jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 11 August 2012

ਫਿਜ਼ਾ ਦੀ ਮੌਤ ਸਮਾਜਿਕ ਤਾਣੇ-ਬਾਣੇ ਦੇ ਸੰਦਰਭ ਚ

www.sabblok.blogspot.com
ਆਪਣਾ ਪੰਜਾਬ ਤੋਂ ਧੰਨਵਾਦ ਸਹਿਤ 
ਮੋਹਾਲੀ 10 ਅਗਸਤ (PMI News):--ਫਿਜ਼ਾ ਉਰਫ ਅਨੁਰਾਧਾ ਬਾਲੀ ਭਾਵੇਂ ਫਿਜ਼ਾ ਵਿਚ ਵਿਸਰ ਗਈ, ਪਰ ਉਸ ਦੀ ਮੌਤ ਹਰ ਸੰਵੇਦਨਸ਼ੀਲ ਵਿਅਕਤੀ ਦੇ ਮਨ ਵਿਚ ਕਈ ਸਵਾਲ ਛੱਡ ਗਈ ਹੈ। ਉਸ ਦੀ ਮੌਤ ਪਿੱਛੇ ਪੁਲਸ ਵੀ ਕਈ ਥਿਊਰੀਆਂ 'ਤੇ ਕੰਮ ਕਰ ਰਹੀ ਹੈ। ਅੰਤਿਮ ਸਿੱਟਾ ਉਸ ਦੇ ਵਿਸਰੇ ਦੀ ਰਿਪੋਰਟ ਆਉਣ ਮਗਰੋਂ ਹੀ ਪਤਾ ਲੱਗ ਸਕੇਗਾ, ਪਰ ਉਸ ਦੀ ਮੌਤ ਦੇ ਕਾਰਨਾਂ ਨੂੰ ਸਮਝਣ ਲਈ ਸਮਾਜਿਕ ਸਰੋਕਾਰਾਂ ਨੂੰ ਵੀ ਨੇੜੇ ਤੋਂ ਵਾਚਣਾ ਇਕ ਅਹਿਮ ਪਹਿਲੂ ਹੈ ਕਿਉਂਕਿ ਇਕ ਅਲਟਰਾ ਮਾਡਰਨ ਅਤੇ ਬੇਹੱਦ ਉਚੀਆਂ ਉਡਾਨਾਂ ਭਰਨ ਦੀ ਚਾਹਵਾਨ ਅਤੇ ਆਪਣੇ ਅਧਿਕਾਰਾਂ ਪ੍ਰਤੀ ਚੇਤੰਨ ਜ਼ਿੰਦਗੀ ਦੀਆਂ ਉਨ੍ਹਾਂ ਉਚਾਈਆਂ 'ਤੇ ਪਹੁੰਚਣਾ ਚਾਹੁੰਦੀ ਸੀ, ਜਿਥੇ ਹਰ ਹਾਰੀ-ਸਾਰੀ ਦਾ ਵਸ ਨਹੀਂ ਚਲਦਾ। ਜ਼ਿੰਦਗੀ ਦੇ ਹਰ ਪਲ ਨੂੰ ਮਾਣਨ ਵਾਲੀ ਫਿਜ਼ਾ ਫਿਰ ਮੌਤ ਦੇ ਆਗੋਸ਼ ਵਿਚ ਕਿਉਂ ਜਾ ਬੈਠੀ। ਸਮਾਜਿਕ ਤਾਣੇ ਬਾਣੇ ਦੀਆਂ ਤੰਦਾਂ ਨੂੰ ਫਰੋਲਦਿਆਂ ਕਿਹਾ ਜਾ ਸਕਦਾ ਹੈ ਕਿ ਉਸ ਦੀ ਮੌਤ ਆਧੁਨਿਕਤਾ ਦੀ ਅੰਨ੍ਹੀ ਦੌੜ ਅਤੇ ਪੁਰਸ਼ ਪ੍ਰਧਾਨ ਸਮਾਜ ਦੇ ਜ਼ਿਹਨ ਵਿਚ ਪਈ ਹੈ।
