ਨਵੀਂ ਦਿੱਲੀ 10 ਅਗਸਤ (PMI News):-— ਭ੍ਰਿਸ਼ਟਾਚਾਰ ਅਤੇ ਕਾਲੇ ਧਨ ਦੇ ਮੁੱਦੇ 'ਤੇ ਰਾਮਲੀਲਾ ਮੈਦਾਨ 'ਚ ਜਾਰੀ ਭੁੱਖ ਹੜਤਾਲ ਵਿਚ ਬਾਬਾ ਰਾਮਦੇਵ ਨੇ ਅੱਜ ਦੂਜੇ ਦਿਨ ਦੀ ਸ਼ੁਰੂਆਤ ਯੋਗ ਨਾਲ ਕਰਦੇ ਹੋਏ ਕਿਹਾ ਕਿ ਉਹ ਸਿਆਸਤ ਵਿਚ ਆਉਣ ਦੇ ਇਛੁੱਕ ਨਹੀਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਤਾ ਸਰਕਾਰੀ ਨਹੀਂ ਸਗੋਂ ਸਖਤ ਲੋਕਪਾਲ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਇਕ ਇਮਾਨਦਾਰ ਪ੍ਰਧਾਨ ਮੰਤਰੀ ਦੀ ਲੋੜ ਹੈ। ਮੈਂ ਚਾਹੁੰਦਾ ਹਾਂ ਕਿ ਦੇਸ਼ ਦੇ ਮੌਜੂਦਾ ਪ੍ਰਧਾਨ ਮੰਤਰੀ ਸਿਆਸੀ ਇਮਾਨਦਾਰੀ ਅਤੇ ਸਿਆਸੀ ਇੱਛਾ ਸ਼ਕਤੀ ਦਿਖਾਉਣ। ਬਾਬਾ ਰਾਮਦੇਵ ਨੇ ਇਹ ਵੀ ਕਿਹਾ ਕਿ ਜੇਕਰ ਓਲੰਪਿਕ ਵਿਚ ਭ੍ਰਿਸ਼ਟਾਚਾਰ ਲਈ ਕੋਈ ਤਮਗਾ ਦਿੱਤਾ ਜਾਂਦਾ ਹੈ ਤਾਂ ਭਾਰਤ ਨੂੰ ਜ਼ਰੂਰ ਸੋਨੇ ਦਾ ਤਮਗਾ ਮਿਲਦਾ।
ਯੋਗ ਗੁਰੂ ਲਈ ਖਤਰਾ
ਇੰਟੈਲੀਜੈਂਸ ਬਿਊਰੋ (ਆਈ. ਬੀ.) ਨੇ ਅਲਰਟ ਜਾਰੀ ਕਰਦੇ ਹੋਏ ਬਾਬਾ ਰਾਮਦੇਵ ਨੂੰ ਜਾਨ ਦਾ ਖਤਰਾ ਦੱਸਿਆ ਹੈ। ਆਈ. ਬੀ. ਨੇ ਇਕ ਰਿਪੋਰਟ ਵਿਚ ਕਿਹਾ ਹੈ ਕਿ ਰਾਮਲੀਲਾ ਮੈਦਾਨ ਵਿਚ ਰਾਮਦੇਵ ਲਈ ਜ਼ਰੂਰੀ ਸੁਰੱਖਿਆ ਇੰਤਜ਼ਾਮ ਨਹੀਂ ਹਨ।
ਸੰਤ ਸਮਾਜ ਹੋਇਆ ਖਿਲਾਫ
ਰਾਮਲੀਲਾ ਮੈਦਾਨ 'ਚ ਮਹਾਪੁਰਸ਼ਾਂ ਦੇ ਨਾਲ ਆਪਣੇ ਸਹਿਯੋਗੀ ਬਾਲਕ੍ਰਿਸ਼ਨ ਦੀ ਫੋਟੋ ਲਗਾਉਣ 'ਤੇ ਵੀ ਬਾਬਾ ਦਾ ਵਿਰੋਧ ਹੋ ਰਿਹਾ ਹੈ। ਸੰਤਾਂ ਦੀ ਸੰਸਥਾ ਨੇ ਇਸ ਨੂੰ ਸ਼ਹੀਦਾਂ ਦਾ ਅਪਮਾਨ ਦੱਸਿਆ ਹੈ ਅਤੇ ਅਪੀਲ ਕੀਤੀ ਹੈ ਕਿ ਬਾਬਾ ਰਾਮਦੇਵ ਨੂੰ ਇਸ ਦੇ ਲਈ ਸਜ਼ਾ ਦੇ ਤੌਰ 'ਤੇ ਮਹਾਕੁੰਭ ਮੇਲੇ 'ਚ ਨਾ ਵੜਨ ਦਿੱਤਾ ਜਾਵੇ।
|
No comments:
Post a Comment