SABBLOK.. Sachi Khabar-Sach Da Haani
online newspaper
jd1
NES
www.sabblok.blogspot.com
LPU
RDAP
sab
Pages
ਮੁੱਖ ਪੰਨਾਂ
ਮੁੱਖ ਖਬਰਾਂ
ਵੀਡਿਓ ਵੀਜ਼ਨ
ਲੇਖ
ਕਹਾਣੀਆਂ
ਕਵਿਤਾਵਾਂ
ਗੀਤ/ਗਜਲਾਂ
ਧਾਰਮਿਕ
ਮਿੰਨੀ ਕਹਾਣੀ ਅਤੇ ਵਿਅੰਗ
ਕੰਡਾ ਦਾ ਕੰਡਾ
ਪੰਜਾਬੀ ਸਾਹਿਤਕ ਪੁਸਤਕਾ
ਪੁਰਾਣੇ ਪੰਜਾਬੀ ਗੀਤਾਂ ਦੇ ਵੀਡੀਓ ਦੇਖੋ
ਸੰਪਾਦਕੀ
ARTICLES IN ENGLISH
ਖੇਡ ਸੰਸਾਰ
ਖੇਤੀਬਾੜੀ ਅਤੇ ਸਿਹਤ ਸੰਸਾਰ
ਤਾਜਾ ਖਬਰਾਂ
Saturday, 11 August 2012
ਐਸ ਬੀ ਆਰ ਐਸ ਕਾਲਜ ਘੁੱਦੂਵਾਲਾ ਵਿਖੇ 'ਤੀਆਂ ਤੀਜ ਦੀਆਂ ' ਪ੍ਰੋਗਰਾਮ ਧੂਮ ਧਾਮ ਨਾਲ ਮਨਾਇਆ
ਐਸ ਬੀ ਆਰ ਐਸ ਕਾਲਜ ਚ ਮਨਾਏ ਗਏ ਤੀਆਂ ਤੀਜ ਦੀਆਂ ਮੇਲੇ ਦਾ ਦ੍ਰਿਸ਼। ਤਸਵੀਰਾਂ ਗੁਰਭੇਜ ਸਿੰਘ ਚੌਹਾਨ
www.sabblok.blogspot.com
ਸਾਦਿਕ 9 ਅਗਸਤ (ਗੁਰਭੇਜ ਸਿੰਘ ਚੌਹਾਨ , ਆਰ ਐਸ ਧੁੰਨਾਂ) ਸੰਤ ਬਾਬਾ ਰਾਮ ਸਿੰਘ ਕਾਲਜ ਲੜਕੀਆਂ ਘੁੱਦੂਵਾਲਾ ( ਸਾਦਿਕ ) ਵਿਖੇ 'ਤੀਆਂ ਤੀਜ ਦੀਆਂ ' ਪ੍ਰੋਗਰਾਮ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਜਿਸ ਦਾ ਉਦਘਾਟਨ ਐੱਸ.ਬੀ.ਆਰ ਐੱਸ ਵਿੱਦਿਅਕ ਸੰਸਥਾਵਾਂ ਦੇ ਚੇਅਰਮੈਨ ਬਾਬਾ ਅਰਜਨ ਸਿੰਘ ਦੀ ਮਾਤਾ ਬਰਜਿੰਦਰ ਕੌਰ ਨੇ ਰਿਬਨ ਕੱਟ ਕੇ ਕੀਤਾ । ਸਟੇਜ ਦੀ ਸ਼ੁਰੂਆਤ ਸਕੂਲੀ ਵਿਦਿਆਰਥਣਾਂ ਨੇ ਧਾਰਮਿਕ ਸ਼ਬਦ ਨਾਲ ਕੀਤੀ । ਪੀ.ਐੱਸ.ਟੀ ਸਕੂਲ ਦੀਆਂ ਵਿਦਿਆਰਥਣਾਂ ਨੇ ਭੰਗੜਾ ਪਾਇਆ । ਮੈਡਮ ਰੱਖਣਪ੍ਰੀਤ ਕੌਰ ਦੀ ਨਿਰਦੇਸ਼ਣਾਂ ਹੇਠ 'ਸੂਹੇ ਵੇ ਚੇਰੇ ਵਾਲਿਆ ਫੁੱਲ ਕਿੱਕਰਾਂ ਦੇ' ਅਤੇ 'ਕੁੜੀ ਪੰਜਾਬ ਦੀ ' ਉੱਪਰ ਲੜਕੀਆਂ ਨੇ ਡਾਂਸ ਬਾਖੂਬੀ ਕੀਤਾ । 'ਝੂਟਾਂ ਦੇ ਜਾ ਵੇ ਗੱਭਰੂਆ ' ਤੇ ਬੀ.ਏ ਫਾਈਨਲ ਦੀ ਲੜਕੀ ਭਵਨਦੀਪ ਨੇ ਡਾਂਸ ਕਰਕੇ ਧੰਨ ਧੰਨ ਕਰਾ ਦਿੱਤੀ । 'ਸੋਚਿਆ ਨਹੀ ਸੀ ਕਦੇ ਇੰਜ ਜੁਦਾ ਹੋਵਾਂਗੇ ' ਗਗਨਦੀਪ ਐਮ.ਏ ਪੰਜਾਬੀ , 'ਬਾਬਲ ਦੇ ਵਿਹੜੇ ਅੰਬੀ ਦਾ ਬੂਟਾ ' ਸੁਖਦੀਪ ਕੌਰ ਬੀ.ਏ -1 ਨੇ ਪੇਸ ਕੀਤਾ । ਸ:ਬੋਹੜ ਸਿੰਘ ਥਿੰਦ ਦੇ ਲਿਖੇ ਅਤੇ ਗਾਏ ਗੀਤ 'ਵਿਦਾ ਅੱਜ ਹੋ ਜਾਣਾ ' ਤੇ ਕੋਰੀਓਗਰਾਫੀ ਕੀਤੀ ਗਈ ਜਿਸ ਨੂੰ ਵੇਖਣ ਵਾਲਿਆਂ ਦੀਆਂ ਅੱਖਾਂ ਨਮ ਹੋ ਗਈਆ ਅਤੇ ਸਾਰੇ ਦਰਸ਼ਕ ਭਾਵਕ ਹੋ ਗਏ । ਵਿਸ਼ੇਸ਼ ਮਹਿਮਾਨ ਸ:ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਲੜਕੀਆਂ ਨੂੰ ਸੱਸ ਸਹੁਰੇ ਨੂੰ ਮਾਪਿਆਂ ਵਾਲਾ ਸਤਿਕਾਰ ਦੇਣ ਦੀ ਅਪੀਲ ਕੀਤੀ ਅਤੇ ਕਈ ਕਿਸਮ ਦੀਆਂ ਸਮਾਜਿਕ ਬੁਰਾਈਆ ਬਾਰੇ ਵੀ ਸੰਖੇਪ ਵਿਚਾਰ ਪੇਸ਼ ਕੀਤੇ। ਬਾਬਾ ਸ਼ਿਵ ਸਾਚਨ ਸਿੰਘ ਨੇ ਬੱਚਿਆਂ ਨੂੰ ਅਧਿਆਪਕਾਂ ਦਾ ਸਨਮਾਨ ਕਰਨ ਦੀ ਪ੍ਰੇਰਨਾ ਦਿੰਦਿਆ ਗੁਰੂ ,ਉਸਤਾਦ ਅਤੇ ਟੀਚਰ ਦੇ ਰੁਤਬੇ ਬਾਰੇ ਵਿਸਥਾਰ ਨਾਲ ਦੱਸਿਆ । ਜਗਜੀਤ ਸਿੰਘ ਚਹਿਲ ਡਿਪਟੀ ਡਾਇਰੈਕਟਰ ਯੁਵਕ ਸੇਵਾਵਾਂ ਫਰੀਦਕੋਟ ਨੇ ਵਿਗੜ ਰਹੀ ਨਵੀ ਪੀੜੀ ਤੇ ਚਿੰਤਾ ਪ੍ਰਗਟ ਕੀਤੀ ਅਤੇ ਇਸ ਨੂੰ ਬਚਾਉਣ ਲਈ ਲੋਕਾਂ ਨੂੰ ਸੁਚੇਤ ਹੋਣ ਦੀ ਅਪੀਲ ਕੀਤੀ । ਯਾਦਵਿੰਦਰ ਸਿੰੰਘ ਸਿੱਧੂ ਨੇ ਕੁੱਖਾਂ ਵਿੱਚ ਹੋ ਰਹੀਆਂ ਧੀਆਂ ਦੇ ਹੋ ਰਹੇ ਕਤਲ ਅਤੇ ਕਿਉ ਦੇ ਕਾਰਨਾਂ ਤੇ ਚਾਨਣਾ ਪਾਇਆ । ਮੈਡਮ ਪਰਮਪਾਲ ਕੌਰ ਪ੍ਰਿੰਸੀਪਲ ਸਕੂਲ ਲੜਕੀਆਂ , ਆਸ਼ਾ ਅਰੋੜਾ ਪ੍ਰਿੰਸੀਪਲ ਪੀ.ਐੱਸ.ਟੀ ਸਕੂਲ , ਜਸਵਿੰਦਰ ਕੌਰ ਵਾਇਸ ਪ੍ਰਿੰਸੀਪਲ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ । ਸ:ਬੋਹੜ ਸਿੰਘ ਥਿੰਦ ਨੇ ਇਸ ਸਮਾਗਮ ਦੀ ਕਾਮਯਾਬੀ ਲਈ ਪ੍ਰਿੰਸੀਪਲ , ਸਟਾਫ ਅਤੇ ਬੱਚਿਆਂ ਨੂੰ ਵਧਾਈਆ ਦਿੱਤੀਆਂ ਅਤੇ ਮਾਂ ਬੋਲੀ ਨਾਲ ਜੁੜੇ ਰਹਿਣ ਤੇ ਜੋਰ ਦਿੱਤਾ । ਡਾ: ਜਲੌਰ ਸਿੰਘ ਖੀਵਾ ਪ੍ਰਿੰਸੀਪਲ ਕਾਲਜ ਨੇ ਕਿਹਾ ਕਿ ਇਸ ਤਰ•ਾਂ ਦੇ ਸਮਾਗਮ ਕੇਵਲ ਮਨੋਰੰਜਨ ਦੇ ਸਾਧਨ ਨਹੀ ਸਗੋਂ ਨੌਜਵਾਨਾਂ ਅੰਦਰ ਛੁਪੇ ਖਜਾਨੇ ਨੂੰ ਉਜਾਗਰ ਕਰਨਾ ਹੈ । ਉਨ•ਾਂ ਪੰਜਾਬ ਦੀ ਕੁੜੀ ਨੂੰ ਅਣਖ , ਰੜਕ ਅਤੇ ਗੈਰਤ ਦਾ ਨਾਮ ਦਿੱਤਾ ਅਤੇ ਕਿਹਾ ਕਿ ਇਸ ਨੂੰ ਕਦੇ ਵੀ ਅਬਲਾ ਨਹੀ ਬਣਨਾ ਚਾਹੀਦਾ । ਉਨ•ਾਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ । ਅੱਜ ਦੇ ਸਮਾਗਮ ਵਿਚ ਚੁਣੀ ਗਈ ਮਿੱਸ ਤੀਜ ਨਵਜੋਤ ਕੌਰ , ਕਿਰਨਦੀਪ ਕੌਰ ਮਿਸ ਫਰੈਸਰ ਨੂੰ ਮਾਤਾ ਬਰਜਿੰਦਰ ਕੌਰ ਨੇ ਤਾਜ ਪਹਿਨਾਇਆ । ਸਟੇਜ ਸਕੱਤਰ ਦੀ ਭੂਮਿਕਾ ਦਲਜੀਤ ਕੌਰ ਅਤੇ ਹਰਜੱਸ ਨਵਨੀਤ ਨੇ ਨਿਭਾਈ । ਇਸ ਸਮੇਂ ਕੁਲਵਿੰਦਰ ਕੰਵਲ , ਚੌਧਰੀ ਉਦੈ ਸਿੰਘ , ਖੋਸਲਾ ਗੁਰੂ ਕੁਲ ਕਾਲਜ , ਰਾਜ ਸਿੰਘ ਗੁਲਾਬੀ ਸਿੰਘ , ਬਲਕਰਨ ਸਿੰਘ , ਗੁਰਜੰਟ ਸਿੰਘ ਕੁਲਵਿੰਦਰ ਕੰਵਲ , ਸਪਨਾਂ ਕੰਵਲ ਵੀ ਹਾਜ਼ਰ ਸਨ। ਇਸ ਸਮਾਗਮ ਵਿਚ ਸਾਵਣ ਮਹੀਨੇ ਦੀਆਂ ਠੰਡੀਆਂ ਹਵਾਵਾਂ ਨੂੰ ਖੁਸ਼ਆਮਦੀਦ ਕਹਿੰਦਿਆਂ ਖੀਰ ਅਤੇ ਮਾਹਲ ਪੂੜਿਆਂ ਦਾ ਲੰਗਰ ਸਭ ਨੂੰ ਛਕਾਇਆ ਗਿਆ।
No comments:
Post a Comment
Newer Post
Older Post
Home
Subscribe to:
Post Comments (Atom)
No comments:
Post a Comment