਾ ਕਿ ਇਹ ਸਿੱਖ ਕੌਮ ਲਈ ਮਾਣ ਵਾਲੀ ਗੱਲ ਕਿ ਪਹਿਲੀ ਵਾਰ ਉਲੰਪਿਕ ਮਸ਼ਾਲ ਦੇ ਸਵਾਗਤ ਲਈ ਗਰੁਦੁਆਰਾ ਗੁਰੂ ਨਾਨਕ ਦਰਬਾਰ ਗ੍ਰੇਵਜ਼ੈਂਡ ਨੂੰ ਚੁਣਿਆ ਗਿਆ ਹੈ। ਉਹਨਾਂ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਤੰਦਰੁਸਤੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਕਰਦਿਆਂ ਸ਼ੁਭਇਛਾਵਾਂ ਭੇਂਟ ਕੀਤੀਆਂ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਬਖ਼ਸ਼ੀਸ਼ ਸਿੰਘ ਸੋਢੀ, ਨਰਿੰਦਰਜੀਤ ਸਿੰਘ ਥਾਂਦੀ, ਗ੍ਰੇਵਸ਼ੈਮ ਦੀ ਮੇਅਰ ਲੇਅਨ ਮਿਲਨਰ, ਦਵਿੰਦਰ ਸਿੰਘ ਛਿੰਦੀ ਏ ਵੰਨ, ਦਵਿੰਦਰ ਸਿੰਘ ਪਤਾਰਾ, ਜਗਦੇਵ ਸਿੰਘ ਵਿਰਦੀ ਆਦਿ ਹਾਜ਼ਰ ਸਨ

No comments: