jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 21 July 2012

ਸਰਨਿਆ ਦੀ ਪਟਨਾ ਸਾਹਿਬ ਦੀ ਕਾਮਯਾਬੀ ਨੇ ਅਕਾਲੀ ਭਾਜਪਾ ਦੀ ਦਸੂਹਾ ਜਿੱਤ ਦਾ ਰੰਗ ਫਿੱਕਾ ਪਾ ਦਿੱਤਾ

www.sabblok.blogspot.com


WITH THANKS ---FROM---KHALSA WORLD NET
ਜਸਬੀਰ ਸਿੰਘ ਪੱਟੀ
09356024684
ਸਿੱਖ ਪੰਥ ਦੇ ਦਸਵੇਂ ਪਾਤਸ਼ਾਹ, ਦਸ਼ਮੇਸ ਪਿਤਾ ਤੇ ਖਾਲਸੇ ਦੇ ਸਿਰਜਣਹਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਅਸਥਾਨ ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੇ ਪ੍ਰਬੰਧਕੀ ਬੋਰਡ ਦੀ ਚੋਣ ਦਿੱਲੀ ਦੇ ਸਰਨਾ ਭਰਾਵਾਂ ਨੇ ਜਿੱਤ ਕੇ ਨਵਾਂ ਮੀਲ ਪੱਥਰ ਗੱਡ ਕੇ ਸਾਬਤ ਕਰ ਦਿੱਤਾ ਹੈ
ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨਾਲ ਪੰਜਾਬੋਂ ਬਾਹਰਲੇ ਸਿੱਖ ਖੁਸ਼ ਨਹੀ ਹਨ ਜਿਸ ਤੋਂ ਸ੍ਰੀ ਬਾਦਲ ਹੁਣ ਪੂਰੀ ਤਰਾ ਜਾਣੂ ਹੋ ਗਏ ਹਨ ਅਤੇ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਕਬਜ਼ੇ ਵਾਲੀ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਆਲ ਇੰਡੀਆ ਗੁਰੂਦੁਆਰਾ ਐਕਟ ਲਾਗੂ ਕਰਾਉਣ ਤੋਂ ਆਪਣਾ ਹੱਥ ਇਸੇ ਕਰਕੇ ਪਿਛਾਂਹ ਖਿੱਚ ਲਿਆ ਹੈ ਕਿਉਕਿ ਸ੍ਰੀ ਬਾਦਲ ਨੂੰ ਇਸ ਦਾ ਗਿਆਨ ਹੋ ਗਿਆ ਹੈ ਕਿ ਆਲ ਇੰਡੀਆ ਐਕਟ ਬਣਨ ਨਾਲ ਪੰਜਾਬੋਂ ਬਾਹਰਲੋ ਸਿੱਖਾਂ ਦੀ ਸ਼ਮੂਲੀਅਤ ਹੋਣ ਨਾਲ ਸ਼੍ਰੌਮਣੀ ਕਮੇਟੀ ਵੀ ਉਹਨਾਂ ਦੇ ਹੱਥਾਂ ਵਿੱਚੋਂ ਖਿਸਕ ਸਕਦੀ ਹੈ। ਪਟਨਾ ਸਾਹਿਬ ਦੀ ਹੋਈ ਹਾਰ ਤੋਂ ਬਾਅਦ ਸ੍ਰੋਮਣੀ ਅਕਾਲੀ ਦਲ ਬਾਦਲ ਤੇ ਸ੍ਰੋਮਣੀ ਕਮੇਟੀ ਨੇ ਇਸ ਮੰਗ ਨੂੰ ਪੂਰੀ ਤਰਾ ਠੰਡੇ ਬਸਤੇ ਵਿੱਚ ਪਾ ਦਿੱਤਾ ਹੈ ਜਦ ਕਿ ਮਰਹੂਮ ਸ਼੍ਰੌਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇਸ ਮੰਗ ਨੂੰ ਬੜੀ ਹੀ ਮੁਸ਼ਤੈਦੀ ਨਾਲ ਉਠਾਉਦੇ ਸਨ ਤਾਂ ਕਿ ਸਮੂਹ ਗੁਰੂਦੁਆਰਿਆ ਦਾ ਪ੍ਰਬੰਧ ਇੱਕ ਮਰਿਆਦਾ ਇੱਕ ਧਾਰਾ ਦੇ ਅਧੀਨ ਲਿਆਦਾ ਜਾ ਸਕੇ।
ਤਖਤ ਸ੍ਰੀ ਪਟਨਾ ਸਾਹਿਬ ਦੇ ਪ੍ਰਬੰਧਕੀ ਬੋਰਡ ਦੀ ਹੋਈ ਚੋਣ ਦੌਰਾਨ ਜਿਥੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਕਾਮਯਾਬੀ ਨਾ ਮਿਲਣ ਕਾਰਨ ਨਮੌਸ਼ੀ ਦਾ ਸਾਹਮਣਾ ਕਰਨਾ ਪਿਆ ਹੈ, ਉਥੇ ਇਸ ਹਾਰ ਨੇ ਵਿਧਾਨ ਸਭਾ ਹਲਕਾ ਦਸੂਹਾ ਦੀ ਹੋਈ ਜ਼ਿਮਨੀ ਚੋਣ ਦੌਰਾਨ ਅਕਾਲੀ ਭਾਜਪਾ ਗਠਜੋੜ ਦੀ ਹੋਈ ਜਿੱਤ ਦੀਆ ਖੁਸ਼ੀਆ ਦੇ ਜ਼ਸਨਾਂ ਦੇ ਰੰਗ ਨੂੰ ਵੀ ਫਿੱਕਾ ਪਾ ਦਿੱਤਾ ਹੈ।ਸਰਨਿਆ ਦੀ ਜਿੱਤ ਨ ਜਿਥੇ ਸਰਨਾ ਬੰਧੂਆ ਦੇ ਹੌਸਲੇ ਹੋਰ ਬੁਲੰਦ ਹੋ ਗਏ ਹਨ ਉਥੇ ਦਿੱਲੀ ਕਮੇਟੀ ਦੀਆ ਸ਼ੰਭਾਵੀ ਹੋਣ ਵਾਲੀਆ ਚੋਣਾਂ ਵਿੱਚ ਵੀ ਬਾਦਲਕਿਆ ਵੱਲੋਂ ਕਾਮਯਾਬੀ ਦੇ ਲਏ ਜਾਂਦੇ ਸੁਫਨਿਆ ਨੂੰ ਸਾਕਾਰ ਕਰਨ ਲਈ ਪ੍ਰਸ਼ਨ ਚਿੰਨ ਲਗਾ ਦਿੱਤਾ ਹੈ।
ਤਖਤ ਸ੍ਰੀ ਪਟਨਾ ਸਾਹਿਬ ਦੇ ਪ੍ਰਬੰਧਕੀ ਬੋਰਡ ਦੀ ਹੋਈ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੇ ਭਾਜਪਾ ਦੀ ਹੋਈ ਹਾਰ ਨੇ ਸਾਬਤ ਕਰ ਦਿੱਤਾ ਹੈ ਕਿ ਭਾਜਪਾ ਆਗੂ ਤੇ ਸਰੋਮਣੀ ਅਕਾਲੀ ਬਾਦਲ ਦੇ ਉਮੀਦਵਾਰ ਸ੍ਰੀ ਸੁਰਿੰਦਰਜੀਤ ਸਿੰਘ ਆਹਲੂਵਾਲੀਆ ਦੀ ਸਿਆਸੀ ਕੁੰਡਲੀ ਵਿੱਚ ਸਿਆਸੀ ਸ਼ਨੀ ਨੇ ਡੇਰੇ ਜਮਾਏ ਹੋਏ ਹਨ ਅਤੇ ਪਿਛਲੇ ਥੋੜੇ ਜਿਹੇ ਸਮੇਂ ਦੌਰਾਨ ਹੀ ਉਹਨਾਂ ਨੂੰ ਤਿੰਨ ਵਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਜਿਹੜੀ ਸ੍ਰੋਮਣੀ ਅਕਾਲੀ ਦਲ ਬਾਦਲ ਤੇ ਭਾਜਪਾ ਗਠਜੋੜ ਲਈ ਖਤਰੇ ਦੀ ਘੰਟੀ ਹੈ। ਸ੍ਰੀ ਆਹਲੂਵਾਲੀਆ ਪਹਿਲਾਂ ਰਾਜ ਸਭਾ ਦੀ ਚੋਣ ਹਾਰ ਗਏ ਤੇ ਫਿਰ 17 ਜੂਨ ਨੂੰ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਦੀ ਹੋਈ ਨਾਮਜ਼ਦਗੀ ਚੋਣ ਦੌਰਾਨ ਲੱਖ ਯਤਨ ਕਰਨ ਦੇ ਬਾਵਜੂਦ ਵੀ ਚੋਣ ਜਿੱਤ ਨਾ ਸਕੇ, ਉਹਨਾਂ ਦੇ ਮੁਕਾਬਲੇ ਸ੍ਰੀ ਹਰਵਿੰਦਰ ਸਿੰਘ ਸਰਨਾ ਨੇ ਉਹਨਾਂ ਨੂੰ 4 ਦੇ ਮੁਕਾਬਲੇ 9 ਵੋਟਾਂ ਲੈ ਕੇ ਬੁਰੀ ਤਰਾ ਪਛਾੜ ਦਿੱਤਾ। ਹਾਰ ਦੀ ਚੱਲੀ ਲੜੀ ਨੇ ਉਹਨਾਂ ਦਾ ਸਾਥ ਇਥੇ ਹੀ ਨਹੀ ਛੱਡਿਆ ਸਗੋਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਅਤੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੇ ਖੱਬੇ ਲਫਟੈਣ ਸ੍ਰੀ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਵੀ ਪਟਨਾ ਸਾਹਿਬ ਜਾ ਕੇ ਕਈ ਦਿਨ ਡੇਰੇ ਲਗਾਏ ਰੱਖੇ ਪਰ ਸਿਰ ਤੋੜ ਯਤਨ ਕਰਨ ਦੇ ਬਾਵਜੂਦ ਵੀ ਪਟਨਾ ਸਾਹਿਬ ਬੋਰਡ ਦੀ ਹੋਈ ਚੋਣ ਦੌਰਾਨ ਸਰਨਿਆ ਵੱਲੋਂ ਬੁਣੇ ਜਾਲ ਕਾਰਨ ਚੰਦੂ ਨੂੰ ਵੀ ਨਮੌਸ਼ੀ ਦਾ ਮੂੰਹ ਵੇਖਣਾ ਪਿਆ।ਵੈਸੇ ਤਾਂ ਸਿਆਸਤ ਢੀਠ ਨਹੀਂ ਸਗੋਂ ਮਹਾਂ ਢੀਠ ਹੁੰਦੇ ਹਨ ਪਰ ਸੁਖੜ ਸਿਆਣੇ ਤੇ ਚੰਚਲ ਜਿਹੇ ਨਜ਼ਰ ਆਉਦੇ ਸ੍ਰੀ ਆਹਲੂਵਾਲੀਆ ਕੋਲ ਹੁਣ ਸਿਆਸਤ ਤੋਂ ਸੰਨਿਆਸ ਲੈਣ ਤੋਂ ਸਿਵਾਏ ਹੋਰ ਕੋਈ ਰਸਤਾ ਨਹੀ ਬੱਚਿਆ ਹੈ।
ਪਟਨਾ ਸਾਹਿਬ ਬੋਰਡ ਦੇ ਸ੍ਰੀ ਮਨਜੀਤ ਸਿੰਘ ਕਲਕੱਤਾ ਵੀ ਕੁਝ ਸਮਾਂ ਪ੍ਰਧਾਨ ਰਹੇ ਅਤੇ ਹੁਣ ਲੰਮੇ ਸਮੇਂ ਤੋਂ ਅਕਾਲੀ ਦਲ ਬਾਦਲ ਦੇ ਆਗੂ ਐਡਵੋਕੇਟ ਮਹਿੰਦਰ ਸਿੰਘ ਰੁਮਾਣਾ ਪ੍ਰਧਾਨਗੀ ਦੇ ਆਹੁਦੇ ਤੇ ਕਾਬਜ਼ ਸਨ ਪਰ ਉਹ ਆਪਣੇ ਕਾਰਜਕਾਲ ਦੌਰਾਨ ਕੋਈ ਚਮਤਕਾਰ ਨਹੀ ਵਿਖਾ ਸਕੇ ਸਗੋਂ ਧੜੇਬੰਦੀ ਪੈਦਾ ਕਰਕੇ ਤਖਤ ਦੇ ਵਿਸਤਾਰ ਤੇ ਵਿਕਾਸ ਵਿੱਚ ਰੁਕਾਵਟਾਂ ਹੀ ਪਾਈਆ ਜਿਸ ਕਾਰਨ ਵੀ ਬਾਦਲ ਦਲ ਦੇ ਵਿਰੁੱਧ ਪਟਨਾ ਸਾਹਿਬ ਦੇ ਸਿੱਖਾਂ ਦੇ ਗੁੱਸੇ ਦਾ ਪਾਰਾ ਪੂਰੀ ਤਰ੍ਵਾ ਚੜਿਆ ਹੋਇਆ ਸੀ । 17 ਜੂਨ ਨੂੰ ਨਾਮਜ਼ਦਗੀ ਚੋਣ ਸਮੇਂ ਸ਼੍ਰੌਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਵੱਲੋਂ ਆਪਣੀ ਵੋਟ ਦਾ ਸ੍ਰੀ ਆਹਲੂਵਾਲੀਆ ਦੇ ਹੱਕ ਵਿੱਚ ਇਸਤੇਮਾਲ ਨਾ ਕਰਨ ਕਰਕੇ ਸਰਨਿਆ ਦੀ ਜਿੱਤ ਹੋਰ ਸੁਖਾਲਾ ਬਣਾ ਦਿੱਤਾ ਅਤੇ ਇਸ ਜਿੱਤ ਨੇ ਉਹਨਾਂ ਦੇ ਹੌਸਲੇ ਇੰਨੇ ਕੁ ਬੁਲੰਦ ਕਰ ਦਿੱਤੇ ਕਿ ਉਹ ਇੱਕ ਇੱਕ ਮੈਂਬਰ ਨੂੰ ਆਪਣੇ ਹੱਕ ਵਿੱਚ ਰਾਜ਼ੀ ਕਰਨ ਵਿੱਚ ਕਾਮਯਾਬ ਹੋ ਗਏ। ਉਹਨਾਂ ਵੱਲੋਂ ਮੈਬਰਾਂ ਨੂੰ ਆਪਣੇ ਹੱਕ ਵਿੱਚ ਕਿਵੇਂ ਕੀਤਾ ਇਹ ਇੱਕ ਅਲੱਗ ਮਾਮਲਾ ਹੈ ਪਰ ਪੰਜਾਬ ਵਿਧਾਨ ਸਭਾ ਦੀਆ ਚੋਣਾਂ ਜਿੱਤ ਕੇ ਦੁਬਾਰਾ ਸਰਕਾਰ ਬਣਾਉਣ ਵਿੱਚ ਕਾਮਯਾਬ ਰਹੇ ਸੁਖਬੀਰ ਸਿੰਘ ਬਾਦਲ ਦੀਆ ਗਿਣਤੀਆ ਮਿਣਤੀਆ ਪਟਨਾ ਸਾਹਿਬ ਚੋਣ ਵਿੱਚ ਬਿਲਕੁਲ ਨਕਾਰਾ ਸਿੱਧ ਹੋਈਆ। ਸ੍ਰੀ ਮੱਕੜ ਤੇ ਸ੍ਰੀ ਚੰਦੂਮਾਜਰਾ ਨੇ ਜਿਥੇ ਮੈਂਬਰਾਂ ਨੂੰ ਆਪਣੇ ਹੱਕ ਵਿੱਚ ਭਰਮਾਉਣ ਤੇ ਫੁਸਲਾਉਣ ਲਈ ਕਈ ਪ੍ਰਕਾਰ ਦੇ ਯਤਨ ਕੀਤੇ ਅਤੇ ਕਈ ਪ੍ਰਕਾਰ ਦੇ ਲਾਲਚ ਦੇਣ ਤੋ ਇਲਾਵਾ ਭਾਜਪਾ ਆਗੂ ਸ਼ੁਸ਼ਮਾ ਸਵਰਾਜ ਦੀ ਉਥੋਂ ਦੇ ਮੁੱਖ ਮੰਤਰੀ ਸ੍ਰੀ ਨਿਤੀਸ਼ ਕੁਮਾਰ ਦੇ ਨਾਮ ਚਿੱਠੀ ਲਿਜਾ ਦੇ ਕੇ ਮੈਂਬਰਾਂ ਨੂੰ ਅਸਿੱਧੇ ਰੂਪ ਵਿੱਚ ਧਮਕੀਆ ਵੀ ਦਿੱਤੀਆ ਕਿ ਜੇਕਰ ਉਹਨਾਂ ਨੇ ਬਾਦਲ ਦਲ ਦੇ ਉਮੀਦਵਾਰ ਦੇ ਹੱਕ ਵਿੱਚ ਵੋਟ ਨਾ ਪਾਈ ਤਾਂ ਇਸ ਦੇ ਗੰਭੀਰ ਸਿੱਟੇ ਨਿਕਲਣਗੇ ਪਰ ਬਾਦਲ ਦਲ ਦੇ ਪੱਕੇ ਸਮੱਰਥਕ ਚਾਰ ਮੈਂਬਰਾਂ ਤੋਂ ਮੱਕੜ ਤੋਂ ਇਲਾਵਾ ਕਿਸੇ ਨੇ ਵੀ ਉਹਨਾਂ ਦੀਆ ਧਮਕੀਆ ਦੀ ਪ੍ਰਵਾਹ ਨਾ ਕੀਤੀ ਸਗੋਂ ਮੈਬਰਾਂ ਵਿੱਚ ਗੁੱਸਾ ਹੋਰ ਵੱਧ ਗਿਆ। ਬਾਦਲ ਦਲ ਜਿਥੇ ਸ੍ਰੀ ਅਵਤਾਰ ਸਿੰਘ ਮੱਕੜ ਨੂੰ ਪ੍ਰਧਾਨ ਬਣਾਉਣ ਲਈ ਮੁੰਗੇਰੀ ਲਾਲ ਦੇ ਹੁਸੀਨ ਸੁਫਨੇ ਲੈ ਰਿਹਾ ਸੀ ਉਥੇ ਸਰਨਿਆ ਨੇ ਲੋਕਲ ਸਿੱਖਾਂ ਦਾ ਪੱਤਾ ਖੇਡ ਕੇ ਵੀ ਬਾਦਲ ਦਲ ਨੂੰ ਧੋਬੀ ਪੱਟਕਾ ਮਾਰ ਦਿੱਤਾ ਤੇ ਪ੍ਰਧਾਨ ਸਮੇਤ ਸਾਰੇ ਆਹੁਦੇਦਾਰ ਲੋਕਲ ਹੀ ਬਣਾ ਕੇ ਸਾਬਤ ਕਰ ਦਿੱਤਾ ਕਿ ਸਰਨੇ ਕੁਰਸੀ ਦੇ ਚਾਹਵਾਨ ਨਹੀ ਸਗੋਂ ਤਖਤ ਸਾਹਿਬ ਦੇ ਸੁੰਦਰੀਕਰਨ ਤੇ ਵਿਕਾਸ ਲਈ ਯਤਨਸ਼ੀਲ ਹਨ। ਪੰਥਕ ਹਲਕਿਆ ਵਿੱਚ ਚਰਚਾ ਪਾਈ ਜਾ ਰਹੀ ਹੈ ਸਰਨਿਆ ਦੀ ਇਸ ਜਿੱਤ ਨੇ ਸਾਬਤ ਕਰ ਦਿੱਤਾ ਹੈ ਕਿ ਦਿੱਲੀ ਕਮੇਟੀ ਦੀਆ ਚੋਣਾਂ ਵਿੱਚ ਵੀ ਭਾਂਵੇ ਸ੍ਰੋਮਣੀ ਅਕਾਲੀ ਦਲ (ਬਾਦਲ ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੰਜਾਬ ਵਿਧਾਨ ਸਭਾ ਦੀਆ ਚੋਣਾਂ ਵਾਂਗ ਕਰੋੜਾ ਰੁਪਏ ਖਰਚ ਕਰਕੇ ਦਿੱਲੀ ਫਤਹਿ ਕਰਨ ਦੀਆ ਬਾਂਤਾ ਪਾ ਰਹੇ ਹਨ ਪਰ ਇਹ ਚੋਣਾਂ ਸੁਖਬੀਰ ਬਾਦਲ ਲਈ ਉਸਤਰਿਆ ਦੀ ਮਾਲਾ ਸਿੱਧ ਹੋਣਗੀਆ।
ਪਟਨਾ ਸਾਹਿਬ ਬੋਰਡ ਦੀਆ ਚੋਣਾਂ ਵਿੱਚ ਸਿੱਖਾਂ ਦੀ ਧਾਰਮਿਕ ਤੇ ਵਿਦਿਅਕ ਯੂਨੀਵਰਸਿਟੀ ਵਜੋਂ ਜਾਣੇ ਜਾਂਦੇ ਚੀਫ ਖਾਲਸਾ ਦੀਵਾਨ ਵੀ ਸੇਕ ਤੋਂ ਨਹੀ ਬੱਚ ਸਕਿਆ ਕਿਉਕਿ ਬਾਦਲਾਂ ਦੇ ਸਰਕਾਰੀ ਡੰਡੇ ਨਾਲ ਚੀਫ ਖਾਲਸਾ ਦੀਵਾਨ ਦੀ ਪ੍ਰਧਾਨਗੀ ਤੇ ਕਬਜ਼ਾ ਜਮਾਈ ਬੈਠੇ ਵਾਈਨ ਕਿੰਗ ਤੇ ਬਾਦਲਾਂ ਦੇ ਸ਼ਿਸ਼ ਸ੍ਰੀ ਚਰਨਜੀਤ ਸਿੰਘ ਚੱਢਾ ਵੱਲੋਂ ਜਿਸ ਗੈਰ ਤਰੀਕੇ ਨਾਲ ਆਪਣੀ ਜ਼ਮੀਰ ਦੀ ਅਵਾਜ ਤੇ ਸ੍ਰੀ ਹਰਵਿੰਦਰ ਸਿੰਘ ਸਰਨਾ ਦੇ ਹੱਕ ਵਿੱਚ ਵੋਟ ਪਾਉਣ ਵਾਲੇ ਅਤੇ ਕਈ ਪੀੜੀਆ ਤੋਂ ਪੰਥ ਦੀ ਨਿਸ਼ਕਾਮ ਸੇਵਾ ਕਰਦੇ ਆ ਰਹੇ ਸ੍ਰੀ ਜਸਪਾਲ ਸਿੰਘ ਦਿੱਲੀ ਦੀ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਦੀ ਮੈਬਰੀ ਖਤਮ ਕਰਨ ਦਾ ਰਸਤਾ ਅਖਤਿਆਰ ਕੀਤਾ ਗਿਆ ਸੀ ਉਸ ਨੇ ਦਿੱਲੀ ਦੇ ਸਿੱਖਾਂ ਵਿੱਚ ਭਾਰੀ ਰੋਸ ਪੈਦਾ ਕਰ ਦਿੱਤਾ ਹੈ ਅਤੇ ਦਿੱਲੀ ਦੇ ਸਿੱਖ ਦਿੱਲੀ ਚੀਫ ਖਾਲਸਾ ਦੀਵਾਨ ਨੂੰ ਅੰਮ੍ਰਿਤਸਰ ਚੀਫ ਖਾਲਸਾ ਦੀਵਾਨ ਨਾਲੋਂ ਵੱਖ ਕਰਨ ਬਾਰੇ ਵਿਚਾਰਾਂ ਕਰ ਰਹੇ ਹਨ। ਚੱਢੇ ਵੱਲੋਂ ਕੀਤੀ ਗਈ ਕਾਰਵਾਈ ਨੂੰ ਭਾਂਵੇ ਚੋਣ ਕਮੇਟੀ ਨੇ ਪ੍ਰਵਾਨ ਨਹੀ ਕੀਤਾ ਪਰ ਬਾਦਲਾਂ ਦੇ ਖੁਸ਼ਨੰਦੇ ਹਾਸਲ ਕਰਨ ਲਈ ਚੱਢੇ ਨੇ ਸੰਵਿਧਾਨਕ ਕਾਇਦਿਆ ਕਨੂੰਨਾਂ ਦੀ ਜਿਸ ਕਦਰ ਧੱਜੀਆ ਉਡਾਈਆ ਉਹਨਾਂ ਦੀ ਮਿਸਾਲ ਹੋਰ ਕਿਧਰੇ ਨਹੀ ਮਿਲਦੀ ਹਨ ਪਰ ਫਿਰ ਵੀ ਉਹਨਾਂ ਦੇ ਯਤਨਾਂ ਬੂਰ ਨਾ ਪਿਆ। ਦਿੱਲੀ ਦੇ ਸਿੱਖਾਂ ਵੱਲੋਂ ਵੱਖਰਾ ਚੀਫ ਖਾਲਸਾ ਦੀਵਾਨ ਬਣਾਉਣ ਦੇ ਕਾਰਜ ਨੂੰ ਅਮਲੀਜਾਮਾ ਪਹਿਨਾਉਣ ਲਈ ਕਨੂੰਨੀ ਮਾਹਿਰਾਂ ਨਾਲ ਵਿਚਾਰਾ ਕੀਤੀਆ ਜਾ ਰਹੀਆ ਹਨ ਅਤੇ ਇਹ ਵਿਸਫੋਟ ਕਿਸੇ ਵੇਲੇ ਵੀ ਹੋ ਸਕਦਾ ਹੈ। ਸ੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਵਿੱਚਕਾਰ ਚੱਲਦੇ ਸਿਆਸੀ ਵਿਵਾਦ ਨਾਲ ਜਿਥੇ ਪੰਥਕ ਸ਼ਕਤੀ ਪਹਿਲਾਂ ਹੀ ਕਾਫੀ ਕਮਜੋੇਰ ਹੋ ਗਈ ਹੈ ਉਥੇ ਚੀਫ ਖਾਲਸਾ ਦੀਵਾਨ ਦੇ ਵੀ ਦੋ ਭਾਗ ਹੋਣ ਨਾਲ ਇਸ ਸ਼ਕਤੀ ਨੂੰ ਹੋਰ ਖੌਰਾ ਲੱਗੇਗਾ ਜਿਸ ਲਈ ਬਾਦਲਾਂ ਦੀਆ ਗਲਤ ਤੇ ਸੁਆਰਥੀ ‘ਪਾੜੋ ਤੇ ਰਾਜ ਕਰੋ’ ਦੀਆ ਨੀਤੀਆ ਜਿੰਮੇਵਾਰ ਹੋਣਗੀਆ।
ਪੰਥਕ ਤੇ ਸਿਆਸੀ ਹਲਕਿਆ ਵਿੱਚ ਇਹ ਵੀ ਚਰਚਾ ਪਾਈ ਜਾ ਰਹੀ ਹੈ ਅਤੇ ਸਰਨਿਆ ‘ਤੇ ਮੱਕੜ ਵਿਚਕਾਰ ‘‘ਭਾਪਾ’’ ਭਾਈਚਾਰੇ ਵਾਲਾ ‘ਗੁਪਤ ਸਮਝੌਤਾ’ ਹੋਇਆ ਹੈ ਅਤੇ ਸ੍ਰੀ ਮੱਕੜ ਚਾਹੁੰਦੇ ਹਨ ਕਿ ਸਹਿਜਧਾਰੀ ਮੁੱਦੇ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਚੱਲਦੇ ਕੇਸ ਦਾ ਫੈਸਲਾ ਹੋਣ ਦੀ ਬਜਾਏ ਅਗਲੀ ਤਰੀਕ ਪੈ ਜਾਵੇ ਤੇ ਉਹ ਆਪਣੇ ਆਹੁਦੇ ਤੇ ਬਣੇ ਰਹਿਣ ਅਤੇ ਸਰਨੇ ਇਸ ਕਾਰਜ ਲਈ ਮੱਕੜ ਦੀ ਸਹਾਇਤਾ ਕਰ ਰਹੇ ਹਨ। ਕਿਹਾ ਜਾਂਦਾ ਹੈ ਕਿ ਇਸੇ ਸਮਝੌਤੇ ਤਹਿਤ ਹੀ 17 ਜੂਨ ਨੂੰ ਸ੍ਰੀ ਮੱਕੜ ਨੇ ਹਰਵਿੰਦਰ ਸਿੰਘ ਸਰਨਾ ਦੇ ਖਿਲਾਫ ਵੋਟ ਪਾਉਣ ਤੋ ਪਾਸਾ ਵੱਟਿਆ ਸੀ ਭਾਂਵੇ ਕਿ ਉਸ ਤੋਂ ਬਾਅਦ ਸ੍ਰੀ ਮੱਕੜ ਨੂੰ ਬਾਦਲਾਂ ਦੀ ਕਰੋਪੀ ਦਾ ਸ਼ਿਕਾਰ ਹੋਣਾ ਪਿਆ ਸੀ। ਸ੍ਰੀ ਮੱਕੜ ਦੀ ਆਸ ਨੂੰ ਬੂਰ ਪੈਦਾ ਹੈ ਜਾਂ ਨਹੀ ਇਹ ਤਾਂ ਭਵਿੱਖ ਦੀ ਬੁੱਕਲ ਵਿੱਚ ਛੁੱਪਿਆ ਪਿਆ ਹੈ ਪਰ ਪੰਜਾਬੋ ਬਾਹਰ ਅਕਾਲੀ ਦਲ ਬਾਦਲ ਦਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ ਜੋ ਬਾਦਲਕਿਆ ਦੀ ਰੇਖ ਵਿੱਚ ਮੇਖ ਸਾਬਤ ਹੋਵੇਗਾ।ਕੁਲ ਮਿਲਾ ਕੇ ਦਸੂਹਾ ਚੋਣ ਜਿੱਤਣ ਨਾਲ ਭਾਂਵੇ ਅਕਾਲੀ ਦਲ ਦੇ ਵਿਧਾਇਕਾਂ ਦੀ ਗਿਣਤੀ ਵਿੱਚ ਕੋਈ ਵਾਧਾ ਨਹੀ ਹੋਇਆ ਕਿਉਕਿ ਚੋਣ ਜਿੱਤਣ ਵਾਲੀ ਬੀਬੀ ਸੁਖਜੀਤ ਕੌਰ ਸ਼ਾਹੀ ਭਾਜਪਾ ਨਾਲ ਸਬੰਧਿਤ ਹੈ ਪਰ ਬਾਦਲਾਂ ਲਈ ਦਸੂਹਾ ਚੋਣ ਦੀ ਜਿੱਤ ਦਾ ਰੰਗ ਉਸ ਵੇਲੇ ਫਿੱਕਾ ਪੈ ਗਿਆ ਜਦੋਂ ਉਹਨਾਂ ਨੂੰ ਇਹ ਜਾਣਕਾਰੀ ਮਿਲੀ ਕਿ ਪਟਨਾ ਸਾਹਿਬ ਬੋਰਡ ਤੇ ਸਰਨੇ ਪੂਰੀ ਤਰਾ ਕਾਬਜ ਹੋ ਗਏ ਹਨ।
ਇਸੇ ਤਰਾ ਸ਼੍ਰੌਮਣੀ ਕਮੇਟੀ ਪ੍ਰਧਾਨ ਸ੍ਰੀ ਮੱਕੜ ਨੇ ਆਪਣੀ ਹਾਰ ਨੂੰ ਕਬੂਲ ਕਰਦਿਆ ਕਿਹਾ ਕਿ ਭਾਂਵੇ ਪਟਨਾ ਸਾਹਿਬ ਬੋਰਡ ਦੀ ਚੋਣ ਗੈਰਕਨੂੰਨੀ ਤੌਰ ਤੇ ਹੋਈ ਅਤੇ ਸਿੱਕੇ ਦਾ ਕਾਫੀ ਬੋਲ ਬਾਲਾ ਰਿਹਾ ਹੈ ਫਿਰ ਵੀ ਉਹ ਕਿਸੇ ਪ੍ਰਕਾਰ ਦੀ ਅੜਚਣ ਨਹੀ ਪਾਉਣਗੇ ਸਗੋਂ ਤਖਤ ਦੇ ਵਿਕਾਸ ਤੇ ਵਿਸਧਾਰ ਲਈ ਕੀਤੇ ਜਾਣ ਵਾਲੇ ਕੰਮਾਂ ਵਿੱਚ ਮਰਿਆਦਾ ਅਨੁਸਾਰ ਹਰ ਪ੍ਰਕਾਰ ਦਾ ਸਹਿਯੋਗ ਦੇਣਗੇ। ਉਹਨਾਂ ਕਿਹਾ ਕਿ ਪ੍ਰਧਾਨ ਤੇ ਹੋਰ ਆਹੁਦੇਦਾਰਾਂ ਦੀ ਚੋਣ ਕਰਨ ਲਈ ਮੀਟਿੰਗ ਬੁਲਾਉਣ ਦਾ ਅਧਿਕਾਰ ਕੇਵਲ ਪਰਧਾਨ ਨੂੰ ਹੀ ਹੁੰਦਾ ਹੈ ਪਰ ਇਥੇ ਪਰਧਾਨ ਵੱਲੋਂ ਚੋਣ ਮੁਲਤਵੀ ਕਰਨ ਦੇ ਆਦੇਸ਼ ਦੇਣ ਦੇ ਬਾਵਜੂਦ ਵੀ ਵਾਈਸ ਪਰਧਾਨ ਦੇ ਆਦੇਸ਼ਾਂ ‘ਤੇ ਚੋਣ ਕਰ ਲਈ ਗਈ ਹੈ। ਉਹਨਾਂ ਨੇ ਪਟਨਾ ਸਾਹਿਬ ਕਮੇਟੀ ਦੇ ਬੋਰਡ ਲਈ ਪ੍ਰਧਾਨਗੀ ਦੇ ਆਹੁਦੇ ਦੇ ਦਾਅਵੇਦਾਰ ਹੋਣ ਤੋਂ ਇਨਕਾਰ ਕਰਦਿਆ ਕਿਹਾ ਕਿ ਬੋਰਡ ਦੇ ਬੱਜਟ ਤੋਂ ਖਰਚਾ ਕਈ ਗੁਣਾਂ ਜ਼ਿਆਦਾ ਹੈ ਜਿਸ ਕਰਕੇ ਵਿਸ਼ਤਾਰ ਦੀਆ ਗੱਲਾਂ ਵਾਜਬ ਨਜ਼ਰ ਨਹੀ ਆਉਦੀਆ ਜਿਸਦੇ ਜਵਾਬ ਵਿੱਚ ਸ੍ਰੀ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਤਖਤ ਦੇ ਵਿਸਥਾਰ ਤੇ ਸੁੰਦਰੀਕਰਨ ਕਰਨ ਲਈ ਮਾਇਆ ਦੇ ਤੋਟ ਨਹੀ ਆਉਣ ਦਿੱਤੀ ਜਾਵੇਗੀ ਅਤੇ ਤਖਤ ਦਾ ਵਿਕਾਸ ਯਕੀਨੀ ਹੈ।

No comments: