jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 13 August 2012

ਵਪਾਰੀਆਂ ਨੇ ਰੋਕੀਆਂ ਟਰੇਨਾਂ

www.sabblok.blogspot.com

ਆਪਣਾ ਪੰਜਾਬ ਤੋਂ ਧੰਨਵਾਦ ਸਹਿਤ 

ਪਟਿਆਲਾ, 12 ਅਗਸਤ (PMI News):--ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਪ੍ਰਸ਼ਾਸਨ ਵਲੋਂ ਸ਼ਾਹੀ ਸ਼ਹਿਰ ਪਟਿਆਲਾ ਦੀਆਂ ਹਜ਼ਾਰਾਂ ਦੁਕਾਨਾਂ ਨੂੰ ਸੀਲ ਕਰਨ ਸੰਬੰਧੀ ਸ਼ੁਰੂ ਕੀਤੀ ਗਈ ਕਾਰਵਾਈ ਦੇ ਵਿਰੋਧ ਵਿਚ ਐਤਵਾਰ ਨੂੰ ਪਟਿਆਲਾ ਦੇ ਵਪਾਰੀਆਂ ਨੇ ਟਰੇਨਾਂ ਰੋਕ ਕੇ ਆਪਣੇ ਵਿਰੋਧ ਦਾ ਇਜ਼ਹਾਰ ਕੀਤਾ। ਪਟਿਆਲਾ ਵਪਾਰ ਬਚਾਓ ਸੰਘਰਸ਼ ਕਮੇਟੀ ਵਲੋਂ ਟਰੇਨਾਂ ਰੋਕਣ ਸੰਬੰਧੀ ਦਿੱਤੇ ਗਏ ਸੱਦੇ ਦੇ ਤਹਿਤ ਵਪਾਰੀ ਸਵੇਰੇ 7 ਵਜੇ ਰੇਲਵੇ ਸਟੇਸ਼ਨ ਪਟਿਆਲਾ 'ਤੇ ਪਹੁੰਚ ਗਏ ਤੇ ਉੁਨ੍ਹਾਂ ਸਵੇਰੇ ਸਾਢੇ 7 ਵਜੇ ਗੰਗਾਨਗਰ ਪਸੇਂਜਰ ਟਰੇਨ ਰੋਕੀ ਅਤੇ ਉਸ ਤੋਂ ਬਾਅਦ ਬਠਿੰਡਾ-ਦਿੱਲੀ ਇੰਟਰ ਸਿਟੀ ਰੋਕੀਆਂ। ਸੰਘਰਸ਼ ਕਮੇਟੀ ਦੇ ਪ੍ਰਧਾਨ ਰਾਕੇਸ਼ ਗੁਪਤਾ, ਸੀਨੀਅਰ ਵਪਾਰੀ ਆਗੂ ਨਿਰਮਲ ਦਾਸ ਮਲਹੋਤਰਾ, ਰਾਕੇਸ਼ ਮੰਗਲਾ, ਐੱਸ. ਪੀ. ਗੋਇਲ, ਨਰੇਸ਼ ਗੋਇਲ, ਸੰਜੇ ਸਿੰਗਲਾ, ਕੁੰਦਨ ਗੋਗੀਆ, ਬਲਬੀਰ ਸਿੰਘ, ਭਗਵਾਨ ਦਾਸ ਚਾਵਲਾ, ਵਿਜੈ ਕੁਮਾਰ ਕੂਕਾ, ਸੁਭਾਸ਼ ਜੈਨ, ਸਤ ਪ੍ਰਕਾਸ਼ ਗੋਇਲ ਦੀ ਅਗਵਾਈ ਹੇਠ ਹਜ਼ਾਰਾਂ ਵਪਾਰੀ ਰੇਲਵੇ ਸਟੇਸ਼ਨ 'ਤੇ ਪਹੁੰਚੇ ਅਤੇ ਸਰਕਾਰ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ। ਵਪਾਰੀ ਟਰੇਨ ਦੇ ਉਪਰ ਚੜ੍ਹ ਗਏ ਅਤੇ ਰੇਲਵੇ ਪਟੜੀ ਦੇ ਅੱਗੇ ਲੇਟ ਗਏ। ਵਪਾਰੀਆਂ ਨੇ ਲਗਭਗ 1 ਘੰਟੇ ਤੋਂ ਵੱਧ ਸਮੇਂ ਤੱਕ ਟਰੇਨਾਂ ਰੋਕ ਕੇ ਰੱਖੀਆਂ, ਜਿਸ ਤੋਂ ਬਾਅਦ ਐੱਸ. ਡੀ. ਪਟਿਆਲਾ ਗੁਰਪਾਲ ਸਿੰਘ ਚਹਿਲ ਮੌਕੇ 'ਤੇ ਪਹੁੰਚੇ ਅਤੇ ਉੁਨ੍ਹਾਂ ਵਪਾਰੀਆਂ ਨੂੰ ਪਟੜੀਆਂ ਤੋਂ ਉਤਰਨ ਦੀ ਅਪੀਲ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਵਪਾਰੀਆਂ ਦੀਆਂ ਮੰਗਾਂ ਸਬੰਧੀ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ ਤੇ ਜਲਦੀ ਹੀ ਉੁਨ੍ਹਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਕਰਵਾ ਦਿੱਤੀ ਜਾਵੇਗੀ, ਜਿਸ ਤੋਂ ਬਾਅਦ ਵਪਾਰੀ ਰੇਲਵੇ ਸਟੇਸ਼ਨ ਤੋਂ ਬਾਹਰ ਆਏ। ਵਪਾਰੀ ਆਗੂ ਰਾਕੇਸ਼ ਗੁਪਤਾ ਅਤੇ ਨਿਰਮਲ ਦਾਸ ਮਲਹੋਤਰਾ ਨੇ ਕਿਹਾ ਕਿ ਪਿਛਲੇ 7 ਦਿਨਾਂ ਤੋਂ ਵਪਾਰੀਆਂ ਦੇ ਘਰ ਸੀਲਿੰਗ ਦੇ ਖੌਫ ਕਾਰਨ ਰੋਟੀ ਨਹੀਂ ਪੱਕ ਰਹੀ, ਜਦੋਂਕਿ ਮੁੱਖ ਮੰਤਰੀ ਅਤੇ ਉੁਪ ਮੁੱਖ ਮੰਤਰੀ ਵਿਦੇਸ਼ਾਂ ਵਿਚ ਮੌਜਾਂ ਕਰ ਰਹੇ ਹਨ। ਉੁਨ੍ਹਾਂ ਕਿਹਾ ਕਿ ਸਰਕਾਰ ਪਟਿਆਲਾ ਦੇ 20 ਹਜ਼ਾਰ ਵਪਾਰੀਆਂ ਨੂੰ ਉਜੜਨ ਤੋਂ ਬਚਾਵੇ। ਉੁਨ੍ਹਾਂ ਕਿਹਾ ਕਿ ਫਿਲਹਾਲ ਇਹ ਮਾਮਲਾ ਪਟਿਆਲਾ ਤੱਕ ਸੀਮਤ ਹੈ ਜੇਕਰ ਸਰਕਾਰ ਨਾ ਜਾਗੀ ਤਾਂ ਸੀਲਿੰਗ ਦਾ ਦੈਂਤ ਸਮੁੱਚੇ ਪੰਜਾਬ ਨੂੰ ਆਪਣੀ ਜਕੜ ਵਿਚ ਲੈ ਲਵੇਗਾ, ਜਿਸ ਤੋਂ ਬਾਅਦ ਪੰਜਾਬ ਸਰਕਾਰ ਲਈ ਸਥਿਤੀ ਸੰਭਾਲਣੀ ਔਖੀ ਹੋ ਜਾਵੇਗੀ। 

ਆਜ਼ਾਦੀ ਦਿਹਾੜੇ ਕਾਰਨ ਪ੍ਰਸ਼ਾਸਨ ਗਹਿਰੀ ਚਿੰਤਾ 'ਚ : ਪਟਿਆਲਾ, (ਰਾਜੇਸ਼)-ਪੰਜਾਬ ਸਰਕਾਰ ਵਲੋਂ ਸੂਬਾ ਪੱਧਰੀ ਆਜ਼ਾਦੀ ਦਿਵਸ ਪਟਿਆਲਾ ਵਿਖੇ ਮਨਾਇਆ ਜਾ ਰਿਹਾ ਹੈ, ਜਿਸ ਕਾਰਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 14 ਅਗਸਤ ਨੂੰ ਪਟਿਆਲਾ ਪਹੁੰਚ ਜਾਣਗੇ। ਸੀਲਿੰਗ ਕਾਰਨ ਪਟਿਆਲਾ ਦੇ ਵਪਾਰੀ ਭੜਕੇ ਹੋਏ ਹਨ, ਜਿਸ ਕਾਰਨ ਉਹ ਆਪਣਾ ਵਿਰੋਧ ਦਰਜ ਕਰਵਾਉੁਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਵਪਾਰੀਆਂ ਨੇ ਐਲਾਨ ਕੀਤਾ ਹੈ ਕਿ ਜੇਕਰ ਸਰਕਾਰ ਨੇ 14 ਅਗਸਤ ਤੱਕ ਇਸ ਮਸਲੇ ਦਾ ਹੱਲ ਨਾ ਕੱਢਿਆ ਤਾਂ ਉਹ 15 ਅਗਸਤ ਨੂੰ ਮੁੱਖ ਮੰਤਰੀ ਨੂੰ ਆਜ਼ਾਦੀ ਦਿਵਸ ਸਮਾਰੋਹ ਤੱਕ ਪਹੁੰਚਣ ਨਹੀਂ ਦੇਣਗੇ ਅਤੇ ਮੁੱਖ ਮੰਤਰੀ ਦੇ ਕਾਫਲੇ ਥੱਲੇ ਆ ਕੇ ਆਪਣੀਆਂ ਜਾਨਾਂ ਦੇ ਦੇਣਗੇ। ਇਸ ਤੋਂ ਇਲਾਵਾ ਵਪਾਰੀਆਂ ਨੇ ਇਹ ਯੋਜਨਾ ਵੀ ਬਣਾਈ ਹੈ ਕਿ ਸਮਾਰੋਹ ਦੇਖਣ ਦੇ ਬਹਾਨੇ ਵਪਾਰੀ ਸਮਾਰੋਹ ਸਥਾਨ 'ਤੇ ਜਾਣਗੇ ਤੇ ਜਦੋਂ ਮੁੱਖ ਮੰਤਰੀ ਆਪਣਾ ਭਾਸ਼ਣ ਦੇਣਾ ਸ਼ੁਰੂ ਕਰਨਗੇ ਤਾਂ ਉਸ ਸਮੇਂ ਮੁੱਖ ਮੰਤਰੀ ਨੂੰ ਕਾਲੀਆਂ ਝੰਡੀਆਂ ਦਿਖਾਉੁਣ ਦੇ ਨਾਲ-ਨਾਲ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਨਗੇ। ਇਸ ਤੋਂ ਇਲਾਵਾ ਵਪਾਰੀਆਂ ਨੇ ਇਹ ਯੋਜਨਾ ਵੀ ਬਣਾਈ ਹੈ ਕਿ 15 ਅਗਸਤ ਨੂੰ ਮੁੱਖ ਮੰਤਰੀ ਸਵੇਰੇ 7 ਵਜੇ ਜਦੋਂ ਆਪਣੇ ਕਾਫਲੇ ਰਾਹੀਂ ਝੰਡਾ ਚੜ੍ਹਾਉਣ ਲਈ ਸਰਕਟ ਹਾਊਸ ਤੋਂ ਵਾਈ. ਪੀ. ਐੱਸ. ਗਰਾਉੂਂਡ ਲਈ ਰਵਾਨਾ ਹੋਣਗੇ ਤਾਂ ਰਸਤੇ ਵਿਚ ਵਪਾਰੀ ਆਪਣੇ ਪਰਿਵਾਰਾਂ ਸਮੇਤ ਸੜਕਾਂ 'ਤੇ ਲੇਟ ਕੇ ਮੁੱਖ ਮੰਤਰੀ ਦਾ ਵਿਰੋਧ ਕਰਨਗੇ। ਇਸ ਤੋਂ ਇਲਾਵਾ 14 ਅਗਸਤ ਨੂੰ ਵੀ ਵਪਾਰੀ ਸਰਕਟ ਹਾਊਸ ਦੇ ਕੋਲ ਆ ਕੇ ਮੁੱਖ ਮੰਤਰੀ ਦਾ ਵਿਰੋਧ ਕਰ ਸਕਦੇ ਹਨ, ਜਿਸ ਕਾਰਨ ਪਟਿਆਲਾ ਪ੍ਰਸ਼ਾਸ਼ਨ ਅਤੇ ਪੁਲਸ ਦੀਆਂ ਚਿੰਤਾਵਾਂ ਵੱਧ ਗਈਆਂ ਹਨ। ਜ਼ਿਲਾ ਪ੍ਰਸ਼ਾਸਨ ਅਤੇ ਖਾਸ ਕਰਕੇ ਡਿਪਟੀ ਕਮਿਸ਼ਨਰ ਵਲੋਂ ਵਪਾਰੀਆਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਪਟਿਆਲਾ ਦੇ ਵਪਾਰੀ ਜ਼ਿਲਾ ਪ੍ਰਸ਼ਾਸਨ ਦੇ ਰਵੱਈਏ ਤੋਂ ਬੇਹੱਦ ਦੁਖੀ ਹਨ।

No comments: