jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 21 August 2012

ਪੈਸੇ ਦੇ ਮਾਮੂਲੀ ਲੈਣ -ਦੇਣ ਨੂੰ ਲੈ ਕੇ ਟਾਂਡਾ ਬਾਜ਼ਾਰ ਵਿਚ ਅਨੇਵਾਹ ਫਾਇਰਿੰਗ

ਜਖਮੀ ਪਰਮਜੀਤ ਸਿੰਘ ਭੁੱਲਾ ਅਤੇ  ਕਾਹਨ ਸਿੰਘ  ਕਾਹਨਾ( ਫੋਟੋ --ਤਰਸੇਮ ਪੱਪੂ)

www.sabblok.blogspot.com ਟਾਂਡਾ ਉੜਮੁੜ (ਤਰਸੇਮ ਪੱਪੂ,ਦਵਿੰਦਰ tਸੈਨੀ )---21 ਅਗਸਤ ---ਅੱਜ ਦੁਪਿਹਿਰ ਜਮੀਨ ਸਬੰਧੀ ਪੈਸੇ ਦੇ ਮਾਮੂਲੀ ਲੈਣ -ਦੇਣ ਨੂੰ ਲੈ ਕੇ ਟਾਂਡਾ ਬਾਜ਼ਾਰ ਵਿਚ ਅਨੇਵਾਹ ਫਾਇਰਿੰਗ ਹੋਈ |  ਪ੍ਰਾਪਤ ਜਾਣਕਾਰੀ  ਅਨੁਸਾਰ ਪਰਮਜੀਤ ਸਿੰਘ ਉਰਫ ਭੁੱਲਾ (40 ਸਾਲ ) ਜਿਸ ਦਾ ਨੀਰਜ ਪੁਰੀ ਨਾਮੀ ਇੱਕ ਵਿਅਕਤੀ ਨਾਲ ਪਲਾਟ ਅਤੇ ਜਮੀਨ ਦੀ ਸਾਂਝ ਸੀ ਅਤੇ ਉਸ ਨੇ ਇਸ ਸਬੰਧੀ ਨੀਰਜ ਪੁਰੀ ਨਾਲ ਕੁਝ ਪੈਸੇਆਂ ਦਾ ਲੈਣ ਦੇਣ ਕਰਨਾ ਸੀ | ਜਦ ਪਰਮਜੀਤ ਸਿੰਘ ਉਰਫ ਭੁੱਲਾ  ਆਪਣੇ ਇੱਕ ਸਾਥੀ ਕਾਹਨ ਸਿੰਘ ਉਰਫ ਕਾਹਨਾਂ(50)  ਨਾਲ ਬਾਜਾਰ ਵਿੱਚ ਨੀਰਜ ਪੁਰੀ ਤੋਂ ਪੈਸੇ ਲੈਣ ਗਿਆ ਤਾਂ ਉਹਨਾ ਵਿੱਚ ਮਾਮੂਲੀ ਤਕਰਾਰ ਹੋ ਗਈ ਜਿਸ ਵਿੱਚ ਪਰਮਜੀਤ ਸਿੰਘ ਉਰਫ ਭੁੱਲਾ ਨੇ ਨੀਰਜ ਪੁਰੀ ਨੂੰ ਜਬਾਨੀ ਸਮਝਾਣ ਦੀ ਕੋਸ਼ਿਸ਼ ਕੀਤੀ   ਪਰ ੳਥੇ ਪਹਿਲਾਂ ਤੋ ਮੌਜੂਦ  ਹਥਿਆਰਬੰਦ ਵਿਆਕਤੀਆਂ ਸ਼ਿਵ-ਸੈਨਾਂ ਬਲਾਕ ਪ੍ਰਧਾਨ ਜੱਸਾ ਪੰਡਿਤ(25) ਅਤੇ ਪਰਸੂਰਾਮ ਸੈਨਾਂ ਦੇ ਪੰਜਾਬ ਦੇ ਪ੍ਰਧਾਨ ਸੰਨੀ ਪੰਡਿਤ(26) ਨੇ ਨੀਰਜ ਪੁਰੀ ਦੇ ਕਹਿਣ ਤੇ ਪਰਮਜੀਤ ਸਿੰਘ ਉਰਫ ਭੁੱਲਾ ਅਤੇ ੳਸ ਨਾਲ ੳਸ ਦੇ ਸਾਥੀ ਕਾਹਨ ਸਿੰਘ ਉਰਫ ਕਾਹਨਾਂ ਉਪਰ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ ਜਿਸ ਵਿਚੋ ਇੱਕ ਗੋਲੀ  ਪਰਮਜੀਤ ਸਿੰਘ ਉਰਫ ਭੁੱਲਾ ਦੇ ਬਖੀ  ਵਿੱਚ ਲੱਗੀ ਅਤੇ ਦੂਜੀ ਗੋਲੀ ਕਾਹਨ ਸਿੰਘ ਉਰਫ ਕਾਹਨਾਂ ਦੀ ਪੱਟ  ਵਿੱਚ ਲੱਗੀ  ਜਿਸ ਨਾਲ ਪਰਮਜੀਤ ਸਿੰਘ ਉਰਫ ਭੁੱਲਾ ਅਤੇ ਕਾਹਨ ਸਿੰਘ ਉਰਫ ਕਾਹਨਾਂ ਗੰਭੀਰ ਜਖਮੀ ਹੋ ਗਏ| ੳਥੇ ਮੌਜੂਦ ਅੱਖੀ ਦੇਖਣ ਵਾਲਿਆਂ ਅਨੁਸਾਰ  