www.sabblok.blogspot.com
ਹਰਮੇਸ਼ਪਾਲ ਨੀਲੇਵਾਲਾ
ਜ਼ੀਰਾ, 18 ਅਗਸਤ
ਤਹਿਸੀਲ ਜ਼ੀਰਾ ਦੇ ਪਿੰਡ ਝੰਡਾ ਬੱਗਾ ਨਵਾਂ ਵਿਖੇ ਜ਼ਿਲ੍

ਹਾ ਫ਼ਿਰੋਜ਼ਪੁਰ ਦੇ ਨਾਰਕੌਟਿਕ ਸੈੱਲ ਨਾਲ ਸਬੰਧਤ ਪੁਲੀਸ ਮੁਲਾਜਮਾਂ ਤੇ ਉਨ੍ਹਾਂ ਨੂੰ ਸਮੈਕ ਦੀ ਝੂਠੀ ਇਤਲਾਹ ਦੇਣ ਵਾਲੇ ਪੁਲੀਸ ਲਾਈਨਜ਼ ਵਿੱਚ ਤਾਇਨਾਤ ਕਾਂਸਟੇਬਲ ਹਰਦੀਪ ਸਿੰਘ ਦੀ ਪਿੰਡ ਵਾਸੀਆਂ ਵੱਲੋਂ ਚੰਗੀ ਭੁਗਤ ਸਵਾਰੀ ਗਈ।
ਜਾਣਕਾਰੀ ਅਨੁਸਾਰ ਅੱਜ ਦੁਪਹਿਰ 12 ਵਜੇ ਦੇ ਕਰੀਬ ਨਾਰਕੋਟਿਕ ਸੈੱਲ ਫ਼ਿਰੋਜ਼ਪੁਰ ਦੀ ਪੁਲੀਸ ਪਾਰਟੀ ਜਿਸ ਦੀ ਅਗਵਾਈ ਏ.ਐਸ.ਆਈ ਮਲਕੀਤ ਸਿੰਘ ਕਰ ਰਹੇ ਸਨ, ਵੱਲੋਂ ਪਿੰਡ ਝੰਡਾ ਬੱਗਾ ਦੇ ਕਾਬਲ ਸਿੰਘ ਦੇ ਘਰ ਵਿੱਚ ਛਾਪਾ ਮਾਰਿਆ, ਜਿਸ ਵਿੱਚ 3 ਨਾਰਕੌਟਿਕ ਸੈੱਲ ਦੇ ਮੁਲਾਜ਼ਮਾਂ ਸਮੇਤ ਇਤਲਾਹ ਦੇਣ ਵਾਲਾ ਪੁਲੀਸ ਲਾਈਨਜ਼ ‘ਚ ਤਾਇਨਾਤ ਕਾਂਸਟੇਬਲ ਹਰਦੀਪ ਸਿੰਘ ਵੀ ਸ਼ਾਮਲ ਸੀ। ਪੁਲੀਸ ਮੁਲਾਜ਼ਮਾਂ ਨੇ ਘਰ ਵਿੱਚ ਵੜਦਿਆਂ ਹੀ ਕਿਹਾ ਕਿ ਤੁਹਾਡੇ ਘਰ ਸਮੈਕ ਹੈ। ਅਸੀਂ ਘਰ ਦੀ ਤਲਾਸ਼ੀ ਲੈਣੀ ਹੈ।
ਉਹ ਵੱਖ ਵੱਖ ਕਮਰਿਆਂ ਦੀ ਤਲਾਸ਼ੀ ਲੈਣ ਲੱਗੇ। ਇਸ ਦੀ ਖ਼ਬਰ ਪਿੰਡ ਵਿੱਚ ਪਹੁੰਚਦਿਆਂ ਹੀ ਪਿੰਡ ਦੇ ਸਰਪੰਚ ਨਿਰਮਲ ਸਿੰਘ ਤੇ ਹੋਰ ਕਾਫ਼ੀ ਪਤਵੰਤੇ ਇਕੱਠੇ ਹੋ ਗਏ। ਤਲਾਸ਼ੀ ਦੌਰਾਨ ਜਦ ਕਾਂਸਟੇਬਲ ਹਰਦੀਪ ਸਿੰਘ ਨੇ ਆਪਣੀ ਜੇਬ ਵਿੱਚੋਂ ਸਮੈਕ ਦੀਆਂ ਪੁੜੀਆਂ ਕੱਢ ਕੇ ਤੂੜੀ ਵਾਲੇ ਕਮਰੇ ਵਿੱਚ ਰੱਖ ਦਿੱਤੀਆਂ, ਜਿਸ ਨੂੰ ਘਰ ਵਿੱਚ ਹੀ ਮੌਜੂਦ ਕਾਬਲ ਸਿੰਘ ਦੇ ਭਤੀਜੇ ਮਨਜਿੰਦਰ ਸਿੰਘ ਪੁੱਤਰ ਬਲਜਿੰਦਰ ਸਿੰਘ ਨੇ ਵੇਖ ਲਿਆ ਤੇ ਉਸ ਨੇ ਫੌਰਨ ਰੌਲਾ ਪਾ ਦਿੱਤਾ ਤੇ ਹਰਦੀਪ ਸਿੰਘ ਨੂੰ ਲੋਕਾਂ ਨੇ ਫੜ੍ਹ ਲਿਆ। ਇਸ ਸਮੇਂ ਰੋਹ ਵਿੱਚ ਆਏ ਪਿੰਡ ਵਾਸੀਆਂ ਨੇ ਪੁਲੀਸ ਮੁਲਾਜ਼ਮਾਂ ਦੀ ਚੰਗੀ ਭੁਗਤ ਸਵਾਰੀ ਤੇ ਸਾਰਿਆਂ ਨੂੰ ਕਮਰੇ ਵਿੱਚ ਬੰਦ ਕਰ ਲਿਆ ਤੇ ਬਾਹਰ ਖੜ੍ਹੇ ਲੋਕਾਂ ਨੇ ਪੁਲੀਸ ਦੀ ਪ੍ਰਾਈਵੇਟ ਲਾਂਸਰ ਗੱਡੀ ਦੀ ਭੰਨ ਤੋੜ ਕੀਤੀ। ਸਰਪੰਚ ਨੇ ਇਸ ਘਟਨਾ ਦੀ ਸੂਚਨਾ ਮੱਖੂ ਥਾਣੇ ਕਰ ਦਿੱਤੀ, ਜਿਸ ‘ਤੇ ਫੌਰਨ ਹੀ ਮੱਖੂ ਥਾਣੇ ਦੇ ਐਸ.ਐਚ.ਓ ਗੁਰਪ੍ਰੀਤ ਸਿੰਘ ਆਪਣੀ ਪੁਲੀਸ ਪਾਰਟੀ ਸਮੇਤ ਪਹੁੰਚ ਗਏ ਤੇ ਕਬਜ਼ੇ ਵਿੱਚ ਲੈ ਪੁਲੀਸ ਮੁਲਾਜ਼ਮਾਂ ਨੂੰ ਲੋਕਾਂ ਤੋਂ ਆਜ਼ਾਦ ਕਰਵਾਇਆ।
ਇਸ ਮੌਕੇ ਕਾਂਸਟੇਬਲ ਹਰਦੀਪ ਸਿੰਘ ਨੇ ਲੋਕਾਂ ਦੀ ਹਾਜ਼ਰੀ ‘ਚ ਮੰਨਿਆ ਕਿ ਉਸ ਨੂੰ ਇਸ ਘਰ ਵਿੱਚ ਸਮੈਕ ਰੱਖਣ ਲਈ ਜ਼ੀਰਾ ਦੇ ਡਾ. ਕਮਲ ਨੇ ਭੇਜਿਆ ਸੀ ਤੇ ਇਹ ਸਮੈਕ ਅਮਨ ਵਾਸੀ ਦੌਲੇ ਵਾਲਾ ਪਾਸੋਂ ਖ਼ਰੀਦੀ ਹੈ। ਘਰ ਦੇ ਮਾਲਕ ਕਾਬਲ ਸਿੰਘ ਦੇ ਬੇਟੇ ਅਮਰਜੀਤ ਸਿੰਘ ਤੇ ਉਸ ਦੀ ਪਤਨੀ ਸਰਬਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਕਰੀਬ 4 ਮਹੀਨੇ ਪਹਿਲਾਂ ਕੋਰਟ ਮੈਰਿਜ ਕਰਵਾਈ ਸੀ ਤੇ ਸਾਡੀ ਮੈਰਿਜ ਤੋਂ ਸਰਬਜੀਤ ਕੌਰ ਦਾ ਪੇਕਾ ਪਰਿਵਾਰ ਤੇ ਜ਼ੀਰਾ ਦੇ ਰਹਿਣ ਵਾਲਾ ਡਾ. ਕਮਲ ਖਫ਼ਾ ਸਨ। ਉਨ੍ਹਾਂ ਦੇ ਕਹਿਣ ‘ਤੇ ਹੀ ਅੱਜ ਇਹ ਸਾਰਾ ਕੁਝ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਸਾਨੂੰ ਕਈ ਵਾਰ ਜਾਨੋਂ ਮਾਰਨ ਤੇ ਝੂਠੇ ਕੇਸਾਂ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਮੱਖੂ ਥਾਣੇ ਵਿੱਚ ਨਾਰਕੌਟਿਕ ਸੈੱਲ ਫ਼ਿਰੋਜ਼ਪੁਰ ਦੇ ਇੰਚਾਰਜ ਕੁਲਜਿੰਦਰ ਸਿੰਘ ਤੇ ਮੱਖੂ ਥਾਣੇ ਦੇ ਐਸ.ਐਚ.ਓ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਕਾਂਸਟੇਬਲ ਹਰਦੀਪ ਸਿੰਘ ਫ਼ਿਰੋਜ਼ਪੁਰ, ਜ਼ੀਰਾ ਦੇ ਰਹਿਣ ਵਾਲੇ ਡਾ. ਕਮਲ ਤੇ ਅਮਨ ਵਾਸੀ ਦੌਲੇ ਵਾਲਾ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਕਾਂਸਟੇਬਲ ਹਰਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਅਮਰਜੀਤ ਸਿੰਘ ਤੇ ਉਸ ਦੀ ਪਤਨੀ ਸਰਬਜੀਤ ਕੌਰ ਘਟਨਾ ਬਾਰੇ ਦੱਸਦੇ ਹੋਏ ਤੇ (ਸੱਜੇ)ਲੋਕਾਂ ਵੱਲੋਂ ਤੋੜੀ ਗਈ ਕਾਰ
No comments:
Post a Comment