jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 19 August 2012

ਸਦਨ 'ਚ ਸਿੱਖਾਂ ਵਿਰੁੱਧ ਨਸਲੀ ਅਪਰਾਧਾਂ ਦੀ ਨਿੰਦਾ ਵਾਲਾ ਮਤਾ ਪੇਸ਼

www.sabblok.blogspot.com

ਸਿੱਖਾਂ ਵਿਰੁੱਧ ਨਸਲੀ ਅਪਰਾਧਾਂ ਦੀ ਜਾਂਚ ਤੇ ਨਸਲੀ ਅਪਰਾਧਾਂ ਦੀ ਨਿੰਦਾ ਕਰਦਾ ਇਕ ਮਤਾ ਅਮਰੀਕਾ ਦੇ ਪ੍ਰਤੀਨਿਧ ਸਦਨ ਦੇ ਮੈਂਬਰਾਂ ਨੇ ਪੇਸ਼ ਕੀਤਾ। ਮਤੇ ਵਿਚ ਅਜਿਹੇ ਅਪਰਾਧਾਂ ਦੀ ਜਾਂਚ ਐਫ. ਬੀ. ਆਈ. ਤੋਂ ਕਰਾਏ ਜਾਣ ਦੀ ਸਿੱਖ ਭਾਈਚਾਰੇ ਦੀ ਮੰਗ ਦੀ ਵੀ ਹਮਾਇਤ ਕੀਤੀ ਗਈ ਹੈ। ਸਿੱਖ ਕੁਲੀਸ਼ਨ ਦੇ ਦੱਸਣ ਅਨੁਸਾਰ ਸਦਨ 'ਚ ਇਹ ਮਤਾ ਪੇਸ਼ ਕੀਤੇ ਜਾਣ ਦੇ ਨਾਲ ਹੀ ਸੈਨੇਟਰ ਡਿਐਨ ਫੀਅਨਸਟੀਨ, ਜੋ ਸੈਨੇਟ ਦੀ ਖੁਫੀਆ ਮਾਮਲਿਆਂ ਬਾਰੇ ਕਮੇਟੀ ਦੀ ਚੇਅਰਪਰਸਨ ਹਨ, ਨੇ ਇਕ ਪੱਤਰ ਵੀ ਸਾਰੇ ਸੈਨੇਟਰਾਂ ਨੂੰ ਭੇਜਿਆ ਸੀ, ਜਿਸ 'ਚ ਉਨ੍ਹਾਂ ਨੂੰ ਸਿੱਖਾਂ ਵਿਰੁੱਧ ਨਸਲੀ ਅਪਰਾਧਾਂ ਦੀ ਜਾਂਚ ਦੇ ਸਮਰਥਨ 'ਚ ਆਉਣ ਲਈ ਕਿਹਾ ਗਿਆ ਸੀ।
ਸਿੱਖ ਕੁਲੀਸ਼ਨ ਨੇ ਆਪਣੇ ਸਮਰਥਕਾਂ ਨੂੰ ਵੀ ਕਿਹਾ ਹੈ ਕਿ ਉਹ ਕਾਂਗਰਸ ਦੇ ਮੈਂਬਰਾਂ ਤੇ ਸੈਨੇਟਰਾਂ ਨੂੰ ਆਨ-ਲਾਈਨ ਪਟੀਸ਼ਨ ਭੇਜ ਕੇ ਅਜਿਹੇ ਅਹਿਮ ਉਪਰਾਲਿਆਂ ਦੀ ਹਮਾਇਤ ਲਈ ਜ਼ੋਰ ਪਾਉਣ ਤੇ ਫੇਸਬੁੱਕ 'ਤੇ ਟਵਿੱਟਰ ਰਾਹੀਂ ਹੋਰਾਂ ਨਾਲ ਵੀ ਇਹ ਜਾਣਕਾਰੀ ਸਾਂਝੀ ਕਰਨ। ਸਦਨ ਵਿਚ ਇਹ ਮਤਾ ਜੋਸਫ ਕਰਾਊਲੇ, ਬਿੱਲ ਪਸਕਰੈਕ, ਹਾਵਰਡ ਬਰਮਨ, ਜੂ ਡੀ ਯੂ, ਨੀਟਾ ਲਾਓਵੇ, ਕੀਥ ਐਲੀਸਨ ਤੇ ਪੀਟ ਸਟਾਰਕ ਵੱਲੋਂ ਪੇਸ਼ ਕੀਤਾ ਗਿਆ। ਇਸੇ ਦੌਰਾਨ ਓਕ ਕਰੀਕ ਗੁਰਦੁਆਰੇ 'ਚ 5 ਅਗਸਤ ਨੂੰ ਹੋਈ ਘਟਨਾ 'ਚ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਤੇ ਜ਼ਖਮੀਆਂ ਦੀ ਮਦਦ ਲਈ ਹੁਣ ਤੱਕ 1.4 ਕਰੋੜ ਰੁਪਏ ਤੋਂ ਵੱਧ ਰਾਸ਼ੀ ਇਕੱਠੀ ਹੋ ਚੁੱਕੀ ਹੈ। ਵਿਸਕਾਨਸਿਨ ਗੁਰਦੁਆਰੇ ਦੇ ਪ੍ਰਬੰਧਕਾਂ 'ਚੋਂ ਇਕ ਡਾ: ਕੁਲਵੰਤ ਸਿੰਘ ਧਾਲੀਵਾਲ ਨੇ ਕਿਹਾ ਕਿ ਲਗਾਤਾਰ ਲੋਕਾਂ ਵੱਲੋਂ ਦਿਲ ਖੋਲ੍ਹ ਕੇ ਮਾਇਆ ਦਾਨ ਕੀਤੀ ਜਾ ਰਹੀ ਹੈ। ਧਾਲੀਵਾਲ ਨੇ ਦੱਸਿਆ ਕਿ ਮਰਨ ਵਾਲੇ ਸਿੱਖਾਂ ਦੇ ਪਰਿਵਾਰਾਂ ਨੂੰ ਇਹ ਰਾਸ਼ੀ ਭੇਟ ਕੀਤੀ ਜਾਵੇਗੀ ਤੇ ਜ਼ਖਮੀਆਂ ਨੂੰ ਵੀ ਇਮਦਾਦ ਕੀਤੀ ਜਾਵੇਗੀ। ਸੈਕਰਾਮੈਂਟੋ ਗੁਰਦੁਆਰਾ ਕੈਲੀਫੋਰਨੀਆ ਵੱਲੋਂ 11000 ਡਾਲਰ ਰਾਸ਼ੀ ਭੇਜੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਹਰੇਕ ਪੀੜਤ ਦੇ ਪਰਿਵਾਰ ਨੂੰ 5-5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਸੀ।

No comments: