www.sabblok.blogspot.com
ਫਰੀਦਕੋਟ, 26 ਅਗਸਤ (ਚੌਹਾਨ)- ਫਰੀਦਕੋਟ ਸ਼ਹਿਰ ਵਿੱਚ ਸੀਵਰੇਜ ਦੀ ਸਮੱਸਿਆ ਨੂੰ ਜਲਦੀ ਹੀ ਹੱਲ ਕੀਤਾ ਜਾ ਰਿਹਾ ਹੈ ਅਤੇ ਸ਼ਹਿਰ ਦੇ ਹਰ ਮੁਹੱਲੇ ਵਿੱਚ ਪੀਣ ਵਾਲੇ ਪਾਣੀ ਨੂੰ ਪਹੁੰਚਾਇਆ ਜਾਵੇਗਾ ਇਹ ਸ਼ਬਦ ਵਿਧਾਇਕ ਦੀਪ ਮਲਹੋਤਰਾ ਨੇ ਸ਼ਾਹਬਾਜ ਨਗਰ ਟੀ ਸੀ ਪੀ ਵੰਨ ਮੁਹੱਲਾ ਵਿਕਾਸ ਕਮੇਟੀ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਮੁਹੱਲਾ ਨਿਵਾਸੀਆਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਕਹੇ । ਉਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸਰਕਾਰ ਨੇ ਹਮੇਸ਼ਾ ਹਰ ਵਰਗ ਦਾ ਧਿਆਨ ਰੱਖਿਆ ਹੈ । ਉਨਾਂ ਕਿਹਾ ਕਿ ਵਿਧਾਨ ਸਭਾ ਹਲਕਾ ਫਰੀਦਕੋਟ ਨੂੰ ਵੱਧ ਤੋਂ ਵੱਧ ਗ੍ਰਾਂਟਾਂ ਦੇ ਕੇ ਦੂਸਰਿਆਂ ਹਲਕਿਆਂ ਦੇ ਬਰਾਬਰ ਕਰ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਸ਼ਹਿਰ ਦੀਆਂ ਗਲੀਆਂ ਨਾਲੀਆਂ ਜਲਦ ਹੀ ਪੱਕੀਆਂ ਕਰ ਦਿੱਤੀਆ ਜਾਣਗੀਆਂ । ਚੋਣਾਂ ਦੌਰਾਨ ਕੀਤੇ ਹਰ ਵਾਅਦੇ ਨੂੰ ਪੂਰਾ ਕੀਤਾ ਜਾਵੇਗਾ । ਉਨਾਂ ਕਿਹਾ ਕਿ ਮੈਂ ਸ਼ਹਿਰ ਨਿਵਾਸੀਆ ਨੂੰ ਵਿਸਵਾਸ਼ ਦਿਵਾਉਦਾ ਹਾਂ ਕਿ ਦੋ ਸਾਲਾ ਦੇ ਵਿੱਚ ਵਿੱਚ ਸ਼ਹਿਰ ਦੀਆਂ ਬੁਨਿਆਦੀ ਸਹੂਲਤਾਂ ਨੂੰ ਪੂਰਾ ਕਰ ਦਿੱਤਾ ਜਾਵੇਗਾ । ਂਿÂਸ ਮੌਕੇ ਉਨਾਂ ਸ਼ਾਹਬਾਜ ਨਗਰ ਲਈ ਪਾਣੀ ਦੀਆਂ ਪਾਈਪਾ ਲਈ 2 ਲੱਖ 80 ਹਜ਼ਾਰ ਦਾ ਚੈੱਕ ਅਤੇ ਗੁਰਪ੍ਰੀਤ ਐਵਨਿਊ ਲਈ 1ਲੱਖ 70 ਹਜ਼ਾਰ ਦਾ ਚੈੱਕ ਮੁਹੱਲਾ ਨਿਵਾਸੀਆਂ ਨੂੰ ਸੌਪਿਆ । ਇਸ ਸਮੇਂ ਨਗਰ ਕੌਂਸਲ ਪ੍ਰਧਾਨ ਅਮਰ ਕੁਮਾਰ ਬੀਨੂੰ, ਵਪਾਰ ਮੰਡਲ ਪੰਜਾਬ ਦੇ ਮੀਤ ਪ੍ਰਧਾਨ ਦੀਪਕ ਕੁਮਾਰ, ਅਕਾਲੀ ਆਗੂ ਗੁਰਤੇਜ ਸਿੰਘ ਗਿੱਲ, ਸੰਜੀਵ ਕੁਮਾਰ, ਸੁਖਵੀਰ ਸਿੰਘ ਮਰਾੜ•, ਟੀਸੀਪੀ 1 ਮਹੱਲਾ ਵਿਕਾਸ ਕਮੇਟੀ ਸ਼ਾਹਬਾਜ ਨਗਰ ਦੇ ਪ੍ਰਧਾਨ ਪਰਦੀਪ ਸ਼ਰਮਾਂ, ਬਲਕਾਰ ਸਿੰਘ, ਦੀਪੀ ਸ਼ਰਮਾਂ, ਵਿਸ਼ਪਿੰਦਰ ਸਿੰਘ, ਮਹਿੰਦਰ ਸਿੰਘ, ਭੋਲਾ ਸਿੰਘ, ਡਾ: ਸੋਨੂੰ, ਦੀਪੂ ਸ਼ਰਮਾਂ, ਅਮਰੀਕ ਸਿੰਘ, ਨਗਿੰਦਰ ਸਿੰਘ, ਜਗਸੀਰ ਸਿੰਘ, ਨਛੱਤਰ ਸਿੰਘ, ਸੁਖਦੇਵ ਸਿੰਘ, ਬੱਬਲ, ਚਮਕੌਰ ਸਿੰਘ, ਕਾਕਾ ਸਿੰਘ, ਮਾਸਟਰ ਵਰਿੰਦਰ ਸਿੰਘ ਆਦਿ ਮੁਹੱਲਾ ਨਿਵਾਸੀ ਹਾਜਰ ਸਨ।
No comments:
Post a Comment