jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 26 August 2012

ਮੁੱਖ ਮੰਤਰੀ ਦੇ ਜਿ਼ਲ੍ਹੇ ਵਿੱਚ ਮਿਡ ਡੇ ਮੀਲ ਵਿੱਚ ਕੀੜਿਆਂ ਵਾਲੇ ਚੌਲ ਪਰੋਸੇ

www.sabblok.blogspot.com

  •  ਪੰਜਾਬੀ ਨਿਊਜ ਆਂਲਿਨੇ ਤੋਂ ਧੰਨਵਾਦ ਸਹਿਤ 

  • ਵੀਆਈਪੀ ਜਿ਼ਲ੍ਹੇ  ਸ੍ਰੀ ਮੁਕਤਸਰ ਸਾਹਿਬ ਦੇ ਪਿੰਡ  ਚੱਕ ਬੀੜ ਸਰਕਾਰ ਵਿੱਚ   ਦੇ ਸਰਕਾਰੀ   ਪ੍ਰਾਇਮਰੀ ਸਕੂਲ ਵਿੱਚ   ਬੱਚਿਆਂ ਨੂੰ  ਦੁਪਹਿਰ ਵੇਲੇ ਦਿੱਤੇ ਜਾਂਦੇ  ਕੱਲ੍ਹ ਕੀੜਿਆਂ ਵਾਲੇ  ਚੌਲ ਦਿੱਤੇ  ਗਏ। ਖਬਰ ਮੁਤਾਬਿਕ ਬੱਚਿਆਂ ਨੇ ਖਾਣ ਤੋਂ ਨਾਂਹ ਕਰ ਦਿੱਤੀ ਪਰ ਇਹ ਮਾਮਲਾ ਪਿੰਡ ਵਾਸੀਆਂ ਕਾਰਨ ਮੀਡੀਆ ਵਿੱਚ ਆ ਗਿਆ ।
      ਸਕੂਲ ਮੁਖੀ  ਜਗਸੀਰ ਸਿੰਘ  ਇਸ ਲਈ ਸਕੂਲ ਦੀ ਮਿਡ ਡੇ ਮੀਲ  ਦੇ ਇੰਚਾਰਜ  ਤਾਰਾਵੰਤੀ ਨੂੰ ਜਿ਼ੰਮੇਵਾਰ ਦੱਸਦੇ ਹਨ ਪਰ ਤਾਰਾਵੰਤੀ  ਸਕੂਲ ਮੁਖੀ ਨੂੰ ਦੋਸ਼ੀ ਠਹਿਰਾ ਰਹੀ ਹੈ।
     ਸਨਿੱਚਰਵਾਰ ਨੂੰ ਬਲਾਕ ਸਿੱਖਿਆ ਦਫ਼ਤਰ ਦੇ   ਮਿਡ ਡੇ ਮੀਲ ਇੰਚਾਰਜ ਵੱਲੋਂ ਸਕੂਲ ਦੇ ਰਾਸ਼ਨ ਦੀ ਪੜਤਾਲ ਕੀਤੀ ਗਈ ਤਾਂ   ਕਰੀਬ ਢਾਈ ਕੁਇੰਟਲ ਚੌਲ ਘੱਟ  ਮਿਲੇ ਪਰ ਬੀਤੇ ਸੋਮਵਾਰ ਇਹ  ਡਰੰਮ ਭਰਿਆ ਹੋਇਆ ਸੀ ।  ਇਹ ਚੌਲ ਬਹੁਤ ਮਾੜੀ ਕੁਆਲਟੀ ਦੇ ਸਨ ।
    ਤਾਰਾਵੰਤੀ ਦੱਸਦੀ ਹੈ ਕਿ  ਹਫ਼ਤਾ ਭਰ ਤਾਂ ਉਹ ਮੰਗ ਕੇ ਚੌਲ  ਬੱਚਿਆਂ ਲਈ ਬਣਾਉਂਦੀ ਰਹੀ । ਪਰ ਅਖੀਰ  ਸਕੂਲ ਮੁਖੀ ਵੱਲੋਂ ਚੌਲ ਨਾ ਦਿੱਤੇ ਜਾਣ ਤੇ ਸਟੌਰ ਵਿੱਚ ਪਏ ਚੌਲ ਹੀ ਬੱਚਿਆਂ ਨੂੰ ਬਣਾ ਦਿੱਤੇ ।ਉਸਨੇ ਦੱਸਿਆ ਕਿ ਸਟੋਰ ਦੀ  ਚਾਬੀ  ਸਕੂਲ ਮੁਖੀ ਕੋਲ ਹੁੰਦੀ ਹੈ, ਇਸ ਲਈ ਚੌਲਾਂ ਦਾ ਵੱਧਣਾ –ਘਟਣਾ ਵੀ   ਸਕੂਲ ਮੁਖੀ ਦੇ  ਹੱਥਾਂ ਦੀ ਖੇਡ ਹੈ।
    ਸਕੂਲ ਵਿੱਚ 158 ਵਿਅਕਤੀਆਂ ਲਈ 16 ਕਿਲੋ ਚੌਲ  ਦੀ ਬਜਾਏ 12 ਕਿਲੋ  ਚੌਣ ਬਣਾਏ ਗਏ ।

    No comments: