ਚੰਡੀਗੜ੍ਹ 18 ਜੁਲਾਈ (PMI News):--ਹਰਪ੍ਰੀਤ ਹੱਤਿਆਕਾਂਡ ਮਾਮਲੇ 'ਚ ਪਟਿਆਲਾ ਦੀ ਸੀ. ਬੀ. ਆਈ. ਅਦਾਲਤ 'ਚ ਦੋਸ਼ੀ ਕਰਾਰ ਦਿੱਤੀ ਬੀਬੀ ਜਗੀਰ ਕੌਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਏ. ਕੇ. ਮਿੱਤਲ ਨੇ 19 ਜੁਲਾਈ ਨੂੰ ਰਾਸ਼ਟਰਪਤੀ ਅਹੁਦੇ ਲਈ ਆਉਣ ਵਾਲੀਆਂ ਚੋਣਾਂ 'ਚ ਹਿੱਸਾ ਲੈਣ ਲਈ ਇਕ ਦਿਨ ਦੀ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ।
ਜਲੰਧਰ ਦੀ ਜ਼ਿਲਾ ਅਦਾਲਤ 'ਚ ਉਨ੍ਹਾਂ ਨੂੰ ਬੇਲ ਬਾਂਡ ਭਰ ਕੇ ਅੰਤਰਿਮ ਜ਼ਮਾਨਤ ਮਿਲ ਸਕੇਗੀ ਅਤੇ ਸ਼ਾਮ ਨੂੰ 6 ਵਜੇ ਤੋਂ ਪਹਿਲਾਂ ਉਨ੍ਹਾਂ ਨੂੰ ਵਾਪਸ ਜੇਲ 'ਚ ਆਉਣਾ ਪਵੇਗਾ।
|
No comments:
Post a Comment