ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ, ਪੰਜਾਬ
www.sabblok.blogspot.com
(ਬਾਨੀ ਕਨਵੀਨਰ ਸ਼੍ਰੀ ਗੁਰਸ਼ਰਨ ਸਿੰਘ)
ਕੋ-ਕਨਵੀਨਰ : ਡਾ. ਪਰਮਿੰਦਰ (95010-25030), ਪ੍ਰੋ. ਏ.ਕੇ. ਮਲੇਰੀ (98557-00310), ਯਸ਼ਪਾਲ (98145-35005)
ਪ੍ਰਤੀ :
ਸੰਪਾਦਕ ਸਾਹਿਬਾਨ
ਵਿਸ਼ਾ : ਪ੍ਰੈਸ ਕਵਰੇਜ਼ ਸਬੰਧੀ ਅਪੀਲ
ਸਤਿਕਾਰਤ ਜੀਓ,
ਮੁਲਕ ਭਰ ਅੰਦਰ ਮੁਢਲੇ ਮਨੁੱਖੀ ਅਧਿਕਾਰਾਂ ਉਪਰ ਹੋ ਰਹੇ ਚੌਤਰਫ਼ੇ ਵਾਰ, ਬੀਜਾਪੁਰ ਕਾਂਡ ਵਾਂਗ ਬੱਚਿਆਂ, ਔਰਤਾਂ, ਨਿਹੱਥੇ ਨਿਰਦੋਸ਼ ਲੋਕਾਂ ਦੀਆਂ ਬੇਰਹਿਮੀ ਨਾਲ ਸਮੂਹਿਕ ਹੱਤਿਆਵਾਂ, ਜਮਹੂਰੀ, ਸਾਹਿਤਕ, ਸੱਭਿਆਚਾਰਕ, ਬੁੱਧੀਜੀਵੀ ਅਤੇ ਪੱਤਰਕਾਰ ਭਾਈਚਾਰੇ ਉਪਰ ਮੜ•ੀਆਂ ਜਾ ਰਹੀਆਂ ਰਾਜਕੀ ਰੋਕਾਂ ਸਾਡੇ ਗੰਭੀਰ ਸਰੋਕਾਰ ਅਤੇ ਵਿਚਾਰ-ਚਰਚਾ ਲਈ ਧਿਆਨ ਮੰਗਦੀਆਂ ਹਨ।
ਇਨ•ਾਂ ਭਖਦੇ ਸੁਆਲਾਂ ਨੂੰ ਮੁਖ਼ਾਤਬ ਹੋਣ ਲਈ ਅਸੀਂ ਸੂਬਾਈ ਪੱਧਰੀ ਜਮਹੂਰੀ ਕਨਵੈਨਸ਼ਨ ਦਾ ਆਯੋਜਨ ਕਰ ਰਹੇ ਹਾਂ।
ਆਪ ਜੀ ਨੂੰ ਇਸਦੀ ਕਵਰੇਜ਼ ਲਈ ਸਿਨੈਮਰ ਬੇਨਤੀ ਕਰਦੇ ਹਾਂ।
ਸੰਬੋਧਨ ਕਰਤਾ ਮੁਲਕ ਦੇ ਨਾਮਵਰ ਬੁੱਧੀਜੀਵੀ
1. ਡਾ. ਬੀ.ਡੀ. ਸ਼ਰਮਾ
2. ਹਿਮਾਂਸ਼ੂ ਕੁਮਾਰ
ਸਮਾਂ : 4 ਅਗਸਤ, ਦਿਨ ਸ਼ਨੀਵਾਰ, 12 ਵਜੇ
ਸਥਾਨ : ਦੇਸ਼ ਭਗਤ ਯਾਦਗਾਰ ਹਾਲ, ਜਲੰਧਰ
ਅਪੀਲ ਕਰਤਾ :
ਡਾ. ਪਰਮਿੰਦਰ ਸਿੰਘ
No comments:
Post a Comment