ਹਥਿਆਰਬੰਦ ਵਿਆਕਤੀਆਂ ਸ਼ਿਵ-ਸੈਨਾਂ ਬਲਾਕ ਪ੍ਰਧਾਨ ਜੱਸਾ ਪੰਡਿਤ(25) ਅਤੇ ਪਰਸੂਰਾਮ ਸੈਨਾਂ ਦੇ ਪੰਜਾਬ ਦੇ ਪ੍ਰਧਾਨ ਸੰਨੀ ਪੰਡਿਤ(26) ਅਤੇ ਨੀਰਜ਼ ਪੁਰੀ ਨਾਲ ਦਸ ਪੰਦਰਾ ਹੋਰ  ਹਥਿਆਰਬੰਦ  ਵਿਆਕਤੀ ਸਨ ਅਤੇ ੳਹਨਾਂ ਨੇ ਤਿੰਨ ਰਿਵਾਲਵਰਾਂ ਤੋਂ ਗੋਲੀਆਂ ਚਲਾਈਆਂ |ੳਥੇ ਮੌਜੂਦ ਲੋਕਾਂ ਨੇ ਜੱਖਮੀਆਂ ਨੂੰ ਸਿਵਲ ਹਸਪਤਾਲ ਟਾਂਡਾ ਪਹੁੰਚਾਇਆ|  ਜੱਖਮੀਆਂ ਨੂੰ ਡਾਕਟਰੀ ਸਹਾਇਤਾ ਦੇਣ ਤੋਂ ਬਾਅਦ ਉਹਨਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਿਊਟੀ ਤੇ ਮੌਜੂਦ ਡਾਕਟਰ ਅਨੁਸਾਰ ਉਹਨਾਂ ਜੱਖਮੀਆਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਹਨਾਂ ਨੂੰ ਅਗਲੇਰੇ ਇਲਾਜ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਭੇਜ ਦਿੱਤਾ ਗਿਆ | ਖਬਰ ਲਿਖੇ ਜਾਣ ਤਕ ਪ੍ਰਾਪਤ ਜਾਂਣਕਾਰੀ ਅਨੁਸਾਰ ਸ਼ਿਵ-ਸੈਨਾਂ ਬਲਾਕ ਪ੍ਰਧਾਨ ਜੱਸਾ ਪੰਡਿਤ(25) ਨੇ ਆਪਣੇ ਆਪ ਨੂੰ ਮੌਜੂਦਾ ਪੁਲਿਸ( ਟਾਂਡਾ -ਪੁਲਿਸ) ਹਵਾਲੇ ਕਰ ਦਿੱਤਾ ਹੈ| ਟਾਂਡਾ ਉੜਮੁੜ ਬਜਾਰ ਵਿੱਚ ਹੋਣ ਵਾਲੇ ਨਿੱਤ ਦੇ ਹਥਿਆਰਬੰਦ ਝਗੜਿਆ ਨੇ ਟਾਂਡਾ -ਪੁਲਿਸ ਦੀ ਕਾਰਗੁਜਾਰੀ ਤੇ ਸਵਾਲੀਆ ਨਿਸ਼ਾਂਨਖੜਾ ਕਰ ਦਿੱਤਾ ਹੈ ਅਜੇ ਦੋ-ਤਿੰਨ ਦਿਨ ਪਹਿਲਾਂ ਹੀ ਏਸੇ ਬਜਾਰ ਵਿੱਚ ਸੰਨੀ ਨਾਂ ਦੇ ਇੱਕ ਨੌਜਵਾਨ ਨੇ ਬਜਾਰ ਆਈ ਇੱਕ ਔਰਤ ਅਤੇ ਉਸ ਦੀ ਲੜਕੀ ਨਾਲ ਗੁੰਡਾਂਗਰਦੀ ਕਰਦੇ ਹੋਏ ੳਹਨਾਂ ਨੂੰ ਗੰਭੀਰ ਜਖਮੀ ਕਰ ਦਿਤਾ ਸੀ ਅਤੇ ਉਹਨਾਂ ਨੂੰ ਬਚਾਉਣ ਆਏ ਉਹਨਾਂ ਦੇ ਪੁੱਤਰ ਨੂੰ ਤਲਵਾਰਾਂ ਨਾਲ ਵੱਡ ਦਿਤਾ ਸੀ ਇੱਕ ਹਫਤੇ ਵਿਚ ਇਹਨਾਂ ਦੋ ਘਟਨਾਂਵਾਂ ਨੇ ਸ਼ਹਿਰ ਵਾਸੀਆਂ ਅਤੇ ਬਜਾਰ ਜਾਣ ਵਾਲੇ ਲੋਕਾਂ ਵਿੱਚ ਸਹਿਮ ਭਰ ਦਿੱਤਾ ਹੈ| ਲੋਕਾਂ ਮੁਤਵਿਕ ਓਹ ਅਤੇ ਬਜਾਰ ਜਾਨ ਵਾਲੀਆਂ ਓਹਨਾ ਦੀਆਂ ਔਰਤਾਂ ਕਾਫੀ ਡਰ ਅਤੇ ਸਹਿਮ ਵਿੱਚ ਹਂਨ ਕਿਉਂਕਿ ਬਜਾਰ ਵਿੱਚ ਗੁੰਡਾਂ ਅਨਸਰ ਸਰੇਆਮ  ਮੌਜੂਦਾ ਪੁਲਿਸ ਤੋਂ ਬੇਖੌਫ ਘੁੰਮ ਰਹੇ ਹਨ|

No comments: