ਲੁਧਿਆਣਾ 10 ਅਗਸਤ (PMI News):--ਰਾਜ ਦੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਚਾਹੇ ਉੱਚ ਸਿੱਖਿਆ ਦਾ ਪੱਧਰ ਵਿਦੇਸ਼ਾਂ ਦੀ ਤਰਜ਼ 'ਤੇ ਅੱਗੇ ਲਿਜਾਣਾ ਚਾਹੁੰਦੇ ਹਨ ਪਰ ਜ਼ਮੀਨੀ ਹਕੀਕਤ ਦੀ ਘਾਟ ਹੈ, ਜਿਸ ਕਾਰਨ ਕਾਲਜ ਵਲੋਂ ਅੰਡਰ ਗਰੈਜੂਏਟ ਕਲਾਸਾਂ ਦੇ ਪਹਿਲੇ ਸਾਲ ਦੇ ਲਈ ਕੀਤੇ ਗਏ ਦਾਖਲਿਆਂ ਵਿਚ ਸੀਟਾਂ ਦੀ ਘਾਟ ਦੇ ਚੱਲਦੇ ਇਕ ਵਾਰ ਫਿਰ ਤੋਂ 4 ਹਜ਼ਾਰ ²²ਤੋਂ ਜ਼ਿਆਦਾ ਵਿਦਿਆਰਥਣਾਂ ਬਿਨਾਂ ਦਾਖਲੇ ਦੇ ਉਲਟੇ ਪੈਰ ਵਾਪਸ ਮੁੜ ਗਈਆਂ ਹਨ, ਜਿਸ ਕਾਰਨ ਆਰਥਿਕ ਸਥਿਤੀ ਕਮਜ਼ੋਰ ਹੋਣ ਦੇ ਚੱਲਦੇ ਜਿਥੇ ਇਨ੍ਹਾਂ ਵਿਚ ਕਈ ਵਿਦਿਆਰਥਣਾਂ ਨੂੰ ਨਿੱਜੀ ਕਾਲਜਾਂ ਦੀਆਂ ਮੋਟੀਆਂ ਫੀਸਾਂ ਭਰ ਕੇ ਦਾਖਲਾ ਲੈਣਾ ਪਵੇਗਾ, ਉੁਥੇ ਇਨ੍ਹਾਂ ਵਿਦਿਆਰਥਣਾਂ ਨੂੰ ਇਸ ਗੱਲ ਦਾ ਅਫਸੋਸ ਹੋਵੇਗਾ ਕਿ 12ਵੀਂ ਵਿਚ ਸਖਤ ਮਿਹਨਤ ਕਰਕੇ ਹਾਈ ਪੁਜੀਸ਼ਨ ਲੈਣ ਦੇ ਬਾਅਦ ਵੀ ਉਨ੍ਹਾਂ ਨੂੰ ਸਰਕਾਰ ਦੀ ਬੇਰੁਖੀ ਦਾ ਸ਼ਿਕਾਰ ਹੋਣਾ ਪਿਆ।
ਜਾਣਕਾਰੀ ਦੇ ਅਨੁਸਾਰ ਪੰਜਾਬ ਯੂਨੀਵਰਸਿਟੀ ਦੇ ਨਿਰਦੇਸ਼ਾਂ ਅਨੁਸਾਰ ਸੋਮਵਾਰ ਨੂੰ ਕਾਲਜ ਵਿਚ ਪਿੰ੍ਰਸੀਪਲ ਦੀ ਮਨਜ਼ੂਰੀ ਦੇ ਨਾਲ ਦਾਖਲਾ ਦੇਣ ਦੀ ਅੰਤਿਮ ਤਰੀਕ ਵੀ ਨਿਕਲ ਗਈ, ਜਿਸ ਕਾਰਨ ਦਾਖਲੇ ਦੇ ਇੰਤਜ਼ਾਰ ਵਿਚ ਵਿਦਿਆਰਥਣਾਂ ਦਾ ਅੰਤਿਮ ਮੌਕਾ ਵੀ ਹੱਥੋਂ ਨਿਕਲ ਗਿਆ। ਸਾਲ 2012-13 ਦੇ ਲਈ ਕਾਲਜ ਵਿਚ ਅੰਡਰ ਗਰੈਜੂਏਟ ਕਲਾਸਾਂ ਦੇ ਪਹਿਲੇ ਸਾਲ ਦੇ ਲਈ 4850 ਦੇ ਕਰੀਬ ਆਵੇਦਨ ਆਏ ਸਨ, ਜਿਸ 'ਚੋਂ ਕਾਲਜ ਵਿਚ ਉਪਲਬਧ 860 ਸੀਟਾਂ 'ਤੇ ਹੀ ਵਿਦਿਆਰਥਣਾਂ ਦਾ ਮੈਰਿਟ ਦੇ ਅਨੁਸਾਰ ਦਾਖਲਾ ਹੋ ਸਕਿਆ ਹੈ। ਇਸ ਲੜੀ ਵਿਚ ਬੀ. ਏ. ਪਹਿਲਾ ਸਾਲ ਵਿਚ ਦਾਖਲੇ ਦੇ ਲਈ ਕਾਲਜ ਨੂੰ 2750 ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਜਿਸ ਵਿਚੋਂ 540 ਵਿਦਿਆਰਥਣਾਂ ਨੂੰ ਹੀ ਦਾਖਲਾ ਮਿਲਿਆ। ਉੁਥੇ ਬੀ. ਸੀ. ਏ. ਵਿਚ 650 ਅਰਜ਼ੀਆਂ ਦੇਣ ਵਾਲੀਆਂ ਵਿਦਿਆਰਥਣਾਂ 'ਚੋਂ 610 ਨੂੰ ਅਤੇ ਬੀ. ਐੱਸ. ਸੀ. ਨਾਨ ਮੈਡੀਕਲ ਵਿਚ 160 ਸੀਟਾਂ 'ਤੇ ਅਰਜ਼ੀਆਂ ਕਰਨ ਵਾਲੀਆਂ 300 ਵਿਦਿਆਰਥਣਾਂ 'ਚੋਂ 180 ਵਿਦਿਆਰਥਣਾਂ ਨੂੰ ਉਲਟੇ ਪੈਰ ਬਿਨਾਂ ਦਾਖਲਾ ਵਾਪਸ ਮੁੜਨਾ ਪਿਆ।
ਕੀ ਕਹਿੰਦੇ ਹਨ ਪਿੰਰਸੀਪਲ
ਇਸ ਬਾਰੇ ਗੱਲ ਕਰਨ 'ਤੇ ਕਾਲਜ ਦੀ ਪਿੰ੍ਰਸੀਪਲ ਗੁਰਮਿੰਦਰ ਕੌਰ ਨੇ ਕਿਹਾ ਕਿ ਪਹਿਲੇ ਸਾਲ ਦੇ ਇਲਾਵਾ ਦੂਜੇ ਅਤੇ ਤੀਜੇ ਸਮੇਤ ਪੋਸਟ ਗਰੈਜੂਏਟ ਕਲਾਸਾਂ ਵਿਚ ਦਾਖਲਾ ਲੈਣ ਆਏ ਵਿਦਿਆਰਥੀ ਵੀ ਸੀਟਾਂ ਦੀ ਘਾਟ ਦੇ ਕਾਰਨ ਨਿਰਾਸ਼ ਹੋ ਕੇ ਮੁੜੇ। ਉਨ੍ਹਾਂ ਦੱਸਿਆ ਕਿ ਕਾਲਜ ਵਲੋਂ ਸਮੇਂ 'ਤੇ ਸੀਟਾਂ ਅਤੇ ਸਟਾਫ ਵਧਾਉੁਣ ਸਬੰਧੀ ਲਿਖਿਆ ਜਾਂਦਾ ਹੈ ਪਰ ਸਰਕਾਰ ਵਲੋਂ ਕੋਈ ਸੁੱਧ ਨਹੀਂ ਲਈ ਜਾਂਦੀ।
|
No comments:
Post a Comment