ਭਾਮੀਆਂ ਕਲਾਂ 21 ਅਗਸਤ (PMI News):--ਥਾਣਾ ਜਮਾਲਪੁਰ ਅਧੀਨ ਆਉਂਦੇ ਇਲਾਕੇ ਗੋਬਿੰਦ ਨਗਰ 'ਚ ਉਸ ਸਮੇਂ ਹਫੜਾ-ਦਫੜੀ ਪੈਦਾ ਹੋ ਗਈ ਜਦੋਂ ਇਕ ਘਰ 'ਚ ਰੰਗਰਲੀਆਂ ਮਨਾ ਰਹੇ ਤਿੰਨ ਲੜਕਿਆਂ ਤੇ ਦੋ ਲੜਕੀਆਂ ਨੂੰ ਮੁਹੱਲਾ ਨਿਵਾਸੀਆਂ ਨੇ ਬਾਹਰੋਂ ਤਾਲਾ ਲਗਾ ਕੇ ਥਾਣਾ ਪੁਲਸ ਨੂੰ ਸੂਚਿਤ ਕਰ ਦਿੱਤਾ। ਮੌਕੇ 'ਤੇ ਪਹੁੰਚੀ ਪੁਲਸ ਉਕਤ ਲੜਕੇ-ਲੜਕੀਆਂ ਨੂੰ ਕਾਬੂ ਕਰਕੇ ਥਾਣੇ ਲੈ ਗਈ। ਘਟਨਾ ਸਥਾਨ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਭਾਜਪਾ ਕਿਸਾਨ ਮੋਰਚਾ ਮੰਡਲ ਦੇ ਸੈਕਟਰੀ ਹਰਦੀਪ ਸਿੰਘ, ਗੁਰਦੁਆਰੇ ਦੇ ਪ੍ਰ੍ਰਧਾਨ ਜਗੀਰ ਸਿੰਘ, ਬੰਟੀ, ਸ਼ੀਲੂ ਚੱਢਾ, ਰਾਮਪਾਲ, ਡਾਕਟਰ ਰਾਕੇਸ਼ ਅਤੇ ਹੋਰ ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਉਕਤ ਮਕਾਨ 'ਚ ਇਕ ਲੜਕਾ ਕਿਰਾਏ 'ਤੇ ਰਹਿੰਦਾ ਹੈ, ਜੋ ਕਿ ਆਟੋ ਚਲਾਉਂਦਾ ਹੈ, ਉਹ ਅਕਸਰ ਮੌਕਾ ਮਿਲਣ 'ਤੇ ਆਪਣੇ ਦੋਸਤਾਂ ਨਾਲ ਮਿਲ ਕੇ ਘਰ 'ਚ ਲੜਕੀਆਂ ਲਿਆ ਕੇ ਰੰਗਰਲੀਆਂ ਮਨਾਉਂਦਾ ਰਹਿੰਦਾ ਹੈ। ਇਸੇ ਤਰ੍ਹਾਂ ਬੀਤੀ ਰਾਤ ਵੀ ਉਕਤ ਲੜਕਾ ਆਪਣੇ ਦੋਸਤਾਂ ਨਾਲ ਮਿਲ ਕੇ ਲੜਕੀਆਂ ਲਿਆਇਆ ਅਤੇ ਸਾਰੀ ਰਾਤ ਹੀ ਆਟੋ ਆਉਂਦਾ-ਜਾਂਦਾ ਰਿਹਾ, ਜਿਸ ਕਾਰਨ ਦੁਖੀ ਹੋਏ ਮੁਹੱਲਾ ਨਿਵਾਸੀਆਂ ਨੇ ਜਦੋਂ ਸ਼ੱਕ ਪੈਣ 'ਤੇ ਦਰਵਾਜ਼ਾ ਖੁਲ੍ਹਵਾਇਆ ਤਾਂ ਅੰਦਰ ਚਾਰ ਲੜਕੇ ਅਤੇ ਦੋ ਲੜਕੀਆਂ ਇਤਰਾਜ਼ਯੋਗ ਸਥਿਤੀ 'ਚ ਸਨ, ਜਿਨ੍ਹਾਂ 'ਚੋਂ ਇਕ ਲੜਕਾ ਮੌਕਾ ਪਾ ਕੇ ਭੱਜਣ 'ਚ ਕਾਮਯਾਬ ਰਿਹਾ। ਉਨ੍ਹਾਂ ਦੱਸਿਆ ਕਿ ਅਸੀਂ ਤੁਰੰਤ ਥਾਣਾ ਪੁਲਸ ਨੂੰ ਸੂਚਿਤ ਕੀਤਾ। ਓਧਰ ਮੌਕੇ 'ਤੇ ਪਹੁੰਚੀ ਥਾਣਾ ਪੁਲਸ ਨੇ ਉਕਤ ਦੋਸ਼ੀਆਂ ਨੂੰ ਥਾਣੇ ਲਿਜਾ ਕੇ ਅਵਾਰਾਗਰਦੀ ਦਾ ਮੁਕੱਦਮਾ ਦਰਜ ਕਰ ਦਿੱਤਾ। ਤਫਤੀਸ਼ੀ ਅਧਿਕਾਰੀ ਨੇ ਦੱਸਿਆ ਕਿ ਉਕਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਜੇਲ ਭੇਜ ਦਿੱਤਾ ਗਿਆ ਹੈ।
|
No comments:
Post a Comment