www.sabblok.blogspot.com
ਪ੍ਰੋ. ਪਾਲੀ ਭੁਪਿੰਦਰ ਦਾ ਨਾਟਕ 'ਰੌਂਗ ਨੰਬਰ' 25 ਨੂੰ
ਜਲੰਧਰ, 21 ਅਗਸਤ: ਭਾਈ ਸੰਤੋਖ ਸਿੰਘ 'ਕਿਰਤੀ' ਅਤੇ ਸ਼ਹੀਦ ਭਗਤ ਸਿੰਘ ਨੂੰ ਸਮਰਪਤ ਨੌਜਵਾਨ ਸਿਖਿਆਰਥੀ ਚੇਤਨਾ ਕੈਂਪ 25-26 ਅਗਸਤ ਨੂੰ ਸਥਾਨਕ ਦੇਸ਼ ਭਗਤ ਯਾਦਗਾਰ ਹਾਲ 'ਚ ਆਯੋਜਿਤ ਕੀਤਾ ਜਾ ਰਿਹਾ ਹੈ।ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਮੁਹਿੰਮ ਕਮੇਟੀ ਦੇ ਕੋ-ਕਨਵੀਨਰ ਗੁਰਮੀਤ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਦੇਸ਼ ਭਗਤ ਯਾਦਗਾਰ ਕਮੇਟੀ, ਪੰਜਾਬ ਦੀ ਜੁਆਨੀ ਨੂੰ ਆਪਣੇ ਅਮੀਰ ਇਤਿਹਾਸ ਅਤੇ ਸੰਗਰਾਮੀ ਵਿਰਸੇ ਨਾਲ ਜੋੜਨ ਅਤੇ ਖੂਬਸੂਰਤ ਸਮਾਜ ਦੀ ਸਿਰਜਣਾ ਲਈ ਅੱਗੇ ਆਉਣ ਵਾਸਤੇ ਪ੍ਰੇਰਤ ਕਰਨ ਲਈ ਇਹ ਉੱਦਮ ਜੁਟਾ ਰਹੀ ਹੈ।ਉਨ•ਾਂ ਦੱਸਿਆ ਕਿ 'ਆਜ਼ਾਦ ਹਿੰਦ ਫੌਜ ਦੀ ਇਤਿਹਾਸਕ ਮਹੱਤਤਾ' ਵਿਸ਼ੇ ਉਪਰ ਚੇਤਨਾ ਕੈਂਪ ਦੇ ਪਹਿਲੇ ਦਿਨ 25 ਅਗਸਤ 11 ਵਜੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਾਇਕ ਸਕੱਤਰ ਹਰਵਿੰਦਰ ਭੰਡਾਲ ਭਾਸ਼ਣ ਦੇਣਗੇ। ਦੂਜੇ ਦਿਨ ਸਵੇਰੇ 9 ਵਜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਡਾ. ਅਮਰਜੀਤ ਸਿੱਧੂ 'ਵਿਸ਼ਵੀਕਰਨ ਦੇ ਦੌਰ ਅੰਦਰ ਨਵੀਆਂ ਆਰਥਕ ਨੀਤੀਆਂ ਦਾ ਸਿੱਖਿਆ, ਸਿਹਤ ਅਤੇ ਰੁਜ਼ਗਾਰ ਉਪਰ ਪ੍ਰਭਾਵ' ਵਿਸ਼ੇ ਉਪਰ ਵਿਚਾਰ-ਚਰਚਾ ਕਰਨਗੇ।26 ਅਗਸਤ ਨੂੰ ਹੀ ਬਾਅਦ ਦੁਪਹਿਰ ਦੇ ਸੈਸ਼ਨ 'ਚ ਕਮੇਟੀ ਮੈਂਬਰ ਪ੍ਰਿਥੀਪਾਲ ਮਾੜੀਮੇਘਾ 'ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਦੇ ਉਦੇਸ਼' ਉਪਰ ਚਾਨਣਾ ਪਾਉਣਗੇ। ਸਿਖਿਆਰਥੀਆਂ ਦੇ ਪ੍ਰਭਾਵ ਹਾਸਲ ਕਰਨ ਉਪਰੰਤ ਉਨ•ਾਂ ਦਾ ਸਰਟੀਫਿਕੇਟ ਅਤੇ ਪੁਸਤਕਾਂ ਨਾਲ ਸਨਮਾਨ ਹੋਏਗਾ।ਜ਼ਿਕਰਯੋਗ ਹੈ ਕਿ 25 ਅਗਸਤ ਸ਼ਾਮ 7 ਵਜੇ ਪ੍ਰੋ. ਪਾਲੀ ਭੁਪਿੰਦਰ ਦਾ ਲਿਖਿਆ ਅਤੇ ਪ੍ਰੋ. ਜਸਕਰਨ ਵੱਲੋਂ ਨਿਰਦੇਸ਼ਤ ਨਾਟਕ 'ਰੌਂਗ ਨੰਬਰ' ਅਮਰਦੀਪ ਥੀਏਟਰ ਅਕਾਡਮੀ, ਮੁਕੰਦਪੁਰ ਵੱਲੋਂ ਖੇਡਿਆ ਜਾਏਗਾ।ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਮੂਹ ਨੌਜਵਾਨ ਵਿਦਿਆਰਥੀਆਂ ਨੂੰ ਚੇਤਨਾ ਕੈਂਪ 'ਚ ਸ਼ਮੂਲੀਅਤ ਕਰਨ ਅਤੇ ਸਮੂਹ ਲੋਕਾਂ ਨੂੰ 25 ਅਗਸਤ ਸ਼ਾਮ 7 ਵਜੇ ਨਾਟਕ ਸਮਾਰੋਹ 'ਚ ਸ਼ਿਰਕਤ ਕਰਨ ਦੀ ਅਪੀਲ ਕੀਤੀ ਹੈ।
No comments:
Post a Comment