ਸਾਧੂ, ਸੰਤਾਂ ਦੇ ਡੇਰਿਆਂ, ਮਠਾਂ ਤੇ ਆਸ਼ਰਮਾਂ ਉੱਪਰ ਧਨ ਦੀ ਦੁਰਵਰਤੋਂ------ਸਤਿੰਦਰਜੀਤ ਸਿੰਘ
www.sabblok.blogspot.com
ਸਾਧੂ, ਸੰਤਾਂ ਦੇ ਡੇਰਿਆਂ, ਮਠਾਂ ਤੇ ਆਸ਼ਰਮਾਂਉੱਪਰ ਇਕੱਤਰ ਹੋਈ ਵੱਡੀ ਧਨ ਦੀ ਇਨਾਂ ਸੰਤਾਂ, ਸੁਆਮੀਆਂ ਦੁਆਰਾ ਕਿਸ ਪ੍ਰਕਾਰ ਦੁਰਵਰਤੋਂ ਕੀਤੀ ਜਾਂਦੀ ਹੈ। ਇਸ ਦੀਆਂ ਵੀ ਅਨੇਕਾਂ ਕਥਾਵਾਂ ਹਨ। ਕੁਝ ਦਿਨ ਪਹਿਲਾਂ ਇਕ ਟੈਲੀਵਿਜ਼ਨ ਚੈਨਲ ਦੇ ਸਟਿੰਗ ਆਪਰੇਸ਼ਨ ਵਿਚ ਇਹ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਆਸ਼ਰਮਾਂ ਵਿਚ ਕਿਸ ਤਰਾਂ ਕਾਲੇ ਧਨ ਨੂੰ ਸਫੈਦ ਬਣਾਉਣ ਦਾ ਖੇਡ ਰਚਿਆ ਜਾਂਦਾ ਹੈ। ਧਾਰਮਿਕ ਡੇਰਿਆਂ, ਮਠਾਂ ਵਿਚ ਫੈਲੇ ਅਪਰਾਧ ਦੀਆਂ ਘਟਨਾਵਾਂ ਵੀ ਬਹੁਤ ਰੋਮਾਂਚਕਾਰੀ ਹਨ। ਅਨੇਕਾਂ ਇਸ ਤਰਾਂ ਦੇ ਮੱਠਾਂ ਦੇ ਸਵਾਮੀ ਵੀ ਕਿਸੇ ਮਾਫੀਆ ਗੈਂਗ ਦੀ ਤਰਾਂ ਅਪਰਾਧੀਆਂ ਨੂੰ ਸਿਹਰਾ ਦਿੰਦੇ ਹਨ। ਡੇਰਾ ਸੱਚਾ ਸੌਦਾ ਦੇ ਬਾਬਾ ਦੇ ਖਿਲਾਫ ਇਕ ਪੱਤਰਕਾਰ ਦੀ ਹੱਤਿਆ ਦੇ ਮਾਮਲੇ ਦੀ ਸੀ.ਬੀ.ਆਈ ਜਾਂਚ ਹੋ ਰਹੀ ਹੈ।
ਇਸ ਵਿਚ ਇਹ ਸਵਾਲ ਉੱਠਦਾ ਹੈ ਕਿ ਕੀ ਇਸ ਦਿਸ਼ਾ ਵਿਚ ਭਾਰਤ ਦੀ ਸਰਕਾਰ ਕੋਈ ਕਾਰਜਸ਼ੀਲ ਤੇ ਸਾਰਥਕ ਭੂਮਿਕਾ ਨਿਭਾ ਸਕਦੀ ਹੈ? ਤਿਰੂਪਤੀ ਬਾਲਾ ਜੀ ਦਾ ਮੰਦਰ ਇਸ ਦੇਸ਼ ਦਾ ਸਭ ਤੋਂ ਜ਼ਿਆਦਾ ਸੰਪੰਨ ਮੰਦਰ ਹੈ। ਅਣਗਿਣਤ ਸ਼ਰਧਾਲੂ ਉੱਥੇ ਜਾਂਦੇ ਹਨ ਤੇ ਭੇਂਟ ਸਰੂਪ ਬਹੁਤ ਕੀਮਤੀ ਚੀਜ਼ਾਂ ਭੇਂਟ ਕਰਦੇ ਹਨ। ਸਰਕਾਰ ਨੇ ਉੱਥੋਂ ਦਾ ਪ੍ਰਬੰਧ ਕਰਨ ਦੇ ਲਈ ਇਕ ਟਰੱਸਟ ਦੀ ਸਥਾਪਨਾ ਕੀਤੀ ਹੈ। ਜੰਮੂ ਦੇ ਨਜ਼ਦੀਕ ਦੇ ਵੈਸ਼ਨੋ ਦੇਵੀ ਮੰਦਰ ਦੀ ਵੀ ਬਹੁਤ ਮਾਨਤਾ ਹੈ। ਲੱਖਾਂ ਦੀ ਸੰਖਿਆ ਵਿਚ ਸ਼ਰਧਾਲੂ ਦੇਵੀ ਦੇ ਦਰਸ਼ਨ ਦੇ ਲਈ ਉੱਥੇ ਜਾਂਦੇ ਹਨ। ਕੁਝ ਸਾਲ ਪਹਿਲਾਂ ਜਦ ਜਗਮੋਹਨ ਜੰਮੂ, ਕਸ਼ਮੀਰ ਦੇ ਰਾਜਪਾਲ ਬਣ ਕੇ ਉੱਥੇ ਗਏ ਤਾਂ ਵੈਸ਼ਨੋ ਦੇਵੀ ਵਿਚ ਵਿਗੜੇ ਪ੍ਰਬੰਧ ਤੇ ਧਨ ਦੀ ਲੁੱਟ-ਖਸੁੱਟ ਦੇਖ ਕੇ ਬਹੁਤ ਦੁਖੀ ਹੋਏ। ਉਹਨਾਂਨੇ ਸਾਰੀ ਵਿਵਸਥਾ ਨੂੰ ਠੀਕ ਕਰਨ ਦੇ ਲਈ ਉੱਥੇ ਇਕ ਟਰੱਸਟ ਬਣਾ ਦਿੱਤਾ ਸੀ।
No comments:
Post a Comment