ਅੰਨਾ ਕੀਤਾ ਰਾਜਨੀਤੀ ਨੇ ਅੰਨਾ
www.sabblok.blogspot.com
ਗੁਰਭੇਜ ਸਿੰਘ ਚੌਹਾਨ
ਸੰਪਾਦਕ ਰਾਜਨੀਤਕ ਮਾਮਲੇ
ਪੰਜਾਬੀ ਨਿਊਜ਼ ਆਨਲਾਈਨ
98143 06545
ਗਾਂਧੀਵਾਦੀ ਨੇਤਾ ਅੰਨਾ ਹਜ਼ਾਰੇ ਅਤੇ ਸਾਥੀਆਂ ਨੇ ਆਪਣੀ ਪਿਛਲੇ ਛੇ ਦਿਨਾਂ ਤੋਂ ਚਲੀ ਆ ਰਹੀ ਭੁੱਖ ਹੜਤਾਲ ਬੀਤੀ ਸ਼ਾਮ ਵਾਪਸ ਲੈ ਲਈ ਹੈ ਅਤੇ ਫੌਜ ਦੇ ਸਾਬਕਾ ਚੀਫ ਵੀ ਕੇ ਸਿੰਘ ਨੇ ਨਾਰੀਅਲ ਦਾ ਪਾਣੀ ਪਿਆਕੇ ਲੋਕ ਪਾਲ ਬਿੱਲ ਲਾਗੂ ਕਰਵਾਉਣ ਸੰਬੰਧੀ ਲੜਾਈ ਲੜ ਰਹੇ ਸੁਧਾਰਵਾਦੀ ਨੇਤਾ ਅੰਨਾ ਹਜ਼ਾਰੇ ਨੂੰ ਰਾਜਨੀਤੀ ਦੀ ਗੁੜ•ਤੀ ਦੇ ਕੇ ਉਨ•ਾਂ ਤੋਂ ਨਵੀਂ ਰਾਜਨੀਤਕ ਪਾਰਟੀ ਦੇ ਗਠਨ ਦਾ ਐਲਾਨ ਕਰਵਾ ਦਿੱਤਾ ਹੈ ਅਤੇ ਕਿਹਾ ਗਿਆ ਹੈ ਕਿ ਇਹ ਨਵੀਂ ਪਾਰਟੀ 2014 ਵਿਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਲੜੇਗੀ ਅਤੇ ਜਿੱਤਕੇ ਭ੍ਰਿਸ਼ਟਾਚਾਰ ਵਿਰੁੱਧ ਜੰਗ ਸ਼ੁਰੂ ਕਰੇਗੀ। ਇਹ ਵੀ ਐਲਾਨ ਕੀਤਾ ਗਿਆ ਹੈ ਕਿ ਨਵੀਂ ਪਾਰਟੀ ਦਾ ਮੈਨੀਫੈਸਟੋ ਅਤੇ ਉਮੀਦਵਾਰ ਲੋਕ ਹੀ ਤਹਿ ਕਰਨਗੇ ਅਤੇ ਨਾਲ ਹੀ ਲੋਕਾਂ ਨੂੰ ਬਾਕੀ ਰਾਜਨੀਤਕ ਪਾਰਟੀਆਂ ਛੱਡਕੇ ਇਸ ਵਿਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ ਗਿਆ ਹੈ ਅਤੇ ਉਨ•ਾਂ ਨੇ ਖੁਦ ਚੋਣ ਨਾਂ ਲੜਨ ਦਾ ਵੀ ਐਲਾਨ ਕੀਤਾ ਹੈ। ਇਸ ਅੰਦੋਲਨ ਨੂੰ 30 ਸਾਲ ਪਹਿਲਾਂ ਜੈ ਪ੍ਰਕਾਸ਼ ਨਰਾਇਣ ਵੱਲੋਂ ਲਿਆਂਦੇ ਅੰਦੋਲਨ ਵਰਗੀ ਕੋਸ਼ਿਸ਼ ਦਾ ਨਾਂ ਦਿੱਤਾ ਗਿਆ ਹੈ। ਇਸ ਨਵੀਂ ਪਾਰਟੀ ਬਣਾਉਣ ਲਈ ਕੇਜਰੀਵਾਲ, ਵੀ ਕੇ ਸਿੰਘ , ਜੋਗਿੰਦਰ ਯਾਦਵ ਅਤੇ ਕਿਰਨ ਬੇਦੀ ਨੇ ਸਹਿਮਤੀ ਪ੍ਰਗਟ ਕੀਤੀ ਹੈ ਪਰ ਮੇਧਾ ਪਾਟੇਕਰ ਅਤੇ ਸਾਬਕਾ ਜੱਜ ਸ਼ੰਤੋਸ਼ ਹੈਗਡੇ ਇਸ ਗੱਲ ਨਾਲ ਸਹਿਮਤ ਨਹੀਂ ਹਨ ਕਿਉਂ ਕਿ ਉਨ•ਾਂ ਅਨੁਸਾਰ ਅਜੇ ਇਸ ਫੈਸਲੇ ਲਈ ਲੰਬੀ ਸੋਚਣ ਦੀ ਜਰੂਰਤ ਹੈ। ਇੱਥੇ ਵਿਚਾਰਨਯੋਗ ਗੱਲ ਇਹ ਹੈ ਕਿ ਦੇਸ਼ ਦੀ ਰਾਜਨੀਤੀ ਪੈਸੇ ਅਤੇ ਕੁਰਸੀ ਦੀ ਟੇਕ ਲੈ ਕੇ ਚੱਲ ਰਹੀ ਹੈ ਅਤੇ ਆਮ ਲੋਕਾਂ ਜਾਂ ਦੇਸ਼ ਦੇ ਹਿੱਤਾਂ ਵੱਲ ਕਿਸੇ ਪਾਰਟੀ ਕਿਸੇ ਆਗੂ ਦੀ ਸੋਚ ਨਹੀਂ। ਭ੍ਰਿਸ਼ਟਾਚਾਰ ਨੂੰ ਜੇ ਖਤਮ ਕਰ ਸਕਦੀ ਹੈ ਤਾਂ ਉਹ ਲੋਕ ਸ਼ਕਤੀ ਹੀ ਕਰ ਸਕਦੀ ਹੈ। ਸੱਤਾ ਦੀ ਕੁਰਸੀ ਤੇ ਭਾਵੇਂ ਰੱਬ ਨੂੰ ਲਿਆਕੇ ਬਿਠਾ ਦੇਵੋ ਉਹ ਵੀ ਉਹੀ ਕਰੇਗਾ ਜੋ ਅੱਜ ਦੇ ਨੇਤਾ ਕਰ ਰਹੇ ਹਨ। ਹਿੰਦੁਸਤਾਨ ਦੇ ਲੋਕਾਂ ਦੇ ਖੂਨ ਵਿਚ ਭ੍ਰਿਸ਼ਟਾਚਾਰ ਐਨਾ ਘਰ ਕਰ ਗਿਆ ਹੈ ਕਿ ਇਸਨੂੰ ਦੁਨੀਆਂ ਦੀ ਕੋਈ ਵੀ ਪੈਥੀ ਠੀਕ ਨਹੀਂ ਕਰ ਸਕਦੀ। ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਅੰਨਾਂ ਨੂੰ ਸਿਰਫ ਮੋਹਰਾ ਬਣਾਕੇ ਨਵੀਂ ਪਾਰਟੀ ਦਾ ਨਵਾਂ ਮਖੌਟਾਂ ਪਹਿਨਕੇ ਉਹੀ ਚੋਰ ਇਸ ਪਾਰਟੀ ਵਿਚ ਅੱਗੇ ਆ ਜਾਣਗੇ ਜੋ ਪਹਿਲਾਂ ਦੂਸਰੀਆਂ ਪਾਰਟੀਆਂ ਵਿਚ ਹਨ। ਆਮ ਲੋਕ ਕਦੇ ਵੀ ਕਿਸੇ ਪਾਰਟੀ ਵਿਚ ਆਗੂ ਨਹੀਂ ਬਣ ਸਕਦੇ। ਸੱਤਾ ਤੇ ਕਾਬਜ਼ ਲੋਕਾਂ ਕੋਲ ਐਨਾ ਕੁ ਕਾਲਾ ਧਨ ਹੈ ਕਿ ਉਹ ਵੱਡੇ ਤੋਂ ਵੱਡੇ ਇਮਾਨਦਾਰ ਦਾ ਈਮਾਨ ਖਰੀਦ ਸਕਦੇ ਹਨ। ਆਮ ਆਦਮੀਂ ਜਾਂ ਨਵੀਂ ਪਾਰਟੀ ਇਨ•ਾਂ ਦਾ ਚੋਣਾਂ ਵਿਚ ਮੁਕਾਬਲਾ ਨਹੀਂ ਕਰ ਸਕਦੀ। ਪੰਜਾਬ ਦੀ ਉਦਾਹਰਣ ਲੈ ਲਉ ਪਿਛਲੇ ਸਮੇ ਦੌਰਾਨ ਸ: ਮਨਪ੍ਰੀਤ ਸਿੰਘ ਬਾਦਲ ਨੇ ਭਗਤ ਸਿੰਘ ਦੀ ਸੋਚ ਨੂੰ ਲੈ ਕੇ ਪੰਜਾਬ ਵਿਚ ਨਵੀਂ ਪਾਰਟੀ ਦਾ ਗਠਨ ਕੀਤਾ ਅਤੇ ਨਿਜ਼ਾਮ ਬਦਲਣ ਦੇ ਨਾਹਰੇ ਲਾਏ। ਜਲਸਿਆਂ ਵਿਚ ਬੜੇ ਇਕੱਠ ਹੁੰਦੇ ਰਹੇ ਪਰ ਚੋਣਾਂ ਵਿਚ ਸੰਦੂਕੜੀਆਂ ਖਾਲੀ ਨਿੱਕਲੀਆਂ ਅਤੇ ਕਾਲੇ ਧਨ ਵਾਲੇ ਮੁੜ ਸੱਤਾ ਤੇ ਕਾਬਜ਼ ਹੋ ਗਏ ਅਤੇ ਪੈਸੇ ਦੇ ਜ਼ੋਰ ਨਾਲ ਹੀ ਕਾਂਗਰਸ ਪਾਰਟੀ ਵਿਚ ਵੀ ਖਿਲਾਰੇ ਪਾ ਦਿੱਤੇ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਪੰਜ ਸਾਲ ਵਧੀਆ ਦਿੱਤੇ ਰਾਜਭਾਗ ਨੂੰ ਲੋਕਾਂ ਨੇ ਵਿਸਾਰਕੇ ਮੁੜ ਘਟੀਆ ਰਾਜਨੀਤੀ ਕਰਨ ਵਾਲੇ ਲੋਕਾਂ ਦੇ ਹੱਕ ਵਿਚ ਫਤਵਾ ਦੇ ਦਿੱਤਾ ਜਿਸਤੋਂ ਸਾਰੀ ਦੁਨੀਆਂ ਹੈਰਾਨੀ ਵਿਚ ਪੈ ਗਈ ਕਿ ਆਹ ਕੀ ਹੋ ਗਿਆ। ਸ: ਬਲਵੰਤ ਸਿੰਘ ਰਾਮੂੰਵਾਲੀਆ 17 ਸਾਲ ਲੋਕ ਭਲਾਈ ਪਾਰਟੀ ਬਣਾਕੇ ਲੋਕਾਂ ਨੂੰ ਇਹੀ ਗੱਲਾਂ ਸਮਝਾਉਂਦਾ ਰਿਹਾ ਪਰ ਲੋਕ ਚੁਟਕਲੇ ਸੁਣਕੇ ਹੀ ਹੱਸਦੇ ਰਹੇ ਤੇ 17 ਸਾਲਾਂ ਚ ਕੋਈ ਪ੍ਰਾਪਤੀ ਨਾਂ ਹੋਣ ਕਰਕੇ ਉਸਨੂੰ ਵੀ ਨਿਰਾਸ਼ ਹੋ ਕੇ ਉੱਥੇ ਹੀ ਜਾਣਾ ਪਿਆ ਜਿੱਥੋਂ ਨਿਰਾਸ਼ ਹੋ ਕੇ ਉਹ ਬਾਹਰ ਨਿੱਕਲਿਆ ਸੀ । ਇਹੀ ਹਾਲ ਵਿਚਾਰੇ ਅੰਨਾਂ ਹਜ਼ਾਰੇ ਦੇ ਅੰਦੋਲਨ ਦਾ ਹੋਣਾ ਹੈ। ਉਸਨੂੰ ਮੋਹਰਾ ਬਣਾਕੇ ਫੇਰ ਗਲਤ ਲੋਕ ਹੀ ਅੱਗੇ ਆਉਣਗੇ। ਸਾਡੀ ਤਾਂ ਅੰਨਾਂ ਹਜ਼ਾਰੇ ਸਾਹਿਬ ਨੂੰ ਇਹ ਹੀ ਸਲਾਹ ਹੈ ਕਿ ਜ਼ਿੰਦਗੀ ਦੇ ਆਖਰੀ ਪੜਾਅ ਚ ਉਹ ਆਪਣੇ ਮੱਥੇ ਤੇ ਉਹੀ ਕਾਲਖ ਦਾ ਟਿੱਕਾ ਨਾ ਲਵਾਉਣ ਜੋ ਪਹਿਲਾਂ ਹੀ ਭ੍ਰਿਸ਼ਟ ਰਾਜਨੀਤਕ ਲੋਕਾਂ ਦੇ ਲੱਗਾ ਹੋਇਆ ਹੈ। ਉਹ ਆਪਣੀ ਇਸੇ ਤਰਾਂ ਹੀ ਡੁਗਡੁਗੀ ਖੜਕਾਉਂਦੇ ਰਹਿਣ ਸ਼ਾਇਦ ਕਿਸੇ ਦੇ ਕੰਨ ਸੁਣ ਲੈਣ, ਨਹੀਂ ਘੱਟੋ ਘੱਟ ਮਰਨ ਤੋਂ ਬਾਅਦ ਤਾਂ ਚੰਗੇ ਲੋਕ ਉਸਨੂੰ ਯਾਦ ਰੱਖਣਗੇ ਹੀ। ਇਸ ਗੰਦ ਨੂੰ ਤਾਂ ਲੋਕ ਹੀ ਸਾਫ ਕਰਨਗੇ ਭਾਵੇਂ ਹਥਿਆਰਬੰਦ ਸੰਘਰਸ਼ ਨਾਲ ਕਰ ਲੈਣ ਤੇ ਭਾਵੇਂ ਆਪਣੀ ਸੋਚ ਨਾਲ। ਇਸ ਮਰਜ਼ ਦੀ ਦਵਾ ਅਜੇ ਹਿੰਦੁਸਤਾਨ ਵਿਚ ਲੱਭਦੀ ਨਹੀਂ ਦਿਸਦੀ। ਬੱਸ ਰੱਬ ਹੀ ਰਹਿਮਤ ਕਰੇ ਜੇ ਉਹ ਕਿਤੇ ਹੈ ਤਾਂ?
No comments:
Post a Comment