www.sabblok.blogspot.com
ਆਪਣਾ ਪੰਜਾਬ ਤੋਂ ਧੰਨਵਾਦ ਸਹਿਤ
19 ਅਗਸਤ (PMI News):-ਸਰਕਾਰੀ ਕੋਟੇ ਤੋਂ ਜ਼ਿਆਦਾ ਬਿਜਲੀ ਲੈਣ ਵਾਲੇ ਰਾਜਾਂ 'ਤੇ ਜੁਰਮਾਨਾ ਲਗਾਉਣ ਦੇ ਨਾਲ ਨਾਲ ਰਾਜਾਂ ਦੇ ਮੁੱਖ ਸਕੱਤਰਾਂ ਨੂੰ ਸਜਾ ਦੇਣ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਪਿਛਲੇ ਮਹੀਨੇ ਬਿਜਲੀ ਸਪਲਾਈ ਲਾਈਨਾ ਦੇ ਠੱਪ ਹੋਣ ਦੇ ਕਾਰਨ ਦੇਸ਼ ਦੀ ਅੱਧੀ ਆਬਾਦੀ ਨੂੰ ਗੰਭੀਰ ਬਿਜਲੀ ਸੰਕਟ ਦਾ ਸਾਹਮਣਾ ਕਰਨ ਪਿਆ ਸੀ। ਇਸਦਾ ਮੁੱਖ ਕਾਰਨ ਕੁੱਝ ਰਾਜਾਂ ਦੁਆਰਾ ਕੋਟੇ ਤੋਂ ਜ਼ਿਆਦਾ ਬਿਜਲੀ ਲੈਣਾ ਦੱਸਿਆ ਗਿਆ। ਇਕ ਟੀਵੀ ਚੈਨਲ ਨੂੰ ਦਿੱਤੀ ਗਈ ਜਾਣਕਾਰੀ ਵਿਚ ਬਿਜਲੀ ਮੰਤਰੀ ਵੀਰਅੱਪਾ ਮੋਇਲੀ ਨੇ ਕਿਹਾ ਕਿ ਸਰਕਾਰ ਹੁਣ ਇਹੋ ਜਿਹੇ ਪ੍ਰਬੰਧ 'ਤੇ ਵੀ ਵਿਚਾਰ ਕਰ ਰਹੀ ਹੈ, ਜਿਸਦੇ ਅਨੁਸਾਰ ਬਿਜਲੀ ਲੈਣ ਵਾਲੇ ਸੂਬਿਆਂ ਦੇ ਅਧਿਕਾਰੀਆਂ ਅਤੇ ਮੁੱਖ ਸਕੱਤਰਾਂ ਨੂੰ ਸਜਾ ਹੋ ਸਕੇ
No comments:
Post a Comment