ਜਗੀਰੂ ਸੋਚ ਦਾ ਟਕਰਾਅ ਹੋ ਨਿਬੜੀ। ਜਗੀਰੂ ਸਮਾਜ ਜਿਥੇ ਇਕ ਔਰਤ ਨੂੰ ਪੈਰ ਦੀ ਜੁੱਤੀ ਤੋਂ ਵੱਧ ਕੁੱਝ ਨਹੀਂ ਸਮਝਿਆ ਜਾਂਦਾ ਅਤੇ ਫਿਜ਼ਾ ਇਸੇ ਸਮਾਜ ਨਾਲ ਟਕਰਾਉਂਦਿਆਂ ਬੇਸ਼ੱਕ ਫਨਾਹ ਹੋ ਗਈ, ਪਰ ਮੁਹੱਬਤ ਦੇ ਬਿਖਰੇ ਪੈਂਡਿਆਂ 'ਤੇ ਤੁਰਨ ਵਾਲੇ ਆਸ਼ਿਕਾਂ ਦੀ ਲਾਈਨ ਵਿਚ ਜਾ ਖਲੋਈ। ਲਾਲਸਾ ਦੀ ਅੰਨ੍ਹੀ ਖੇਡ ਅਤੇ ਪਿਆਰ ਦੇ ਪਾਗਲਪਨ ਵਿਚ ਉਹ ਕਈ ਅਜਿਹੀਆਂ ਵਲਗਣਾਂ ਵੀ ਪਾਰ ਕਰ ਗਈ, ਜਿਸ ਨੂੰ ਸਭਿਅਕ ਸਮਾਜ ਵਿਚ ਵਰਜਿਤ ਸਮਝਿਆ ਜਾਂਦਾ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਉਹ ਅਟਾਰਨੀ ਜਨਰਲ ਵਰਗੇ ਵੱਕਾਰੀ ਅਹੁਦਿਆਂ 'ਤੇ ਰਹੀ ਪਰ ਇਹ ਅਹੁਦੇ ਉਸ ਲਈ ਨਿਗੂਣੇ ਸਨ। ਫਿਜ਼ਾ ਨੇ ਇਨ੍ਹਾਂ ਅਹੁਦਿਆਂ ਨੂੰ ਪੌੜੀ ਵਾਂਗ ਵਰਤਿਆ। ਆਪਣੀ ਸਿਆਸੀ ਬੇਕਰਾਰੀ ਅਤੇ ਪਿਆਰ ਨੂੰ ਇਕਮਿੱਕ ਕਰਦਿਆਂ ਉਹ ਕਦੋਂ ਹਰਿਆਣਾ ਦੇ ਸਾਬਕਾ ਉਪ ਮੁੱਖ ਮੰਤਰੀ ਚੰਦਰ ਮੋਹਨ ਉਰਫ ਚਾਂਦ ਮੁਹੰਮਦ ਨਾਲ ਵਿਆਹ ਕਰਵਾ ਲਿਆ। ਭਾਵੇਂ ਫਿਜ਼ਾ ਨੇ ਕਾਨੂੰਨਨ ਤੌਰ 'ਤੇ ਭਵਿੱਖ ਨੂੰ ਆਪਣੀਆਂ ਨਜ਼ਰਾਂ ਵਿਚ ਸੁਰੱਖਿਅਤ ਕਰ ਲਿਆ ਸੀ, ਪਰ ਹਰਿਆਣਾ ਦੀ ਸਿਆਸਤ ਵਿਚ ਸਿਖਰਲੇ ਟੰਬੇ 'ਤੇ ਬੈਠੇ ਚੰਦਰ ਮੋਹਨ ਤੋਂ ਚਾਂਦ ਮੁਹੰਮਦ ਬਣੇ ਪਰਿਵਾਰ ਨੂੰ ਇਹ ਗੱਲ ਕਿਸੇ ਵੀ ਤਰ੍ਹਾਂ ਵੀ ਮਨਜ਼ੂਰ ਨਹੀਂ ਸੀ। ਫਿਜ਼ਾ ਕਾਨੂੰਨ ਦਾ ਰੋਣਾ ਰੋ ਰਹੀ ਸੀ, ਜਦਕਿ ਚਾਂਦ ਮੁਹੰਮਦ ਸਮਾਜਿਕ ਤਾਣੇ ਬਾਣੇ ਦੀਆਂ ਤੰਦਾਂ ਵਿਚ ਉਲਝ ਕੇ ਰਹਿ ਗਿਆ ਸੀ। ਕਾਨੂੰਨ ਦੇ ਗਲਿਆਰਿਆਂ ਵਿਚ ਵਿਚਰਨ ਵਾਲੀ ਫਿਜ਼ਾ ਨੂੰ ਇਹ ਪਤਾ ਨਹੀਂ ਸੀ ਕਿ ਸਮਾਜ ਵਿਚ ਸਾਰਾ ਕੁੱਝ ਕਾਨੂੰਨ ਮੁਤਾਬਿਕ ਨਹੀਂ ਹੁੰਦਾ। ਸਮਾਜ ਵਿਚ ਇਕ ਨਹੀਂ ਅਨੇਕਾਂ ਉਦਾਹਰਣਾਂ ਅਜਿਹੀਆਂ ਪਈਆਂ ਹਨ, ਜਿਥੇ ਕਾਨੂੰਨ  ਬੌਣਾ ਬਣ ਕੇ ਰਹਿ ਗਿਆ। ਇਕ ਐੱਸ.ਐੱਮ.ਐੱਸ. ਰਾਹੀਂ ਤਲਾਕ, ਤਲਾਕ, ਤਲਾਕ ਸ਼ਬਦ ਕਹਿ ਕੇ ਦੂਰ ਜਾ ਬੈਠਾ ਸੀ। ਉਹ ਅੰਤਰਜਾਤੀ ਵਿਆਹ ਕਰਵਾ ਕੇ ਰਾਤੋ ਰਾਤ ਸੁਰਖੀਆਂ ਬਟੋਰਨ ਵਾਲੀ ਲੋਕਾਂ ਦੇ ਵਿਅੰਗ ਦਾ ਪਾਤਰ ਬਣ ਗਈ ਸੀ। ਇਕ ਸਮਾਂ ਸੀ ਜਦੋਂ ਉਸ ਦੇ ਆਲੇ ਦੁਆਲੇ ਉਸ ਦੇ ਦੋਸਤਾਂ ਦਾ ਜਮਾਵੜਾ ਲੱਗਾ ਰਹਿੰਦਾ ਸੀ ਪਰ ਹੌਲੀ -ਹੌਲੀ ਉਹ ਇਕੱਲੀ ਰਹਿ ਗਈ। ਚਿੜਚਿੜਾਪਣ ਉਸ ਦੇ ਸੁਭਾਅ ਦਾ ਇਕ ਹਿੱਸਾ ਬਣ ਕੇ ਰਹਿ ਗਿਆ। ਫਿਜ਼ਾ ਜ਼ਿੰਦਗੀ ਨੂੰ ਕਿੰਨਾ ਪਿਆਰ ਕਰਦੀ ਸੀ, ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਉਹ ਆਪਣੇ ਆਖਰੀ ਦਿਨਾਂ ਵਿਚ ਬੱਚਿਆਂ ਨਾਲ ਵੀ ਝਗੜਨ ਲੱਗ ਪਈ ਸੀ। ਪਹਿਲੀ ਨਜ਼ਰੇ ਇਹ ਗੱਲ ਬੇਸ਼ੱਕ ਸਹੀ ਨਾ ਜਾਪੇ, ਪਰ ਮਨੋਵਿਗਿਆਨੀਆਂ ਅਨੁਸਾਰ ਕੋਈ ਵਿਅਕਤੀ ਜਦੋਂ ਕਿਸੇ ਨਾਲ ਝਗੜਾ ਕਰਦਾ ਹੈ ਤਾਂ ਆਮ ਹਾਲਤਾਂ ਵਿਚ ਉਹ ਉਸ 'ਤੇ ਉਹ ਆਪਣਾ ਹੱਕ ਸਮਝ ਰਿਹਾ ਹੁੰਦਾ ਹੈ। ਸਥਿਤੀ ਨੂੰ ਸਮਝਣ ਲਈ ਹਿੰਦੀ ਫਿਲਮ 'ਮਿਸਟਰ ਇੰਡੀਆ' ਫਿਲਮ ਵਿਚਾਲੇ ਸ਼੍ਰੀਦੇਵੀ ਦੇ ਉਸ ਕਿਰਦਾਰ ਨੂੰ ਅੱਖਾਂ ਸਾਹਮਣੇ ਲਿਆਂਦਾ ਜਾਵੇ, ਜਿਸ ਵਿਚ ਉਹ ਬੱਚਿਆਂ ਤੋਂ ਖਿੱਝ ਕੇ ਉਨ੍ਹਾਂ ਨਾਲ ਲੜਦੀ ਝਗੜਦੀ ਅਤੇ ਜਦੋਂ ਉਸ ਨੂੰ ਪਤਾ ਲੱਗਦਾ ਕਿ ਇਨ੍ਹਾਂ ਬੱਚਿਆਂ ਨੇ ਸਵੇਰ ਤੋਂ ਕੁੱਝ ਖਾਧਾ ਨਹੀਂ ਤਾਂ ਉਹ ਇਨ੍ਹਾਂ ਬੱਚਿਆਂ ਨੂੰ ਖੁਦ ਖਾਣਾ ਪਰੋਸਦੀ ਤੇ ਖੁਆਉਂਦੀ। ਫਿਜ਼ਾ ਦੀ ਜ਼ਿੰਦਗੀ ਦਾ ਘਟਨਾਕ੍ਰਮ ਕਿਸੇ ਹਿੰਦੀ ਫਿਲਮ ਦੀ ਕਹਾਣੀ ਤੋਂ ਘੱਟ ਨਹੀਂ ਹੈ। ਫਿਜ਼ਾ ਦੇ ਜਜ਼ਬਾਤ ਭਾਵੇਂ ਜ਼ਹਿਨੀ ਕੈਦਖਾਨੇ ਵਿਚ ਹੀ ਰਹਿ ਗਏ, ਪਰ ਉਸ ਦੇ ਅੰਦਰਲੀ ਦੀਵਾਨੀ ਨੂੰ ਕੋਈ ਪੜ੍ਹ ਨਹੀਂ ਸਕਿਆ ਅਤੇ ਉਹ ਅੰਦਰ ਹੀ ਅੰਦਰ ਦੀਵਾਨਗੀ ਅਤੇ ਪਾਗਲਪਣ ਨਾਲ ਲੜਦੀ ਰਹੀ ਅਤੇ ਖੇੜਿਆਂ ਭਰੀ ਜ਼ਿੰਦਗੀ ਉਸ  ਲਈ ਪਹਾੜ ਬਣ ਗਈ। ਅੰਤਲੇ ਦਿਨਾਂ ਵਿਚ ਉਹ ਇਕੱਲੀ ਰਹਿ ਗਈ ਸੀ। ਮੀਡੀਆ ਦੇ ਅਕਸਰ ਰੂਬਰੂ ਰਹਿਣ ਵਾਲੀ ਫਿਜ਼ਾ ਮੀਡੀਆ ਤੋਂ ਵੀ ਦੂਰ ਰਹਿਣ ਲੱਗ ਪਈ। ਆਖਰੀ ਸਮੇਂ ਵਿਚ ਇਕੱਲੇਪਣ ਨਾਲ ਚੱਲੇ ਸੰਘਰਸ਼ ਦਾ ਉਸ ਦੀ ਲਾਸ਼ ਦੇ ਨੇੜੇ ਪਈ ਸ਼ਰਾਬ ਦੀ ਖਾਲੀ ਬੋਤਲ ਗਵਾਹ ਹੈ।

No comments: