jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 27 August 2012

ਸਰਬੱਤ ਦਾ ਭਲਾ ਸੰਸਥਾ ਦੁਬਈ ਵਲੋਂ ਵਿਦੇਸ਼ 'ਚ ਜੰਮੇ-ਪਲੇ ਪੰਜਾਬੀ ਮੂਲ ਦੇ ਬੱਚਿਆਂ ਅਤੇ ਨੌਜਵਾਨਾਂ ਲਈ ਗਰਮੀਆਂ ਦੀਆਂ ਛੁੱਟੀਆਂ ਵਿੱਚ ਸਮਰ ਕੈਂਪ ਅਯੋਜਿਤ

www.sabblok.blogspot.com
ਗੁਰਭੇਜ ਸਿੰਘ ਚੌਹਾਨ
ਦੁਬਈ  26 ਅਗਸਤ  
ਸਰਬੱਤ ਦਾ ਭਲਾ ਸੰਸਥਾ ਦੁਬਈ ਦੇ ਮਿਓਜਿਕ ਵਿੰਗ ਵਲੋਂ ਵਿਦੇਸ਼ 'ਚ ਜੰਮੇ-ਪਲੇ ਪੰਜਾਬੀ ਮੂਲ ਦੇ ਬੱਚਿਆਂ ਅਤੇ ਨੌਜਵਾਨਾਂ ਲਈ ਗਰਮੀਆਂ ਦੀਆਂ ਛੁੱਟੀਆਂ ਵਿੱਚ ਸਮਰ ਕੈਂਪ ਅਯੋਜਿਤ ਕੀਤਾ ਗਿਆ, ਜੋ ਕਿ ਆਪਣੀ ਵਿਲੱਖਣ ਛਾਪ ਛੱਡਦਾ ਹੋਇਆ ਸਮਾਪਤ ਹੋ ਗਿਆ । ਇਹ ਸਮਰ ਕੈਂਪ ਸੰਸਥਾ ਨੇ ਦੋ ਮਹੀਨੇ ਚਲਾਇਆ, ਇਸ ਸਮਰ ਕੈਂਪ ਵਿਚ ਆਪਣੇ ਵਿਰਸੇ ਅਤੇ ਪੰਜਾਬੀ ਮਾਂ ਬੋਲੀ, ਸਿੱਖ ਪੰਥ ਦੀ ਵਿਲੱਖਣ ਹੋਂਦ ਅਤੇ ਨਿਆਰਾਪਨ, ਗੁਰਬਾਣੀ, ਸਿੱਖ ਇਤਿਹਾਸ, ਪੰਜਾਬੀ ਸਭਿਆਚਾਰ ਤੋਂ ਜਾਣੂ ਕਰਵਾਇਆ ਗਿਆ । ਇਸ ਕੈਂਪ ਵਿੱਚ ਬੱਚਿਆਂ ਅਤੇ ਨੌਜਵਾਨਾਂ ਨੇ ਦਸਤਾਰ ਸਜਾਉਣ ਦੀ ਟ੍ਰੇਨਿੰਗ ਬਹੁਤ ਹੀ ਦਿਲਚਸਪੀ ਨਾਲ ਲਈ ।
ਸੰਸਥਾ ਦੇ ਸਪੋਰਟਸ ਵਿੰਗ ਨੇ ਪਹਿਲੀ ਵਾਰ ਇਕ ਨਿਵੇਕਲੀ ਮਿਸਾਲ ਦੇ ਰਾਹੀ ਬੱਚਿਆਂ ਅਤੇ ਪਰਿਵਾਰਾਂ ਲਈ ਖੇਡਾਂ ਦਾ ਇੰਤਜਾਮ ਵੀ ਕੀਤਾ, ਜਿਸ ਵਿਚ ਬੱਚਿਆਂ ਅਤੇ ਨੌਜਵਾਨਾਂ ਨੇ ਖੇਡਾਂ ਵਿਚ ਵੀ ਬਹੁਤ ਰੁਚੀ ਦਿਖਾਈ ਅਤੇ ਖੇਡਾਂ ਵਿਚ ਵਧ ਚੜ ਕੇ ਹਿੱਸਾ ਲਿਆ । ਜਿਸ ਵਿਚ  ਬੱਚਿਆਂ ਦੇ ਮਾਤਾ-ਪਿਤਾ ਨੇ ਵੀ ਖੇਡਾਂ ਵਿਚ ਆਪਣਾ ਯੋਗਦਾਨ ਦਿੱਤਾ, ਜੋ ਕੀ ਆਪਣੇ ਵਿਰਸੇ ਦੀ ਜਾਣਕਾਰੀ ਦਿੰਦੀਆਂ ਸਨ, ਜਿਵੇਂ ਰੱਸਾਕਸ਼ੀ, ਗਤਕਾ, ਖੋ-ਖੋ, ਹਾਕੀ, ਫੁੱਟਬਾਲ, ਮਾਤਾ-ਪਿਤਾ ਦੀਆਂ ਦੌੜਾਂ ਵੀ ਕਰਵਾਈਆਂ, ਤਾਂ ਕਿ ਉਹ ਵੀ ਆਪਣੇ ਆਪ ਨੂੰ ਸਰੀਰ ਪਖੋਂ ਤੰਦਰੁਸਤ ਰੱਖਣ ਸਕਣ । ਇਨਾ ਮੁਕਾਬਲਿਆਂ ਵਿਚ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਇਨਾਮ ਵੰਡ ਸਮਾਰੋਹ ਵਿਚ ਇਨਾਮ ਵੀ ਤਕਸੀਮ ਕੀਤੇ ਜਾਣਗੇ ।। ਇਸ ਕੈਂਪ ਦੀ ਵਿਸ਼ੇਸਤਾ ਇਹ ਸੀ ਕੀ ਵਿਦੇਸ਼ ਵਿਚ ਵੀ ਰਹਿ ਰਹੇ ਛੋਟੇ ਬੱਚਿਆਂ ਨੂੰ ਮਨੋਰੰਜਨ ਦੇ ਸਾਧਨਾ ਦੁਆਰਾ ਧਰਮ ਤੇ ਵਿਰਸੇ ਨਾਲ ਵੱਧ ਤੋਂ ਵੱਧ ਜੋੜਨ ਦੀ ਕੋਸਿਸ ਕੀਤੀ ਜਾਵੇ, ਤਾਂ ਜੋ ਸਾਡੇ ਆਉਣ ਵਾਲੇ ਭਵਿੱਖ ਦੇ ਸਟਾਰ ਇਨਾ ਵਿਚੋ ਪੈਦਾ ਹੋ ਸਕਣ । ਇਹ ਕੈਂਪ ਬਹੁਤ ਵਧੀਆ ਸਫਲ ਹੋਣ ਕਰਕੇ ਅਤੇ ਪਰਿਵਾਰਾਂ ਦਾ ਬਹੁਤ ਜਿਆਦਾ ਸਮਰਥਨ ਮਿਲਣ ਕਰਕੇ , ਸੰਸਥਾ ਦੇ ਪ੍ਰਬੰਧਕਾਂ ਨੇ ਇਹ ਟੀਚਾ ਲਿਆ ਕੀ ਇਸ ਤਰ•ਾਂ ਦੇ ਕੈਂਪ ਹੋਰ ਵੀ ਰੇਗੂਲਰ ਅੰਤਰਾਲ ਵਿਚ ਅਯੋਜਿਤ ਕੀਤੇ ਜਾਣਗੇ। ।


ਇਸ ਸਮਰ ਕੈਂਪ ਨੂੰ ਸਫਲ ਕਰਨ ਲਈ ਸੰਸਥਾ ਦੇ ਮਿਉਜਿਕ ਵਿੰਗ ਦੇ ਮੁਖੀ ਗੁਰਦੇਵ ਸਿੰਘ ਅਤੇ ਸਪੋਰਟਸ ਵਿੰਗ ਦੇ ਮੁਖੀ ਜਗਰੂਪ ਸਿੰਘ, ਕਮਾਂਡ ਸੈਂਟਰ ਅਤੇ ਐਗਜੇਕਟੀਵ ਕਮੇਟੀ ਦੇ ਮੈਂਬਰ ਬਲਜਿੰਦਰ ਸਿੰਘ (ਹਾਕੀ ਖਿਡਾਰੀ) , ਰਣਦੀਪ ਸਿੰਘ, ਰਮਿੰਦਰ ਸਿੰਘ, ਜਤਿੰਦਰ ਸਿੰਘ, ਮਲਕੀਤ ਸਿੰਘ, ਹਰਪਾਲ ਸਿੰਘ, ਡਾ. ਜੈਦੀਪ ਸਿੰਘ ਅਤੇ ਤੇਜਿੰਦਰ ਕੌਰ ਦੀ ਸਮੂਹ ਤਿਆਰੀ ਦੇ ਨਾਲ ਸਫਲ ਅਯੋਯਨ ਹੋਇਆ ।

No comments: