jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 14 July 2012

ਜੇ ਇਹੀ ਹਾਲ ਰਿਹਾ ਤਾਂ ਬਹੁਤੇ ਕਾਂਗਰਸ ਪਾਰਟੀ ਛੱਡ ਸਕਦੇ ਹਨ – ਰਣਦੀਪ ਸਿੰਘ ਨਾਭਾ (ਪੰਜਾਬੀ ਨਿਊਜ ਆਨਲਾਇਨ ਤੋਂ ਧੰਨਵਾਦ ਸਾਹਿਤ )

www.sabblok.blogspot.com


  • ਦਸੂਹਾ  ਜਿ਼ਮਨੀ ਚੋਣ ਵਿੱਚ  ਕਾਂਗਰਸ  ਦੇ  ਉਮੀਦਵਾਰ ਅਰੁਣ ਡੋਗਰਾ  ਨੂੰ ਕੁੱਲ ਜਿੰਨੀਆਂ ਵੋਟਾਂ ਪ੍ਰਾਪਤ ਹੋਈਆਂ ਹਨ    ਸੱਤਾਧਾਰੀਆਂ ਵੱਲੋਂ ਦਰਜ ਕੀਤੀ   ਜਿੱਤ ਦਾ ਅੰਕੜਾ ਉਸ ਨਾਲੋਂ  ਵੀ ਕਿਤੇ ਵੱਡਾ ਹੈ ।
     ਅਮਰਿੰਦਰ ਸਿੰਘ ਦੀ ਅਗਵਾਈ ਵਿੱਚ  ਕਾਂਗਰਸੀ ਉਮੀਦਵਾਰ ਨੂੰ 33063 ਵੋਟਾ ਪ੍ਰਾਪਤ ਹੋਈਆਂ ਜਦਕਿ   ਜੇਤੂ ਉਮੀਦਵਾਰ ਬੀਬੀ ਸਾਹੀ ਨੇ 47ੋ000   ਤੋਂ ਵੱਧ ਵੋਟਾਂ ਨਾਲ  ਜਿੱਤ  ਦਾ ਸਿਹਰਾ ਆਪਣੇ ਸਿਰ ਬੰਨਿਆ ।
     ਨਤੀਜੇ ਆਉਂਦੇ ਹੀ   ਪੰਜਾਬ ਕਾਂਗਰਸ ਵਿੱਚ  ਕੈਪਟਨ ਅਮਰਿੰਦਰ ਸਿੰਘ ਵਿਰੋਧੀ  ਲਾਬੀ ਬਿਆਨ ਕਰਨ ਲਈ ਪੱਬਾਂ ਭਾਰ ਹੋ ਗਈ ਹੈ। 
     ਅਮਲੋਹ ਤੋਂ ਕਾਂਗਰਸੀ ਵਿਧਾਇਕ  ਰਣਦੀਪ ਸਿੰਘ ਨਾਭਾ ਨੇ ਕਿਹਾ  ਦਸੂਹਾ ਚੋਣ ਵਿੱਚ ਲੋਕਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ  ਕੈਪਟਨ ਅਮਰਿੰਦਰ ਸਿੰਘ  ਨਕਾਰਿਆ ਹੈ, ਕਿਉਂਕਿ ਉਹਨਾਂ ਨੇ  ਚੋਣ ਨੂੰ ਗੰਭੀਰਤਾ ਨਾਲ ਨਹੀਂ  ਲਿਆ  ਨਾ  ਸਮੁੱਚੀ ਲੀਡਰਸਿਪ ਨਾਲ ਇਸ ਚੋਣ ਲਈ ਕੋਈ ਸੰਜੀਦਾ ਵਿਚਾਰ ਕੀਤੀ ਹੈ।
    ਉਹਨਾਂ ਕਿਹਾ ਜੇਕਰ ਇਹੀ ਹਾਲ  ਰਿਹਾ ਤਾਂ ਬਹੁਤੇ ਸਾਬਕਾ ਵਿਧਾਇਕ ਅਤੇ ਮੋਜੂਦਾ ਵਿਧਾਇਕ  ਪਾਰਟੀ ਛੱਡ ਸਕਦੇ ਹਨ ।
      ਵਿਧਾਇਕ  ਰਣਦੀਪ ਸਿੰਘ ਨਾਭਾ ਨੂੰ  ਕੇਂਦਰੀ ਮੰਤਰੀਆਂ ਦੇ ਪੰਜਾਬ ਕਾਂਗਰਸ ਭਵਨ , ਚੰਡੀਗੜ੍ਹ  ਆਉਣ ਮੌਕੇ ਵੀ  ਕੈਪਟਨ  ਦੇ ਚਹੇਤਿਆਂ ਨੂੰ ਸੱਦਣ ਦਾ ਵੀ ਸਿ਼ਕਵਾ ਹੈ।
     ਫਿਰੋਜ਼ਪੁਰ ਸਿਟੀ  ਦੇ ਵਿਧਾਇਕ  ਪਰਮਿੰਦਰ ਸਿੰਘ ਪਿੰਕੀ ਨੇ ਕਿਹਾ  ਦਸੂਹਾ ਜਿ਼ਮਨੀ ਚੋਣ  ਵਿੱਚ ਕੇਂਦਰ  ਦੀ ਯੂਪੀਏ ਸਰਕਾਰ ਨਹੀਂ ਹਾਰੀ ਇਹ ਪੰਜਾਬ ਕਾਂਗਰਸ ਦੀ ਲੀਡਰਸਿ਼ਪ ਦੀ  ਹਾਰ ਹੈ। 
    ਉਧਰ ਖੰਨਾ ਤੋਂ ਕਾਂਗਰਸੀ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਦਸੂਹਾ ਚੋਣ ਵਿਚ ਹਾਰ ਦੇ ਕਾਰਨ ਜਾਣਨ ਲਈ ਆਤਮ ਚਿੰਤਨ ਕੈਂਪ ਲਾਉਣਾ ਜ਼ਰੂਰੀ ਹੋ ਗਿਆ ਹੈ ਤਾਂ ਜੋ ਪਾਰਟੀ ਨੂੰ 2014 ਦੀਆਂ ਲੋਕ ਸਭਾ ਚੋਣਾਂ ਤਕ ਮਜ਼ਬੂਤੀ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਦਸੂਹਾ ਜ਼ਿਮਨੀ ਚੋਣ ਧੱਕੇਸ਼ਾਹੀਆਂ ਕਰਕੇ ਜਿੱਤੀ ਹੈ।
    ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਇਹ ਚੋਣ ਘਪਲੇਬਾਜ਼ੀ ਅਤੇ ਧੱਕੇਸ਼ਾਹੀ ਕਰਕੇ ਜਿੱਤੀ ਹੈ।   

    No comments: