ਦੁਖੀ ਕਿਸਾਨ ਨੇ ਝੋਨਾ ਵਾਹਿਆ
ਮਹਿਲ ਕਲਾਂ, 12 ਅਗਸਤਹਲਕਾ ਮਹਿਲ ਕਲਾਂ ਦੇ ਪਿੰਡ ਕੁਰੜ ਦੇ ਵਸਨੀਕ ਕਿਸਾਨ ਰਵੀ ਚੰਦ ਪੁੱਤਰ ਤੁਲਸੀ ਚੰਦ ਨੇ ਦੱਸਿਆ ਕਿ ਉਨ੍ਹਾਂ ਚਾਰ ਏਕੜ ਜ਼ਮੀਨ 40 ਹਜ਼ਾਰ ਰੁਪਏ ਏਕੜ ਦੇ ਹਿਸਾਬ ਠੇਕੇ ਮਾਮਲੇ ਉੱਪਰ ਲੈ ਕੇ ਪਰਿਵਾਰ ਦੇ ਗੁਜ਼ਾਰੇ ਲਈ ਝੋਨਾ ਬੀਜਿਆ ਸੀ ਪਰ ਲੰਬੀ ਔੜ ਨਾਲ ਬਾਰਸ਼ ਨਾ ਪੈਣ, ਲੋੜ ਅਨੁਸਾਰ ਬਿਜਲੀ ਨਾ ਮਿਲਣ ਕਰਕੇ ਫ਼ਸਲ ਪਾਲਨ ਲਈ ਮਹਿੰਗੇ ਮੁੱਲ ਦੇ ਡੀਜ਼ਲ ਦਾ ਹੋਰ ਪ੍ਰਬੰਧ ਕਰਨ ਤੋਂ ਬੇਵੱਸ ਉਸ ਨੂੰ ਆਪਣੇ ਹੱਥੀਂ ਬੀਜੀ ਝੋਨੇ ਦੀ ਫ਼ਸਲ ਵਾਹੁਣੀ ਪਈ। ਉਨ੍ਹਾਂ ਦੱਸਿਆ ਕਿ ਉਹ ਹੁਣ ਤੱਕ 30 ਹਜ਼ਾਰ ਰੁਪਏ ਦੀ ਡੀਜ਼ਲ ਫ਼ੂਕ ਚੁੱਕਾ ਹੈ ਤੇ ਹੋਰ ਖ਼ਰਚਾ ਉਠਾ ਚੁੱਕਾ ਹੈ। ਅੱਗੋਂ ਕੋਈ ਵੀ ਚਾਰਾ ਨਾ ਚੱਲਦਾ ਵੇਖ ਕੇ ਉਸ ਨੂੰ ਦਿਲ ਉੱਪਰ ਪੱਥਰ ਧਰ ਕੇ ਇਹ ਕਦਮ ਪੁੱਟਣਾ ਪਿਆ।
www.sabblok.blogspot.com
No comments:
Post a Comment