www.sabblok.blogspot.com
ਜਲੰਧਰ, 29 ਅਗਸਤ: ਕਿਰਤੀ ਲਹਿਰ ਦੇ ਸਿਰਮੌਰ ਆਗੂ ਭਾਈ ਸੰਤੋਖ ਸਿੰਘ 'ਕਿਰਤੀ' ਅਤੇ ਸ਼ਹੀਦ ਭਗਤ ਸਿੰਘ ਨੂੰ ਸਮਰਪਤ ਸਿਖਿਆਰਥੀ ਚੇਤਨਾ ਕੈਂਪ 'ਚ ਪੰਜਾਬ ਦੇ ਵੱਖ-ਵੱਖ ਖੇਤਰਾਂ ਤੋਂ ਜੁੜੇ ਸਿਖਿਆਰਥੀ ਜੋ ਕੈਂਪ ਦੀ ਸਮਾਪਤੀ 'ਤੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਦਿੱਤਾ ਸਰਵੇ-ਫਾਰਮ ਭਰ ਕੇ ਗਏ ਹਨ ਉਸ ਤੋਂ ਇਤਿਹਾਸ, ਵਿਰਸੇ, ਸਾਹਿਤ, ਕਲਾ, ਮਨੋ ਵਿਗਿਆਨ, ਸਿਖਿਆ, ਸਿਹਤ, ਰੁਜ਼ਗਾਰ, ਵਿਦਿਆਰਥੀਆਂ ਦੀਆਂ ਭਵਿੱਖੀ ਯੋਜਨਾਵਾਂ, ਉਹਨਾਂ ਦੇ ਸੁਪਨੇ, ਭਾਰਤੀ ਸਮਾਜ ਦੀ ਅਜੋਕੀ ਹਾਲਤ, ਅਜ਼ਾਦੀ ਸੰਗਰਾਮੀਆਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਕੀ ਕਰਨਾ ਲੋੜੀਏ ਆਦਿ ਬਾਰੇ ਸਿਖਿਆਰਥੀਆਂ ਦੇ ਸਬੱਬ ਨਾਲ ਸਾਡੇ ਸਮਾਜ, ਵਿਦਿਅਕ ਢਾਂਚੇ ਅਤੇ ਨੌਜਵਾਨ ਵਰਗ ਦੇ ਮਨਾਂ ਦੀ ਤਹਿ ਹੇਠਾਂ ਸੁਲਘਦੇ ਸੁਆਲਾਂ ਅਤੇ ਪ੍ਰਤੀਰੋਧ ਦੇ ਲਾਵੇ ਦੇ ਸਾਫ਼ ਸਾਫ਼ ਦੀਦਾਰ ਹੁੰਦੇ ਹਨ।ਸਿਖਿਆਰਥੀਆਂ ਦੀ ਵੱਡੀ ਗਿਣਤੀ ਨੇ ਲਿਖਿਆ ਹੈ ਕਿ ਅਸੀਂ ਆਪਣੀ ਹੁਣ ਤੱਕ ਦੀ ਜੁਆਨੀ ਦੇ ਸਾਰੇ ਸਫ਼ਰ 'ਚ ਜੋ ਨਹੀ ਸਿਖਿਆ ਉਹ ਸਿਰਫ਼ ਦੋ ਦਿਨਾਂ ਵਿਚ ਸਿਖਿਆ ਹੈ। ਉਹਨਾਂ ਦੇ ਫਾਰਮਾਂ 'ਚ ਭਰਿਆ ਹੈ ਕਿ ਸਾਡਾ ਵਿਦਿਅਕ ਪ੍ਰਬੰਧ ਸਾਨੂੰ ਪੁਰਜ਼ੇ ਬਣਾ ਰਿਹੈ। ਸਾਡੇ ਨੈਣਾਂ 'ਤੇ ਪਸ਼ੂਆਂ ਵਾਂਗ ਖੋਪੇ ਲਗਾ ਰਿਹੈ ਅਤੇ ਸਾਡੀ ਮਾਨਸਿਕਤਾ ਨੂੰ ਜਿੰਦਰੇ ਮਾਰ ਰਿਹਾ ਹੈ। ਇਸ ਕੈਂਪ ਨੇ ਸਾਡੇ ਸੋਚ-ਪ੍ਰਬੰਧ ਉਪਰ ਨਵੇਂ ਸੁਆਲਾਂ ਅਤੇ ਖਿਆਲਾਂ ਦੀ ਦਸਤਕ ਦਿੱਤੀ ਹੈ।ਕੈਂਪ 'ਚ ਭਾਗ ਲੈਣ ਵਾਲਿਆਂ 'ਚ ਸਕੀਆਂ ਭੈਣਾਂ, ਭੈਣ-ਭਰਾ, ਜੀਵਨ-ਸਾਥੀ ਅਤੇ ਪਿਓ-ਪੁੱਤਰ ਵੀ ਸਨ। ਹਾਜ਼ਰੀ ਦੀ ਇਹ ਬਣਤਰ ਇਕ ਸੁਲੱਖਣੇ ਵਰਤਾਰੇ ਦੀ ਤਸਵੀਰ ਵੀ ਪੇਸ਼ ਕਰਦੀ ਹੈ। ਇਨ•ਾਂ ਵਿੱਚ ਕਿਰਤੀਆਂ, ਕਿਸਾਨਾਂ, ਮੁਲਾਜ਼ਮਾਂ ਦੇ ਪਰਿਵਾਰਾਂ 'ਚੋਂ ਸਿਖਿਆਰਥੀ ਸਨ। ਮਾਝਾ, ਮਾਲਵਾ, ਦੁਆਬਾ ਥਾਵਾਂ ਤੋਂ ਸਨ ਪਰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ 'ਚ ਕੈਂਪ ਲੱਗਣ ਦੇ ਬਾਵਜੂਦ ਦੁਆਬੇ ਦੀ ਮੁਕਾਬਲਤਨ ਹਾਜ਼ਰੀ ਘੱਟ ਸੀ, ਜਿਸ ਖਿੱਤੇ ਬਾਰੇ Àਪਰੀ ਪ੍ਰਭਾਵ ਜ਼ਿਆਦਾ ਵਿਕਸਤ ਵਾਲਾ ਪੈਂਦਾ ਰਹਿੰਦਾ ਹੈ।ਸਿਖਿਆਰਥੀਆਂ ਨੇ ਫਾਰਮਾਂ 'ਚ ਭਰਿਆ ਹੈ ਕਿ ਹਰਵਿੰਦਰ ਭੰਡਾਲ ਦੇ ਭਾਸ਼ਣ ਰਾਹੀਂ ਅਸੀਂ ਜ਼ਿੰਦਗੀ 'ਚ ਪਹਿਲੀ ਵਾਰ ਆਜ਼ਾਦ ਹਿੰਦ ਫੌਜ ਬਾਰੇ ਨਵੇਂ ਇਤਿਹਾਸਕ ਤੱਥਾਂ ਬਾਰੇ ਜਾਣਕਾਰੀ ਹਾਸਲ ਕੀਤੀ ਹੈ। ਇਸ ਪੱਖੋਂ ਅਸੀਂ ਤਾਜ਼ਾ ਜਾਣਕਾਰੀ ਦੇ ਸਨਮੁੱਖ ਤਾਂ ਅਨਪੜ• ਹੀ ਜਾਪਦੇ ਹਾਂ। ਡਾ. ਅਮਰਜੀਤ ਸਿੱਧੂ ਦੇ ਭਾਸ਼ਣ ਤੋਂ ਵਿਸ਼ਵੀਕਰਣ ਦੀਆਂ ਨੀਤੀਆਂ ਦੀ ਚੀਰਫਾੜ ਨੂੰ ਜਿਥੇ ਸਲਾਹਿਆ ਗਿਆ ਉਥੇ ਪ੍ਰਿਥੀਪਾਲ ਮਾੜੀਮੇਘਾ ਦੁਆਰਾ ਗ਼ਦਰ ਸ਼ਤਾਬਦੀ ਦੇ ਸੰਦੇਸ਼ ਨਾਲ ਉਨ•ਾਂ ਨੇ ਸ਼ਤਾਬਦੀ ਲਈ ਆਪਣਾ ਫਰਜ਼ ਅਦਾ ਕਰਨ ਦਾ ਮਨ ਵੀ ਬਣਾਇਆ।ਅਤੀ ਮਹੱਤਵਪੂਰਣ ਪੱਖ ਫਾਰਮਾਂ ਦਾ ਸਰਵੇਖਣ ਕੀਤਿਆਂ ਇਹ ਸਾਹਮਣੇ ਆਉਂਦਾ ਹੈ ਕਿ ਜਿਹੜੇ ਵਿਦਿਆਰਥੀ ਸਾਫਗੋਈ ਨਾਲ ਲਿਖਕੇ ਗਏ ਹਨ ਕਿ ਅਸੀਂ 'ਜੱਟ ਐਂਡ ਜੂਲੀਅਟ' ਵਰਗੀਆਂ ਫਿਲਮਾਂ ਕਰੇਜ਼ ਨਾਲ ਦੇਖੀਆਂ ਹੁਣ ਜਦੋਂ ਅਸੀਂ ਪੀਪਲਜ਼ ਵਾਇਸ ਦੁਆਰਾ ਦਿਖਾਈ ਆਨੰਦ ਪਟਵਰਧਨ ਦੀ ਦਸਤਾਵੇਜ਼ੀ ਫ਼ਿਲਮ 'ਬੰਬੇ ਹਮਾਰਾ ਸ਼ਹਿਰ' ਦੇਖੀ ਤਾਂ ਸਾਡੀ ਸੋਚ ਹੀ ਬਦਲ ਗਈ ਕਿ ਫ਼ਿਲਮਾਂ ਅਸਲ 'ਚ ਇਹੋ ਜਿਹੀਆਂ ਹੋਣੀਆਂ ਚਾਹੀਦੀਆਂ ਹਨ।